ਚੰਡੀਗੜ੍ਹ/ਬਿਊਰੋ ਨਿਊਜ਼- ਪੰਜਾਬੀ ਫ਼ਿਲਮਾਂ ਬਣ ਤਾਂ ਬਹੁਤ ਰਹੀਆਂ ਹਨ ਪਰ ਸਾਡੇ ਪੰਜਾਬ ਦੇ ਸਭਿਆਚਾਰ ਨੂੰ ਸਮਰਪਿਤ ਘੱਟ ਹੀ ਹਨ। ਕਾਮੇਡੀ ਸਾਡਾ ਸਰਮਾਇਆ ਨਹੀਂ। ਹੁਣ ਰਾਜ ਕਾਕੜਾ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਲੈ ਕੇ ਆ ਰਿਹਾ ਹੈ, ਜਿਸ ਦੇ 17 ਅਪ੍ਰੈਲ ਨੂੰ ਸਿਨੇਮਾ ਘਰਾਂ ਵਿਚ ਲੱਗਣ ਦੇ ਆਸਾਰ ਹਨ। ਇਹ ਫ਼ਿਲਮ ਇਕੋ ਸਮੇਂ ਦੇਸ਼ ਵਿਦੇਸ਼ ਵਿਚ ਰੀਲੀਜ਼ ਹੋਵੇਗੀ। ਪੰਜਾਬ ਵਿਚ 1981 ਤੋਂ 1992 ਤੱਕ ਸਿੱਖ ਸੰਘਰਸ਼ ਵਿੱਚ ਜੋ ਉਸਾਰੂ ਪੱਖਾਂ ਜਿਵੇਂ ਨਸ਼ਿਆਂ ਨੂੰ ਠੱਲ੍ਹ, ਦਹੇਜ ਰਹਿਤ ਵਿਆਹ, ਛੱਡੀਆਂ ਹੋਈਆਂ ਪਤਨੀਆਂ ਦਾ ਉਥੇ ਹੀ ਮੁੜ ਵਸੇਬਾ, ਵਿਆਹਾਂ ਉਤੇ ਬਾਰਾਤ ‘ਚ 11 ਬੰਦੇ ਸੀਮਤ ਹੋਣਾ ਅਤੇ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਨਾ, ਨੂੰ ਲੈ ਕ ਬਣਾਈ ਗਈ ਹੈ। ਇਸ ਦੀ ਕਹਾਣੀ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖੀ ਹੈ। ਸਾਊਂਡ ਬੂਮ ਇੰਟਰਟੇਨਮੈਂਟ ਅਤੇ ਫਤਹਿ ਸਪੋਰਟਸ ਕਲੱਬ ਕੈਲੀਫੋਰਨੀਆ (ਅਮਰੀਕਾ) ਵਲੋਂ ਬਣਾਈ ਇਸ ਫ਼ਿਲਮ ਦਾ ਫ਼ਿਲਮਾਂਕਣ ਨੰਦ ਪੁਰ ਕਲੌੜ, ਬਾਸੀਆਂ, ਬਾਸੀਆਂ ਬੈਦਵਾਣ, ਚਿੱਲਾ ਮਨੌਲੀ, ਫਤਹਿਗੜ੍ਹ ਸਾਹਿਬ ਅਤੇ ਨਾਭਾ ਵਿਖੇ ਹੋਇਆ। ਫ਼ਿਲਮ ਵਿਚ ਹੀਰੋ ਦੀ ਭੂਮਿਕਾ ਰਾਜ ਕਾਕੜਾ ਅਤੇ ਹੀਰੋਇਨ ਦੀ ਭੂਮਿਕਾ ਜੋਨਿਤਾ ਡੋਡਾ ਨੇ ਨਿਭਾਈ ਹੈ। ਬਾਕੀ ਕਲਾਕਾਰਾਂ ਵਿਚ ਸ਼ਵਿੰਦਰ ਮਾਹਲ, ਨੀਟੂ ਪੰਧੇਰ, ਸੱਕੂ ਰਾਣਾ, ਸਿਮਰਨ ਸਹਿਜਪਾਲ, ਸੱਤੀ ਬੈਦਵਾਣ, ਭਾਰਤੀ ਦੱਤ, ਤੇਜ਼ਸਵਰ, ਧਰਮਿੰਦਰ ਬਨੀ, ਸੁਚੇਤਾ, ਨਵਦੀਪ ਕਲੇਜਰ ਤੋਂ ਇਲਾਵਾ ਗਾਇਕ ਨਿਸ਼ਾਨ ਭੁੱਲਰ ਨੇ ਮਹਿਮਾਨ ਰੋਲ ਅਦਾ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਨ ਹੁਸ਼ਿਆਰਪੁਰ ਦੇ ਨਰੇਸ਼ ਐਸ ਗਰਗ ਨੇ ਕੀਤਾ ਹੈ। ਗੀਤ ਰਾਜ ਕਾਕੜਾ ਨੇ ਲਿਖੇ ਹਨ। ਹਾਸਰਸ ਕਲਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਬਹੁਤ ਹੀ ਉਦਾਸੀਨ ਗੀਤ ‘ਪਿੰਡੋਂ ਬਾਹਰ ਪੁਲਾਂ ਦੇ’ ਉਤੇ ਗਾਇਆ ਹੈ।
The post ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਅਪ੍ਰੈਲ ਦੇ ਅੱਧ ਤੱਕ ਸਿਨੇਮਾ ਘਰਾਂ ‘ਚ ਲੱਗੇਗੀ : ਰਾਜ ਕਾਕੜਾ appeared first on Quomantry Amritsar Times.