ਫਰਿਜ਼ਨੋ/ਬਿਊਰੋ ਨਿਊਜ਼–ਪੰਜਾਬੀ ਗਾਇਕੀ ਦੇ ਬਾਬਾ ਬੋਹੜ ਅਤੇ ਤੂੰਬੀ ਦੇ ਬੇਤਾਬ ਬਾਦਸ਼ਾਹ ਮਰਹੂਮ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਸਮਰਪਿਤ 14 ਵਾਂ ਸਲਾਨਾਂ ਮੇਲਾ ਪਿਛਲੇ ਦਿਨੀ ਉਯਮਲਾ ਜੱਟ ਫੰਡ ਗਰੁਪ” ਦੇ ਯਮਲਾ ਜੀ ਦੇ ਲਾਡਲੇ ਸ਼ਗਿਰਦ ‘ਰਾਜ ਬਰਾੜ’ ਨੇ ਆਪਣੇ ਸਾਥੀ ਸੱਜਣਾਂ ਦੇ ਸਹਿਯੋਗ ਨਾਲ ਕਰਮਨ ਸ਼ਹਿਰ ਦੇ ਕਮਿਉਨਟੀ ਹਾਲ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ।
ਪ੍ਰੋਗਰਾਮ ਦਾ ਆਰੰਭ ਤਕਰੀਬਨ 1 ਵਜੇ ਦੁਪਹਿਰੇ ਮਰਹੂਮ ਗਾਇਕ ਯਮਲਾ ਜੀ ਦੀ ਤਸਵੀਰ ਤੇ ਫੁੱਲਾਂ ਦੇ ਹਾਰ ਪਾਕੇ ਉਹਨਾਂ ਨੂੰ ਮੋਹ ਭਿੱਜੀ ਸ਼ਰਧਾਂਜਲੀ ਦੇ ਕੇ ਕੀਤਾ ਗਿਆ।ਨਾਲ ਨਾਲ ਉਸਤਾਦ ਜੀ ਦੇ ਮਕਬੂਲ ਗੀਤਾਂ ਦੀਆਂ ਧੁਨਾਂ ਵਜਾ ਕੇ ਉਹਨਾਂ ਦੀ ਯਾਦ ਤੋ ਲੋਕਾਂ ਨੂੰ ਜਾਣੂ ਕਰਵਾਇਆਂ ਗਿਆ।ਰਾਜ ਬਰਾੜ ਨੇ ਆਪਣੇ ਉਸਤਾਦ ਯਮਲਾ ਜੀ ਨੂੰ ਯਾਦ ਕਰਦਿਆਂ ਉਹਨਾਂ ਦੇ ਕਈ ਮਕਬੂਲ ਗੀਤ ਗਾਕੇ ਚੰਗਾ ਸਮਾਂ ਬੰਨਿਆ।ਰਾਜ ਬਰਾੜ ਸਵੇਰ ਤੋ ਹੀ ਹਮੇਸ਼ਾ ਵਾਂਗ ਕੁੜਤੇ,ਚਾਦਰੇ ਅਤੇ ਤੁਰਲੇ ਵਾਲੀ ਪੱਗ ਬੰਨੀ ਤੂੰਬੀ ਟਣਕਾਉਦੇ ਪੰਜਾਬੀਅਤ ਦੇ ਰੰਗ ਵਿੱਚ ਰੰਗੇ ਨਜਰ ਆ ਰਹੇ ਸਨ।
ਉਸ ਤੋ ਬਆਦ ਵਾਰੀ ਆਈ ਕਵੀਸ਼ਰ ਗੁਰਦੇਵ ਸਿੰਘ ਸਾਹੋਕੇ ਵਾਲਿਆ ਦੀ ਜਿਹਨਾਂ ਨੇ ਬਾਬੂ ਰਜਬਲੀ ਅਤੇ ਉਸਤਾਦ ਲਾਲ ਚੰਦ ਯਮਲਾ ਜੀ ਦਾ ਵਡਮੁਲ੍ਹਾ ਸਾਹਿਤ ਗਾ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ।ਉਨਾਂ ਤੋਂ ਪਿਛੋ ਕਵੀਸ਼ਰ ਭਾਈ ਮਨਜੀਤ ਸਿੰਘ ਪੱਤੜ ਦੇ ਜਥੇ ਨੇ ਪੂਰੇ ਪੰਡਾਲ ਨੂੰ ਜੋਸ਼ੀਲੀਆਂ ਵਾਰਾਂ ਨਾਲ ਗੂੰਜਣ ਲਾ ਦਿਤਾ।ਕਵੀਸ਼ਰੀ ਵਾਰਾਂ ਤੋਂ ਪਿੱਛਂੋ ਫੇਰ ਸ਼ੁਰੂ ਹੋਇਆ ਗਾਇਕੀ ਦਾ ਖੁੱਲ੍ਹਾ ਅਖਾੜਾ ਜਿਸ ਦੀ ਸ਼ੁਰੁਆਤ ਸੁਖਪਾਲ ਸਿੰਘ ਦੇ ਛੋਟੇ ਬੇਟੇ ਪ੍ਰਭ ਸਿਮਰਨ ਨੇ ਜੱਗੇ ਜੱਟ ਦੀ ਗਾਥਾ ਸੁਚੱਜੇ ਢੰਗ ਨਾਲ ਗਾਕੇ ਕੀਤੀ।ਮਲਿਹਾਰ ਥਾਂਦੀ ਨੇ ਵੀ ਰੰਗ ਬੰਨਿਆ।ਨੌਜੁਆਨ ਗਾਇਕ ਬਹਾਦਰ ਸਿੱਧੂ ਨੇ ਆਪਣੇ ਖੂਬਸੂਰਤ ਸੱਭਿਆਚਾਰਕ ਗੀਤ ਨਾਲ ਮੇਲੇ ਨੂੰ ਚਾਰ ਚੰਨ ਲਾਏ।ਸ਼ਮਲੇ ਵਾਲੀ ਪੱਗ ਬੰਨਕੇ ਤੇ ਕਾਲੇ ਕੁੜਤੇ ਚਾਦਰੇ ਵਿੱਚ ਉਘੇ ਗਾਇਕ ਜੀਤਾ ਗਿੱਲ ਨੇ ਖੁਬ ਰੰਗ ਬੰਨਿਆ।ਸੂਫੀ ਗਾਇਕ ਜਗਦੇਵ ਨੇ ਵੀ ਇੱਕ ਗੀਤ ਨਾਲ ਹਾਜਰੀ ਲਵਾਈ।ਪੰਜਾਬ ਦੀ ਕੋਇਲ ਨਰਿੰਦਰ ਬੀਬਾ ਦੀ ਸ਼ਗਿਰਦ ਅਤੇ ਯਮਲੇ ਜੱਟ ਦੀ ਪੋਤਰੀ ਸ਼ਗਿਰਦ ਨਰਿੰਦਰ ਮਾਵੀ ਨੇ ਨਰਿੰਦਰ ਬੀਬਾ ਅਤੇ ਯਮਲਾ ਜੀ ਦੇ ਗੀਤ ਗਾਕੇ ਉਹਨਾਂ ਦੀ ਯਾਦ ਨੂੰ ਤਾਜਾ ਕਰਵਾਇਆ।ਫਿਰ ਸਰੋਤਿਆਂ ਦੀ ਫਰਮਾਇਸ਼ ਤੇ ਦਰਸ਼ਕਾਂ ਨੇ ਦਿਲਦਾਰ ਗਰੁਪ ਦੇ ਉਘੇ ਗਾਇਕ ਅਵਤਾਰ ਗਰੇਵਾਲ ਨੂੰ ਦੋਗਾਣਾ ਗਾਉਣ ਲਈ ਮਜਬੁਰ ਕੀਤਾ।ਉਹਨਾਂ ਟਰੱਕ ਡਰਾਇਵਰ ਵੀਰਾਂ ਦੀ ਸਿਹਤ ਦਾ ਖਿਆਲ ਰੱਖਕੇ ਐਸਾ ਵਿਅੰਗ ਮਈ ਗੀਤ ਪੇਸ਼ ਕੀਤਾ ਕਿ ਹਾਲ ਤਾੜੀਆ ਦੀ ਅਵਾਜ ਨਾਲ ਗੂੰਜ ਉਠਿਆ।ਦਲਵਿੰਦਰ ਸਿੰਘ ਬੇਕਰਸਫੀਲਡ ਵਾਲਿਆਂ ਨੇ ਵੀ ਇੱਕ ਗੀਤ ਨਾਲ ਯਮਲਾ ਜੀ ਦੀ ਯਾਦ ਨੂੰ ਤਾਜਾ ਕੀਤਾ।ਇਸ ਪਿਛੋ ਲੋਕ ਗਾਇਕ ਧਰਮਵੀਰ ਥਾਂਦੀ ਅਤੇ ਉਭਰਦੇ ਗਇਕ ਸੁਰਜੀਤ ਮਾਛੀਵਾੜਾ ਨੇ ਆਪਣੇ ਨਵੇ ਪੁਰਾਣੇ ਗੀਤਾਂ ਦੀ ਛਹਿਬਰ ਲਾਈ ।ਇਸ ਪਿਛੋ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਸਪੁਤਰ ਜਸਦੇਵ ਯਮਲਾ ਜੋ ਖਾਸ ਤੌਰ ਤੇ ਪੰਜਾਬ ਤੋਂ ਆਪਣੇ ਪਿਤਾ ਦੀ ਯਾਦ ਵਿੱਚ ਮਨਾਏ ਜਾਦੇ ਇਸ ਸਲਾਨਾ ਮੇਲੇ ਵਿੱਚ ਪ੍ਰਬੰਧਕ ਸੱਜਣਾਂ ਦੇ ਸੱਦੇ ਤੇ ਪਹੁੰਚੇ ਹੋਏ ਸਨ , ਨੇ ਵੀ ਯਮਲਾ ਜੱਟ ਵਾਂਗ ਕੁੜਤੇ ਚਾਦਰੇ, ਤੁਰਲੇ ਵਾਲੀ ਪੱਗ ਅਤੇ ਹੱਥ ਵਿੱਚ ਤੂੰਬੀ ਫੜਕੇ ਸਟੇਜ ਤੇ ਦਰਸ਼ਕਾਂ ਦੀਆਂ ਤਾੜੀਆਂ ਵਿੱਚ ਦਸਤਕ ਦਿੱਤੀ ਅਤੇ ਪੂਰਨ ਯਮਲਾ ਜੀ ਦੇ ਲਿਬਾਸ ਵਿੱਚ ਨਵੇ ਪੁਰਾਣੇ ਗੀਤਾਂ ਦੀ ਝੜੀ ਲਾ ਦਿਤੀ ਤੇ ਸਰੋਤਿਆਂ ਤੋਂ ਵੀ ਫਿਰ ਜੇਬਾਂ ਚੋ ਡਾਲਰ ਕੱਢਣੋ ਰਿਹਾ ਨਹੀ ਗਿਆਂ ਲੋਕਾਂ ਨੇ ਖੂਬ ਹੌਸਲਾਫਜਾਈ ਕੀਤੀ ।ਲੋਕਾ ਨੇ ਵਾਰ ਵਾਰ ਫਰਮਾਇਸ਼ਾਂ ਕਰਕੇ ਉਸਤਾਦ ਦੇ ਗੀਤਾਂ ਦਾ ‘ਜਸਦੇਵ’ ਦੀ ਜੁਬਾਨੀ ਖੂਬ ਅਨੰਦ ਮਾਣਿਆ, ਅਤੇ ਨਰਿੰਦਰ ਮਾਵੀ ਨਾਲ ਉਸਤਾਦ ਲਾਲ ਚੰਦ ਯਮਲਾ ਜੀ ਦਾ ਸਦਾ ਬਹਾਰ ਦੋਗਾਣਾ ਉਜਗਤੇ ਨੂੰ ਛੱਡਕੇ ਭਗਤੇ ਨੂੰ ਕਰਲਾ” ਸੁਣਨ ਦੀ ਫਰਮਾਇਸ਼ ਕੀਤੀ ਤਾਂ ਜਸਦੇਵ ਅਤੇ ਨਰਿੰਦਰ ਮਾਵੀ ਨੇ ਤੂੰਬੀ ਦੀ ਤਾਰ ਉਤੇ ਐਸਾ ਰੰਗ ਬੰਨਿਆ ਕਿ ਦਰਸ਼ਕਾਂ ਨੂੰ ਝੂੰਮਣ ਲਾ ਦਿੱਤਾ ।ਗੁਰਬਖਸ਼ ਸਿੰਘ ਢਿੱਲੋਂ ਅਤੇ ਪਲਵਿੰਦਰ ਗੁਰਾਇਆ ਦੀ ਫਰਮਾਇਸ਼ ਤੇ ਰਾਜ ਬਰਾੜ ਅਤੇ ਜਸਦੇਵ ਯਮਲਾ ਨੇ ਉਕਾਮ ਕਰੋਧੀ ਲੋਭੀ ਲੋਕੋ” ਇਕੱਠੇ ਗੀਤ ਪੇਸ਼ ਕਰਕੇ ਮੇਲੇ ਨੂੰ ਸਿੱਖਰਾਂ ਤੱਕ ਪਹੁੰਚਾਇਆ।
ਉਘੇ ਕਾਲਮ ਨਵੀਸ ਮੇਜਰ ਕੁਲਾਰ ਬੋਪਾਰਾਏ ਨੂੰ ਵੀ ਪ੍ਰਬੰਧਕਾਂ ਵੱਲੋ ਸਨਮਾਨਿਤ ਕੀਤਾ ਗਿਆ, ਉਹਨਾਂ ਆਪਣੇ ਸੰਖੇਪ ਭਾਸ਼ਨ ਦੌਰਾਨ ਪ੍ਰਬੰਧਕਾਂ ਦੀਆ ਕੋਸ਼ਿਸ਼ਾਂ ਨੂੰ ਸਲਾਹਿਆ।ਲੇਖਕ ਅਤੇ ਰੇਡਿਓ ਹੋਸਟ ਜਗਤਾਰ ਗਿੱਲ ਨੇ ਯਮਲਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਬਲਵਿੰਦਰ ਲੁਹਾਰਾ ਦੀਆਂ ਲੁਹਾਰੇ ਵਿੱਚ ਯਮਲੇ ਜੱਟ ਦਾ ਮੇਲਾ ਲਾਉਣ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।ਅੰਤ ਵਿੱਚ ਬੋਲੀਆਂ ਪਾਉਦੇ ਲੋਕ ਕਲਾਕਾਰਾਂ ਨੇ ਗਾਇਕੀ ਦੇ ਖੁੱਲੇ ਅਖਾੜੇ ਨੂੰ ਚਰਮ ਸੀਮਾ ਤੱਕ ਪਹੁੰਚਾਇਆ ਅਤੇ ਲੋਕ ਗੱਲਾਂ ਕਰਦੇ ਸੁਣੇ ਗਏ ਕਿ ਉਬਹਿ ਜਾ ਬਹਿ ਕਰਵਾਤੀ ਬਈ ਪ੍ਰਬੰਧਕਾਂ ਨੇ”।
ਜਿਹੜੇ ਸੱਜਣਾਂ ਨੇ ਮੇਲੇ ਲਈ ਆਰਥਿਕ ਮੱਦਦ ਕੀਤੀ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ- ਵਿਨੇ ਵੋਹਰਾ (ਗਰੈਂਡ ਸਪੌਸਰ) ,ਵਿਕਰਮ ਵੋਹਰਾ (ਗਰੈਂਡ ਸਪੌਸਰ), ਗੋਲਡ ਸਪਾਸਰਾਂ ਵਿੱਚ ਹਰਬੰਸ ਗਰੇਵਾਲ (ਡਲੇਨੋਂ), ਗੁਰਦੀਪ ਚੌਹਾਨ (ਬੁਲਡੌਗ ਟਰੱਕਿੰਗ), ਸਿਲਵਰ ਸਪਾਂਸਰ ਸ. ਚਰਨਜੀਤ ਸਿੰਘ ਬਾਠ,ਗਿੱਲ ਇਨਸ਼ੋਰੈਂਸ ਵਾਲੇ ਅਵਤਾਰ ਗਿੱਲ ਅਤੇ ਹੈਰੀ ਗਿੱਲ, ਪਾਲ ਸਹੋਤਾ, ਨਾਜਰ ਸਿੰਘ ਸਹੋਤਾ, ਹਾਕਮ ਸਿੰਘ ਢਿੱਲੋਂ, ਪੰਜਾਬੀ ਕਲਚਰਲ ਐਸੋਸੀਏਸ਼ਨ (ਪੀਸੀਏ), ਜਸਪਾਲ ਸਿੰਘ ਬਿਲਾਸਪੁਰ, ਕੈਵਨ ਧਾਲੀਵਾਲ (ਜੇ ਐਨ ਟਰਾਂਸਪੋਰਟ), ਅਮੋਲਕ ਸਿੰਘ ਸਿੱਧੂ (ਭੋਲਾ), ਜਸਪ੍ਰੀਤ ਸਿੰਘ (ਅਟਾਰਨੀ),ਜਗਦੀਪ ਸਿੰਘ (ਫਾਰਮਰ ਇੰਨਸ਼ੋਰੈਸ਼), ਰਾਜ ਗਰੇਵਾਲ (ਡਲੇਨੋਂ), ਲਾਲੀ ਸੰਧੂ (ਬਿਜ ਫਾਰ ਲੋਨਜ)। ਸਪਾਂਸਰਾਂ ਵਿੱਚ ਕਮਲਜੀਤ ਟਿਵਾਣਾ,ਭਰਪੂਰ ਬਰਾੜ ਬੇਕਰਸਫੀਲਡ, ਸੁਖੀ ਘੁੰਮਣ ( ਯੁਨੀਅਨ ਟਰੱਕ ਡਰਾਈਵਿੰਗ ਸਕੂਲ), ਦਲਜੀਤ ਰਿਆੜ (ਸੈਟੇਲਾਈਟ ਪਲੱਸ), ਸੁਰਜੀਤ ਸਿੰਘ ਮਾਛੀਵਾੜਾ, ਟੋਨੀ ਗਿੱਲ, ਬਿੱਟੂ ਕੁੱੱਸਾ, ਸੁਰਜੀਤ ਢੇਸੀ, ਰਛਪਾਲ ਸਿੰਘ ਬੈਂਸ, ਜਸਵਿੰਦਰ ਸਿੰਘ (ਨਿਊ ਇੰਡੀਆ ਸਵੀਟ ਐਡ ਸਪਾਈਸਜ), ਗੋਲਡਨ ਸਪੈਰੋ ਟਰੱਕਿੰਗ ਕੰਪਨੀ, ਸ਼ਾਨੇ ਪੰਜਾਬ, ਮੋਗਾ ਟਾਇਰ, ਮਨਜੀਤ ਸਿੰਘ ਫਰਿਜ਼ਨੋ ਟਰੱਕ ਸੈਂਟਰ, ਸ਼ੀਤਲ ਰਾਜਸਥਾਨੀ (ਐਸ ਐਸ ਟਰੱਕਿੰਗ), ਹਰਬਖਸ਼ ਸਿੰਘ ਸਿੱਧੂ, ਗੈਰੀ ਢੇਸੀ,ਇਕਬਾਲ ਬਰਾੜ, ਰੱਕੜ ਬ੍ਰਦਰਜ, ਪਾਲ ਕਾਲੇਕੇ, ਸਤਵੀਰ ਹੀਰ ਅਤੇ ਸਾਧੂ ਸਿੰਘ ਸੰਘਾ ਆਦਿ ਦੇ ਨਾਮ ਜਿਕਰਯੋਗ ਹਨ।
ਸਟੇਜ ਦੀ ਕਾਰਵਾਈ ਨੂੰ ਪੱਤਰਕਾਰ ਕੁਲਵੰਤ ਧਾਲੀਆਂ ਅਤੇ ਨੀਟਾ ਮਾਛੀਕੇ ਵੱਲੋ ਬਾਖੂਬੀ ਨਾਲ ਨਿਭਾਇਆ ਗਿਆ। ਉਹਨਾਂ ਆਪਣੀ ਵਿਲੱਖਣ ਸ਼ਾਇਰੋ ਸ਼ਾਇਰੀ ਰਾਂਹੀ ਲੋਕਾਂ ਨੂੰ ਕੀਲੀ ਰੱਖਿਆ। ਉਹਨਾਂ ਵੀ ਆਪਣੀ ਚੰਗੀ ਕਾਰਗੁਜ਼ਾਰੀ ਲਈ ਲੋਕਾਂ ਤੋ ਵਾਹ ਵਾਹ ਖੱਟੀ।ਅੰਤ ਵਿੱਚ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਦਾ ਇਹ ਮਰਹੂਮ ਗਾਇਕ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਸਮਰਿਪਤ ਮੇਲਾ ਯਾਦਗਾਰੀ ਹੋ ਨਿਬੜਿਆ ।ਯਮਲਾ ਜੱਟ ਫਾਉਡੇਸ਼ਨ ਦੇ ਸਮੂਹ ਮੈਬਰਾਂ ਜਿਨਾਂ ਵਿੱਚ ਰਾਜ ਬਰਾੜ, ਮਿੰਟੂ ਉਪਲੀ, ਨੀਟਾ ਮਾਛੀਕੇ, ਕੁਲਵੰਤ ਉਭੀ ਧਾਲੀਆਂ, ਅਵਤਾਰ ਗਰੇਵਾਲ, ਅਮਰਜੀਤ ਦੌਧਰ, ਅਵਤਾਰ ਢਿਲੋ, ਗੈਰੀ ਢੇਸੀ, ਗੁਰਬਖਸ਼ ਢਿੱਲੋਂ, ਹਰਦੇਵ ਸੰਧੂ,ਬੰਸੀ ਲਾਲ ਬੰਗੜ ਵੱਲੋਂ ਸਮੁਹ ਭਾਈਚਾਰੇ, ਦਾਨੀ ਸੱਜਣਾਂ ਅਤੇ ਸਹਿਯੋਗੀ ਸੰਸਥਾਵਾਂ ਅਤੇ ਗਲੋਬਲ ਪੰਜਾਬ ਟੀਵੀ ਦੇ ਜਗਦੇਵ ਸਿੰਘ ਭੰਡਾਲ ਦਾ ਇਸ ਮੇਲੇ ਨੂੰ ਲਾਈਵ ਕਵਰੇਜ ਜ਼ਰੀਏ ਘਰ ਘਰ ਪਹੁੰਚਾਉਣ ਲਈ ਧੰਨਵਾਦ ਕੀਤਾ ਗਿਆ।ਇਸ ਮੇਲੇ ਦੇ ਯਾਦਗਾਰੀ ਪਲ੍ਹਾਂ ਨੂੰ ਓਮਨੀ ਵੀਡੀਓ ਬੇਕਰਸਫੀਲਡ ਵਾਲੇ ਸ਼ਿਆਰਾ ਸਿੰਘ ਢੀਂਡਸਾ ਨੇ ਕੈਮਰਾਬੱਧ ਕੀਤਾ।
The post ਉਸਤਾਦ ਲਾਲ ਚੰਦ ਯਮਲਾ ਜੱਟ ਦੀ ਯਾਦ ਨੂੰ ਸਮਰਪਿਤ 14ਵਾਂ ਸਲਾਨਾ ਮੇਲਾ ਕਰਮਨ ਵਿਖੇ ਸ਼ਾਨੋ ਸ਼ੌਕਤ ਨਾਲ ਸੰਪਨ appeared first on Quomantry Amritsar Times.