ਨਿਊਯਾਰਕ/ਬਿਊਰੋ ਨਿਊਜ਼ :
ਡਾ. ਹਰਸ਼ਿੰਦਰ ਕੌਰ ਦੀ ਨਵੀਂ ਪੁਸਤਕ ‘ਚੁੱਪ ਦੀ ਚੀਖ਼’ ਿਨਊਯਾਰਕ ਦੇ ਰਿਚੀ ਰਿਚ ਰੈਸਟੋਰੈਂਟ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਨਿਊਯਾਰਕ, ਸੰਤ ਪ੍ਰੇਮ ਸਿੰਘ ਸਿੱਖ ਕਲਚਰਲ ਸੁਸਾਇਟੀ, ਨਿਊਯਾਰਕ ਅਤੇ ਹੋਰ ਕਈ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਰਿਲੀਜ਼ ਕੀਤੀ ਗਈ।
ਇਸ ਮੌਕੇ ਪ੍ਰਧਾਨ ਜਸਵਿੰਦਰ ਸਿੰਘ, ਸਕੱਤਰ ਡਾ. ਚਰਨ ਸਿੰਘ, ਮਾਸਟਰ ਮਨਮੋਹਨ ਸਿੰਘ ਅਤੇ ਕਈ ਹੋਰ ਸ਼ਖ਼ਸੀਅਤਾਂ ਨੇ ਡਾ. ਹਰਸ਼ਿੰਦਰ ਕੌਰ ਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨਾਲ ਜੁੜਨ ਦਾ ਵਾਅਦਾ ਕੀਤਾ। ‘ਜਸ ਟੀ.ਵੀ.’ ਦੀ ਮਾਲਕ ਪੈਨੀ ਸੰਧੂ ਨੇ ਕਿਤਾਬ ਵਿੱਚ ਦਰਸਾਈਆਂ ਕਈ ਮਜਬੂਰ ਔਰਤਾਂ ਦੀ ਮਦਦ ਲਈ ਹੰਭਲਾ ਮਾਰਨ ਤੇ ਅਜਿਹੇ ਕੇਸਾਂ ਨੂੰ ਉਜਾਗਰ ਕਰਕੇ ਲੋਕਾਂ ਸਾਹਮਣੇ ਟੀ.ਵੀ. ‘ਤੇ ਲਿਆ ਕੇ ਜਾਗਰੂਕਤਾ ਫੈਲਾਉਣ ਦਾ ਜ਼ਿੰਮਾ ਲਿਆ। 336 ਪੰਨਿਆਂ ਦੀ ਇਸ ਕਿਤਾਬ ਵਿੱਚ ਔਰਤਾਂ ‘ਤੇ ਹੁੰਦੇ ਜਬਰ ਤੇ ਜ਼ੁਲਮ ਦੀ ਅਜਿਹੀ ਤਸਵੀਰ ਬਿਆਨ ਕੀਤੀ ਗਈ ਹੈ ਕਿ ਪੜ੍ਹਦਿਆਂ ਕਲੇਜਾ ਕੰਬਦਾ ਹੈ। ਇਸ ਵਿੱਚ ਸਾਰੀਆਂ ਸੱਚੀਆਂ ਘਟਨਾਵਾਂ ਹਨ, ਜੋ ਸਮਾਜ ਨੂੰ ਸ਼ੀਸ਼ਾ ਵਿਖਾਉਣ ਦੇ ਤੁਲ ਹੈ। ਡਾ. ਹਰਸ਼ਿੰਦਰ ਕੌਰ ਨੇ ਕਿਤਾਬ ਵਿੱਚ ਪੋਸਟਮਾਰਟਮ ਰਿਪੋਰਟਾਂ ਦੇ ਕੁਝ ਅੰਸ਼ ਦੱਸ ਕੇ ਕਈ ਦਰਦਨਾਕ ਤੇ ਭਿਆਨਕ ਕੇਸ ਉਜਾਗਰ ਕਰਕੇ ਲੋਕਾਂ ਨੂੰ ਇਸ ਪਾਸੇ ਕੁਝ ਉਸਾਰੂ ਕਦਮ ਚੁੱਕ ਕੇ ਸਮਾਜ ਦੇ ਨਿਘਾਰ ਵੱਲ ਜਾਂਦੇ ਕਦਮਾਂ ਨੂੰ ਰੋਕਣ ਦਾ ਯਤਨ ਵੀ ਕੀਤਾ ਹੈ।
ਪ੍ਰੋਗਰਾਮ ਦੇ ਅੰਤ ਵਿੱਚ ਡਾ. ਹਰਸ਼ਿੰਦਰ ਕੌਰ ਦਾ ਸਨਮਾਨ ਵੀ ਕੀਤਾ ਗਿਆ। ਰਿਚਮੰਡ ਗੁਰੂ ਘਰ ਵਿੱਚ ਇਸ ਕਿਤਾਬ ਬਾਰੇ ਸੈਮੀਨਾਰ ਦੌਰਾਨ ਗੁਰੂ ਘਰ ਦੇ ਪ੍ਰਧਾਨਗੀ ਮੰਡਲ ਨੇ ਇਹ ਕਿਤਾਬ ਪੜ੍ਹਨ ਲਈ ਪ੍ਰੇਰਿਆ।
ਨਿਊ ਜਰਸੀ ਵਿਚ ਅਮਰੀਕਨ ਸਿੱਖ ਚੈਂਬਰ ਵੱਲੋਂ ਸਨਮਾਨਜਨਮ ਤੋਂ ਬਾਅਦ ਕੂੜੇ ਵਿੱਚ ਸੁੱਟੀਆਂ ਜਾਣ ਵਾਲੀਆਂ ਬੱਚੀਆਂ ਲਈ ਪਿਛਲੇ 21 ਸਾਲਾਂ ਤੋਂ ਯਤਨਸ਼ੀਲ ਡਾ. ਹਰਸ਼ਿੰਦਰ ਕੌਰ ਨੂੰ ਅਮਰੀਕਨ ਸਿੱਖ ਚੈਂਬਰ ਆਫ ਕਾਮਰਸ ਨੇ ਨਿਊਜਰਸੀ ਦੇ ਲਿਬਰਟੀ ਸਾਇੰਸ ਭਵਨ ਵਿੱਚ ਸ਼ਲਾਘਾ ਪੱਤਰ ਦਿੱਤਾ। ਬੁਲਾਰਿਆਂ ਨੇ ਡਾ. ਹਰਸ਼ਿੰਦਰ ਕੌਰ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਨੂੰ ਵੀ ਅਜਿਹੇ ਮਾਨਵ ਸੇਵਾ ਦੇ ਕੰਮਾਂ ਨਾਲ ਜੁੜਨ ਲਈ ਪ੍ਰੇਰਿਆ।
The post ਡਾ. ਹਰਸ਼ਿੰਦਰ ਕੌਰ ਦੀ ਪੁਸਤਕ ‘ਚੁੱਪ ਦੀ ਚੀਖ਼’ ਰਿਲੀਜ਼ appeared first on Quomantry Amritsar Times.