ਅਵਨੰਦਨ ਕੌਰ ਬਣੀ ‘ਤੀਆਂ ਦੀ ਰਾਣੀ’, ਨਵਰੀਨ ਕੌਰ ਮਾਨ ਦੂਸਰੇ ਸਥਾਨ ਉੱਤੇ ਰਹੀ
ਯੂਬਾਸਿਟੀ/ਹੁਸਨ ਲੋੜਆ ਬੰਗਾ:
ਯੂਬਾਸਿਟੀ ਤੀਆਂ ਦੇ ਪ੍ਰੋਗਰਾਮ ਵਿਚ ਬੀਬੀਆਂ ਨੇ ਗਿੱਧੇ ਅਤੇ ਗੀਤਾਂ-ਬੋਲੀਆਂ ਰਾਹੀਂ ਆਪੋ-ਆਪਣੇ ਜੌਹਰ ਦਿਖਾਏ ਜਦੋਂ ਕਿ ਅਵਨੰਦਨ ਕੌਰ ਨੇ ‘ਤੀਆਂ ਦੀ ਰਾਣੀ’ ਦੀ ਰਾਣੀ ਦਾ ਖ਼ਿਤਾਬ ਜਿੱਤਿਆ।
ਭਾਵੇਂ ਹੁਣ ਵੱਖ ਵੱਖ ਥਾਵਾਂ ਤੇ ਤੀਆਂ ਦੇ ਪ੍ਰੋਗਰਾਮ ਰੀਸੋ ਰੀਸੀ ਕਰਵਾਏ ਜਾਂਦੇ ਹਨ ਪਰ ਇਨ੍ਹਾਂ ਦਾ ਮੁੱਢ ਇਨ੍ਹਾਂ ਤੀਆਂ ਤੋਂ ਹੀ ਬੱਝਾ ਸੀ। ਪਿਛਲੇ ਕਈ ਵਰ੍ਹਿਆਂ ਤੋਂ ਹਰਮਨਪਿਆਰੀਆਂ ਹੋ ਚੁੱਕੀਆਂ 17ਵੀਆਂ ਤੀਆਂ ਦੌਰਾਨ ਐਤਕਾਂ ਵੀ ਯੂਬਾਸਿਟੀ ਦੀਆਂ ਤੀਆਂ ਵਿਚ ਵੱਖ ਵੱਖ ਆਈਟਮਾਂ ਵੇਖਣ ਨੂੰ ਮਿਲੀਆਂ । ਵਿਸ਼ੇਸ਼ ਗੱਲ ਇਹ ਸੀ ਕਿ ਐਤਕਾਂ ਤੀਆਂ ‘ਚ ਪਹਿਲੀ ਵਾਰ ‘ਤੀਆਂ ਦੀ ਰਾਣੀ’ ਦੇ ਖਿਤਾਬ ਦੀ ਸ਼ੁਰੂਆਤ ਕੀਤੀ ਗਈ । ਇਸ ਮਾਣਯੋਗ ਪ੍ਰਾਪਤੀ ਦੀ ਪਹਿਲੀ ਜੇਤੂ ਅਵਨੰਦਨ ਕੌਰ ਬਣੀ ਜਿਸਨੂੰ ਸੋਨੇ ਦਾ ਸੱਗੀ ਫੁੱਲ, ਫੁੱਲਕਾਰੀ ਤੇ ਹੋਰ ਸਿੰਗਾਰ ਦਾ ਸਮਾਨ ਦੇ ਕੇ ਸਨਮਾਨਿਤ ਕੀਤਾ ਗਿਆ. ਦੂਸਰੇ ਸਥਾਨ ਤੇ ਨਵਰੀਨ ਕੌਰ ਮਾਨ ਰਹੀ ਤੇ ਬਾਕੀ ਦਸਾਂ ਕੁੜੀਆਂ ਨੂੰ ਕਿਸੇ ਨਾ ਕਿਸੇ ਅਵਾਰਡ ਲਈ ਜਿਵੇਂ ਸੋਹਣੀ ਕੁੜੀ, ਨਖਰਾ, ਮੁਸਕਾਰਟ ਵਗੈਰਾ ਲਈ ਚੁਣਿਆ ਗਿਆ। ਇਸ ਦੌਰਾਨ ਸੁਖਜੀਤ ਕੌਰ ਕੰਗ, ਡਿੰਪਲ ਕਲੋਟੀਆ ਤੇ ਰੈਨੂੰ ਖੈਰਾ ਨੇ ਜੱਜ ਤੌਰ ਤੇ ਫਰਜ਼ ਨਿਭਾਇਆ।
ਵਰਨਣਯੋਗ ਹੈ ਕਿ ਇਹ ਕੁੜੀਆਂ ਇਥੇ ਦੀਆਂ ਜੰਮਪਲ ਸਨ ਤੇ ਸਾਰੀਆਂ ਨੇ ਪੰਜਾਬੀ ਵਿਚ ਜਵਾਬ ਦਿੱਤੇ। ਇਨ੍ਹਾਂ ਤੀਆਂ ਦਾ ਪ੍ਰਬੰਧ ਏ ਕੇ ਮਿਡਲ ਸਕੂਲ ਦੇ ਵੱਡੇ ਹਾਲ ਵਿਚ ਕਰਵਾਇਆ ਗਿਆ ਜਿਸ ਵਿਚ ਭਾਰੀ ਗਿਣਤੀ ‘ਚ ਇਕੱਠ ਹੋਣ ਕਰਕੇ ਗਰਮੀ ਨੇ ਬੀਬੀਆਂ ਦੀ ਮੱਤ ਮਾਰੀ ਰੱਖੀ ਤੇ ਗਰਮੀ ਦੌਰਾਨ ਪੱਖਿਆ ਦਾ ਖਾਸ ਪ੍ਰਬੰਧ ਨਹੀਂ ਸੀ।
ਬਾਕੀ ਆਈਟਮਾਂ ਦੌਰਾਨ ਡਾਸਿੰਗ ਡੀਵਾਜ਼, ਨਚਦੀਆਂ ਮੁਟਿਆਰਾਂ, ਸੌਕੀਨ ਗੱਭਰੂ, ਨਚਦੀਆਂ ਮੁਟਿਆਰਾਂ, ਬਾਲੀਵੁੱਡ, ਟੌਹਰ ਮੁਟਿਆਰਾਂ ਦੀ, ਕੂੰਜਾਂ ਪੰਜਾਬ ਦੀਆਂ, ਦਿਲਪ੍ਰੀਤ ਕੌਰ ਸਕਿੱਟ, ਰੌਣਕ ਪੰਜਾਬ ਦੀ, ਤਾਜ ਕੌਰ ਜੈਸਮੀਨ ਕੌਰ, ਦਵਿੰਦਰ ਜੀਤ ਸਰਾਂ ਦੇ ਗੀਤ ਤੇ ਮਨਜੀਤ ਕੌਰ ਦਾ ਡਾਂਸ, ਸੀਨੀਅਰ ਤੇ ਯੂਨੀਅਰ ਮੁਟਿਆਰਾਂ ਦਾ ਗਿੱਧਾ, ਭੂਆ ਤੇ ਜਸਵਿੰਦਰ ਕੌਰ ਦਾ ਸਕਿੱਟ, ਹਰਜੀਤ ਉੱਪਲ, ਸੱਤੀ, ਤੇ ਬਲਜੀਤ ਵੱਲੋਂ ਮਰਾਸੀਆਂ ਦੀ ਨਕਲ, ਬਜੱਰਗ ਬੀਬੀਆਂ ਦੀ ਸਿਠਣੀਆਂ ਤੇ ਗਿੱਧਾ, ਨੀਲਮ ਸੈਣੀ, ਕੇ ਵਾਲੀਆ ਤੇ ਸ਼ਕਤੀ ਮਾਣਕ ਦੀ ਹਾਜ਼ਰੀ ਤੇ ਉਕਤ ਆਈਟਮਾਂ ਨੇ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ।
ਮੁੱਖ ਪ੍ਰਬੰਧਕਾਂ ਹਰਜੀਤ ਉੱਪਲ, ਭੁਪਿੰਦਰ ਤੱਖਰ, ਸੁਖਵਿੰਦਰ ਤੱਖਰ, ਚੰਨੀ ਸੰਧੂ, ਅਵਿਨਾਸ਼ ਬੈਂਸ, ਸੁਖਮਿੰਦਰ ਤੱਖਰ ਅਤੇ ਸਾਥਣਾਂ ਨੇ ਆਪਣੇ ਪ੍ਰਬੰਧਾਂ ਲਈ ਜੁੰਮੇਵਾਰੀ ਦਿੱਤੀ।
ਇਨ੍ਹਾਂ ਤੀਆਂ ਵਿਚ ਹਰੇਕ ਆਈਟਮ ਨੇ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕੀਤਾ ਪਰ ਉਸ ਵੇਲੇ ਕੁਝ ਘਾਟ ਲੱਗਦੀ ਸੀ ਜਦੋਂ ਸਟੇਜ ਸੁੰਨੀ ਹੋ ਜਾਂਦੀ ਸੀ ਤੇ ਕੁਝ ਮਿੰਟਾਂ ਤੱਕ ਕੋਈ ਆÂਟੀਮ ਜਾਂ ਬੁਲਾਰਾ ਨਹੀਂ ਸੀ ਆਉਂਦਾ ਤੇ ਸਟੇਜ ਨਾਲੋਂ ਦਰਸ਼ਕ ਟੁੱਟ ਜਾਂਦਾ ਸੀ। ਰਲਾ ਮਿਲਾ ਕੇ ਇਹ ਤੀਆਂ ਦਾ ਪ੍ਰੋਗਰਾਮ ਸਫ਼ਲ ਰਿਹਾ।
The post ਯੂਬਾਸਿਟੀ ਤੀਆਂ ਦੇ ਪ੍ਰੋਗਰਾਮ ਵਿਚ ਬੀਬੀਆਂ ਨੇ ਜੌਹਰ ਦਿਖਾਏ appeared first on Quomantry Amritsar Times.