Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all articles
Browse latest Browse all 342

ਸ਼ਗਨਾਂ ਤੇ ਸ਼ਬਦਾਂ ਨਾਲ ਨੀਲਮ ਸੈਣੀ ਦੀ ਭਰੀ ਝੋਲੀ

$
0
0

Pic Neelam Saini book 1
ਲੋਕ ਗੀਤਾਂ ਬਾਰੇ ਪੁਸਤਕ ‘ਸਾਡੀਆਂ ਰਸਮਾਂ ਸਾਡੇ ਗੀਤ’ ਨੂੰ ਲੋਕ ਅਰਪਣ
ਕਰਨ ਮੌਕੇ ਸਭਨਾਂ ਨੇ ਲੇਖਿਕਾ ਦੀ ਮੇਹਨਤ ਦੀ ਕੀਤੀ ਭਰਵੀਂ ਸਰਾਹਨਾ
ਫ਼ਰੀਮਾਂਟ/ਬਿਊਰੋ ਨਿਊਜ਼:
ਸ਼ਾਇਰਾ ਤੇ ਕਲਾਕਾਰਾ ਨੀਲਮ ਸੈਣੀ ਦੀ ਪੁਸਤਕ ‘ਸਾਡੀਆਂ ਰਸਮਾਂ ਸਾਡੇ ਗੀਤ’ ਦਾ ਰਿਲੀਜ਼ ਸਮਾਰੋਹ ਪੰਜਾਬੀ ਸਭਿਆਚਾਰ ਦੀ ਵਿਲੱਖਣ ਨੁਹਾਰ ਪੇਸ਼ ਕਰਦਾ ਸੀ। ਗੋਲਡਨ ਪੰਜਾਬ ਕਲੱਬ ਯੂ. ਐਸ.ਏ. ਵਲੋਂ ਪਿਛਲੇ ਐਤਵਾਰ 26 ਜੂਨ 2016 ਨੂੰ ਕਰਵਾਏ ਗਏ ਸਾਹਿਤਕ ਤੇ ਸਭਿਆਚਾਰਕ ਰੰਗਣ ‘ਚ ਰੰਗੇ ਇਸ ਸਮਾਰੋਹ ਦੀ ਵਿਲੱਖਣ ਗੱਲ ਇਹ ਸੀ ਇਸ ਸ਼ੁਰੂ ਤੋਂ ਲੈ ਕੇ ਸਮਾਪਤੀ ਤੱਕ ਸ਼ਗਨਾਂ ਨਾਲ ਸਿੰਗਾਰਿਆ ਹੋਇਆ ਸੀ। ਸਮਾਰੋਹ ਦਾ ਆਗਾਜ਼ ਚਰਨਦੀਪ ਸਿੰਘ ਵਲੋਂ ਢੋਲ ਦੀ ਤਾਲ ਨਾਲ ਕੀਤਾ ਗਿਆ। ਇਸ ਉਪਰੰਤ ਮੰਚ ਸੰਚਾਲਕ ਸ਼ਾਇਰ ਹਰਜਿੰਦਰ ਕੰਗ ਨੇ ਡਾ. ਕਰਮਜੀਤ ਸਿੰਘ ਦਾ ਲਿਖਿਆ ਇਸ ਪੁਸਤਕ ਦਾ ਮੁਖ ਬੰਧ ਪੜ੍ਹਣ ਲਈ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਗਿੱਲ ਨੂੰ ਸੱਦਾ ਦਿੱਤਾ। ਇਸ ਮੁੱਖ ਬੰਧ ਅਨੁਸਾਰ ਨੀਲਮ ਸੈਣੀ ਲੋਕ ਧਾਰਾ ਨੂੰ ਅਤੇ ਇਸਦੇ ਇਕ ਰੂਪ ਲੋਕ ਗੀਤਾਂ ਦੀ ਰੂਹ  ਨੂੰ ਸਮਝਦੀ ਹੈ ਅਤੇ ਲੋਕ ਗੀਤਾਂ ਦੇ ਰਿਸ਼ਤਿਆਂ ਨੂੰ ਵੀ ਗੂੜ੍ਹੀ ਤਰ੍ਹਾਂ ਜਾਣਦੀ ਹੈ। ਇਸ ਪੁਸਤਕ ਵਿਚ ਰਸਮਾਂ ਅਤੇ ਗੀਤ ਵਿਸਤਾਰ ਨਾਲ ਆਏ ਹਨ। ਸ਼ਾਇਰਾ ਗੁਲਸ਼ਨ ਦਿਆਲ ਵਲੋਂ ਡਾ. ਚਰਨਜੀਤ ਕੌਰ (ਪੰਜਾਬੀ ਯੂਨੀਵਰਸਿਟੀ) ਵਲੋਂ ਲਿਖੀ ਇਸ ਪੁਸਤਕ ਦੀ ਭੂਮਿਕਾ ‘ਧਰਤ ਬੇਗਾਨੀ ਸਾਡੇ ਗੀਤ’ ਪੜ੍ਹਦੇ ਕਿਹਾ ਗਿਆ ਕਿ ਨੀਲਮ ਸੈਣੀ ਨੇ ਨਾ ਕੇਵਲ ਲੋਕ ਗੀਤ ਹੀ ਇੱਕਤਰ ਕੀਤੇ ਸਗੋਂ ਇਨ੍ਹਾਂ ਦੇ ਢੁੱਕਵੇਂ ਪ੍ਰਸੰਗ ਵੀ ਇਸ ਪੁਸਤਕ ਵਿਚ ਦਰਜ ਕੀਤੇ ਹਨ। ਇਹ ਪੁਸਤਕ ਵਿਹਾਰਕ ਪੱਖੋਂ ਬਹੁਤ ਹੀ ਮੁੱਲਵਾਨ ਹੈ। ਸ਼ਾਇਰ ਸੁਖਵਿੰਦਰ ਕੰਬੋਜ ਨੇ ਇਸ ਪੁਸਤਕ ਬਾਰੇ ਲਿਖੀ ਜਾਣ-ਪਛਾਣ ‘ਲੋਕਗੀਤ-ਸਾਡੇ ਸਮਿਆਂ ਦੇ ਆਰ ਪਾਰ’ ਦੇ ਸੰਦਰਭ ਵਿਚ ਗੱਲਬਾਤ ਕਰਦੇ ਕਿਹਾ ਕਿ ਨੀਲਮ ਸੈਣੀ ਦੀ ਇਹ ਪੁਸਤਕ ਪਰਵਾਸ ਵਿਚ ਸਭਿਆਚਾਰ ਦੇ ਖੇਤਰ ਵਿਚ ਲਿਖੀ ਗਈ ਪਹਿਲੀ ਅਤੇ ਨਿਵੇਕਲੀ ਪੁਸਤਕ ਹੈ। ਉਨ੍ਹਾਂ ਨੇ ਸਭ ਨੂੰ ਇਸ ਪੁਸਤਕ ਨੂੰ ਖ੍ਰੀਦ ਕੇ ਪੜ੍ਹਨ ਦੀ ਪ੍ਰੇਰਨਾ ਦਿੱਤੀ। ਇਸ ਤੋਂ ਇਲਾਵਾ ਡਾ.ਗੁਰਪ੍ਰੀਤ ਸਿੰਘ ਧੁੱਗਾ, ਤਾਰਾ ਸਾਗਰ, ਜਗਤਾਰ ਗਿੱਲ, ਚਰਨ ਜੱਜ, ਸੁਰਿੰਦਰ ਸਿੰਘ ਧਨੋਆ, ਡਾ. ਸੁਹਿੰਦਰਬੀਰ ਸਿੰਘ, ਆਸ਼ਾ ਸ਼ਰਮਾ ਅਤੇ ਪ੍ਰੋ. ਬਲਵਿੰਦਰ ਸਿੰਘ ਨੇ ਇਸ ਪੁਸਤਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋ. ਬਲਜਿੰਦਰ ਸਿੰਘ ਨੇ ਕਿਹਾ ਕਿ ਇੱਥੇ ਇਹ ਪੁਸਤਕ ਸਮੇਂ ਦੀ ਲੋੜ ਹੈ। ਜਗਤਾਰ ਗਿੱਲ ਨੇ ਇਸ ਪੁਸਤਕ ਨੂੰ ਖ੍ਰੀਦ ਕੇ ਨੀਲਮ ਸੈਣੀ ਨੂੰ 31 ਡਾਲਰ ਦਾ ਸ਼ਗਨ ਦੇ ਕੇ ਪੁਸਤਕ ਨੂੰ ਸ਼ਗਨ ਪਾਉਣ ਦੀ ਪਿਰਤ ਤੋਰੀ। ਆਏ ਹੋਏ ਸਾਰੇ ਮਹਿਮਾਨਾਂ ਨੇ ਇਸ ਸ਼ਗਨ ਦੀ ਪਿਰਤ ਨੂੰ ਖ਼ੁਸ਼ੀ ਨਾਲ ਸਵੀਕਾਰਦੇ ਹੋਏ ਅੱਗੇ ਤੋਰਿਆ। ਸੁਖਵਿੰਦਰ ਕੰਬੋਜ ਨੇ ਤਾਂ ਨੀਲਮ ਨੂੰ 101 ਡਾਲਰ ਦਾ ਸ਼ਗਨ ਦੇ ਕੇ ਇਸ ਪੁਸਤਕ ਦਾ ਅਗਲਾ ਐਡੀਸ਼ਨ ਤਿਆਰ ਕਰਨ ਲਈ ਉਤਸ਼ਾਹਿਤ ਵੀ ਕੀਤਾ। ਸੁਖਦੇਵ ਸਾਹਿਲ ਨੇ ਇਸ ਪੁਸਤਕ ਵਿਚੋਂ ਆਪਣੀ ਪਸੰਦ ਦੇ ਗੀਤਾਂ ਨਾਲ ਸਭ ਨੂੰ ਮੰਤਰ-ਮੁਗਧ ਕੀਤਾ। ਇਸ ਉਪਰੰਤ ਇਹ ਪੁਸਤਕ ਸੁਖਵਿੰਦਰ ਕੰਬੋਜ ਨੇ ਸਾਰੇ ਹਾਜ਼ਰ ਸਾਹਿਤਕਾਰਾਂ ਸਮੇਤ ਰਿਲੀਜ਼ ਕੀਤੀ। ਨੀਲਮ ਸੈਣੀ ਵਲੋਂ ਇਕ ਪੁਸਤਕ ਸ਼ਾਇਰ ਈਸ਼ਰ ਸਿੰਘ ਮੋਮਨ ਨੂੰ ਭੇਂਟ ਕੀਤੀ ਗਈ। ਗੋਲਡਨ ਪੰਜਾਬ ਕਲੱਬ ਦੇ ਸਮੂਹ ਮੈਂਬਰਾਂ ਵਲੋਂ ਨੀਲਮ ਅਤੇ ਲਾਜ ਸੈਣੀ ਨੂੰ ‘ਸ਼ਾਲ ਅਤੇ ਲੋਈ’ ਨਾਲ ਸਨਮਾਨਿਤ ਕਰਕੇ 250 ਡਾਲਰ ਦਾ ਸ਼ਗਨ ਪਾਇਆ ਗਿਆ। ਆਸਾ ਸ਼ਰਮਾ ਨੇ ਇਸ ਪੁਸਤਕ ਤੋਂ ਪ੍ਰਭਾਵਿਤ ਹੋ ਕੇ ਕਲੱਬ ਨੂੰ ਇਸ ਪੁਸਤਕ ਦੀਆਂ ਕਾਪੀਆਂ ਤੀਆਂ ਦੇ ਮੇਲਿਆਂ ਵਿਚ ਡੋਨੇਟ ਕਰਨ ਦਾ ਸੁਝਾਅ ਦਿੱਤਾ, ਜਿਸਨੂੰ ਕਲੱਬ ਦੇ ਪ੍ਰਧਾਨ ਸਰਬਜੀਤ ਸਿੰਘ ਗਿੱਲ ਨੇ ਪ੍ਰਵਾਨ ਕੀਤਾ। ਪੰਜਾਬ ਲੋਕ ਰੰਗ ਦੀ ਟੀਮ ਜਸਵਿੰਦਰ ਧਨੋਆ, ਜੱਸੀ ਸੱਗੀ, ਸੋਨੀਆ ਚੇੜਾ, ਜੱਸ ਸਰਾਂ ਅਤੇ ਸੁਖਵੀਰ ਕੌਰ ਨੇ ਇਸ ਪੁਸਤਕ ਵਿਚੋਂਂ ਨਾਨਕਾ ਮੇਲ, ਨਾਨਕ ਸ਼ੱਕ, ਦੀਆਂ ਰਸਮਾਂ ਅਤੇ ਗੀਤਾਂ ਦੇ ਨਾਲ-ਨਾਲ ਸੁਹਾਗ, ਘੋੜੀਆਂ ਗਾ ਕੇ ਅਤੇ ਗਿੱਧੇ ਦਾ ਪਿੜ ਬੰਨ੍ਹ ਕੇ ਪ੍ਰੋਗਰਾਮ ਨੂੰ ਸਿਖਰ ਤੇ ਲੈ ਆਂਦਾ। ਜਿਸ ਤੋਂ ਪ੍ਰਭਾਵਿਤ ਹੋ ਕੇ ਸਾਰੇ ਮਹਿਮਾਨਾਂ ਨੇ ਵਾਰਨੇ ਕਰਦੇ ਹੋਏ ਪੰਜਾਬ ਦੇ ਵਿਆਹ ਵਾਲੇ ਘਰ ਦਾ ਮਹੌਲ ਸਿਰਜ ਦਿੱਤਾ। ਨੀਲਮ ਸੈਣੀ ਨੇ ਆਪਣੇ ਸਾਹਿਤਕ ਸਫ਼ਰ ਦੀ ਗੱਲ ਕਰਦੇ ਹੋਏ ਕਿਹਾ ਕਿ ਉਹ ਸਾਹਿਤ ਆਸ਼ਰਮ ਟਾਂਡਾ, ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ, ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਅਤੇ ਗੋਲਡਨ ਪੰਜਾਬ ਕਲੱਬ ਦੀ ਧੰਨਵਾਦੀ ਹੈ, ਜਿਨ੍ਹਾਂ ਨੇ ਉਸਦੀ ਕਲਮ ਅਤੇ ਕਲਾ ਨੂੰ ਮੰਚ ਪ੍ਰਦਾਨ ਕੀਤਾ। ਇਸ ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਸ਼ਾਇਰ ਹਰਜਿੰਦਰ ਕੰਗ ਨੇ ਬਾਖ਼ੂਬੀ ਨਿਭਾਇਆ।

The post ਸ਼ਗਨਾਂ ਤੇ ਸ਼ਬਦਾਂ ਨਾਲ ਨੀਲਮ ਸੈਣੀ ਦੀ ਭਰੀ ਝੋਲੀ appeared first on Quomantry Amritsar Times.


Viewing all articles
Browse latest Browse all 342


<script src="https://jsc.adskeeper.com/r/s/rssing.com.1596347.js" async> </script>