ਨਿਊ ਯਾਰਕ/ਬਿਊਰੋ ਨਿਊਜ਼ :
ਪੰਜਾਬੀ ਸਾਹਿਤ ਸਭਾ ਨਿਊ ਯਾਰਕ ਦੀ ਮੀਟਿੰਗ ਰਾਜਵੰਤ ਅਤੇ ਦਲਜੀਤ ਮੋਖਾ ਦੇ ਘਰ ਹੋਈ। ਸਭ ਤੋਂ ਪਹਿਲਾਂ ਪ੍ਰੇਮ ਮਾਨ ਨੇ ਮੁੱਖ ਮਹਿਮਾਨ ਇਰਫਾਨ ਮਲਿਕ ਬਾਰੇ ਜਾਣਕਾਰੀ ਦਿੱਤੀ। ਇਰਫਾਨ ਮਲਿਕ ਪਾਕਿਸਤਾਨ ਵਿੱਚ ਜਨਮੇ ਅਤੇ ਅਮਰੀਕਾ ਵਿੱਚ ਵਸਦੇ ਪੰਜਾਬੀ ਅਤੇ ਉਰਦੂ ਦੇ ਜਾਣੇ ਪਛਾਣੇ ਕਵੀ ਹਨ। ਉਨ੍ਹਾਂ ਦੀਆਂ ਕਵਿਤਾ ਦੀਆਂ ਕਈ ਕਿਤਾਬਾਂ ਛਪ ਚੁੱਕੀਆਂ ਹਨ। ਪਹਿਲੀ ਵਾਰੀ ਆਈ ਕਵਿੱਤਰੀ ਕਾਨਿਆ ਅਦਾ ਬਾਰੇ ਵੀ ਜਾਣਕਾਰੀ ਦਿੱਤੀ, ਜਿਨ੍ਹਾਂ ਦੀ ਕਵਿਤਾ ਦੀ ਕਿਤਾਬ ‘ਆਂਸੂ’ ਛਪ ਚੁੱਕੀ ਹੈ। ਪ੍ਰੇਮ ਮਾਨ ਨੇ ਪੰਜਾਬੀ ਵਿੱਚ ਨਵੇਂ ਸ਼ੁਰੂ ਹੋਏ ਮੈਗਜ਼ੀਨ ‘ਵਾਹਗਾ’ ਬਾਰੇ ਵੀ ਜਾਣਕਾਰੀ ਦਿੱਤੀ।
ਸਾਹਿਤਕ ਦੌਰ ਵਿੱਚ ਚੇਤਨ ਸੋਢੀ ਨੇ ਆਪਣੇ ਮਾਤਾ ਜੀ ਬਾਰੇ ਕੁਝ ਗੱਲਾਂ ਕੀਤੀਆਂ ਜੋ ਕੁਝ ਮਹੀਨੇ ਪਹਿਲਾਂ ਸਵਰਗਵਾਸ ਹੋ ਗਏ ਸਨ। ਭਗਵਾਨ ਸਿੰਘ ਘਨੌਰ ਨੇ ਆਪਣੇ ਦੋ ਗੀਤ ਪੜ੍ਹੇ। ਮੁਮਤਾਜ਼ ਹੁਸੈਨ ਨੇ ਆਪਣੀ ਕਹਾਣੀ ‘ਜੰਮੀ ਹੋਈ ਅੱਗ’ ਪੜ੍ਹੀ। ਦਲਜੀਤ ਮੋਖਾ ਨੇ ਕਵਿਤਾ ਸੁਣਾਈ। ਇਜਾਜ਼ ਭੱਟੀ ਨੇ ਪੰਜ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ। ਡਾ. ਜੀਤ ਸਿੰਘ ਚੰਦਨ ਨੇ ਰੁਬਾਈ ਸੁਣਾਈ। ਕਾਨਿਆ ਅਦਾ ਨੇ ਪਹਿਲਾਂ ਆਪਣੀਆਂ ਪੰਜਾਬੀ ਅਤੇ ਉਰਦੂ ਗ਼ਜ਼ਲਾਂ ਦੇ ਕੁਝ ਸ਼ੇਅਰ ਪੜ੍ਹੇ ਅਤੇ ਫਿਰ ਤਰੰਨਮ ਵਿੱਚ ਆਪਣੀਆਂ ਦੋ ਕਵਿਤਾਵਾਂ ਪੜ੍ਹੀਆਂ। ਇਰਫਾਨ ਮਲਿਕ ਨੇ ਪਹਿਲਾਂ ਆਪਣੀ ਜ਼ਿੰਦਗੀ ਬਾਰੇ ਕੁਝ ਗੱਲਾਂ ਕੀਤੀਆਂ ਅਤੇ ਫਿਰ ਆਪਣੀਆਂ ਕਈ ਕਵਿਤਾਵਾਂ ਸੁਣਾਈਆਂ। ਡਾ. ਗੁਰਿੰਦਰ ਮਾਨ, ਨਵਾਜ਼ ਡੋਗਾ, ਰਾਜਿੰਦਰ ਕੌਰ, ਰਮਨਦੀਪ ਨੇ ਵੀ ਆਪਣੀਆਂ ਰਚਨਾਵਾਂ ਸੁਣਾਈਆਂ।
ਮੀਟਿੰਗ ਵਿੱਚ ਰਾਜਵੰਤ ਮੋਖਾ, ਅਜਾਇਬ ਸਿੰਘ, ਰੀਤਾ ਕੋਹਲੀ, ਤਰਲੋਚਨ ਸੱਚਰ, ਸਰਬਜੀਤ ਮਾਨ, ਹਰਬੰਸ ਕੌਰ, ਰਜਨੀ ਛਾਬੜਾ, ਨੌਸ਼ੀਨ ਮੁਖ਼ਤਾਰ, ਭਾਰਦਵਾਜ ਸਿਰੀਨਿਵਾਸਨ, ਜਸਕੀਰਤ, ਰੋਹਨ ਸਿੰਘ, ਹੀਰ ਖ਼ਾਨ, ਅਰਸਲਾਨ ਖ਼ਾਨ, ਪਿੰਡਰ ਅਤੇ ਐਂਜਲਾ ਸਿੰਘ ਨੇ ਵੀ ਹਾਜ਼ਰੀ ਭਰੀ। ਅਖੀਰ ਵਿੱਚ ਸਭਾ ਵੱਲੋਂ ਅਜਾਇਬ ਸਿੰਘ ਦੀ ਭੈਣ ਹਰਬੰਸ ਕੌਰ ਨੂੰ ਫ਼ੋਟੋ ਭੇਟ ਕੀਤੀ ਗਈ।
The post ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ‘ਚ ਇਰਫਾਨ ਮਲਿਕ ਨੇ ਆਪਣੇ ਸਾਹਿਤਕ ਸਫ਼ਰ ਦੀ ਸਾਂਝ ਪਾਈ appeared first on Quomantry Amritsar Times.