ਮੁੰਬਈ/ਬਿਊਰੋ ਨਿਊਜ਼ :
ਡਰੀਮ ਗਰਲ ਦੇ ਨਾਂ ਨਾਲ ਮਸ਼ਹੂਰ ਅਭਿਨੇਤਰੀ ਅਤੇ ਮਥੁਰਾ ਤੋਂ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਦਾ ਕਲਚਰਲ ਕੰਪਲੈਕਸ ਬਣਾਉਣ ਦਾ ਡਰੀਮ ਪ੍ਰੋਜੈਕਟ ਵਿਵਾਦਾਂ ਵਿਚ ਹੈ ਇਸ ਵਿਚ ਖਾਸ ਗੱਲ ਇਹ ਹੈ ਕਿ ਭਾਜਪਾ ਹੁਣ ਤਕ ਪਿਛਲੀ ਕਾਂਗਰਸ ਸਰਕਾਰ ਦੇ ਜ਼ਮੀਨ ਵੰਡ ਦੇ ਜਿਨ•ਾਂ ਤਰੀਕਿਆਂ ਨੂੰ ਗ਼ਲਤ ਦੱਸ ਕੇ ਉਸ ਨੂੰ ਘੇਰਦੀ ਰਹੀ ਹੈ, ਹੁਣ ਉਸੇ ਤਰ•ਾਂ ਹੇਮਾ ਮਾਲਿਨੀ ਨੂੰ ਜ਼ਮੀਨ ਦੇ ਕੇ ਖ਼ੁਦ ਵਿਵਾਦਾਂ ਵਿਚ ਹੈ। ਭਾਜਪਾ ਦੀ ਅਗਵਾਈ ਵਾਲੀ ਮਹਾਰਾਸ਼ਟਰ ਸਰਕਾਰ ਨੇ ਹੇਮਾ ਨੂੰ ਅੰਧੇਰੀ (ਪੱਛਮੀ) ਦੇ ਆਬਿਵਲੀ ਇਲਾਕੇ ਵਿਚ 2 ਹਜ਼ਾਰ ਵਰਗ ਮੀਟਰ ਜ਼ਮੀਨ ਦਿੱਤੀ ਹੈ। ਇਸ ਦੀ ਟਾਈਮਿੰਗ ਅਜਿਹੀ ਹੈ ਕਿ ਇਹ ਵਿਵਾਦ ਵਧਦਾ ਹੀ ਜਾ ਰਿਹਾ ਹੈ। ਦਰਅਸਲ, ਪੂਰੀ ਮੁੰਬਈ ਵਿਚ ਵੱਖ ਵੱਖ ਸਿਆਸੀ ਸੰਗਠਨਾਂ ਨਾਲ ਜੁੜੀਆਂ ਗੈਰ ਸਰਕਾਰੀ ਸੰਸਥਾਵਾਂ ਨੂੰ ਦਿੱਤੀਆਂ ਓਪਨ ਸਪੇਸ ਤੇ ਮੈਦਾਨਾਂ ਨੂੰ ਮੁੰਬਈ ਮਹਾਨਗਰ ਪਾਲਿਕਾ ਪ੍ਰਸ਼ਾਸਨ ਨੇ ਵਾਪਸ ਲੈਣ ਦੀ ਮੁਹਿੰਮ ਵਿਢੀ ਹੋਈ ਹੈ। ਮਹਾਨਗਰ ਅਜਿਹੀਆਂ 216 ਓਪਨ ਸਪੇਸ ਨੂੰ ਵਾਪਸ ਲੈਣ ਦੀ ਮੁਹਿੰਮ ਚਲਾ ਰਹੀ ਹੈ ਤੇ 36 ਵਾਪਸ ਲੈ ਵੀ ਲਈਆਂ ਗਈਆਂ ਹਨ। ਇਸ ਵਿਚ ਜ਼ਿਆਦਾਤਰ ਸ਼ਿਵਸੈਨਾ ਨਾਲ ਜੁੜੇ ਲੋਕ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਇਨ•ਾਂ ਜ਼ਮੀਨਾਂ ਨੂੰ ਵਾਪਸ ਲੈਣ ਦੀ ਮੰਗ ਵੀ ਭਾਜਪਾ ਦੇ ਕਹੀ ਵਿਧਾਇਕ ਤੇ ਨੇਤਾਵਾਂ ਵਲੋਂ ਕੀਤੀ ਜਾ ਰਹੀ ਹੈ।
The post ਹੇਮਾ ਮਾਲਿਨੀ ਦੇ ਡਰੀਮ ਪ੍ਰੋਜੈਕਟ ਦੇ ਵਿਵਾਦ ਦਾ ਸੱਚ appeared first on Quomantry Amritsar Times.