ਫਰੀਮਾਂਟ/ਬਿਊਰੋ ਨਿਊਜ਼:
ਪਿਛਲੇ ਤਿੰਨ ਵਰ੍ਹਿਆਂ ਤੋਂ ਐੱਸ ਅਸ਼ੋਕ ਭੌਰਾ ਅਤੇ ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਟ ਵਲੋਂ ਨਵੇਂ ਵਰ੍ਹੇ 2016 ਨੂੰ ਜੀ ਆਇਆਂ ਆਖਦਾ ਪ੍ਰੋਗਰਾਮ ‘ਛਣਕਾਟਾ ਵੰਗਾਂ ਦਾ’ ਇਸ ਵਾਰ 10 ਜਨਵਰੀ ਐਤਵਾਰ ਨੂੰ ਪੈਰਾਡਾਈਜ਼ ਬਾਲ ਰੂਮ/ਮਿਰਾਜ ਪੈਲੇਸ 4100 ਪਰਿਆਲਟਾ ਬੁਲੇਵਾਰਡ ਵਿਖੇ ਸਵੇਰੇ 11:00 ਵਜੇ ਤੋਂ ਸ਼ਾਮ 5:00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ‘ਪਾਓ ਭੰਗੜੇ’ ਅਤੇ ‘ਮੁੱਕਰੇ ਤਾਂ ਥਾਂ ਮਰਜਾਂ’ ਵਰਗੇ ਹਿੱਟ ਗੀਤ ਦੇਣ ਵਾਲੇ ਬਲਵਿੰਦਰ ਸਫਰੀ ਅਤੇ ‘ਨਾਨਕਾ ਮੇਲ’ ਫੇਮ ਸ਼ਿੰਦਾ ਸੁਰੀਲਾ ਪਹਿਲੀ ਵਾਰ ਕੈਲੇਫੋਰਨੀਆਂ ਦੀ ਧਰਤੀ ਤੇ ਆਪਣੀ ਪੇਸ਼ਕਾਰੀ ਦਾ ਰੰਗ ਵਿਖਾਉਣਗੇ। ਜਿਥੇ ਕੋਰੀਓਗ੍ਰਾਫੀ ਵਿਜੇ ਸਿੰਘ ਦਾ ਆਪਣੇ ਸਹਿਯੋਗੀ ਬਲਜੀਵਨ ਅਤੇ ਪੌਪੀ ਸਿੰਘ ਨਾਲ ਹਾਸਰਸ ਰੰਗ ਨਵਾਂ ਇਤਿਹਾਸ ਸਿਰਜੇਗਾ ਉਥੇ ਕ੍ਰਿਸ਼ਨਾ ਡਾਂਸ ਅਕੈਡਮੀ ਦੀਆਂ ਬਾਲੀਵੁੱਡ ਸੰਗੀਤ ਵਿਚ ਗਹਿਗੱਚ ਵੰਨ੍ਹਗੀਆਂ ਵੀ ਖਾਸ ਹੋਣਗੀਆਂ। ਗਾਇਕਾ ਜੋਤ ਰਣਜੀਤ ਅਤੇ ਰਣਜੀਤ ਕੌਰ ਨਵੇਂ ਅਤੇ ਖਾਸ ਅੰਦਾਜ ਵਿਚ ਲੋਕ ਗੀਤਾਂ ਵਰਗੀਆਂ ਧੁਨਾਂ ਪੇਸ਼ ਕਰਨਗੀਆਂ। ਕੁਲਦੀਪ ਮਾਣਕ ਦਾ ਸ਼ਾਗਿਰਦ ਜੀਤਾ ਗਿੱਲ ਆਪਣੇ ਪੂਰੇ ਬੈਂਡ ਨਾਲ ਅਤੇ ਮੰਗਜੀਤ ਮੰਗਾ, ਤਰਸੇਮ ਅਟਵਾਲ ਆਪਣਾ ਸੰਗੀਤ ਦੇ ਅਨੂਪ ਚੀਮਾ ਤੇ ਤਰਲੋਕ ਸਿੰਘ, ਸੱਤੀ ਪਾਬਲਾ, ਜੇ ਐੱਸ ਜੱਗਾ ਵੀ ਗੀਤ ਸੰਗੀਤ ਦਾ ਰੰਗ ਵਿਖਾਉਣਗੇ ਅਤੇ ਗੀਤ ਮਾਲਾ ਡਾਂਸ ਅਕੈਡਮੀ ਤੋਂ ਸੋਨੀਆ ਚੇੜਾ, ਜੱਸੀ ਸਰ੍ਹਾਂ ਲੋਕ ਨਾਚਾਂ ਵਰਗੇ ਪ੍ਰਭਾਵ ਖਾਸ ਰੂਪ ਵਿਚ ਪੇਸ਼ ਕਰਨਗੀਆਂ। ‘ਅਜੇ ਸੰਗੀਤ ਅਕੈਡਮੀ’ ਵਲੋਂ ਗਿੱਧਾ ਪੇਸ਼ ਕੀਤਾ ਜਾਵੇਗਾ।
ਪ੍ਰੋਗਰਾਮ ਦਾ ਸੰਚਾਲਨ ਅਦਾਕਾਰਾ ਹਰਜੀਤ ਉੱਪਲ ਕਰੇਗੀ। ਸਰਦੂਲ ਸਿਕੰਦਰ ਦੇ ਗੀਤ ‘ਸਾਡਿਆਂ ਪਰਾਂ ਤੋਂ ਸਿੱਖੀ ਉੱਡਣਾ’ ਤੋਂ ਲੈ ਕੇ ਮਨਮੋਹਨ ਵਾਰਿਸ ਦੇ ‘ਕਿਤੇ ‘ਕੱਲੀ ਬਹਿ ਕੇ ਸੋਚੀਂ ਨੀਂ’ ਤੱਕ ਗੀਤਕਾਰੀ ਦਾ ਲੰਬਾ ਅਤੇ ਸ਼ਾਨਦਾਰ ਸਫਰ ਤੈਅ ਕਰਨ ਵਾਲੇ ਜਸਵੀਰ ਗੁਣਾਚੌਰੀਏ ਦਾ ਵਿਸ਼ੇਸ਼ ਸਨਮਾਨ ਵੀ ਇਸ ਪ੍ਰੋਗਰਾਮ ਵਿਚ ਹੋਵੇਗਾ। ਇਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਐੱਸ ਅਸ਼ੋਕ ਭੌਰਾ ਦੇ ਬਹੁਤ ਹੀ ਨਜ਼ਦੀਕੀ ਰਹੇ ਪੰਜਾਬ ਦੇ ਸੱਭਿਆਚਾਰ ਦੇ ਰਾਜਦੂਤ ਕਰ ਕੇ ਜਾਣੇ ਜਾਂਦੇ ਅਤੇ ਪ੍ਰੋ. ਮੋਹਨ ਸਿੰਘ ਮੇਲੇ ਦੇ ਬਾਨੀ ਜਗਦੇਵ ਸਿੰਘ ਜੱਸੋਵਾਲ ਨੂੰ ਇਹ ਸਮੁੱਚਾ ਪ੍ਰੋਗਰਾਮ ਸਮਰਪਿਤ ਹੋਵੇਗਾ।
ਇਸ ਪ੍ਰੋਗਰਾਮ ਨੂੰ ਗਲੋਬਲ ਪੰਜਾਬ ਟੀ ਵੀ ਵਲੋਂ 25 ਜਨਵਰੀ ਸ਼ਾਮ 5:30 ਵਜੇ ਸਮੁੱਚੇ ਉੱਤਰੀ ਅਮਰੀਕਾ ਵਿਚ ਪ੍ਰਸਾਰਿਤ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਯੂਰੋਪ ਅਤੇ ਜਲੰਧਰ ਦੂਰਦਰਸ਼ਨ ਤੋਂ ਵੀ ਇਸ ਪ੍ਰੋਗਰਾਮ ਦੀ ਪ੍ਰਸਾਰਨਾ ਹੋਵੇਗੀ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਐੱਸ ਅਸ਼ੋਕ ਭੌਰਾ ਨੇ ਦੱਸਿਆ ਕਿ ਇਹ ਨਿਰੋਲ ਪਰਿਵਾਰਕ ਪ੍ਰੋਗਰਾਮ ਹੈ ਅਤੇ ਐਂਟਰੀ ਸਿਰਫ ਪਾਸ ਰਾਹੀਂ ਹੀ ਹੋਵੇਗੀ। ਜਾਣਕਾਰੀ ਲਈ ਅਵਤਾਰ ਲਾਖਾ (209 200 0818) ਜਾਂ ਅਨਮੋਲ ਭੌਰਾ (510 512 3401) ਤੇ ਸੰਪਰਕ ਕੀਤਾ ਜਾ ਸਕਦਾ ਹੈ।
The post ਨਵੇਂ ਵਰ੍ਹੇ ਨੂੰ ਜੀ ਆਇਆਂ ਆਖਦਾ ਰੰਗਾ ਰੰਗ ਪ੍ਰੋਗਰਾਮ ‘ਛਣਕਾਟਾ ਵੰਗਾਂ ਦਾ’ 10 ਜਨਵਰੀ ਨੂੰ ਫਰੀਮਾਂਟ ‘ਚ appeared first on Quomantry Amritsar Times.