ਲੂਥਰ ਬਰਬੈਂਕ ਹਾਈ ਸਕੂਲ ‘ਚ ਵਿਸਾਖੀ 2015 ਦੀ ਸੰਗੀਤਕ ਸ਼ਾਮ
ਸੈਕਰਾਮੈਂਟੋ/ ਹੁਸਨ ਲੜੋਆ ਬੰਗਾ:
ਦੇਸ਼ੀ ਸਵੈਗ ਇੰਟਰਨੈਸ਼ਨਲ ਵਲੋਂ ਕਰਵਾਏ ਗਏ ਸ਼ੋਅ ਵਿਸਾਖੀ 2015 ਦੌਰਾਨ ਜਿਥੇ ਨਾਮਵਰ ਕਲਾਕਾਰਾਂ ਜਿਨ੍ਹਾਂ ‘ਚ ਕਲੇਰ ਕੰਠ, ਲਖਵਿੰਦਰ ਵਡਾਲੀ ਅਤੇ ਰਣਜੀਤ ਬਾਵਾ ਨੇ ਸਮੂਲੀਅਤ ਕੀਤੀ, ਉਥੇ ਦਰਸ਼ਕਾਂ ਦੇ ਭਰਵੇਂ ਇਕੱਠ ਨੇ ਇਸ ਸੰਗੀਤਕ ਸ਼ਾਮ ਭਰਪੂਰ ਅਨੰਦ ਲਿਆ ਅਤੇ ਸੰਗੀਤ ਦੀ ਹਰ ਵੰਨਗੀ ਨੂੰ ਮਾਣਿਆ। ਇਹ ਪਹਿਲੀ ਵਾਰ ਸੀ ਕਿ ਕਿਸੇ ਸ਼ੋਅ ਦੌਰਾਨ ਹਾਲ ਫੁੱਲ ਗਿਆ ਹੋਵੇ ਨਹੀਂ ਤਾਂ ਪਿਛਲੇ ਦਿਨੀਂ ਕਰਵਾਏ ਗਏ ਵੱਖ ਵੱਖ ਸ਼ੋਅ ਫਲਾਪ ਹੀ ਰਹੇ। ਲੂਥਰ ਬਰਬੈਂਕ ਹਾਈ ਸਕੂਲ ਫਲੋਰਨ ਰੋਡ ਸੈਕਰਾਮੈਂਟੋ ‘ਚ ਕਰਵਾਏ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਿਰਨਦੀਪ ਭੁੱਲਰ ਨੇ ਕੀਤੀ, ਇਸ ਤੋਂ ਬਾਅਦ ਸੁਰ ਦੇ ਧਨੀ ਕਲੇਰ ਕੰਠ ਨੇ ਇਕੋ ਸਾਹੇ ਆਪਣੇ ਚਰਚਿਤ ਗੀਤ ਜਿਨ੍ਹਾਂ ‘ਚ ‘ਕਿਸੇ ਨਾ ਕਿਸੇ ਇਨਸਾਨ ‘ਚ ਗੱਲ ਖਾਸ ਹੁੰਦੀ ਹੈ’, ‘ਬੰਦੇ ਨਾਲ ਮਤਲਬ ਅੱਜ ਕੱਲ ਕਿਹਨੂੰ ਵਈ’, ‘ਤੇਰੇ ਨੈਣਾਂ ਵਰਗੇ ਨੈਣ ਕਿਥੋਂ ਮੁੱਲ ਲੈ ਲਈÂ’ੇ, ‘ਜੇ ਤੂੰ ਜਿੰਦਗੀ ਗੁਜ਼ਾਰ ਲੈਂਗੀ ਸਾਡੇ ਤੋਂ ਵਗੈਰ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਆਂ’ ਸ਼ਾਮਲ ਸਨ, ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਸੰਗੀਤਕ ਘਰਾਣੇ ਨਾਲ ਸਬੰਧ ਰੱਖਣ ਵਾਲੇ ਲਖਵਿੰਦਰ ਵਡਾਲੀ ਨੇ ਪਹਿਲਾਂ ਜੋ ਆਪਣੇ ਗੀਤ ਗਾਏ ਉਸ ਵਿਚ ਉਸਦਾ ਕੋਈ ਸਾਨ੍ਹੀ ਨਹੀਂ ਸੀ। ਇਨ੍ਹਾਂ ਗੀਤਾਂ ਵਿਚ ‘ਤੇਰੇ ਬਿਨਾ ਰਾਂਝਣਾ ਹੀਰ ਨਾ ਕਿਸੇ ਕੰਮ ਦੀ’, ‘ਆ ਜਾ ਯਾਰ ਦੇ ਦੀਦਾਰ’, ‘ਲੋਕਾਂ ਬਦਨਾਮ ਕਰਤੀ ਨਾਲੇ’ ਅਤੇ ‘ਮੈਂ ਤੇ ਘਿਓ ਦੀ ਮਿੱਠੀ ਚੂਰੀ’ ਤਾਂ ਬਹੁਤ ਵਧੀਆ ਰਹੇ ਪਰ ਪਤਾ ਨੀ ਬਾਅਦ ਵਿਚ ਲਖਵਿੰਦਰ ਵਡਾਲੀ ਨੂੰ ਕੀ ਸੁੱਝਿਆ ਉਸਨੇ ਵਾਰਿਸ ਤੇ ਹੰਸ ਦੇ ਗੀਤ ਕਿਉਂ ਗਾਏ?
ਅੱਜ ਕੱਲ੍ਹ ਨਵੇਂ ਦਿਸਹੱਦਿਆਂ ਦਾ ਗਾਇਕ ਰਣਜੀਤ ਬਾਵਾ ਜਦੋਂ ਸਟੇਜ ਤੇ ਆਇਆ ਬਿਨਾਂ ਸ਼ੱਕ ਦਰਸ਼ਕਾਂ ਨੇ ਭਰਪੂਰ ਸਵਾਗਤ ਕੀਤਾ ਪਰ ਦਰਸ਼ਕਾਂ ਵਿਚ ਸ਼ਾਮਿਲ ਕੁਝ ਮੁੰਡੀਰ ਨੇ ਸੁਹਿਰਦ ਦਰਸ਼ਕਾਂ ਦੇ ਕੁਝ ਪੱਲੇ ਨਹੀਂ ਪੈਣ ਦਿੱਤਾ। ਇਸ ਰੌਲੇ ਰੱਪੇ ਵਿਚ ਚੰਗਾ ਗਾਇਕ ਰੁਲ ਗਿਆ ਜਿਸਨੂੰ ਕੁਝ ਦਰਸ਼ਕ ਸਪੈਸ਼ਲ ਤੌਰ ਤੇ ਦੇਖਣ ਆਏ ਹੋਏ ਸਨ।
ਇਸ ਸ਼ੋਅ ਦੇ ਪ੍ਰਬੰਧਕਾਂ ਨੇ ਸਕਿਓਰਿਟੀ ਤੇ ਪੁਲਿਸ ਦੀ ਖਾਸ ਪ੍ਰਬੰਧ ਕੀਤਾ ਹੋਇਆ ਸੀ ਪਰ ਭੀੜ ਬੇਕਾਬੂ ਸੀ। ਇਸ ਮੌਕੇ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਤੋਂ ਇਲਾਵਾ ਕੁਝ ਸਪਾਂਸਰਜ਼ ਨੂੰ ਮਦਦ ਬਦਲੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ‘ਚ ਜਤਿੰਦਰ ਮਾਨ, ਹਰਪਿੰਦਰ ਸਹੋਤਾ, ਮਨਿੰਦਰ ਪਵਾਰ, ਰਜਿੰਦਰ ਸਿੰਘ ਅਤੇ ਜੱਸੀ ਬੰਗਾ ਨੇ ਸਾਰੇ ਦਰਸ਼ਕਾਂ ਤੇ ਪ੍ਰਮੋਟਰਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਇੰਡੀਆ ਤੋਂ ਗਰੁੱਪ ਮੈਨੇਜਰ ਦੀਪਕ ਬਾਲੀ ਤੇ ਜੌਹਲ ਤੇ ਸ਼ੈਰੀ ਦੱਤਾ ਨੇ ਕਲਾਕਾਰਾਂ ਨੂੰ ਸਟਜ਼ ਤੋਂ ਦਰਸ਼ਕਾਂ ਦੇ ਰੂਬਰੂ ਕਰਵਾਇਆ। ਬਹੁਤ ਸਮੇਂ ਬਾਅਦ ਸੁਰ ਭਿੱਜੇ ਗਾਇਕਾਂ ਨੂੰ ਸੁਣਨ ਦਾ ਮੌਕਾ ਮਿਲਿਆ।
The post ਸੈਕਰਾਮੈਂਟੋ ‘ਚ ਕਲੇਰ ਕੰਠ, ਲਖਵਿੰਦਰ ਵਡਾਲੀ ਅਤੇ ਰਣਜੀਤ ਬਾਵਾ ਨੇ ਰੰਗ ਬੰਨ੍ਹਿਆ appeared first on Quomantry Amritsar Times.