ਅਗਲੇ ਮਹੀਨੇ ਕਰਵਾਈ ਜਾਣ ਵਾਲੀ ਅਹਿਮ ਕਾਨਫਰੰਸ ਸਬੰਧੀ ਵਿਚਾਰ ਵਟਾਂਦਰਾ
ਸੈਕਰਾਮੈਂਟੋ/ ਬਿਊਰੋ ਨਿਊਜ਼ :
ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੀ ਮੀਟਿੰਗ ਵਿੱਚ ਯੂਬਾ ਸਿਟੀ ਵਸਦੇ ਸਭਾ ਦੇ ਸਤਿਕਾਰ ਯੋਗ ਮੈਂਬਰ ਮਾਸਟਰ ਨਿਰਮਲ ਸਿੰਘ ਲਾਲੀ ਜੀ ਦੀ ਕਿਤਾਬ ‘ਜਿੰਦਗੀ ਦੇ ਉਦੇਸ਼ ਅਤੇ ਆਦੇਸ਼” ਲੋਕ ਅਰਪਣ ਕੀਤੀ ਗਈ। ਵਰਨਣਯੋਗ ਹੈ ਕਿ ਹਰ ਮਹੀਨੇ ਦੇ ਆਖਰੀ ਐਤਵਾਰ ਸਭਾ ਵਲੋਂ ਕੀਤੀ ਜਾ ਰਹੀ ਮੀਟਿੰਗ ਵਿਚ ਕਹਾਣੀ ਦਰਬਾਰ, ਲੇਖ, ਗੋਸ਼ਟੀਆਂ ਅਤੇ ਕਵੀ ਦਰਬਾਰ ਕਰਵਾਉਣ ਦੇ ਨਾਲ ਨਾਲ ਸਥਾਨਕ ਸਭਾ ਨਾਲ ਜੁੜੇ ਸਾਹਿਤਕਾਰਾਂ ਦੀਆਂ ਕਿਤਾਬਾਂ ਨੂੰ ਲੋਕ ਅਰਪਣ ਵੀ ਕੀਤਾ ਜਾਂਦਾ ਹੈ।
ਐਤਵਾਰ 29 ਮਾਰਚ ਨੂੰ ਸਭਾ ਦੇ ਪ੍ਰਧਾਨ ਦਿਲ ਨਿੱਜਰ ਦੇ ਗ੍ਰਹਿ ਵਿਖੇ ਹੋਈ ਮੀਟਿੰਗ ਨੂੰ ਸ਼ੁਰੂ ਕਰਦਿਆਂ ਸਟੇਜ ਸਕੱਤਰ ਨੇ ਕਹਾਣੀਕਾਰ ਤਤਿੰਦਰ ਕੌਰ ਨੂੰ ਸੱਦਾ ਦਿੱਤਾ। ਉਪਰੰਤ ਜੋਤੀ ਸਿੰਘ ਨੇ ਵੀ ਆਪਣੀ ਕਹਾਣੀ ਸੁਣਾਈ।
ਕਵੀ ਦਰਬਾਰ ਵਿਚ ਕਰਮਵਾਰ ਜੱਸੀ ਸ਼ੀਮਾਰ, ਹਰਭਜਨ ਸਿੰਘ ਢੇਰੀ, ਪ੍ਰਮਿੰਦਰ ਰਾਏ ਖਾਨਖਾਨਾਂ, ਜੋਤੀ ਸਿੰਘ, ਤਤਿੰਦਰ ਕੌਰ, ਗਫੇਸ਼ਵਰ ਸੂਰਾਪੁਰੀ, ਕਮਲ ਬੰਗਾ, ਦਿਲ ਨਿੱਜਰ, ਇੰਦਰਜੀਤ ਸਿੰਘ ਗਰੇਵਾਲ, ਜੀਵਨ ਰੱਤੂ, ਰਾਜਵਿੰਦਰ ਸਿੰਘ, ਸੁਖਦੇਵ ਸਿੰਘ ਢਿੱਲੋਂ, ਸਤਨਾਮ ਸਿੰਘ ਨਿੱਜਰ ਅਤੇ ਮਨਜੀਤ ਕੌਰ ਸੇਖੋਂ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਸਾਂਝ ਪਾਈ।
ਦਿਲ ਨਿੱਜਰ ਪਰਿਵਾਰ ਵਲੋਂ ਹਮੇਸ਼ਾ ਦੀ ਤਰ੍ਹਾਂ ਚਾਹ ਪਾਣੀ ਅਤੇ ਪੀਜ਼ਾ ਖੁਆ ਕੇ ਆਏ ਹੋਏ ਮਹਿਮਾਨਾਂ ਦੀ ਸੇਵਾ ਕੀਤੀ ਗਈ ਅਤੇ ਅਪ੍ਰੈਲ 26 ਐਤਵਾਰ ਫਿਰ ਮਿਲਣ ਦੇ ਵਾਅਦੇ ਨਾਲ ਮੀਟਿੰਗ ਸਮਾਪਤ ਹੋਈ .
ਇਸਤੋਂ ਇਲਾਵਾ ਸਾਹਿਤ ਸਭਾ ਵਲੋਂ ਕਰਵਾਈ ਜਾ ਰਹੀ ਅਹਿਮ ਸਾਲਾਨਾ ਕਾਨਫਰੰਸ ਜਿਹੜੀ ਮਈ 9,2015 ਸ਼ਨਿਚਰਵਾਰ ਨੂੰ ਵੈੱਸਟ ਸੈਕਰਾਮੈਂਟੋ ਦੇ ਸੰਗਮ ਹਾਲ, ਜੋ ਵੈੱਸਟ ਕੈਪੀਟਲ ਅਤੇ ਹਾਰਬੋਰ ਸਟਰੀਟ ਦੇ ਕਾਰਨਰ ਤੇ ਹੈ, ਵਿਖੇ ਕਰਵਾਈ ਜਾ ਰਹੀ ਹੈ ਸਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਸਾਰੇ ਹੀ ਪੰਜਾਬੀ, ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਿਆਂ ਨੂੰ ਇਸ ਕਾਨਫਰੰਸ, ਜੋ ਸਵੇਰੇ 9:00 ਵਜੇ ਤੋਂ ਸ਼ਾਮ ਦੇ 6:00 ਵਜੇ ਤੱਕ ਚੱਲੇਗੀ, ਵਿਚ ਹਾਜ਼ਰੀ ਭਰਨ ਲਈ ਸਭਾ ਵਲੋਂ ਬੇਨਤੀ ਕੀਤੀ ਜਾਂਦੀ ਹੈ। ਕਾਨਫਰੰਸ ਜਾਂ ਸਭਾ ਦੀ ਕਿਸੇ ਵੀ ਜਾਣਕਾਰੀ ਲਈ ਦਿਲ ਨਿੱਜਰ 916-628-2210 ਜਾਂ ਇੰਦਰਜੀਤ ਗਰੇਵਾਲ 916-248-1535 ਜਾਂ ਜਸਵੰਤ ਸ਼ੀਮਾਰ ਨਾਲ 916-293-6030 ਤੇ ਸੰਪਰਕ ਕੀਤਾ ਜਾ ਸਕਦਾ ਹੈ।
The post ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ‘ਚ ਮਾਸਟਰ ਨਿਰਮਲ ਸਿੰਘ ਲਾਲੀ ਦੀ ਕਿਤਾਬ ‘ਜਿੰਦਗੀ ਦੇ ਉਦੇਸ਼ ਅਤੇ ਆਦੇਸ਼’ ਨੂੰ ਲੋਕ ਅਰਪਣ ਕੀਤਾ appeared first on Quomantry Amritsar Times.