Quantcast
Channel: ਸਾਹਿਤ/ਮਨੋਰੰਜਨ – Quomantry Amritsar Times
Viewing all 342 articles
Browse latest View live

‘ਛਣਕਾਟਾ ਵੰਗਾਂ ਦਾ’ 3 ਜਨਵਰੀ ਸ਼ਨੀਵਾਰ ਨੂੰ

$
0
0

Chhankata Vanga Da
ਸੈਨਹੋਜ਼ੇ/ਬਿਊਰੋ ਨਿਊਜ਼:
ਨਵੇਂ ਵਰ੍ਹੇ 2015 ਨੂੰ ਜੀ ਆਇਆਂ ਆਖਦਾ ‘ਪ੍ਰੋਗਰਾਮ ਛਣਕਾਟਾ ਵੰਗਾਂ ਦਾ’ 3 ਜਨਵਰੀ 2015 ਸ਼ਨੀਵਾਰ ਨੂੰ ਸਨੀਵੇਲ ਕਮਿਉਨਿਟੀ ਸੈਂਟਰ 450 ਪਰਸੀਅਨ ਡਰਾਈਵ (Persian 4r Sunnyvale ਵਿਖੇ ‘ਇੱਕੀ ਇੰਟਰਨੈਸ਼ਨਲ ਐਂਟਰਟੇਨਮੈਂਂਟ’ ਅਤੇ ਐਸ ਅਸ਼ੋਕ ਭੌਰਾ ਵਲੋਂ ‘ਪੰਜਾਬ ਲੋਕ ਰੰਗ’ ਅਤੇ ‘ਪੰਜ ਦਰਿਆ ਸੰਗੀਤ ਅਕੈਡਮੀ’ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ  ਇਸ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਨੂੰੰ ਵੇਖਣ ਲਈ ਭਾਰਤੀ ਭਾਈਚਾਰੇ ਵਿਚ ਭਾਰੀ ਉਤਸ਼ਾਹ ਹੈ ਕਿਉਂਕਿ ਇਸ ਵਾਰ ਪੰਜਾਬ ਦੀ ਪ੍ਰਸਿੱਧ ਲੋਕ ਗਾਇਕਾ ਸਤਵਿੰਦਰ ਬਿੱਟੀ ਵੀ ਨਵੇਂ ਸਾਲ ਦੇ ਜਸ਼ਨ ਨੂੰ ਗੀਤ-ਸੰਗੀਤ ਨਾਲ ਸ਼ਿੰਗਾਰੇਗੀ।
ਮੁੱਖ ਪ੍ਰਬੰਧ ਸ੍ਰੀ ਭੌਰਾ ਨੇ ਦੱਸਿਆ ਕਿ ‘ਆਪਣਾ ਸੰਗੀਤ ਗਰੁੱਪ’ ਦੇ ਅਨੂਪ ਚੀਮਾ, ਤਰਲੋਕ ਸਿੰਘ ਅਤੇ ਮਾਲਕ ਸੱਤੀ ਪਾਬਲਾ, ਮੰਗਜੀਤ ਮੰਗਾ, ਤਰਸੇਮ ਅਟਵਾਲ ਅਤੇ ਨਵੀਂ ਅਵਾਜ਼ ਜੋਤ ਰਣਜੀਤ ਇਸ ਪ੍ਰੋਗਰਾਮ ਨੂੰ ਨਵੀਂ ਰੂਹ ਦੇਣਗੇ। ਦਰਸ਼ਕਾਂ ਦਿਆਂ ਚਿਹਰਿਆਂ ਤੇ ਹਾਸਿਆਂ ਦਾ ਰੰਗ ਚੜ੍ਹਾਉਣ ਲਈ ਬਲਜੀਵਨ, ਵਿਜੇ, ਸੋਨੀਆਂ ਤੇ ਜਸਵਿੰਦਰ ਧਨੋਆ ਦੀਆਂ ਸਕਿੱਟਾਂ ਹੋਣਗੀਆਂ। ਕੋਰੀਓਗ੍ਰਾਫੀ, ਗਿੱਧਾ, ਦੋਗਾਣੇ ਵਿਸ਼ੇਸ਼ ਖਿੱਚ ਹੋਣਗੇ। ਸਮੂਹ ਪੰਜਾਬੀਆਂ ਨੂੰ ਇਸ ਪ੍ਰੋਗਰਾਮ ਵਿਚ ਹਾਰਦਿਕ ਸੱਦਾ ਦਿੰਦਿਆਂ ਸ੍ਰੀ ਭੌਰਾ ਨੇ ਦੱਸਿਆ ਕਿ ਇਸ ਪਰੋਗਰਾਮ ਨੂੰ ਗਲੋਬਲ ਪੰਜਾਬ ਟੀ ਵੀ, ਡਿਸ਼ ਨੈੱਟਵਰਕ ਚੈਨਲ 739 ਤੇ ਜਗਦੇਵ ਸਿੰਘ ਭੰਡਾਲ ਅਤੇ ਰਾਹੁਲ ਐਸ ਕੁਮਾਰ ਦੀ ਅਗਵਾਈ ਹੇਠ ਰਿਕਾਰਡ ਕਰਕੇ ਪ੍ਰਸਾਰਿਤ ਕੀਤਾ ਜਾਵੇਗਾ।
ਪ੍ਰੋਗਰਾਮ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਾਲੀ ਧਨੌਲਾ (408-661-5879) ਜਾਂ ਮਨਵੀਰ (510-695-4836) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

The post ‘ਛਣਕਾਟਾ ਵੰਗਾਂ ਦਾ’ 3 ਜਨਵਰੀ ਸ਼ਨੀਵਾਰ ਨੂੰ appeared first on Quomantry Amritsar Times.


ਅਗਿਆਨ ਨਾਲ ਲੜਾਈ ‘ਚ ਗਿਆਨ ਦੀ ਜਿੱਤ ਲਈ ਸੰਗਠਿਤ ਹੋਣਾ ਬਹੁਤ ਜ਼ਰੂਰੀ : ਚੰਚਲ ਚੌਹਾਨ

$
0
0

28-12--2
ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿਚ
ਲੇਖਕ-ਸੰਗਠਨਾਂ ਦੀ ਭੂਮਿਕਾ ਸਬੰਧੀ ਰਾਸ਼ਟਰੀ ਸੈਮੀਨਾਰ
ਲੁਧਿਆਣਾ/ਬਿਊਰੋ ਨਿਊਜ਼ :
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਵਿਕਾਸ ਵਿਚ ਸਾਹਿਤਕ ਸੰਗਠਨਾਂ ਦਾ ਯੋਗਦਾਨ ਬਾਰੇ ਰਾਸ਼ਟਰੀ ਸੈਮੀਨਾਰ ਪੰਜਾਬੀ ਭਵਨ ਲੁਧਿਆਣਾ ਵਿਖੇ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਸ੍ਰੀ ਵਰਿੰਦਰ ਵਾਲੀਆ ਸੰਪਾਦਕ ‘ਪੰਜਾਬੀ ਟ੍ਰਿਬਿਊਨ’ ਨੇ ਕੀਤੀ। ਡਾ. ਅਨੂਪ ਸਿੰਘ ਨੇ ਆਏ ਵਿਦਵਾਨਾਂ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਕਿਹਾ ਕਿ ਸਾਹਿਤ, ਸਭਿਆਚਾਰ ਅਤੇ ਵਿਕਾਸ ਪ੍ਰਤੀ ਸੰਗਠਨਾਂ ਦਾ ਵੱਡਮੁਲਾ ਯੋਗਦਾਨ ਹੈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਪਹੁੰਚੇ ਬੁਲਾਰਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਬਾਜ਼ਾਰ ਦੀਆਂ ਨਿੱਤ ਬਦਲ ਰਹੀਆਂ ਕਦਰਾਂ ਕੀਮਤਾਂ ਵਿਚ ਸਭਿਆਚਾਰ ਦੀ ਰਾਖੀ ਲਈ ਸਾਹਿਤਕ ਸੰਗਠਨਾਂ ਦੀ ਪ੍ਰਤੀਬੱਧਤਾ ਨਾਲ ਹੋਰ ਵੀ ਜ਼ਿਆਦਾ ਲੋੜ ਹੈ। ਜਨਵਾਦੀ ਲੇਖਕ ਸੰਘ ਦੇ ਉਪ ਪ੍ਰਧਾਨ ਸ੍ਰੀ ਚੰਚਲ ਚੌਹਾਨ ਨੇ ਆਪਣੇ ਸੰਬੋਧਨੀ ਸ਼ਬਦਾਂ ਵਿਚ ਕਿਹਾ ਕਿ ਭਾਰਤੀ ਇਤਿਹਾਸ ਵਿਚ ਸਾਹਿਤਕ ਸੰਗਠਨਾਂ ਦਾ ਉਲੇਖ 300 ਈਸਵੀ ਪੂਰਵ ਮਿਲਦਾ ਹੈ ਜਿਸ ਵਿਚ ਸੰਗਮ ਲਿਟਰੇਚਰ ਦਾ ਵੱਡਮੁਲਾ ਯੋਗਦਾਨ ਹੈ। ਗਿਆਨ ਦੀ ਅਗਿਆਨ ਨਾਲ ਲੜਾਈ ਹੈ। ਜੇ ਅਗਿਆਨੀ ਵੀ ਸੰਗਠਿਤ ਹਨ ਤਾਂ ਉਸ ਦੇ ਉਪਰ ਜਿੱਤ ਲਈ ਗਿਆਨ ਦਾ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ। ਪੋਲ ਖੋਲ੍ਹ ਅਭਿਆਨ ਲਈ ਸੱਚ ਦਾ ਸੰਗਠਨ ਅੱਜ ਦੇ ਸੰਦਰਭ ਵਿਚ ਜਿਉਂ ਦੀ ਤਿਉਂ ਮਾਰਗ ਦਰਸਾ ਰਿਹਾ ਹੈ। ਸਾਹਿਤ ਸਮਾਜ ਅਤੇ ਸਭਿਆਚਾਰ ਦਾ ਵਿਕਾਸ ਸੰਗਠਨਾਂ ਦੀ ਹੀ ਦੇਣ ਹੈ।
ਦੂਸਰੇ ਬੁਲਾਰੇ ਚੌਥੀ ਰਾਮ ਯਾਦਵ (ਬਨਾਰਸ) ਨੇ ਕਿਹਾ ਕਿ ਲੇਖਕਾਂ ਨਾਲ ਭਾਵੇਂ ਸੰਗਠਨ ਬਣਦਾ ਹੈ ਪਰ ਇਕੱਲਾ ਲੇਖਕ ਵੀ ਸੰਗਠਨ ਨਾਲੋਂ ਵੱਧ ਕੰਮ ਕਰ ਜਾਂਦਾ ਹੈ। ਜਿਵੇਂ ਕਿ ਇਕੱਲੇ ਕਬੀਰ ਹੀ ਸਾਮੰਤਵਾਦ ਅਤੇ ਪ੍ਰੋਹਤਵਾਦ ਦੋਨਾਂ ਨਾਲ ਲੜੇ। ਪਰ ਅੱਜ ਇਕ ਰੋਟੀ ਬੇਲਦਾ ਹੈ, ਇਕ ਖਾਂਦਾ ਹੈ ਪਰ ਤੀਸਰਾ ਜੋ ਰੋਟੀ ਨਾਲ ਖੇਲ੍ਹਦਾ ਹੈ, ਅਜਿਹੇ ਦੁਸ਼ਮਨ ਨਾਲ ਲੜਨ ਲਈ ਸੰਗਠਨਾਂ ਦੀ ਲੋੜ ਹੈ। ਪੰਜਾਬ ਵਿਚ ਭਾਵੇਂ ਜਨਵਾਦੀ, ਪ੍ਰਗਤੀਸ਼ੀਲ ਅਤੇ ਜਨ ਸਾਂਸਕ੍ਰਿਤਕ ਮੰਚ ਨਹੀਂ ਹਨ ਪਰ ਤਿੰਨਾਂ ਦੇ ਪ੍ਰਭਾਵ ਕੇਂਦਰੀ ਪੰਜਾਬੀ ਲੇਖਕ ਸਭਾ ਵਿਚ ਮਿਲਦੇ ਹਨ। ਤੀਸਰੇ ਬੁਲਾਰੇ ਸ੍ਰੀ ਗੋਪਾਲ ਪ੍ਰਧਾਨ (ਅੰਬੇਦਕਰ ਯੂਨੀਵਰਸਿਟੀ, ਦਿੱਲੀ) ਨੇ ਸੰਗਠਨਾਂ ਬਾਰੇ ਬੋਲਦੇ ਹੋਏ ਕਿਹਾ ਕਿ ਮੁਨਸ਼ੀ ਪ੍ਰੇਮ ਚੰਦ ਤਾਂ ਇਥੋਂ ਤੱਕ ਕਹਿੰਦੇ ਸਨ ਕਿ ਲੇਖਕਾਂ ਦਾ ਟਰੇਡ ਯੂਨੀਅਨ ਵਰਗਾ ਸੰਗਠਨ ਹੋਣਾ ਚਾਹੀਦਾ ਹੈ। ਪੰਜਾਬ ਦੇ ਪ੍ਰਮੁੱਖ ਵਿਦਵਾਨ ਲੇਖਕ ਸ. ਪਿਆਰਾ ਸਿੰਘ ਭੋਗਲ ਨੇ ਕਿਹਾ ਭਾਵੇਂ ਪੰਜਾਬ ਵਿਚ 1900 ਈਸਵੀ ਦੇ ਆਸ ਪਾਸ ਕੋਈ ਪ੍ਰਗਤੀਸ਼ੀਲ ਲੇਖਕ ਲਹਿਰ ਨਹੀਂ ਸੀ ਪਰ ਉਦੋਂ ਵੀ ਪੰਜਾਬੀ ਲੇਖਕ ਬਿਲਕੁਲ ਉਕਤ ਤਿੰਨੇ ਸੰਗਠਨਾਂ ਵਾਲਾ ਫ਼ਰਜ਼ ਨਿਭਾਉਾਂਦੇ ਹੇ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਜੀਵਨ ਦੇ ਹਰ ਖੇਤਰ ਲਈ ਸੰਗਠਨਾਂ ਦੀ ਲੋੜ ਹੈ ਅਤੇ ਉਨ੍ਹਾਂ ਸੰਗਠਨਾਂ ਦੀ ਅਗਵਾਈ ਲਈ ਲੇਖਕ ਸੰਗਠਨ ਜ਼ਰੂਰੀ ਹਨ।
ਸ. ਵਰਿੰਦਰ ਸਿੰਘ ਵਾਲੀਆ ਨੇ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਕਿਹਾ ਕਿ ਅੱਜ ਲੋਕਤੰਤਰ ਅਤੇ ਮੀਡੀਆ ਉਤੇ ਪੂੰਜੀਪਤੀ ਅਤੇ ਹੁਕਮਰਾਨ ਭਾਰੂ ਹੋ ਰਹੇ ਹਨ। ਪਰ ਪੰਜਾਬ ਦੀ ਧਰਤੀ ਦੇ ਕਣ ਕਣ ਵਿਚ ਸਾਂਝੀਵਾਲਤਾ ਹੈ ਕਿਉਂਕਿ ਇਸ ਦੀ ਪਿੱਠਭੂਮੀ ਵਿਚ ਗੁਰੂ, ਪੀਰ ਪੈਗੰਬਰ ਸਦੀਆਂ ਤੋਂ ਸਾਂਝੀਵਾਲਤਾ (ਸੰਗਠਨ) ਦਾ ਹੋਕਾ ਦੇ ਰਹੇ ਹਨ।
ਕੇਂਦਰੀ  ਪੰਜਾਬੀ ਲੇਖਕ ਸਭਾ ਦੇ ਅਹੁਦੇਦਾਰ ਡਾ. ਲਾਭ ਸਿੰਘ ਖੀਵਾ, ਡਾ. ਕਰਮਜੀਤ ਸਿੰਘ, ਸ੍ਰੀ ਅਤਰਜੀਤ, ਸ੍ਰੀ ਜਸਵੀਰ ਝੱਜ, ਤਰਲੋਚਨ ਝਾਂਡੇ, ਦੀਪ ਦਵਿੰਦਰ, ਅੰਮ੍ਰਿਤਵੀਰ ਕੌਰ, ਮਨਜੀਤ ਕੌਰ, ਸੁਰਿੰਦਰਪ੍ਰੀਤ ਘਣੀਆ, ਕਰਮ ਸਿੰਘ ਵਕੀਲ, ਵਰਗਿਸ ਸਲਾਮਤ ਅਤੇ ਡਾ. ਰਵਿੰਦਰ ਕੌਰ ਕਾਕੜਾ ਨੇ ਆਏ ਵਿਦਵਾਨਾਂ ਨੂੰ ਗੁਲਦਸਤੇ ਭੇਟ ਕਰਕੇ ਸਨਮਾਨਤ ਕੀਤਾ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਆਏ ਵਿਦਵਾਨਾਂ ਨੂੰ ਪੁਸਤਕਾਂ ਦੇ ਸੈੱਟ ਭੇਟਾ ਕੀਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਪ੍ਰੋ. ਅਜਮੇਰ ਸਿੰਘ ਔਲਖ, ਬਲਦੇਵ ਸਿੰਘ ਸੜਕਨਾਮਾ, ਮੱਖਣ ਕੁਹਾੜ, ਜਸਪਾਲ ਮਾਨਖੇੜਾ, ਹਰਬੰਸ ਮਾਲਵਾ, ਦੀਪ ਦਿਲਬਰ, ਪ੍ਰਭਜੋਤ ਸੋਹੀ, ਸੰਤ ਸਿੰਘ ਸੋਹਲ, ਡਾ. ਹਰਵਿੰਦਰ ਸਿਰਸਾ, ਸ੍ਰੀ ਸੁਰਿਦਰ ਰਾਮਪੁਰੀ, ਸ੍ਰੀ ਸੁਰਿੰਦਰ ਕੈਲੇ, ਸ. ਜਨਮੇਜਾ ਸਿੰਘ ਜੌਹਲ, ਪ੍ਰਿੰ. ਪ੍ਰੇਮ ਸਿੰਘ ਬਜਾਜ, ਕਮਲਜੀਤ ਸਿੰਘ ਮਾਂਗਟ, ਜਸਵਿੰਦਰ ਧਨਾਨਸੂ ਅਤੇ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਅੰਤ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਡਾ. ਲਾਭ ਸਿੰਘ ਖੀਵਾ ਨੇ ਆਏ ਵਿਦਵਾਨਾਂ ਦਾ ਧੰਨਵਾਦ ਕੀਤਾ ਅਤੇ ਮਾਂ ਬੋਲੀ ਪੰਜਾਬੀ, ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ ਪੰਜ ਸੰਸਥਾਵਾਂ ਵਲੋਂ ਕੀਤੀ ਗਈ ਅਪੀਲ ਨੂੰ 11 ਜਨਵਰੀ ਨੂੰ ਵੰਡਣ ਲਈ ਭੇਜੀ ਅਤੇ ਵੰਡਣ ਦੀ ਬੇਨਤੀ ਕੀਤੀ।

The post ਅਗਿਆਨ ਨਾਲ ਲੜਾਈ ‘ਚ ਗਿਆਨ ਦੀ ਜਿੱਤ ਲਈ ਸੰਗਠਿਤ ਹੋਣਾ ਬਹੁਤ ਜ਼ਰੂਰੀ : ਚੰਚਲ ਚੌਹਾਨ appeared first on Quomantry Amritsar Times.

ਰੂਹ ਦੀ ਫ਼ਕੀਰੀ ਦਾ ਅਲਬੇਲਾ ਗ਼ਜ਼ਲਗੋ ਜਸਵਿੰਦਰ

$
0
0

Jaswinder
ਕਰਮਜੀਤ ਸਿੰਘ

ਜਸਵਿੰਦਰ ਨੂੰ ਹਾਲ ਵਿੱਚ ਹੀ ਉਸ ਦੀ ਗ਼ਜ਼ਲਾਂ ਦੀ ਕਿਤਾਬ ‘ਅਗਰਬੱਤੀ’ ਲਈ ਸਾਹਿਤ ਅਕਾਡਮੀ ਦਾ ਇਨਾਮ ਮਿਲਿਆ ਹੈ। ਅਸਲ ਵਿੱਚ ਧੁਖ ਰਹੀ ਇਹ ਅਗਰਬੱਤੀ ਅਕਲ ਦੇ ਉਨ੍ਹਾਂ ਹਿੱਸਿਆਂ ਨੂੰ ਜਗਾਉਂਦੀ ਹੈ ਜਿਸ ਦਾ ਸਿੱਧਾ ਰਿਸ਼ਤਾ ਰੂਹ ਨਾਲ ਜੁੜਿਆ ਹੁੰਦਾ ਹੈ। ਜ਼ਿੰਦਗੀ ਨਾਲ ਡੂੰਘੀ ਮੁਹੱਬਤ ਦੀ ਦਰਦ ਭਰੀ ਦਾਸਤਾਨ ਜਦੋਂ ਇਨ੍ਹਾਂ ਗ਼ਜ਼ਲਾਂ ਦੇ ਲਿਬਾਸ ਵਿੱਚ ਉਤਰਦੀ ਹੈ ਤਾਂ ਤੁਸੀਂ ਕੁਝ ਪਲਾਂ ਲਈ ਆਪਣੇ ਆਪ ਨੂੰ ਸਾਹਿਤ, ਇਤਿਹਾਸ, ਦਰਸ਼ਨ ਅਤੇ ਮਿਥਿਹਾਸ ਦੀ ਕਿਸੇ ਵਗਦੀ ਨਦੀ ਦੇ ਕੰਢੇ ਉੱਤੇ ਖਲੋਤੇ ਮਹਿਸੂਸ ਕਰਦੇ ਹੋ। ਇਸੇ ਦਾਸਤਾਨ ਨੂੰ ਉਹ ‘ਰੂਹ ਦੀ ਲਿਪੀ’ ਦਾ ਨਾਂ ਦਿੰਦਾ ਹੈ ਜਿਸ ਵਿੱਚ ਰੂਹ ਤੇ ਕਲਬੂਤ ਦੇ ਰਿਸ਼ਤੇ ਬਾਰੇ ਕੋਈ ਆਖ਼ਰੀ ਗੱਲ ਕਦੇ ਵੀ ਨਹੀਂ ਕਹੀ ਜਾ ਸਕਦੀ:
ਝਗੜਾ ਰੂਹ ਤੇ ਕਲਬੂਤ ਦਾ ਮੁੱਕਣਾ ਕਿਹੜੇ ਹਾਲ
ਹਰ ਤੱਤ ਇਹੋ ਸਮਝਦਾ ਬੱਸ ਮੈਂ ਹੀ ਹਾਂ ਠੀਕ
ਜਸਵਿੰਦਰ ਦੀਆਂ ਗ਼ਜ਼ਲਾਂ ਦੀ ਨਿਵੇਕਲੀ ਖ਼ਾਸੀਅਤ ਸ਼ਾਇਦ ਇਹੋ ਹੈ ਕਿ ਉਹ ਪੰਜਾਬੀ ਮੁਹਾਵਰੇ ਦੀ ਨੇੜਤਾ ਦਾ ਪੱਲਾ ਕਦੇ ਵੀ ਨਹੀਂ ਛੱਡਦਾ। ਕਈ ਵਾਰ ਇਉਂ ਵੀ ਲੱਗਦਾ ਹੈ ਜਿਵੇਂ ਉਹ ਭੁੱਲੇ-ਚੁੱਕੇ ਗ਼ਜ਼ਲਗੋ ਤਖ਼ਤ ਸਿੰਘ ਨੂੰ ਨਵੇਂ ਅੰਦਾਜ਼ ਵਿੱਚ ਮੁੜ ਸੁਰਜੀਤ ਕਰ ਰਿਹਾ ਹੋਵੇ। ਇਹੋ ਜਿਹੀ ਨਿਰਮਲ ਸਾਦਗੀ ਵਿੱਚ ਆਪਣੀ ਹੀ ਕਿਸਮ ਦੀ ਗਹਿਰਾਈ ਹੈ, ਇੱਕ ਵੱਖਰੀ ਤਰ੍ਹਾਂ ਦਾ ਦਰਦ ਹੈ ਜੋ ਲਗਾਤਾਰ ਤਣਾਅ ਦੀ ਹਾਲਤ ਵਿੱਚ ਰਹਿੰਦਾ ਹੈ। ਤਖ਼ਤ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੇ ਪੰਜਾਬੀ ਗ਼ਜ਼ਲ ਨੂੰ ਫ਼ਾਰਸੀ ਦੇ ਸ਼ਬਦਾਂ ਤੋਂ ਮੁਕਤ ਕੀਤਾ ਅਤੇ ਇਸ ਦੀ ਥਾਂ ਠੇਠ ਪੰਜਾਬੀ ਦੇ ਸ਼ਬਦਾਂ ਦੀ ਵਰਤੋਂ ਕਰ ਕੇ ਹੈਰਾਨੀਜਨਕ ਸਫ਼ਲਤਾ ਹਾਸਲ ਕੀਤੀ। ਤਖ਼ਤ ਸਿੰਘ ਅਤੇ ਜਸਵਿੰਦਰ ਦੇ ਇਹ ਸ਼ਿਅਰ ਧਿਆਨ ਦੀ ਮੰਗ ਕਰਦੇ ਹਨ ਜਿੱਥੇ ਦੋਵਾਂ ਵਿੱਚ ਪੰਜਾਬੀ ਮੁਹਾਵਰੇ ਦੇ ਡੂੰਘੇ ਰਹੱਸ ਦੀ ਸਾਂਝ ਹੈ:
ਮਨਾਂ ‘ਚੋਂ ਚੋਰੀਓਂ ਲੰਘਣ ਜੋ ਗੁਪਤ ਪਗਡੰਡੀਆਂ
ਅਸਾਡੀ ਸੂਝ ਦੀ ਹੱਦੋਂ ਕਿਤੇ ਅਗੇਰੇ ਨੇ (ਤਖ਼ਤ ਸਿੰਘ)

ਮਨ ਦੇ ਆਕਾਸ਼ ਵਿਚ, ਕਦੇ ਤਨ ਦੀ ਜ਼ਮੀਨ ‘ਤੇ
ਦੁੱਖ ਸੁੱਖ ਦੇ ਸ਼ਾਹੀ ਕਾਫ਼ਲੇ ਚੱਲਦੇ ਨੇ ਨਾਲ ਨਾਲ (ਜਸਵਿੰਦਰ)
ਸਪੇਨ ਦੇ ਸ਼ਾਇਰ ਜੌਆਨ ਰੋਮੈਨ ਜਿਮੇਨਿਜ਼ (1881-1958) ਦੀ ਇੱਕ ਕਵਿਤਾ ‘ਧਰਤੀ ਵਿੱਚ ਖੁਭੇ ਪੈਰ’ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਮੁਕਾਮ ਹਾਸਲ ਕਰ ਗਈ ਹੈ। ਸ਼ਾਇਰ ਕਹਿੰਦਾ ਹੈ ਕਿ ਇੱਕ ਪਾਸੇ ਮੇਰੇ ਪੈਰ ਬਹੁਤ ਡੂੰਘੇ ਧਰਤੀ ਵਿੱਚ ਖੁਭੇ ਹੋਏ ਨੇ ਜਦੋਂਕਿ ਦੂਜੇ ਪਾਸੇ ਮੇਰੇ ਖੰਭ ਆਸਮਾਨ ਦੀ ਛੱਤ ਨਾਲ ਛੂਹ ਰਹੇ ਨੇ ਪਰ ‘ਆਦਰਸ਼’ ਅਤੇ ‘ਯਥਾਰਥ’ ਦੀ ਇਹ ਦੂਰੀ ਅਨੰਤ ਪੀੜਾਂ ਦਾ ਪਰਾਗਾ ਲੈ ਕੇ ਮੇਰੇ ਵਿਹੜੇ ਵਿੱਚ ਆਈ ਹੈ। ਜਸਵਿੰਦਰ ਇਹੋ ਜਿਹੇ ਤਣਾਅ ਨੂੰ, ਇਹੋ ਜਿਹੀ ਪੀੜ ਦੇ ਭਾਰ ਨੂੰ ਚੁੱਕਦਾ ਹੈ ਅਤੇ ਇਸ ਪੀੜ ਦੀ ਉਮਰ ਨੂੰ ਜੁਗਾਂ ਜੁਗਾਤਰਾਂ ਤਕ ਲੈ ਗਿਆ ਹੈ:
ਮਿਲਿਆ ਕਿਸੇ ਵੀ ਯੁੱਗ ‘ਚ ਨਾ ਇਕ ਪਲ ਸਕੂਨ ਦਾ
ਖੰਡਰ ਲਏ ਫਰੋਲ ਮੈਂ ਥੇਹਾਂ ਵੀ ਛਾਣੀਆਂ
ਜਾਂ
ਗਰਦਿਸ਼ ‘ਚ ਕਾਇਨਾਤ ਹੈ, ਤਾਰੇ ਨੇ ਬੇਆਰਾਮ
ਹੁੰਦੀਆਂ ਮਹਾਨ ਹਸਤੀਆਂ ਆਖਰ ਨਿਮਾਣੀਆਂ
ਜਸਵਿੰਦਰ ਮਹਾਨ ਅਤੇ ਡੂੰਘੇ ਅਰਥਾਂ ਵਾਲੀ ਕਿਸੇ ਦਾਸਤਾਨ ਨੂੰ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਕਹਿਣ ਦਾ ਹੁਨਰ ਵੀ ਰੱਖਦਾ ਹੈ। ਇਤਿਹਾਸ ਦੇ ਇੱਕ ਨਿਰਮਲ ਅਤੇ ਦਰਦਨਾਕ ਨਜ਼ਾਰੇ ਵਿੱਚ ਉਹ ਗੁਰੂ ਗੋਬਿੰਦ ਸਿੰਘ ਦੇ ਸਫ਼ਰ ਨੂੰ ਬਿਨਾਂ ਉਨ੍ਹਾਂ ਦਾ ਨਾਂ ਲਏ ਛੇ ਬੰਦਾਂ ਵਿੱਚ ਇਸ ਤਰ੍ਹਾਂ ਸਮੇਟਦਾ ਹੈ ਕਿ ਇਸ ਇਤਿਹਾਸਕ ਸ਼ਰਧਾਂਜਲੀ ਵਿੱਚ ਦਿਮਾਗ਼ ਬਰਫ਼ ਵਾਂਗ ਸਰਦ ਹੋ ਜਾਂਦਾ ਹੈ ਪਰ ਰੂਹ ਜਗਮਗਾ ਉਠਦੀ ਹੈ, ਬਿਲਕੁਲ ਕੁਝ ਉਸੇ ਤਰ੍ਹਾਂ ਜਿਵੇਂ ਸ਼ਿਵ ਕੁਮਾਰ ਬਟਾਲਵੀ ਦੀ ‘ਨੀਲੇ ਘੋੜੇ ਦੇ ਸ਼ਾਹ ਸਵਾਰ’ ਬਾਰੇ ਲਿਖੀ ਇੱਕੋ ਕਵਿਤਾ ਕਿੰਨੇ ਸਾਰੇ ਅਰਥਾਂ ਨੂੰ ਸਾਕਾਰ ਕਰਦੀ ਹੈ:

ਜੇ ਨਾ ਲਲਕਾਰ ਉਹ ਆਨੰਦਪੁਰੋਂ ਉੱਠਦੀ
ਪਾਣੀਆਂ ‘ਚ ਉੱਠੀਆਂ ਤਰੰਗਾਂ ਮਰ ਜਾਂਦੀਆਂ

ਜਿਨ੍ਹਾਂ ਵਿਚ ਜ਼ਿੰਦਗੀ ਦੇ ਗੀਤ ਬੇਸ਼ੁਮਾਰ ਸੀ
ਸਰਸਾ ‘ਚੋਂ ਕਾਸ਼ ਉਹ ਕਿਤਾਬਾਂ ਤਰ ਜਾਂਦੀਆਂ

ਮਿੱਤਰ ਪਿਆਰੇ ਨੂੰ ਜੇ ਹਾਲ ਨਾ ਉਹ ਦੱਸਦਾ
ਜੂਹਾਂ ਮਾਛੀਵਾੜੇ ਦੀਆਂ ਹੋਰ ਠਰ ਜਾਂਦੀਆਂ
ਜਸਵਿੰਦਰ ਜਾਗਣ ਅਤੇ ਜਗਾਉਣ ਦੇ ਜਜ਼ਬੇ ਨੂੰ ਸਲਾਮ ਕਰਦਾ ਹੈ ਅਤੇ ਇਸ ਰਸਤੇ ਉੱਤੇ ਅਡੋਲ ਤੁਰ ਰਹੇ ਉਨ੍ਹਾਂ ਮੁਸਾਫ਼ਰਾਂ ਲਈ ਵੀ ਕਲਮ ਚੁੱਕਦਾ ਹੈ ਜੋ ਆਖ਼ਰੀ ਦਮ ਤਕ ਲੜਦੇ ਰਹਿੰਦੇ ਹਨ ਅਤੇ ਦੇਹੀ ਨਾਲ ਸੜ ਕੇ ਵੀ ਨਹੀਂ ਸੜਦੇ। ਅਸਲ ਵਿੱਚ ਉਹ ਕੁਕਨੁਸ ਦੀ ਰਾਖ ਵਾਂਗ ਮੁੜ ਮੁੜ ਜੰਮਦੇ ਹਨ ਅਤੇ ਸਾਡੀਆਂ ਯਾਦਾਂ ਨੂੰ ਅੰਮ੍ਰਿਤ ਵੇਲੇ ਦੀ ਤਾਜ਼ਗੀ ਨਾਲ ਸਰਸ਼ਾਰ ਕਰਦੇ ਰਹਿੰਦੇ ਹਨ:
ਜੋ ਨਾ ਦੇਹੀ ਨਾਲ ਸੜਦੇ, ਹਸ਼ਰ ਤਕ ਜੋ ਰਹਿਣ ਬਲਦੇ
ਉਨ੍ਹਾਂ ਜ਼ਖ਼ਮਾਂ ਦੀ ਸ਼ਨਾਖਤ ਕਰਨ ਖ਼ਾਤਰ ਲਿਖ ਰਿਹਾ ਹਾਂ
ਬਠਿੰਡਾ ਦੇ ਇੱਕ ਪਿੰਡ ਕਲਾਲਵਾਲਾ ਦਾ ਜਸਵਿੰਦਰ ਇੱਕ ਮੁਲਾਕਾਤ ਵਿੱਚ ਦੱਸਦਾ ਹੈ: ”ਭਾਵੇਂ ਪੰਜਾਬੀ ਗ਼ਜ਼ਲ ਰੂਪਕ ਪੱਖ ਤੋਂ ਉਰਦੂ ਅਤੇ ਫ਼ਾਰਸੀ ਵੱਲੋਂ ਆਈ ਹੈ ਪਰ ਪੰਜਾਬੀ ਗ਼ਜ਼ਲ ਦੀ ਵੱਥ ਅਤੇ ਕੱਥ ਪੰਜਾਬੀਅਤ ਵਿੱਚ ਰੰਗੀ ਹੋਈ ਹੈ।” ਉਸ ਨੂੰ ਪੰਜਾਬੀ ਗਜ਼ਲ ਦਾ ਭਵਿੱਖ ਬਹੁਤ ਰੌਸ਼ਨ ਨਜ਼ਰ ਆਉਂਦਾ ਹੈ। ਇਹ ਪੁੱਛੇ ਜਾਣ ਉੱਤੇ ਕਿ ਕੀ ਨੌਜੁਆਨ ਪੀੜ੍ਹੀ ਦੀਆਂ ਗ਼ਜ਼ਲਾਂ ਵਿੱਚ ‘ਦੇ ਲੰਮੀ ਨਦਰਿ ਨਿਹਾਲੀਏ’ ਦੇ ਤੱਤ ਨਜ਼ਰ ਆਉਂਦੇ ਹਨ, ਜਸਵਿੰਦਰ ਦਾ ਜੁਆਬ ਸੀ ਕਿ ਰਾਜਵਿੰਦਰਜੀਤ ਸਿੰਘ (ਇੰਗਲੈਂਡ), ਪਰਮੋਦ ਕਾਫਰ (ਜਲਾਲਾਬਾਦ), ਦੀਪਕ ਧਨੇਵਾ (ਭੀਖੀ) ਅਤੇ ਰਣਜੀਤ ਸਰਾਂਵਾਲੀ ਦੀਆਂ ਗ਼ਜ਼ਲਾਂ ਭਾਵੇਂ ਜ਼ਿੰਦਗੀ ਨੂੰ ਆਰ-ਪਾਰ ਵੇਖਣ ਦਾ ਸ਼ੌਕ ਰੱਖਦੀਆਂ ਹਨ ਅਤੇ ਉਨ੍ਹਾਂ ਕੋਲ ਗ਼ਜ਼ਲਾਂ ਦਾ ਮੁਹਾਵਰਾ ਵੀ ਹੈ ਪਰ ਜੇਕਰ ਉਹ ਇਤਿਹਾਸ, ਮਿਥਿਹਾਸ ਅਤੇ ਕਲਚਰ ਦੀ ਦੁਨੀਆਂ ਵਿੱਚ ਲਗਾਤਾਰ ਡੁਬਦੇ ਤੇ ਤਰਦੇ ਹਨ ਅਤੇ ਇਸ ਅਭਿਆਸ ਨੂੰ ਆਪਣੇ ਪਿੰਡੇ ਅੰਦਰ ਸਮੋ ਲੈਂਦੇ ਹਨ ਤਾਂ ਯਕੀਨਨ ਪੰਜਾਬੀ ਗ਼ਜ਼ਲ ਉਰਦੂ ਵਾਂਗ ਸਿਖਰਲੇ ਮੁਕਾਮ ਨੂੰ ਛੂਹ ਲਵੇਗੀ।
ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਛਾਪੀ ਗ਼ਜ਼ਲਾਂ ਦੀ ਪੁਸਤਕ ‘ਅਗਰਬੱਤੀ’ ਮਹਾਨ ਕਵਿਤਾ ਵੱਲ ਜਾਂਦਾ ਰਾਹ ਜ਼ਰੂਰ ਸਿਰਜਦੀ ਹੈ ਅਤੇ ਉਸ ਟਿਕਾਣੇ ਦੀ ਵੀ ਕਨਸੋਅ ਦਿੰਦੀ ਹੈ ਜਿਸ ਨੂੰ ਸਾਡੇ ਸਮਿਆਂ ਦਾ ਮਹਾਨ ਰੂਹਾਨੀ ਸ਼ਾਇਰ ਹਰਿੰਦਰ ਮਹਿਬੂਬ ‘ਅਪਹੁੰਚ ਵਿਸ਼ਵ’ ਦਾ ਨਾਂ ਦਿੰਦਾ ਹੈ।

The post ਰੂਹ ਦੀ ਫ਼ਕੀਰੀ ਦਾ ਅਲਬੇਲਾ ਗ਼ਜ਼ਲਗੋ ਜਸਵਿੰਦਰ appeared first on Quomantry Amritsar Times.

ਲਾਲੀ ਪੁੱਤਰ ਰਾਠ ਦਾ ਮਜਲਿਸ ਦਾ ਈਮਾਨ

$
0
0

OLYMPUS DIGITAL CAMERA
ਕਰਮਜੀਤ ਸਿੰਘ (99150-91063)
‘ਲਾਲੀ ਬਾਬਾ’ ਕਰਕੇ ਸਤਿਕਾਰੇ ਤੇ ਪਿਆਰੇ ਜਾਣ ਵਾਲੇ ਰੰਗਲੇ ਸੱਜਣ ਅਤੇ ਹਰ ਦਿਲ ਨੂੰ ਜਿੱਤਣ ਵਾਲੇ ਹਰਦਿਲਜੀਤ ਸਿੰਘ ਸਿੱਧੂ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਦੀ ਸ਼ਖਸੀਅਤ ਨੂੰ ਬਿਆਨ ਕਰਨ ਲਈ ਘੱਟੋ ਘੱਟ ਲਫਜ਼ ਤੁਹਾਡਾ ਸਾਥ ਨਹੀਂ ਦੇਣਗੇ ਕਿਉਂਕਿ ਸੁਕਰਾਤ ਵਾਂਗ ਉਨ੍ਹਾਂ ਨੇ ਕੁਝ ਨਹੀਂ ਲਿਖਿਆ। ਉਨ੍ਹਾਂ ਨੇ ਸਿਰਫ਼ ਗੱਲਾਂ ਕੀਤੀਆਂ ਹਨ ਅਤੇ ਗੱਲਾਂ ਵੀ ਏਨੀਆਂ ਉੱਚੀਆਂ, ਏਨੀਆਂ ਵੱਡੀਆਂ ਅਤੇ ਏਨੀਆਂ ਸਾਰੀਆਂ ਕੀਤੀਆਂ ਹਨ ਕਿ ਸੁਣਨ ਵਾਲਿਆਂ ਦੀਆਂ ਤਿੰਨ ਪੀੜ੍ਹੀਆਂ ਨੇ ਆਪਣੇ ਦਿਲਾਂ ਵਿਚ ਸਾਂਭੀਆਂ ਹੋਈਆਂ ਹਨ। ਸੱਚ ਤਾਂ ਇਹ ਹੈ ਕਿ ਉਸ ਨੇ ਕਰਨੀ ਵਾਲੇ ਲੋਕਾਂ ਦੀ ਦਾਸਤਾਨ ਨੂੰ ਆਪਣੀ ਕਥਨੀ ਵਿਚ ਕੁਝ ਇਸ ਅੰਦਾਜ਼ ਵਿਚ ਪੇਸ਼ ਕੀਤਾ ਕਿ ਦੋਵਾਂ ਹਕੀਕਤਾਂ ਦਾ ਖੂਬਸ਼ੂਰਤ ਮਿਲਾਪ ਕਰ ਦਿੱਤਾ। ਸੁਕਰਾਤ ਨੂੰ ਪਲੈਟੋ ਮਿਲ ਗਿਆ ਸੀ ਅਤੇ ਚੰਗੇ ਭਾਗਾਂ ਨੂੰ ਸੈਮੁਅਲ ਜਾਹਨਸਨ ਨੂੰ ਜੇਮਜ਼ ਬੌਸ ਟੱਕਰ ਗਿਆ ਸੀ, ਪਰ ਸਾਡੇ ਲਾਲੀ ਬਾਬੇ ਨੂੰ ਢੁਕਵੇਂ ਸ਼ਬਦਾਂ ਵਿਚ ‘ਗ੍ਰਿਫ਼ਤਾਰ’ ਕਰਨ ਵਾਲਾ ਕੋਈ ਨਹੀਂ ਮਿਲਿਆ, ਕੋਈ ਨਹੀਂ ਨਿਤਰਿਆ। ਇਹ ਉਸ ਮਹਾਨ ਵਿਰਸੇ ਦੇ ਮਹਾ ਨਾਇਕ ਨਾਲ ਇਕ ਤਰ੍ਹਾਂ ਦਾ ਵਿਸ਼ਵਾਸਘਾਤ ਹੀ ਸਮਝੋ ਜਿਸ ਨੇ ਪੰਜਾਬ ਨੂੰ ‘ਸ਼ਬਦ ਦੇ ਲੜ ਲਾਇਆ ਸੀ।
ਕੁਲਵੰਤ ਗਰੇਵਾਲ ਨੇ ਲਾਲੀ ਬਾਬੇ ਦੇ ਜਿਉਂਦਿਆਂ ਹੀ ਲਾਲੀ ਬਾਬੇ ਉਤੇ ਇਕ ਕਵਿਤਾ ਲਿਖੀ ਜਿਸ ਵਿਚ ਉਸ ਨੂੰ ‘ਮਜਲਿਸ ਦਾ ਈਮਾਨ’ ਕਿਹਾ ਸੀ। ਉਹ ਇਕ ਨੇਕ, ਸਾਉ ਅਤੇ ਰੱਬ ਤੋਂ ਡਰਨ ਵਾਲੇ ਜਗੀਰਦਾਰ ਦਾ ਪੁੱਤਰ ਸੀ ਜਿਸ ਬਾਰੇ ਕਿਹਾ ਜਾਦਾ ਹੈ ਕਿ ਸੰਨ 1947 ਦੀ ਵੰਡ ਸਮੇਂ ਉਸ ਨੇ ਕਈ ਮੁਸਲਮਾਨ ਲੜਕੀਆਂ ਨੂੰ ਬਚਾ ਕੇ ਆਪਣੇ ਘਰ ਰੱਖਿਆ, ਧੀਆਂ ਵਾਂਗ ਪਾਲਿਆ ਅਤੇ ਫਿਰ ਪਾਕਿਸਤਾਨ ਵਿਚ ਮੁਸਲਮਾਨਾਂ ਨਾਲ ਉਨ੍ਹਾਂ ਦੇ ਵਿਆਹ ਕੀਤੇ। ਲਾਲੀ ਬਾਬੇ ਨੂੰ ਮਜਲਿਸ ਦਾ ਸਿੰਕਹਿ ਲਓ, ਮਜਲਿਸ ਦਾ ਹੁਸੀਨ ਸੱਚ ਕਹਿ ਲਓ ਜਾਂ ਗੁਰਬਾਣੀ ਦੇ ਮੁਹਾਵਰੇ ਵਿਚ ‘ਰੰਗਲਾ ਸੱਜਣ’ ਆਖ ਲਓ ਜੋ ਸਾਹਿਤ, ਕਲਚਰ, ਰਾਜਨੀਤੀ, ਦਰਸ਼ਨ, ਕਲਾ, ਖੇਡਾਂ, ਥੀਏਟਰ, ਫਿਲਮਾਂ ਅਤੇ ਧਰਮਾਂ ਉੱਤੇ ਜਦੋਂ ਗੱਲਾਂ ਕਰ ਰਿਹਾ ਹੁੰਦਾ ਤਾਂ ਇਉਂ ਲੱਗਦਾ ਸੀ ਜਿਵੇਂ ਇਕ ਰਸਭਿੰਨੀ  ਕਵਿਤਾ ਨਿੱਕੀ ਨਿੱਕੀ ਕਣੀ ਵਾਂਗ ਤੁਹਾਡੇ ਅੰਦਰ ਸਿੰਜੀ ਜਾ ਰਹੀ ਹੋਵੇ। ਜੀਵਨ ਦੇ ਵੱਖ ਵੱਖ ਵਿਸ਼ਿਆਂ ਬਾਰੇ ਉਸ ਦਾ ਵਿਸ਼ਾਲ ਗਿਆਨ ਤੇ ਡੂੰਘੀ ਅਤੇ ਹੈਰਾਨ ਕਰ ਦੇਣ ਵਾਲੀ ਪਕੜ ਤੁਹਾਨੂੰ ਕੇਵਲ ਜਾਣਕਾਰੀ ਹੀ ਨਹੀਂ ਸੀ ਦਿੰਦੀ ਸਗੋ ਇਕ ਵੱਖਰੀ ਰੋਸ਼ਨੀ ਨਾਲ ਮਾਲਾਮਾਲ ਵੀ ਕਰਦੀ ਸੀ। ਉਸ ਨੂੰ ਸੁਣਨਾ ਹੀ ਆਪਣੇ ਆਪ ਵਿਚ ਵਿੱਦਿਆ ਹਾਸ਼ਲ ਕਰਨਾ ਸੀ। ਉਸ ਨੇ ਸੁਣਨ ਵਾਲਿਆਂ ਦੀ ਇਕ ਵੱਡੀ ਜਮਾਤ ਖੜ੍ਹੀ ਕਰ ਦਿੱਤੀ ਜਿਸ ਦੇ ਧੁਰ ਅੰਦਰ ਪੜ੍ਹਨ, ਸੋਚਣ ਅਤੇ ਮਹਿਸੂਸ ਕਰਨ ਦਾ ਸ਼ੌਕ ਪੈਦਾ ਹੋ ਗਿਆ। ਡਾਕਟਰ ਗੁਰਭਗਤ ਸਿੰਘ, ਨਵਤੇਜ ਭਾਰਤੀ, ਗੁਰਬਖਸ਼ ਸਿੰਘ ਸੋਚ, ਸਤਿੰਦਰ ਨੂਰ, ਡਾਕਟਰ ਦਲੀਪ ਕੌਰ ਟਿਵਾਣਾ, ਸੋਮਤੀ ਰੰਚਨ, ਕੁਲਵੰਤ ਗਰੇਵਾਲ, ਡਾਕਟਰ ਮਨਜੀਤਇੰਦਰ ਸਿੰਘ ਵਰਗੇ ਰਸਿਕ ਚਿੰਤਕਾਂ ਅਤੇ ਵਿਦਵਾਨਾਂ ਦੀ ਮਹਿਫ਼ਲ ਦਾ ਉਹ ‘ਸਮਸਤੁਲ ਜ਼ੁ ਸੀ ਜੋ ਕਦੇ ਪੰਜਾਬੀ ਯੂਨੀਵਰਸਿਟੀ ਕਾਫ਼ੀ ਹਾਉਸ ਵਿਚ ਮਹਿਫ਼ਲ ਸਜਾ ਰਿਹਾ ਹੁੰਦਾ ਸੀ ਅਤੇ ਜਾਂ ਕਿਸੇ ਰੁੱਖ ਹੇਠ ਉਸ ਦਾ ਡੇਰਾ ਲੱਗਾ ਹੁੰਦਾ। ਇਉਂ ਲੱਗਦਾ ਸੀ ਜਿਵੇਂ ਟੈਗੋਰ ਦੇ ਸ਼ਾਂਤੀ ਨਿਕੇਤਨ ਦੀ ਸਿਰਜ਼ਣਾ ਹੋ ਰਹੀ ਹੋਵੇ। ਉਸ ਨੇ ਰੂਸੀ ਸਾਹਿਤ ਰੱਜ ਕੇ ਪੜ੍ਹਿਆ ਹੋਇਆ ਸੀ ਅਤੇ ਜਰਮਨ ਸਾਹਿਤ ਦੀ ਰੂਹ ਵੀ ਉਸ ਅੰਦਰ ਵਸੀ ਹੋਈ ਸੀ। ਦਾਸਤੋਵਸਕੀ ਸ਼ਾਇਦ ਉਸ ਦੀ ਰੂਹ ਅੰਦਰ ਸਭ ਤੋਂ ਵੱਧ ਘੁਲਿਆ ਮਿਲਿਆ ਸੀ ਅਤੇ ਆਖਦਾ ਹੁੰਦਾ ਸੀ ਕਿ ਦਾਸਤੋਵਸਕੀ ਤੋਂ ਅਗਾਂਹ ਦੀ ਗੱਲ ਕਰਨ ਵਾਲੇ ਵੱਡੇ ਲੇਖਕਾਂ ਨੇ ਅਜੇ ਆਉਂਣਾ ਹੈ। ਨਵਤੇਜ ਭਾਰਤੀ ਨੇ (ਹੁਣ ਕੈਨੇਡਾ ਵਿਚ) 50-55 ਸਫਿਆਂ ਦੀ ਇਕ ਲੰਮੀ ਕਵਿਤਾ ਲਿਖੀ ਜਦ ਕਿ ਸੋਮਤੀ ਰੰਚਨ ਨੇ ਲਾਲੀ ਬਾਬੇ ਤੇ ਅੰਗਰੇਜ਼ੀ ਵਿਚ ਕਵਿਤਾ ਲਿਖ ਕੇ ਉਸ ਦੀ ਮਹਿਮਾ ਕੀਤੀ।
ਲਾਲੀ ਬਾਬੇ ਨੇ ਪੂਰਬ ਤੇ ਪੱਛਮ ਦੀ ਤਰਜ਼-ਏ-ਜ਼ਿੰਦਗੀ  ਨੂੰ ਡੂੰਘੀ ਨੀਝ ਅਤੇ ਲੰਮੀ ਨਦਰ ਨਾਲ ਵੇਖਿਆ ਹੋਇਆ ਸੀ। ਇਸ ਲਈ ਦੋ ਵੰਨਗੀਆਂ ਦੀਆਂ ਜੀਵਨ ਸ਼ੈਲੀਆਂ ਨੂੰ ਥਾਂ ਸਿਰ ਰੱਖ ਕੇ ਉਨ੍ਹਾਂ ਬਾਰੇ ਉਹ ਢੁਕਵਾਂ ਤੇ ਨਿਰਪੱਖ ਫੈਸਲਾ ਦੇ ਸਕਦਾ ਸੀ। ਪੂਰਬ ਦੀ ਮਹਾਨਤਾ ਦਾ ਸੰਸਾਰ ਵਿਚ ਲੁਕੇ ਰਹਿਣਾ ਉਸ ਨੂੰ ‘ਜ਼ਖ਼ਮ’ ਵਾਂਗ ਲੱਗਦਾ ਸੀ ਜਦ ਕਿ ਪੱਛਮ ਦੇ ‘ਮਾਣ’ ਵਿਚ ਲੁਕੇ  ਹੰਕਾਰ ਅਤੇ ਹਉਮੈ ਨੂੰ ਵੀ ਉਹ ਸਹਿਜ ਨਾਲ ਵੱਖ ਕਰ ਲੈਂਦਾ ਸੀ। ਕੁਲਵੰਤ ਗਰੇਵਾਲ ਨੇ ਲਾਲੀ ਬਾਬਾ ਦੀ ਇਸ ਸਮਝ ਦੇ ਭੇਤ ਨੂੰ ਕੁਝ ਇਸ ਤਰ੍ਹਾਂ ਫੜਿਆ ਸੀ:
ਕੀ ਪੂਰਬ ਦੇ ਜ਼ਖ਼ਮ ਹਨ
ਕੀ ਪੱਛਮ ਦਾ ਮਾਣ
ਦੋਵਾਂ ਵਿਚ ਪਛਾਣਦਾ
ਟੁੱਟੇ ਦਿਲ ਦੀ ਸ਼ਾਨ
ਕਿਹੋ ਜਿਹੇ ਕਿਸਮ ਦਾ ਦਾਨਿਸ਼ਵਰ ਸੀ ਲਾਲੀ ਬਾਬਾ? ਇਕ ਵਿਦਵਾਨ ਉਹ ਹੁੰਦੇ ਹਨ ਜੋ ਸਕੂਲਾਂ ਕਾਲਜਾਂ ਦੇ ਅਧਿਆਪਕਾਂ ਵਿਚੋਂ ਜਨਮ ਲੈਂਦੇ ਹਨ। ਵਿਦਵਾਨਾਂ ਅਤੇ ਬੁੱਧੀਜੀਵੀਆਂ ਦੀ ਇਹ ਕਿਸਮ ਕੁਲ ਮਿਲਾ ਕੇ ਏਹੋਂ ਜਿਹਾ ਵੱਡਾ ਕਲਚਰ ਪੈਦਾ ਨਹੀਂ ਕਰਦੀ ਜੋ ਸਟੇਟ ਦੇ ਕਲਚਰ ਨਾਲ ‘ਦਲੇਰਾਨਾ ਅਸਹਿਮਤੀ’ ਰੱਖਦਾ ਹੋਵੇ ਜਾਂ ਲੋੜ ਪੈਣ ਉਤੇ ਬਾਗ਼ੀਆਨਾ ਸੁਰ ਜਾਂ ਨਾਂਹ ਦਾ ਨਾਅਰਾ ਬੁਲੰਦ ਕਰ ਸਕੇ। ਪਰ ਲਾਲਾ ਬਾਬਾ ਇਹੋਂ ਜਿਹੀ ਵਿਦਵਤਾ ਦੀ ਮੁੱਖ ਧਾਰਾ ਤੋਂ ਲਾਂਭੇ ਲਾਂਭੇ ਹੀ ਰਿਹਾ। ਉਸ ਨੇ ਪੀਐਚ.ਡੀ ਵਰਗੀਆਂ ਡਿਗਰੀਆਂ ਹਾਸਲ ਨਹੀਂ ਸੀ ਕੀਤੀਆਂ ਹਾਲਾਂਕਿ ਉਸ ਦੀਆਂ ਗੱਲਾਂ ਹੀ ਇਹੋ ਜਿਹੀਆਂ ਡਿਗਰੀਆਂ ਤੋਂ ਕਿਤੇ ਵੱਡੀਆਂ ਸਨ। ਉਹ ਮੁੱਖ ਧਾਰਾ ਦਾ ‘ਖਾਮੋਸ਼ ਬਾਗ਼ੀ’ ਸੀ। ਡਾਕਟਰ ਸਵਰਾਜ ਦਾ ਇਹ ਕਹਿਣਾ ਸੀ ਕਿ ਉਹ ਵਿਸ਼ਵ ਦਾ ਨਾਗਰਿਕ ਸੀ ਜਾਂ ਕਿਸੇ ਉਦਾਰਵਾਦ ਯੂਨੀਵਰਸਿਟੀ ਦਾ ਵਾਇਸ ਚਾਂਸਲਰ ਸੀ ਜੋ ਦੁਨੀਆਂ ਦੇ ਵੱਖ ਵੱਖ ਸਭਿਆਚਾਰਾਂ ਦੇ ਮੇਲੇ ਦਾ ਆਨੰਦ ਲੈਂਦਾ ਸੀ। ਪਿਛਲੇ ਸਦੀ ਦੇ ਵੀਹਵਿਆਂ ਵਿਚ ਜੇ ਪੈਰਸ ਦਾ ਕਾਫ਼ੀ ਹਾਊਸ ਵਿਦਵਾਨਾਂ ਦਾ ਮੰਦਰ ਸੀ ਤਾਂ ਸੱਠਵਿਆਂ ਵਿਚ ਇਹੋ ਜਿਹੀ ਵਿਦਵਤਾ ਦੀਆਂ ਕਿਰਨਾਂ ਦਾ ਨਿਘ ਪੰਜਾਬੀ ਯੂਨੀਵਰਸਿਟੀ ਦੇ ਕਾਫ਼ੀ ਹਾਊਸ ਵਿਚ ਮਾਣਿਆ ਜਾ ਸਕਦਾ ਸੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਲਾਲੀ ਬਾਬਾ ਪੈਰਸ ਦੇ ਕਾਫ਼ੀ ਹਾਊਸ ਦੇ ਕਲਚਰ ਦਾ ਸੱਚਾ ਸੁੱਚਾ ਨੁਮਾਇੰਦਾ ਸੀ।
ਲਾਲੀ ਬਾਬਾ ਆਪਣੀ ਵਿਦਵਤਾ ਦੇ ਵੰਨ-ਸਵੰਨੇ ਰੰਗਾਂ ਦੀ ਖੁਸ਼ਬੋ ਕਰੀਬ 20-25 ਸਾਲ ਵੰਡਦਾ ਰਿਹਾ। ਸੰਨ 1960 ਤੋਂ ਸੰਨ 1984 ਤੱਕ ਵਿਦਵਤਾ ਦਾ ਇਹ ਜਲੌਅ ਸਿਖਰ ਹੰਢਾ ਕੇ ਹੇਠਾਂ ਵੱਲ ਪਰਤ ਰਿਹਾ ਸੀ। ਮਗਰਲੇ ਦੌਰ ਵਿਚ ਡਾਕਟਰ ਮਨਜੀਤਇੰਦਰ ਸਿੰਘ ਅਤੇ ਗੁਰਦਿਆਲ ਬੱਲ ਨੂੰ ਉਸ ਦੇ ਅਤਿ ਕਰੀਬ ਜਾਣ ਦਾ ਮਾਣ ਹਾਸਲ ਹੋ ਸਕਿਆ। ਮਨਜੀਤਇੰਦਰ ਦਾ ਤਾਂ ਕਹਿਣਾ ਸੀ ਕਿ ਲਾਲੀ ਬਾਬਾ ‘ਜਲ-ਥਲੀਆ’ ਜੀਵ ਸੀ ਜੋ ਧਰਤੀ ਉਤੇ ਅਤੇ ਪਾਣੀ ਦੋਵਾਂ ਥਾਵਾਂ ਵਿਚ ਹੀ ਰਹਿ ਸਕਦਾ ਸੀ ਜਦੋ ਕਿ ਗੁਰਦੇਵ ਚੌਹਾਨ ਦਾ ਆਖਣਾ ਸੀ ਕਿ ਸੁਰਿੰਦਰ ਨੀਰ ਦੇ ਚਰਚਿਤ ਨਾਵਲ ‘ਮਾਇਆ’ ਉਤੇ 40 ਸਫਿਆਂ ਦੀ ਗੁਰਦਿਆਲ ਬੱਲ ਵੱਲੋਂ ਕੀਤੀ ਲੰਮੀ ਟਿੱਪਣੀ ਅਸਲ ਵਿਚ ‘ਮਾਇਆ’ ਦੇ ਬਹਾਨੇ ਲਾਲੀ ਬਾਬੇ ਨੂੰ ਹੀ ਅਸਲ ਸ਼ਰਧਾਂਜਲੀ ਸੀ।
ਹੁਣ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ। ਪੰਜਾਬੀ ਯੂਨੀਵਰਸਿਟੀ ਦੇ ਵਿਹੜੇ ਵਿਚ ਹੁਣ ਵੀ ਰੌਣਕਾਂ ਲੱਗਦੀਆਂ ਹਨ ਪਰ ਵੇਖਣ ਵਾਲਿਆਂ ਨੂੰ ਉਨ੍ਹਾਂ ਰੌਣਕਾਂ ਵਿਚ ਇਕ ਸੁੰਝ ਮਸਾਨ ਵੀ ਨਜ਼ਰ ਆਉਂਦੀ ਹੈ। ਜੇ ਇਸ ਵਿਹੜੇ ਵਿਚ ਘੁੰਮਦਿਆਂ ਕਿਸੇ ਗੱਭਰੂ ਜਾਂ ਮੁਟਿਆਰ ਨੂੰ ਲਾਲੀ ਬਾਬੇ ਬਾਰੇ ਪੁੱਛ ਬੈਠੋ ਕਿ ਲਾਲੀ ਬਾਬੇ ਨੂੰ ਜਾਣਨੈ? ਤਾਂ ਉਹ ਜ਼ਿਹਨ ਉਤੇ ਬੜਾ ਜੋਲਾ ਕੇ ਮਸੀਂ ਮਸੀਂ ਇਹੋ ਕਹਿ ਸਕੇਗਾ: ਹਾਂ ਉਸ ਬਾਰੇ ਸੁਣਿਆ ਤਾਂ ਹੈ। ਇਹ ਕਿਸ ਤਰਾਂ੍ਹ ਦੇ ਸਮੇਂ ਹਨ ਜਦੋਂ ਸੁਣਨ ਵਾਲਿਆਂ ਦਾ ਕਾਲ ਪੈ ਗਿਆ ਹੈ। ਦਾਨਿਸਵਰਾਂ ਦੇ ਇਤਿਹਾਸ ਨੂੰ ਇਹੋ ਜਿਹੇ ਚੰਦਰੇ ਦੌਰ ਵੀ ਵੇਖਣੇ ਪੈਂਦੇ ਹਨ।

The post ਲਾਲੀ ਪੁੱਤਰ ਰਾਠ ਦਾ ਮਜਲਿਸ ਦਾ ਈਮਾਨ appeared first on Quomantry Amritsar Times.

ਪੰਜਾਬੀ ਵਿਰਾਸਤ ਨੂੰ ਜੀਵਤ ਰੱਖਣ ਲਈ ਸਮਰਪਿਤ ਬਹੁ ਪੱਖੀ ਸਖ਼ਸ਼ੀਅਤ ਜਗਦੇਵ ਸਿੰਘ ਜੱਸੋਵਾਲ ਨਾਲ ਬਿਤਾਏ ਪਲਾਂ ਦੀਆਂ ਕੁਲ ਅੱਭੁਲ ਯਾਦਾਂ

$
0
0

photo for Jagjit Singh Thind article
ਪੁਰਾਣੀ ਯਾਦ : ਲਗਭਗ 15 ਵਰ੍ਹੇ ਪਹਿਲਾਂ ਅਪਣੀ ਅਮਰੀਕਾ ਫੇਰੀ ਦੌਰਾਨ ਕੈਲੀਫੋਰਨੀਆਂ ਦੇ ਫਰਿਜ਼ਨੋਂ ਸ਼ਹਿਰ ਵਿੱਚ ਲੇਖਕ ਜਗਜੀਤ ਸਿੰਘ ਥਿੰਦ ਦੇ ਅਪਾਰਟਮੈਂਟ ਦੇ ਬਾਹਰਵਾਰ ਹੋਰਨਾਂ ਸੱਜਣ ਪਿਆਰਿਆਂ ਨਾਲ ਨਜ਼ਰ ਆ ਰਹੇ ਹਨ ਜਗਦੇਵ ਸਿੰਘ ਜੱਸੋਵਾਲ।

ਕੈਲੀਫੋਰਨੀਆਂ ‘ਚ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਫਰਿਜ਼ਨੋਂ ਇਲਾਕੇ ਵਿੱਚ ਮਾਂ ਬੋਲੀ ਪੰਜਾਬੀ ਦੀ ਵਰ੍ਹਿਆਂ ਤੋਂ ਸੇਵਾ ਕਰਦੇ ਆ ਰਹੇ ਸ. ਜਗਜੀਤ ਸਿੰਘ ਥਿੰਦ ਜਾਣਪਛਾਣ ਦੇ ਮੁਥਾਜ ਨਹੀਂ। ਬਹੁਤ ਵਰ੍ਹੇ ਪਹਿਲਾਂ ਇੱਥੇ ਆ ਕੇ ਵਸਣ ਤੋਂ ਪਹਿਲਾਂ ਉਨ੍ਹਾਂ ਨੇ ਪੰਜਾਬ ‘ਚ ਲੋਕ ਨੁਮਾਇੰਦੇ ਵਜੋਂ ਅਪਣੇ ਪਿੰਡ ਅਤੇ ਜਗਰਾਉਂ ਇਲਾਕੇ ਵਿੱਚ ਕਈ ਸਰਾਹੁਣਯੋਗ ਕੰਮ ਕੀਤੇ। ਸ. ਥਿੰਦ ਵਲੋਂ ਫਰਿਜ਼ਨੋਂ ਇਲਾਕੇ ਦੇ ਨਾਮੀ ਸਕੂਲ ਵਿੱਚ ਪੰਜਾਬੀ ਲਾਇਬ੍ਰੇਰੀ ਦੀ ਸਥਾਪਨਾ ਦਾ ਕਾਰਜ ਕਿਸੇ ਆਵਾਸੀ ਵਲੋਂ ਕੀਤਾ ਬੜਾ ਵੱਡਾ ਅਤੇ ਵਿਲੱਖਣ ਕਾਰਜ ਹੈ। ਪੰਜਾਬੀ ਅਮਰੀਕਨ ਪੱਤਰਕਾਰੀ ਵਿੱਚ ਸਤਿਕਾਰਤ ਥਾਂ ਰੱਖਣ ਵਾਲੇ ਸ. ਥਿੰਦ ਨੇ ਇਸਤੋਂ ਇਲਾਵਾ ਗਦਰੀ ਬਾਬਿਆਂ ਸਬੰਧੀ ਅਹਿਮ ਲੇਖ ਲਿਖੇ ਹਨ। ‘ਕੌਂਮਾਂਤਰੀ ਅੰਮ੍ਰਿਤਸਰ ਟਾਈਮਜ਼’ ਨੂੰ ਸ.ਜਗਜੀਤ ਸਿੰਘ ਥਿੰਦ ਵਲੋਂ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਦਾ ਮਾਣ ਹੈ। ਪੇਸ਼ ਹੈ ਉਨ੍ਹਾਂ ਵਲੋਂ ਅਪਣੇ ਜਿਗਰੀਯਾਰਾਂ ਜਿਹੇ ਸ.  ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿੱਚ ਲਿਖੇ ਸ਼ਰਧਾਂਜਲੀਨੁਮਾ ਇਹ ਸ਼ਬਦ- ਸੰਪਾਦਕ

ਅਲਵਿਦਾ ਕਹਿ ਗਿਆ ਮਿੱਤਰ ਪਿਆਰਾ

ਜਗਜੀਤ ਸਿੰਘ ਥਿੰਦ (ਫੋਨ : 559-846-3809)
ਕੁਝ ਦਿਨ ਪਹਿਲਾਂ ”ਹਮਾਂ ਬਾਰਾਂ ਵਹਿਸ਼ਤ ਤੇ ਹਮਾਂ ਬਾਰਾਂ ਦੋਜ਼ਖ” ਦੀ ਸੋਚ ਦੇ ਧਾਰਨੀ ਅਲੋਪ ਹੋ ਰਹੀ ਪੰਜਾਬੀ ਵਿਰਾਸਤ ਨੂੰ ਜੀਵਨ ਰੱਖਣ ਲਈ ਸਮਰਪਿਤ ਬਹੁ ਪੱਖੀ ਸ਼ਖਸ਼ੀਅਤ ਸ੍ਰੀ ਜਗਦੇਵ ਸਿੰਘ ਜੱਸੋਵਾਲ ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੀ ਮਿਕਨਾਤੀਸੀ ਖਿੱਚ ਨਾਲ ਜੁੜੇ ਹਜ਼ਾਰਾਂ ਨਿਕਟੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੀ ਅਣ ਕਿਆਸੀ ਸਦੀਵੀਂ ਵਿਦਾਇਗੀ ਦੀ ਸੱਟ ਨਾਲ ਨਾ ਤਾਂ ਕਲਮ ਕੁਝ ਲਿਖਣ ਲਈ ਤਿਆਰ ਸੀ ਨਾ ਹੀ ਮਨ ਸਥਿਰ ਸੀ। ਉਨ੍ਹਾਂ ਸਬੰਧੀ ਸ਼ਰਧਾ ਦੇ ਫੁੱਲ ਭੇਂਟ ਕਰਨ ਦੀ ਕੋਤਾਹੀ ਵੀ ਨਹੀਂ ਕਰ ਸਕਦਾ ਸੀ। ਉਨ੍ਹਾਂ ਦੀ ਸਰਬ ਪੱਖੀ ਮਹਾਨ ਵਿਅਕਤੀਤਵ ਦਾ ਇੰਨਾ ਪਸਾਰਾ ਸੀ ਜਿਸਦਾ ਮੁਲਆਂਕਣ ਕਲਮਾਂ ਦੀ ਸਮਰੱਥਾ ਤੋਂ ਬਾਹਰ ਹੈ। ਉਨ੍ਹਾਂ ਆਪਣੇ ਜੀਵਨ ਦੇ ਅੱਠ ਦਹਾਕੇ ਮਾਂ ਬੋਲੀ ਪੰਜਾਬੀ ਲਈ ਦੁਖੀ ਜਨਤਾ ਦੇ ਦੁੱਖ ਹਰਨ ਅਤੇ ਅੰਤਲੇ ਸਮੇਂ ਦੁੱਖ ਭੋਗ ਦੇ ਪੰਜਾਬੀ ਲੇਖਕਾਂ ਦੇ ਸਹਾਰਾ ਬਣ ਕੇ ”ਖੁਸ਼ ਰਹੋ ਅਹਿਲੇ ਵਤਨ ਹਮ ਤੋਂ ਸਫ਼ਰ ਕਰਤੇ ਹਾਂ” ਦੀ ਅਸੀਸ ਦੇ ਗਏ।
ਵੱਖੋ ਵੱਖ ਵਿਸ਼ਿਆ ਵਿਚ ਉੱਚ ਵਿਦਿਆ ਦੀ ਪ੍ਰਾਪਤੀ ਕਰਕੇ ਉਹ ਪੰਜਾਬ ਦੀ ਰਾਜਨੀਤੀ ਵਿਚ ਆਏ ਪਰ ਇਸਦੇ ਗੰਧਲਿਆਂ ਪਾਣੀਆਂ ਵਿਚੋਂ ਕੰਵਲ ਫੁੱਲ ਵਾਗੂੰ ਵਿਚਰੇ ਅਤੇ ਮੁਰਗਾਬੀ ਵਾਗੂੰ ਅਭਿੱਜ ਬੇ ਦਾਗ ਪਰਾਂ ਨਾਲ ਹਮੇਸ਼ਾ ਲਈ ਉਡਾਰੀ ਮਾਰ ਗਏ। ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਬਾਵਜੂਦ ਉਹ ਮੂਲ ਰੂਪ ਵਿੱਚ ਪੰਜਾਬ ਦੇ ਛੇਵੇਂ ਦਰਿਆ ਸ੍ਰੀ ਮਹਿੰਦਰ ਸਿੰਘ ਰੰਧਾਵਾ ਵਲੋਂ ਪੁਰਾਤਨ ਪੰਜਾਬੀ ਸਭਿਅਤਾ ਨੂੰ ਜੀਵਤ ਰਖਣ ਲਈ ਸਿਰਜੇ ਮਾਰਗ ਦੇ ਪਾਂਧੀ ਬਣੇ ਜੋ ਮਗਰੋਂ ਕਾਫਲੇ ਦਾ ਰੂਪ ਧਾਰਗਿਆ ਜਿਸ ਤੇ ਆਖਰੀ ਦਮ ਤੱਕ ਤੁਰਦੇ ਰਹੇ।
ਇਸ ਤੋਂ ਪਹਿਲਾਂ ਕੁਝ ਪੰਜਾਬੀ ਸਾਹਿਤਕਾਰਾ ਨੇ ਪੰਜਾਬੀ ਵਿਰਸੇ ਸਬੰਧੀ ਵੱਡਮੁਲਾ ਸਾਹਿਤ ਰਚਿਆ ਜਿਨ੍ਹਾਂ ਵਿਚੋਂ ਗਿਆਨੀ ਗੁਰਦਿੱਤ ਸਿੰਘ ਦੀ ਪੁਸਤਕ ‘ਮੇਰਾ ਪਿੰਡ’ ਬੇਮਿਸਾਲ ਦੇਣ ਹੈ। ਗਿਆਨੀ ਗੁਰਦਿੱਤ ਸਿੰਘ ਦੀ ਇਸ ਪਹਿਲ ਕਦਮੀ ਤੋਂ ਬਾਅਦ ਕੁਝ ਹੋਰ ਸਾਹਿਤਕਾਰਾਂ ਨੇ ਵੀ ਵੱਡਮੁੱਲਾ ਯੋਗਦਾਨ ਪਾਇਆ ਹੈ। ਵਰਤਮਾਨ ਸਮੇਂ ਪੁਰਾਤਨ ਪੰਜਾਬੀ ਵਿਰਸੇ ਦੇ ਵੱਖ ਵੱਖ ਪਹਿਲੂਆਂ ਉੱਤੇ ਸ. ਹਰਕੇਸ਼ ਸਿੰਘ ਕਹਿਲ ਨੇ ਕੋਈ ਡੇਢ ਦਰਜਨ ਪੁਸਤਕਾਂ ਦਾ ਸੰਸਕਾਰਨ ਕਰਕੇ ਇਕ ਮੀਲ ਪੱਥਰ ਗੱਡ ਦਿਤਾ ਹੈ। ਬੜੇ ਹੀ ਅਫਸੋਸ ਨਾਲ ਕਹਿਣਾ ਪੈਂਦਾ ਹੈ। ਸ੍ਰੀ ਕਹਿਲ ਦੀ ਇਸ ਬੇ ਮਸਾਲ ਦੇਣ ਲਈ ਨਾ ਕਿਸੇ ਸੰਸਥਾ ਤੇ ਨਾ ਹੀ ਸਰਕਾਰ ਨੇ ਮਾਣਤਾ ਦਿੱਤੀ ਹੈ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਸੈਮਹਿੰਦਰ ਸਿੰਘ ਰੰਧਾਵਾ ਵਲੋਂ ਪੰਜਾਬ ਖੇਤੀ ਬਾੜੀ ਯੂਨੀਵਰਸਿਟੀ ਲੁਧਿਆਣੇ ਵਿਚ ਪੁਰਾਤਨ ਪੰਜਾਬੀ ਵਿਰਸੇ ਦੀਆਂ ਅਲੋਪ ਹੋ ਰਹੀਆਂ ਵਸਤਾਂ ਦਾ ਅਜਾਇਬ ਘਰ ਦੀ ਸਥਾਪਤੀ ਲਾਮਿਸਾਲ ਦੇਣ ਹੈ। ਸ੍ਰੀ ਜੱਸੋਵਾਲ ਨੇ ਸ੍ਰੀ ਰੰਧਾਵਾ ਦੇ ਨਕਸ਼ੇ ਕਦਮ ਤੇ ਚਲਦੇ ਹੋਏ ਲੁਧਿਆਣੇ ਵਿਖੇ ਵਿਰਾਸਤੀ ਭਵਨ ਦਾ ਨਿਰਮਾਣ ਕਰਕੇ ਵੱਡ ਮੁੱਲਾ ਯੋਗਦਾਨ ਪਾਇਆ ਹੈ। ਇਸ ਤੋਂ ਪਹਿਲਾਂ ਕ੍ਰਿਸ਼ਨ ਕੁਮਾਰ ਬਾਵੇ ਵੱਲੋਂ ਪਿੰਡ ਰਕਬਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਸਥਾਪਤੀ ਵਿਚ ਡੱਟ ਕੇ ਸਾਥ ਦਿੱਤਾ ਹੈ।
ਰਾਏਕੋਟ ਨਜ਼ਦੀਕ ਕੋਈ ਬਾਰਾਂ ਏਕੜ ਜ਼ਮੀਨ ਵਿਚ ਨਹਿਰੀ ਕੋਠੀ, ਜੋ ਮਹਾਰਾਜਾ ਦਲੀਪ ਸਿੰਘ ਦੀ ਪੰਜਾਬ ਦੀ ਧਰਤੀ ਤੇ ਆਖਰੀ ਕਿਆਮ ਰਾਹਾਂ ਚੋਂ ਸੀ, ਨੂੰ ਉਸੇ ਰੂਪ ਵਿਚ ਸੁਰੱਖਣ ਵਿਚ ਸ੍ਰੀ ਜੱਸੋਵਾਲ ਦਾ ਵੱਡਾ ਉਪਰਾਲਾ ਹੈ। ਬੱਸੀਆਂ ਪਿੰਡ ਵਿਚ ਸਥਿਤ ਇਹ ਇਤਿਹਾਸਕ ਨਹਿਰੀ ਆਰਾਮ ਘਰ ਅੰਗਰੇਜਾਂ ਦਾ ਮਿਲਟਰੀ ਅੱਡਾ ਸੀ ਅਤੇ ਇਸੇ ਅਸਥਾਨ ਤੇ ਰਾਏਕੋਟ ਬੁੱਚੜਾਂ ਨੂੰ ਕਤਲ ਕਰਨ ਸਬੰਧੀ ਕੂਕਿਆਂ ਨੂੰ ਫਾਂਸੀ ਤੇ ਲਟਕਾਇਆ ਗਿਆ ਸੀ। ਉਪਰੋਕਤ ਪ੍ਰੋਜੈਕਟ ਸਰਕਾਰੀ ਮਦਦ ਨਾਲ ਨੇਪਰੇ ਚੜ੍ਹਣ ਦੇ ਨੇੜੇ ਹੈ।
ਸ੍ਰੀ ਜੱਸੋਵਾਲ ਨੇ ਕੋਈ ਡੇਢ ਦਰਜਨ ਸਾਲ ਪਹਿਲਾਂ ਪੰਜਾਬੀ ਦੇ ਨਾਮਵਰ ਸ਼ਾਇਰ ਪ੍ਰੋ. ਮੋਹਣ ਸਿੰਘ ਦੀ ਯਾਦ ਵਿਚ ਮੇਲਾ ਆਰੰਭ ਕੀਤਾ ਸੀ ਜਿਸਦਾ ਪਾਸਾਰ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਹੋਰ ਥਾਵਾਂ ਤੱਕ ਹੋ ਚੁੱਕਾ ਹੈ। ਇਸ ਮੌਕੇ ਪੰਜਾਬੀ ਸਾਹਿਤਕਾਰਾਂ ਦੇ ਸਰਕਾਰਾਂ ਵੱਲੋਂ ਅਣ ਗੌਲੇ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਜਿਹੇ ਹੀ ਇਕ ਮੇਲੇ ਮੌਕੇ ਇਨਕਲਾਬੀ ਲੋਕ ਕਵੀ ਸੰਤ ਰਾਮ ਉਦਾਸੀ ਨੂੰ ਸਿੱਕਿਆਂ ਨਾਲ ਤੋਲਦੇ ਮੈਂ ਆਪਣੀ ਅੱਖੀਂ ਵੇਖਿਆ ਹੈ।
ਇਕ ਮਹਾਨ ਸ਼ਖਸ਼ੀਅਤ ਪਿੱਛੇ ਇਕ ਔਰਤ ਦਾ ਵੱਡਾ ਯੋਗਦਾਨ ਹੁੰਦਾ ਹੈ ਉਹ ਸਨ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਸੁਰਜੀਤ ਕੌਰ। ਮਾਲਵੇ ਦੀ ਧੁੰਨੀ ਸੰਗਰੂਰ ਜ਼ਿਲ੍ਹੇ ਦੇ ਧਨੌਲਾ ਕਸਬੇ ਦੇ ਨਜ਼ਦੀਕ ਪਿੰਡ ਧੂੜਕੋਟ ਦੀ ਜੰਮਪਲ ਨੇ ਗਰੇਵਾਲਾਂ ਦੇ ਗ੍ਰਹਿ ਪ੍ਰਵੇਸ਼ ਕਰਨ ਮਗਰੋਂ ਵੀ ਵਿਰਸੇ ਵਿਚ ਮਿਲੀ ਲੰਗਰ ਪ੍ਰਿਤ ਨੂੰ ਜੀਵਨ ਰਖਿਆ। ਲੱਸੀ, ਦਹੀ, ਸਾਗ, ਮੱਕੀ ਦੀ ਰੋਟੀ ਦਾ ਲੰਗਰ ਸਵੇਰ ਤੋਂ ਸ਼ਾਮ ਤਕ ਵਰਤਦਾ ਰਹਿੰਦਾ ਸੀ। ਸਰਦਾਰਨੀ ਸੁਰਜੀਤ ਕੌਰ ਨੇ ਸ੍ਰੀ ਜੱਸੋਵਾਲ ਨੂੰ ਘਰੇਲੂ ਜੁੰਮੇਵਾਰੀਆਂ ਤੋਂ ਮੁਕਤ ਰਖਿਆ। ਇਸ ਵੇਹਲ ਕਰਕੇ ਜੱਸੋਵਾਲ ਨੇ ਅਨੇਕਾ ਬੇ ਸਹਾਰਾ ਤੇ ਦੁਖੀ ਜਨਤਾ ਦੇ ਦੁਖੀਆਂ ਦੀ ਸ਼ਿਕਾਇਤਾਂ ਦਾ ਨਿਬੇੜਾ ਕਰਵਾ ਕੇ ਭ੍ਰਿਸ਼ਟ ਰਾਜਸੀ ਤੇ ਨੌਕਰਸ਼ਾਹੀ ਦੇ ਜਾਲ ਵਿਚੋਂ ਕਢਿਆ।
ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਸੰਨ 1980 ਵਿਚ ਹੋਈ ਜਦੋਂ ਉਹ ਰਾਏਕੋਟ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਟਿੱਕਟ ਤੇ ਚੋਣ ਲੜਣ ਲਈ ਮੈਦਾਨ ਵਿਚ ਆਏ। ਪਿੰਡ ਦਾ ਸਰਪੰਚ ਹੋਣ ਨਾਤੇ ਆਪਣੇ ਹਮਾਇਤੀਆਂ ਨਾਲ ਮੇਰੀ ਹਮਾਇਤ ਲਈ ਮੇਰੇ ਘਰ ਪਧਾਰੇ। ਉਨ੍ਹਾਂ ਦਾ ਮੁਕਾਬਲਾ ਤਲਵੰਡੀ ਅਕਾਲੀ ਘਰਾਣੇ ਨਾਲ ਸੀ। ਉਨ੍ਹਾਂ ਸਾਡੇ ਵਿਹੜੇ ਮੰਜਿਆਂ Àੁੱਤੇ ਬੈਠੇ ਪਿੰਡ ਦੇ ਪਤਵੰਤਿਆਂ ਨੂੰ ਮਦਦ ਦੀ ਅਪੀਲ ਕੀਤੀ। ਮੈਂ ਉਠ ਕੇ ਉਨ੍ਹਾਂ ਨੂੰ ਪੂਰਨ ਮਦਦ ਦਾ ਯਕੀਨ ਦਿਵਾਇਆ ਅਤੇ ਦੁੱਖ ਸੁੱਖ ਸਮੇਂ ਸਾਥ ਦੇ ਦੀ ਅਪੀਲ ਕੀਤੀ। ਉਨ੍ਹਾਂ ਮੇਰੀ ਅਪੀਲ ਦੀ ਬਚਨਵੱਧਤਾ ਆਖਰੀ ਸ਼ਾਹਾਂ ਤਕ ਨਿਭਾਈ। ਵਿਧਾਨ ਸਭਾ ਕਾਰਜ ਕਾਲ ਸਮੇਂ ਆਪਣੇ ਵਿਧਾਨਕਾਰੀ ਕੋਟੇ ਚੋਂ ਪਿੰਡ ਦੇ ਪ੍ਰਾਇਰਮੀ ਸਕੂਲ ਨੂੰ ਅਪਗਰੇਡ ਕਰਕੇ ਮਿੱਡਲ ਦਾ ਦਰਜਾ ਦਿਵਾਇਆ ਜੋ ਹੁਣ ਹਾਈ ਸਕੂਲ ਦਾ ਦਰਜਾ ਧਾਰਕੇ ਕਾਮਯਾਬੀ ਨਾਲ ਚਲ ਰਿਹਾ ਹੈ। ਇਸ ਤੋਂ ਬਗੈਰ ਪਿੰਡ ਵਿਚ ਪਸ਼ੂ ਡਿਸਪੈਂਸਰੀ ਖੋਲ੍ਹੀ। ਸ੍ਰੀ ਦਰਬਾਰਾ ਸਿੰਘ ਚੀਫ ਮਨਿਸਟਰ ਨੂੰ ਪਿੰਡ ਸਦ ਕੇ ਗੱਦਰ ਲਹਿਰ ਦੇ ਮਹਾਨ ਸ਼ਹੀਦ ਜਗਤ ਸਿੰਘ ਦਾ ਬੁਤ ਮੇਨ ਸੜਕ ਤੇ ਸਥਾਪਤ ਕੀਤਾ।
ਇਕ ਵਾਰ ਮੈਨੂੰ ਚੌਧਰੀ ਦਰਸ਼ਨ ਸਿੰਘ ਚੇਅਰਮੈਨ ਮੰਡੀ ਬੋਰਡ ਕੋਲ ਕੰਮ ਪੈ ਗਿਆ। ਚੌਧਰੀ ਸਾਹਿਬ ਸਖ਼ਤ ਸੁਭਾਅ ਦੇ ਸਿਆਸਤਦਾਨ ਸਨ  ਅਤੇ ਗੱਲਬਾਤ ਦੌਰਾਨ ਕਿਸੇ ਨੂੰ ਪੱਲਾ ਨਹੀਂ ਫੜਾਉਂਦੇ ਸਨ। ਮੈਂ ਸ੍ਰੀ ਜੱਸੋਵਾਲ ਸਾਹਿਬ ਨਾਲ ਦਫ਼ਤਰ ਅੰਦਰ ਵੜੇ ਤਾਂ ਉਨ੍ਹਾਂ ‘ਜੱਗਾ ਜੰਮਿਆ ਤੇ ਮਿਲਣ ਵਧਾਈਆਂ’ ਨਾਲ ਸੁਆਗਤ ਕੀਤਾ। ਜੱਸੋਵਾਲ ਸਾਹਿਬ ਕਹਿਣ ਲੱਗੇ ਕਿ ਚੌਧਰੀ ਸਾਹਿਬ ਭਾਵੇਂ ਮੈਨੂੰ ਅੱਜ ਸ਼ਹਿਨਸ਼ਾਹ ਕਹਿ ਲਓ ਪਰ ‘ਜੱਗੇ ਜੱਟ’ ਨੇ ਤਾਂ ਕੰਮ ਕਰਵਾ ਕੇ ਹੀ ਮੁੜਨਾ ਹੈ। ਸੋ ਚੌਧਰੀ ਸਾਹਿਬ ਨੂੰ ਆਪਣੇ ਸੁਵਿਚ ਨਰਮੀ ਲਿਆ ਕੇ ਸਾਡਾ ਕੰਮ ਕਰ ਕੇ ਹੀ ਵਾਪਸ ਮੋੜਿਆ।
ਇਕ ਵਾਰ ਸਾਡੇ ਨਜ਼ਦੀਕੀ ਕੈਨੇਡਾ ਵਿਚ ਰਹਿੰਦੇ ਰਿਸ਼ਤੇਦਾਰ ਦੇ ਲੁਧਿਆਣਾ ਸ਼ਹਿਰ ਵਿਚ ਖਰੀਦੇ ਪਲਾਟ ਤੇ ਕਿਸੇ ਨੇ ਨਾਜ਼ਾਇਜ ਕਬਜ਼ਾ ਕਰ ਕੇ ਘਰ ਦੀ ਉਸਾਰੀ ਕਰ ਦਿੱਤੀ। ਅਸੀਂ ਆਪਣੇ ਤੌਰ ਇਸ ਕਬਜ਼ੇ ਸੰਬੰਧੀ ਸਬੰਧਤ ਮਹਿਕਮੇ ਤੇ ਪੁਲਿਸ ਕੋਲ ਗਏ ਪਰ ਸਾਡੀਆਂ ਸ਼ਿਕਾਇਤਾਂ ਕਿਸੇ ਨਾ ਸੁਣੀਆ। ਅਖੀਰ ਜੱਸੋਵਾਲ ਸਾਹਿਬ ਦਾ ਆਸਰਾ ਲੈਣਾ ਪਿਆ ਤੇ ਕਾਫ਼ੀ ਹੱਦ ਤੱਕ ਕਾਮਯਾਬੀ ਹੋਈ। ਇਸ ਕਾਰਜ ਤੇ ਸਾਡਾ ਇਕ ਪੈਸਾ ਵੀ ਖਰਚ ਨਹੀਂ ਹੋਇਆ। ਉਪਰਲੀਆਂ ਇਕ ਦੋ ਕੰਮਾਂ ਤੇ ਵਗੈਰਾ ਮੇਰੇ ਤੇ ਹੋਰ ਨਿਕਟੀਆਂ ਦੇ ਕਾਫੀ ਕੰਮ ਧੰਦਿਆਂ ਵਿਚ ਸਹਾਇਤਾ ਕੀਤੀ ਤੇ ਰਿਸ਼ਵਤੀ ਕਰਪਟ ਨੌਕਰਸ਼ਾਹੀ ਪ੍ਰਬੰਧ ਤੋਂ ਖਹਿੜਾ ਛਡਾਇਆ।
ਸੰਨ 1998 ਵਿਚ ਮੇਰਾ ਸਾਰਾ ਪਰਿਵਾਰ ਕੈਲੀਫੋਰਨੀਆ ਅਮਰੀਕਾ ਵਿਚ ਆ ਵਸਿਆ ਅਤੇ ਪਰਿਵਾਰ ਦੇ ਇਕ ਜੀਅ ਨੂੰ ਕੰਮ ਮਿਲਣ ਤੇ ਅਸੀਂ ਮੇਰੀ ਧੀ ਦੇ ਘਰੋਂ ਕਿਰਾਏ ਦੇ ਅਪਾਰਟਮੈਂਟ ਵਿਚ ਆ ਗਏ। ਅਪਾਰਟਮੈਂਟ ਵਿਚ ਦੋ ਛੋਟੇ ਕਮਰੇ, ਰਸੋਈ, ਇਕ ਬਾਥਰੂਮ ਤੇ ਬੈਠਣ ਉਠਣ ਵਾਲਾ ਕਮਰਾ ਸੀ।
ਅਖਬਾਰਾਂ ਵਿਚ ਖ਼ਬਰ ਪੜ੍ਹੀ ਕਿ ਜੱਸੋਵਾਲ ਸਾਹਿਬ ਇਥੇ ਕੈਲੀਫੋਰਨੀਆ ਆਏ ਹੋਏ ਹਨ। ਮੈਂ ਰਿਹਾਇਸ਼ ਦੀ ਤੰਗੀ ਕਾਰਨ ਉਨ੍ਹਾਂ ਨੂੰ ਸੱਦਣ ਲਈ ਜੱਕੋ-ਤੱਕੀ ਵਿਚ ਪੈ ਗਿਆ। ਆਖਰ ਦਿਲ ਨੂੰ ਪੱਕਾ ਕਰ ਕੇ ਟੈਲੀਫੋਨ ਤੇ ਸੱਦਾ ਪੱਤਰ ਦੇ ਦਿੱਤਾ। ਜੋ ਉਨ੍ਹਾਂ ਪ੍ਰਵਾਨ ਕਰ ਲਿਆ। ਉਹ ਆਪਣੇ ਇਕ ਰਿਸ਼ਤੇਦਾਰ ਨਾਲ ਦੂਜੇ ਦਿਨ ਸਾਡੇ ਕੋਲ ਆ ਗਏ। ਸ਼ਾਮ ਦੀ ਚਾਹ ਪਾਣੀ ਛਕਣ ਪਿੱਛੋਂ ਪੰਜ ਰਤਨੀ ਦਾ ਦੌਰ ਅਤੇ ਪੁਰਾਣੀਆਂ ਗੱਲਾਂ ਬਾਤਾਂ ਦਾ ਦੌਰ ਚਲਦਾ ਰਿਹਾ। ਪ੍ਰਸਾਦਾ ਛਕਣ ਤੋਂ ਬਾਅਦ ਪਰਿਵਾਰ ਦੇ ਤਿੰਨਾਂ ਮੰਜਿਆਂ ਵਿਚੋਂ ਦੋ ਉਨ੍ਹਾਂ ਲਈ ਤਿਆਰ ਕੀਤੇ ਹੋਏ ਸਨ। ਸਾਡੀ ਬੇਨਤੀ ਅਪ੍ਰਵਾਨ ਕਰਦੇ ਹੋਏ ਉਸੇ ਜਗਹ ਫਰਸ਼ ਤੇ ਵਿਛਾਏ ਗੱਦਿਆ ਤੇ ਸੌ ਗਏ।
ਸਵੇਰੇ ਉਠ ਕੇ ਚਾਹ ਪੀਂਦਿਆਂ ਸਮੇਂ ਮੈਨੂੰ ਕਹਿਣ ਲੱਗੇ ਕਿ ਰਾਤ ਬੜੇ ਹੀ ਆਰਾਮ ਨਾਲ ਕੱਟੀ। ਮੇਰੇ ਪਰਿਵਾਰ ਦੇ ਮੈਂਬਰ ਹੈਰਾਨ ਰਹਿ ਗਏ ਤੇ ਇਸ ਤਰ੍ਹਾਂ ਮਹਿਸੂਸ ਕੀਤਾ ਕਿ ਘਰੇ ਕੋਈ ਪ੍ਰਾਹੁਣਾ ਆਇਆ ਹੀ ਨਹੀਂ। ਸਵੇਰੇ ਨਾਸ਼ਤੇ ਵੇਲੇ ਮੈਂ ਆਪਣੇ ਕੁਝ ਨਜ਼ਦੀਕੀ ਦੋਸਤਾਂ ਨੂੰ ਘਰ ਸਦ ਕੇ ਸਾਡੇ ਮਾਣਯੋਗ ਪ੍ਰਾਹੁਣੇ ਨਾਲ ਮਿਲਾਇਆ ਤੇ ਇਕ ਯਾਦਗਾਰੀ ਫੋਟੋ ਲਈ ਜੋ ਸਾਡੇ ਗੈਸਟ ਰੂਮ ਵਿਚ ਲੱਗੀ ਹੋਈ ਹੈ।
ਸੰਨ 2005 ਵਿਚ ਅਸੀਂ ਆਪਣੀ ਪੋਤਰੀ ਤੇ ਪੋਤਰੇ ਦਾ ਵਿਆਹ ਕਰਨ ਲਈ ਪੰਜਾਬ ਗਏ ਤੇ ਮੁੱਖ ਸਮਾਗਮ ਲੁਧਿਆਣੇ ਸੀ। ਮੈਂ ਜੱਸੋਵਾਲ ਸਾਹਿਬ ਨੂੰ ਸੱਦਾ ਪਤਰ ਦੇਣ ਗਿਆ ਤੇ ਉਹ ਪਿੱਠ ਦਰਦ ਨਾਲ ਬਿਸਤਰੇ ਵਿੱਚ ਪਏ ਹੋਏ ਸਨ। ਮੈਂ ਉਨ੍ਹਾਂ ਨੂੰ ਅਜਿਹੀ ਹਾਲਤ ਸਮਾਗਮ ਵਿਚ ਨਾ ਆਉਣ ਦੀ ਬੇਨਤੀ ਕੀਤੀ ਜੋ ਅਪ੍ਰਵਾਨ ਕਰ ਦਿੱਤੀ। ਉਹ ਉਸੇ ਹਾਲਤ ਵਿਚ ਵਿਆਹ ਰਸਮਾਂ ਵਿਚ ਸ਼ਾਮਲ ਹੋਏ। ਸੱਦਾ ਪੱਤਰ ਦੇਣ ਗਏ ਨੂੰ ਪਿਛਲੇ ਸਮੇਂ ਵਾਗੂੰ ਮੈਨੂੰ ਕੁਝ ਪੁਸਤਕਾਂ ਦਿੱਤੀਆਂ ਜੋ ਅਜੇ ਤੱਕ ਸਾਂਭੀਆਂ ਪਈਆਂ ਹਨ। ਉਹ ਮੇਰੀ ਪੁਸਤਕ ਪਿਆਰਤਾ ਦੇ ਕਦਰਦਾਨ ਸਨ।
ਕਈ ਦਫਾ ਉਨ੍ਹਾਂ ਦੇ ਗ੍ਰਹਿ ਵਿਖੇ ਜਾਣ ਸਮੇਂ ਆਪਣੇ ਜੀਵਨ ਨਾਲ ਸਬੰਧਤ ਹਾਸ ਰਸੀ ਗੱਲਾਂ ਬਾਤਾਂ ਦੀ ਛਹਿਬਰ ਲਾ ਦਿੰਦੇ ਸਨ। ਇਕ ਵਾਰੀ ਉਨ੍ਹਾਂ ਦੱਸਿਆ ਕਿ ਜਦੋਂ ਉਹ ਗੁਰਨਾਮ ਸਿੰਘ ਚੀਫ਼ ਮਨਿਸਟਰ ਦੇ ਰਾਜਸੀ ਸਕੱਤਰ ਹੁੰਦੇ ਸਨ ਤਾਂ ਉਨ੍ਹਾਂ ਨੂੰ ”ਆਰਡਰ ਆਫ਼ ਬਾਥ” ਅਖਤਿਆਰ ਮਿਲਿਆ ਹੋਇਆ ਸੀ। ਜਦੋਂ ਮੈਂ ਉਨ੍ਹਾਂ ਤੋਂ ਇਸ ਦਾ ਮਤਲਬ ਪੁਛਿਆ ਤਾਂ ਕਹਿਣ ਲਗੇ ਕਿ ਕੋਈ ਜ਼ਰੂਰੀ ਸੰਦੇਸ਼ ਨਹਾਉਂਦੇ ਸਮੇਂ ਬਾਥ ਰੂਮ ਵਿਚ ਦੇ ਸਕਦਾ ਸੀ।
”ਮੈਨੂੰ ਅੱਗੇ ਵੀ ਜਲਦੀ ਜਾਣ ਦੀ ਕਾਹਲ ਹੈ”
ਸ੍ਰੀ ਜੱਸੋਵਾਲ ਪਿਛਲੇ ਸਾਲ ਅਕਤੂਬਰ ਦੇ ਪਹਿਲੇ ਹਫਤੇ ਕੈਲੇਫੋਰਨੀਆ ਦੇ ਸ਼ਹਿਰ ਲੈਥਰੌਪ ਵਿਖੇ ਪੱਤਰਕਾਰ ਜਸਵੰਤ ਸਿੰਘ (ਸੈਦੋਕੇ) ਸ਼ਾਦ ਕਰਵਾਏ ਪ੍ਰੋ. ਮੋਹਣ ਸਿੰਘ ਮੇਲੇ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆਏ। ਮੈਂ ਅਖਬਾਰਾਂ ਵਿਚ ਇਸ ਖ਼ਬਰ ਬਾਰੇ ਪੜਿਆ ਤਾਂ ਉਨ੍ਹਾਂ ਦੀ ਚੰਗੀ ਸਿਹਤ ਨਾ ਹੋਣ ਕਰ ਕੇ ਇਥੇ ਆਉਣ ਬਾਰੇ ਯਕੀਨ ਨਾ ਆਇਆ। ਮੈਂ ਉਨ੍ਹਾਂ ਦੇ ਕੁਝ ਨਿਕਟੀਆਂ ਤੋਂ ਇਸ ਖ਼ਬਰ ਦੀ ਤਸਦੀਕ ਕਰੀ ਤਾਂ ਸਭ ਨੇ ਕਿਹਾ ਕਿ ਉਨ੍ਹਾਂ ਦਾ ਸਿਹਤ ਬਨਾ ਤੇ ਆਉਣਾ ਮੁਸ਼ਕਲ ਹੈ। ਜਦੋਂ ਮੈਂ ਉਨ੍ਹਾਂ ਦੀ ਇਸ ਸਮਾਗਮ ਵਿਚ ਸ਼ਮੂਲੀਅਤ ਦੀ ਖ਼ਬਰ ਪੜ੍ਹੀ ਤਾਂ ਉਨ੍ਹਾਂ ਨੂੰ ਨਾ ਮਿਲਣ ਲਈ ਬਹੁਤ ਪਛਤਾਇਆ। ਮੈਂ ਫੌਰਨ ਅਸ਼ੋਕ ਭੋਰਾ ਜੀ ਨਾਲ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਦਸਿਆ ਕਿ ਉਹ ਪੰਜਾਬ ਦੇ ਸਾਬਕਾ ਮੰਤਰੀ ਮਲਕੀਅਤ ਸਿੰਘ ਦਾਖਾ ਨਾਲ ਕਾਰ ਵਿਚ ਦੇਸ਼ ਵਾਪਸੀ ਲਈ ਹਵਾਈ ਅੱਡੇ ਵਲ ਸਫ਼ਰ ਤੇ ਹਨ। ਮੈਂ ਦਾਖਾ ਸਾਹਿਬ ਤੇ ਫੋਨ ਤੇ ਗੱਲ ਕੀਤੀ ਤਾਂ ਉਨ੍ਹਾਂ ਮੇਰੀ ਜੱਸੋਵਾਲ ਨਾਲ ਗੱਲ ਕਰਵਾ ਦਿੱਤੀ। ਪਹਿਲਾਂ ਮੈਂ ਉਨ੍ਹਾਂ ਨੂੰ ਇਥੇ ਨਾ ਮਿਲਣ ਤੇ ਮੁਆਫ਼ੀ ਮੰਗੀ ਤੇ ਕੁਝ ਮਿੰਟ ਹੋਰ ਗੱਲਾਂ ਬਾਤਾਂ ਕੀਤੀਆਂ ਪਰ ਉਨ੍ਹਾਂ ਦੀ ਆਵਾਜ਼ ਥਿੜਕਦੀ ਸੀ। ਅਖੀਰ ਮੈਨੂੰ ਸੰਬੋਧਨ ਕਰਦੇ ਹੋਏ ਕਹਿਣ ਲੱਗੇ ”ਹੁਣ ਦੇਸ਼ ਦੀ ਕਾਹਲ ਹੈ ਅਤੇ ਉਥੋਂ ਅਗੇ ਬੀ ਜਲਦੀ ਜਾਣ ਦੀ ਕਾਹਲ ਹੈ।” ਉਨ੍ਹਾਂ ਦੇ ਸਦੀਵੀਂ ਵਿਛੋੜੇ ਤੋਂ ਬਾਅਦ ਸੋਚਿਆ ਕਿ ਉਨ੍ਹਾਂ ਦਾ ਇਸ ਫਾਨੀ ਸੰਸਾਰ ਤੋਂ ਕੂਚ ਕਰਨ ਦਾ ਸੁਪਨਾ ਪਹਿਲਾ ਚਿੱਤਵਿਆ ਹੋਇਆ ਸੀ ਜੋ ਸਾਕਾਰ ਕਰ ਗਏ। ਅਖੀਰ ਵਿਚ ਗੁਰਭਜਨ ਸਿੰਘ ਗਿੱਲ ਨਾਲ ਸੰਪਰਕ ਕਰਕੇ ਲੁਧਿਆਣੇ ਦੇ ਦਿਆ ਨੰਦ ਹਸਪਤਾਲ ਵਿਚ ਉਨ੍ਹਾਂ ਨਾਲ ਟੈਲੀਫੋਨ ਤੇ ਗੱਲਾਂ ਕਰਨ ਦਾ ਮੌਕਾ ਮਿਲਿਆ। ਇਸ ਤੋਂ ਮਗਰੋਂ ਕਾਫ਼ੀ ਯਤਨ ਕੀਤੇ ਪਰ ਸੰਪਰਕ ਨਾ ਹੋ ਸਕਿਆ। ਹੁਣ ਤਾਂ ਇਨ੍ਹਾਂ ਤੁਕਾਂ ਨਾਲ ਹੀ ਸਬਰ ਕਰਨਾ ਪੈਂਦਾ ਹੈ ”ਮਿੱਟੀ ਨਾ ਫਰੋਲ ਜੋਗੀਆ ਨਹੀਂ ਲਭਣੇ ਲਾਲ ਗੁਆਚੇ।”
ਜੱਸੋਵਾਲ ਸਾਹਿਬ ਦੀ ਗੁਣਾਂ ਨਾਲ ਲਬਰੇਜ਼ ਸਖ਼ਸ਼ੀਅਤ ‘ਚ ਇੰਨੀ ਮਿਕਨਾਤੀਸੀ ਖਿੱਚ ਤੇ ਅਪਣਤ ਸੀ ਕਿ ਜਿਹੜਾ ਵੀ ਵਿਅਕਤੀ ਉਨ੍ਹਾਂ ਦੇ ਇਕ ਵਾਰ ਸੰਪਰਕ ਵਿਚ ਆਇਆ ਉਹ ਉਨ੍ਹਾਂ ਨੂੰ ਆਪਣਾ ਸਭ ਤੋਂ ਨਜ਼ਦੀਕੀ ਸਮਝਦਾ ਸੀ। ਸੁਨਣ ਵਿਚ ਆਇਆ ਕਿ ਕੁਝ ਵਿਰੋਧੀ ਉਨ੍ਹਾਂ ਦੀ ਛਤਰ ਛਾਇਆ ਹੇਠ ਵਧੇ ਫੁੱਲੇ ਲੋਕ ਗਾਇਕਾਂ ਦੀ ਲੱਚਰ ਗਾਇਕੀ ਸਿੱਖਾਂ ਦੇ ਕਤਲੋਆਮ ਵੇਲੇ ਸਭਿਆਚਾਰ ਮੇਲੇ ਲਾਉਣ ਤੇ ਨੁਕਤਾਚੀਨੀ ਕਰਦੇ ਸਨ। ਹਰ ਇਕ ਮਾਂ ਬਾਪ ਆਪਣੇ ਬੱਚਿਆਂ ਦੇ ਚੰਗੇ ਆਚਰਨ ਤੇ ਉੱਚ ਵਿਦਿਆ ਦਾ ਚਾਹਵਾਨ ਹੁੰਦਾ ਹੈ ਪਰ ਕਈ ਜਵਾਨੀ ਵੇਲੇ ਉਨ੍ਹਾਂ ਦੀ ਸੋਚ ਤੇ ਪੂਰੇ ਨਹੀਂ ਉਤਰਦੇ। ਪੰਜਾਬ ਦੇ ਦੁਖਾਂਤ ਸਮੇਂ ਪੰਜਾਬੀ ਦੇ ਸਭਿਆਚਾਰਕ ਮੇਲੇ ਕਰਵਾ ਕੇ ਦੁਖੀ ਜਨਤਾ ਨੂੰ ਮਾਨਸਿਕ ਸਹਾਰਾ ਦੇ ਕੇ ਕੁਝ ਪਲਾਂ ਲਈ ਡੂੰਘੇ ਦਰਦਾਂ ਤੋਂ ਨਿਜ਼ਾਤ ਦਵਾਈ। ਕੁਝ ਲੋਕ ਜਿੰਨਾ ਹਰਮੰਦਰ ਸਾਹਿਬ ਦੇ ਹਮਲੇ ਤੇ ਸਿੱਖਾਂ ਦੇ ਕਤਲੋਆਮ ਵੇਲੇ ਮਠਿਆਈਆ ਵੰਡੀਆਂ ਅਨ ਉਹ ਅਜੋਕੀ ਸਰਕਾਰ ਨਾਲ ਭਾਈਵਾਲੀ ਪਾ ਕੇ ਰਾਜ ਭੋਗ ਰਹੇ ਹਨ। ਇਕ ਜ਼ਬਰ ਦੇ ਖਿਲਾਫ਼ ਦੁਖੀ ਜਨਤਾ ਦੀ ਮਦਦ ਕਾਰਨ ਦੂਜੀ ਧਿਰ ਦਾ ਨਾਰਾਜ਼ ਹੋ ਜਾਣਾ ਕੁਦਰਤੀ ਹੈ।
ਮੈਂ ਤਾਂ ਜਗਦੇਵ ਸਿੰਘ ਜੱਸੋਵਾਲ ਬਾਰੇ ਆਪਣੇ ਪਿਛਲੇ ਲੇਖ ਵਿਚ ਉਨ੍ਹਾਂ ਦੀ ਉਮਰ ਦਰਾਜ਼ੀ ਦੀ ਦੁਆ ਕੀਤੀ ਸੀ ਪਰ ਪ੍ਰਮਾਤਮਾ ਨੂੰ ਆਪਣੇ ਕੋਲ ਸਦਣ ਦੀ ਕਾਹਲ ਸੀ। ਆਖੀਰ ਮਾਂ ਪਿਉ ਦਾ ਗੁਰੋਂ ਤੇ ਮਿੱਤਰਾਂ ਪਿਆਰਿਆਂ ਦੇ ਜਗਦੇਵ ਸਿੰਘ ਜੱਸੋਵਾਲ ਆਪਣੇ ਗੁਣਾਂ ਦੇ ਚਾਨਣ ਦੇ ਛੱਟੇ ਦਿੰਦੇ ਅਤੇ ਆਪਣੇ ਵਿਅਕਤਵ ਦੀ ਖੁਸਬੋ ਦਾ ਪਸਾਰਾ ਸਿਰਜ ਕੇ ਸਾਨੂੰ ਸਦੀਵੀਂ ਅਲਵਿਦਾ ਕਹਿ ਗਏ।
”ਮੇਰੀ ਹਵਾ ਮੇ ਰਹੇਗੀ ਖਿਆਲੋ ਕੀ ਖੁਸ਼ਬੋ
ਜੇ ਮਸ਼ਤਿ ਖਾਕ ਹੈ ਫਾਨੀ ਰਹੇ ਨਾ ਰਹੇ।”

The post ਪੰਜਾਬੀ ਵਿਰਾਸਤ ਨੂੰ ਜੀਵਤ ਰੱਖਣ ਲਈ ਸਮਰਪਿਤ ਬਹੁ ਪੱਖੀ ਸਖ਼ਸ਼ੀਅਤ ਜਗਦੇਵ ਸਿੰਘ ਜੱਸੋਵਾਲ ਨਾਲ ਬਿਤਾਏ ਪਲਾਂ ਦੀਆਂ ਕੁਲ ਅੱਭੁਲ ਯਾਦਾਂ appeared first on Quomantry Amritsar Times.

ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਗਜ਼ਲਗੋ ਹਰਭਜਨ ਸਿੰਘ ਬੈਂਸ ਦਾ ਸਨਮਾਨ

$
0
0

Punjabi Sahit Sabha California-2
ਸੈਕਰਾਮੈਂਟੋ/ਬਿਊਰੋ ਨਿਊਜ਼:
ਪੰਜਾਬੀ ਸਾਹਿਤ ਸਭਾ ਕੈਲੇਫੋਰਨੀਆ ਵੱਲੋਂ ਪ੍ਰਸਿੱਧ ਗਜਲਗੋ ਸ੍ਰੀ ਹਰਭਜਨ ਸਿੰਘ ਬੈਂਸ ਜੀ ਦੇ ਸਨਮਾਨ ਲਈ ਇੱਕ ਵਿਸੇਸਮਾਰੋਹ ਐਤਵਾਰ 11 ਜਨਵਰੀ 2015 ਨੂੰ ਗੁਰਦੁਆਰਾ ਸਾਹਿਬ ਰਿਉ ਲਿੰਡਾ ਦੇ ਕਮਿਊਨਟੀ ਹਾਲ ਵਿਚ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਿਲ ਨਿੱਜਰ ਅਤੇ ਸਭਾ ਦੇ ਸੱਦੇ ਤੇ ਪਹੁੰਚੇ ਲੇਖਕਾਂ, ਸਾਹਿਤਕਾਰਾਂ ਅਤੇ ਕਲਾ ਪ੍ਰੇਮੀਆਂ ਨੇ ਸ੍ਰੀ ਬੈਂਸ ਜੀ ਨਾਲ ਵਿਸ਼ੇਸ਼ ਮਿਲਣੀ ਤੇ ਉਨ੍ਹਾਂ ਦੇ ਸਾਹਿਤਕ ਖੇਤਰ ਵਿਚ ਯੋਗਦਾਨ ਬਾਰੇ ਵਡਮੁੱਲੇ ਵਿਚਾਰ ਸੁਣੇ। ਪ੍ਰਧਾਨ ਵਲੋਂ ਬਕਾਇਦਾ ਸ਼ਾਲ ਦੇ ਕੇ ਸ਼ਰਧਾ ਨਾਲ ਹਰਭਜਨ ਸਿੰਘ ਬੈਂਸ ਜੀ ਨੂੰ ਆਪਣਾ ਉਸਤਾਦ ਧਾਰਿਆ ਗਿਆ। ਸਾਹਿਤ ਸਭਾ ਵਲੋਂ ਸ੍ਰੀ ਬੈਂਸ ਜੀ ਦਾ ਸਨਮਾਨ ਪੱਤਰ ਦੇ ਕੇ ਸਨਮਾਨ ਕੀਤਾ ਗਿਆ।
ਉਪਰੰਤ ਕਵੀ ਦਰਬਾਰ ਦਾ ਆਗਾਜ਼ ਕਰਦਿਆਂ ਸਟੇਜ਼ ਸਕੱਤਰ ਜਸਵੰਤ ਸ਼ੀਮਾਰ ਵੱਲੋਂ ਜੋਤੀ ਸਿੰਘ ਨੂੰ ਸੱਦਾ ਦਿੱਤਾ ਗਿਆ ਜਿਸ ਨੇ ਧਾਰਮਿਕ ਸ਼ਬਦ ਰਾਹੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਪਹੁੰਚੇ ਹੋਏ ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਕਰਮਵਾਰ ਪੇਸ਼ ਕੀਤੀਆਂ। ੀÂਸ ਮੌਕੇ ਗੋਗੀ ਸੰਧੂ, ਰਮੇਸ਼ ਬੰਗੜ, ਰਾਠੇਸ਼ਵਰ ਸਿੰਘ ਸੂਰਾਪੁਰੀ, ਦਿਲ ਨਿੱਜਰ, ਮੇਜਰ ਕੁਲਾਰ, ਮਲਿਕ ਇਮਤਿਆਜ਼, ਪ੍ਰਮਿੰਦਰ ਰਾਏ, ਮਹਿੰਦਰ ਸਿੰਘ ਘੱਗ, ਅਜੀਤ ਰਾਮ ਬੰਗੜ, ਅਜੈਬ ਸਿੰਘ ਚੀਮਾ, ਇੰਦਰਜੀਤ ਸਿੰਘ ਗਰੇਵਾਲ, ਹਰਬੰਸ ਸਿੰਘ ਜਗਿਆਸੂ, ‘ਅੰਬੇਡਕਰ ਟਾਇਮਜ਼’ ਦੇ ਸੰਪਾਦਕ ਪ੍ਰੇਮ ਕੁਮਾਰ ਚੁੰਬਰ, ਅਤੇ ਜਸਵੰਤ ਜੱਸੀ ਸ਼ੀਮਾਰ, ਆਪੋ ਆਪਣੀਆਂ ਗਜਲਾਂ, ਕਵਿਤਾਵਾਂ ਅਤੇ ਗੀਤਾਂ ਰਾਹੀਂ ਹਾਜ਼ਰੀ ਲਵਾਈ।
ਕਵੀ ਦਰਬਾਰ ਦੇ ਅਖ਼ੀਰ ਵਿਚ ਸ੍ਰੀ ਹਰਭਜਨ ਸਿੰਘ ਬੈਂਸ ਜੀ ਨੇ ਆਪਣੀਆਂ ਚੋਣਵੀਆਂ ਗਜ਼ਲਾਂ ਤਰੰਨਮ ਵਿਚ ਗਾ ਕੇ ਸੁਣਾਈਆਂ ਅਤੇ ਗਜ਼ਲ ਦੇ ਵਿਧੀ ਵਿਧਾਨ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਰੋਤਿਆਂ ਵਿਚ ਸਰਪੰਚ ਬਲਿਹਾਰ ਸਿੰਘ ਰਾਣੂ ਅਤੇ ਸੇਵਾ ਸਿੰਘ ਭਿੰਡਰ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ।
ਪੰਜਾਬੀ ਸਾਹਿਤ ਸਭਾ ਵੱਲੋਂ ਗੁਰਦੁਆਰਾ ਸਾਹਿਬ ਰਿਉ ਲਿੰਡਾ ਦੀ ਪ੍ਰਬੰਧਕੀ ਕਮੇਟੀ ਦਾ ਸਭਾ ਨੂੰ ਸਹਿਯੋਗ ਲਈ ਧੰਨਵਾਦ ਕੀਤਾ ਗਿਆ।
ਸਭਾ ਨਾਲ ਜੁੜਨ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਿਲ ਨਿੱਜਰ ਨਾਲ 916-628-2210 ਜਾਂ ਇੰਦਰਜੀਤ ਗਰੇਵਾਲ ਨਾਲ 916-248-1535 ਤੇ ਸੰਪਰਕ ਕੀਤਾ ਜਾ ਸਕਦਾ ਹੈ।

The post ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਗਜ਼ਲਗੋ ਹਰਭਜਨ ਸਿੰਘ ਬੈਂਸ ਦਾ ਸਨਮਾਨ appeared first on Quomantry Amritsar Times.

‘ਚਾਰ ਸਾਹਿਬਜ਼ਾਦੇ’ਨੂੰ ਸਰਬੋਤਮ ਐਨੀਮੇਸ਼ਨ ਫ਼ਿਲਮ ਪੁਰਸਕਾਰ 

$
0
0

Chaar Sahibzaade
ਨੂਰਾਂ ਭੈਣਾਂ ਨੂੰ ਸਰਬੋਤਮ ਪਿੱਠਵਰਤੀ ਗਾਇਕਾ ਐਵਾਰਡ
ਮੁੰਬਈ/ਬਿਊਰੋ ਨਿਊਜ਼–ਹੈਰੀ ਬਵੇਜਾ ਦੁਆਰਾ ਬਣਾਈ ਗਈ ਬਲਾਕ ਬਸਟਰ ਫ਼ਿਲਮ ‘ਚਾਰ ਸਾਹਿਬਜ਼ਾਦੇ’ ਨੂੰ ਸਰਬੋਤਮ ਐਨੀਮੇਸ਼ਨ ਫ਼ਿਲਮ ਦਾ ਸਕਰੀਨ ਐਵਾਰਡ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜੋਤੀ ਤੇ ਸੁਲਤਾਨਾ ਨੂਰਾਂ (ਨੂਰਾਂ ਭੈਣਾਂ) ਨੂੰ ‘ਹਾਈਵੇ’ ਫ਼ਿਲਮ ਵਿਚ ਗਾਏ ਗਾਣੇ ਲਈ ਸਰਬੋਤਮ ਪਿੱਠਵਰਤੀ ਗਾਇਕਾ ਦਾ ਐਵਾਰਡ ਦਿੱਤਾ ਗਿਆ ਹੈ। ਫਿਲਮ ਅਭਿਨੇਤਾ ਸ਼ਾਹਿਦ ਕਪੂਰ ਤੇ ਅਭਿਨੇਤਰੀ ਪ੍ਰਿਯੰਕਾ ਚੋਪੜਾ ਨੂੰ 21ਵੇਂ ਲਾਈਫ ਓਕੇ ਸਕਰੀਨ ਐਵਾਰਡਜ਼ ਵਿਚ ਸਰਬੋਤਮ ਅਦਾਕਾਰ ਤੇ ਸਰਬੋਤਮ ਅਦਾਕਾਰਾ ਦਾ ਐਵਾਰਡ ਦਿੱਤਾ ਗਿਆ ਹੈ। ਸ਼ਾਹਿਦ ਨੂੰ ਫਿਲਮ ‘ਹੈਦਰ’ ਲਈ ਜਦਕਿ ਪ੍ਰਿਯੰਕਾ ਨੂੰ ‘ਮੈਰੀ ਕਾਮ’ ਲਈ ਸਨਮਾਨਿਤ ਕੀਤਾ ਗਿਆ।
ਸ਼ਾਹਰੁਖ਼ ਖਾਨ ਨੂੰ ‘ਹੈਪੀ ਨਿਊ ਯੀਅਰ’ ਲਈ ਪੁਰਸ਼ਾਂ ਦੀ ਸ਼੍ਰੇਣੀ ਵਿਚ ਪਾਪੂਲਰ ਚਵਾਈਸ ਐਵਾਰਡ ਅਤੇ ਫਿਲਮ ਵਿਚ ਉਨ੍ਹਾਂ ਦੀ ਸਹਿ-ਕਲਾਕਾਰ ਦੀਪਿਕਾ ਪਾਦੁਕੋਨ ਨੂੰ ਔਰਤਾਂ ਦੀ ਸ਼੍ਰੇਣੀ ਵਿਚ ਪਾਪੂਲਰ ਚਵਾਈਸ ਐਵਾਰਡ ਦਿੱਤਾ ਗਿਆ। ਸਮਾਗਮ ਵਿਚ ਹੇਮਾ ਮਾਲਿਨੀ, ਸਿਧਾਰਥ ਮਲਹੋਤਰਾ, ਆਲਿਆ ਭੱਟ, ਟਾਈਗਰ ਸ਼ਰਾਫ, ਕਾਜੋਲ, ਵਰੁਣ ਧਵਨ, ਸ਼ਾਹਿਦ ਕਪੂਰ, ਤੱਬੂ, ਅਰਬਾਜ਼ ਖਾਨ, ਮਲਾਇਕਾ ਅਰੋੜਾ ਖਾਨ ਤੇ ਹੋਰ ਪ੍ਰਸਿੱਧ ਫਿਲਮੀ ਹਸਤੀਆਂ ਨੇ ਸ਼ਮੂਲੀਅਤ ਕੀਤੀ। ਹੇਮਾ ਮਾਲਿਨੀ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਦਿੱਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਸਲਮਾਨ ਖਾਨ ਨੇ ਦਿੱਤਾ। ਟਾਈਗਰ ਸ਼ਰਾਫ ਨੂੰ ਫਿਲਮ ‘ਹੀਰੋਪੰਤੀ’, ਲਈ ‘ਬੈਸਟ ਪ੍ਰਫਾਰਮਿੰਗ ਨਿਊਕਮਰ ਮੇਲ’ ਤੇ ਅਦਾਕਾਰਾ ਪਤਰ ਲੇਖਾ ਨੂੰ ਫਿਲਮ ‘ਸਿਟੀਲਾਈਟਸ’ ਲਈ ਬੈਸਟ ਨਿਊਕਮਰ ਫੀਮੇਲ ਐਵਾਰਡ ਦਿੱਤਾ ਗਿਆ। ਕੰਗਨਾ ਰਨੌਤ ਅਭਿਨੀਤ ਨੂੰ ‘ਕੂਈਨ’ ਨੂੰ ਸਰਬੋਤਮ ਫਿਲਮ ਤੇ ਫਿਲਮ ਦੇ ਨਿਰਦੇਸ਼ਕ ਵਿਕਾਸ ਬਹਿਲ ਨੂੰ ਸਰਬੋਤਮ ਨਿਰਦੇਸ਼ਕ ਦਾ ਪੁਰਸਕਾਰ ਮਿਲਿਆ।

The post ‘ਚਾਰ ਸਾਹਿਬਜ਼ਾਦੇ’ ਨੂੰ ਸਰਬੋਤਮ ਐਨੀਮੇਸ਼ਨ ਫ਼ਿਲਮ ਪੁਰਸਕਾਰ  appeared first on Quomantry Amritsar Times.

ਨੌਜਵਾਨ ਪੱਤਰਕਾਰ ਤੇ ਸ਼ਾਇਰ ਦੀਪਕ ਸ਼ਰਮਾ   ਦੇ ਕਾਵਿ ਸੰਗ੍ਰਹਿ ‘ਤੂਫ਼ਾਨ’ਦੀ ਘੁੰਡ ਚੁਕਾਈ

$
0
0
30 jan Book Release
ਚੰਡੀਗੜ੍ਹ/ਬਿਊਰੋ ਨਿਊਜ਼:
ਨੌਜਵਾਨ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਦੇ ਪਲੇਠੇ ਕਾਵਿ ਸੰਗ੍ਰਹਿ ‘ਤੂਫ਼ਾਨ’ ਦੀ ਸ਼ੁੱਕਰਵਾਰ ਨੂੰ ‘ਪ੍ਰੈਸ ਕਲੱਬ ਚੰਡੀਗੜ੍ਹ’ ਵਿਚ ਘੁੰਡ ਚੁਕਾਈ ਕੀਤੀ ਗਈ। ਪੰਜਾਬੀ ਲੇਖਕ ਸਭਾ ਰਜਿ. ਚੰਡੀਗੜ੍ਹ ਦੀ ਅਗਵਾਈ ਹੇਠ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ‘ਤੂਫ਼ਾਨ’ ਕਿਤਾਬ ਨੂੰ ਸਮਾਰੋਹ ਦੇ ਮੁੱਖ ਮਹਿਮਾਨ ਪਦਮਸ਼੍ਰੀ ਸੁਰਜੀਤ ਪਾਤਰ ਅਤੇ ਵਿਸ਼ੇਸ਼ ਮਹਿਮਾਨ ਪੰਜਾਬੀ ਰੰਗਮੰਚ ਦੇ ਉਘੇ ਕਲਾਕਾਰ ਰਣਬੀਰ ਰਾਣਾ ਨੇ ਲੋਕ ਅਰਪਣ ਕੀਤਾ। ਇਸ ਮੌਕੇ ਸੁਰਜੀਤ ਪਾਤਰ ਨੇ ਪੱਤਰਕਾਰ ਦੀਪਕ ਸ਼ਰਮਾ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਉਨ੍ਹਾਂ ਨੇ ਦੀਪਕ ਸ਼ਰਮਾ ਦੀ ਕਵਿਤਾ ਵਿਚੋਂ ਅਜਿਹਾ ਸੇਕ ਮਹਿਸੂਸ ਕੀਤਾ ਹੈ, ਜਿਹੜਾ ਕਿ ਉਸ ਦੀ ਕਵਿਤਾ ਦੇ ਸ਼ਬਦ ਬਣਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕਵਿਤਾ ਤਾਂ ਬਹੁਤ ਲਿਖੀ ਜਾ ਰਹੀ ਹੈ ਪਰ ਅਜਿਹੇ ਕਵੀ ਬਹੁਤ ਘੱਟ ਹਨ, ਜਿਨ੍ਹਾਂ ਦੇ ਅੰਦਰੋਂ ਕਵਿਤਾ ਫ਼ੁੱਟਦੀ ਹੈ ਅਤੇ ਜਿਹੜੀ ਕਵਿਤਾ ਅੰਦਰ ਤੋਂ ਆਉਾਂਦੀ  ਕੇਵਲ ਉਹੀ ਸਿਰਜਣਾ ਬਣ ਸਕਦੀ ਹੈ।
ਰਾਣਾ ਰਣਬੀਰ ਨੇ ਕਿਹਾ ਕਿ ਜਿਸ ਤਰ੍ਹਾਂ ਦਾ ‘ਤੂਫ਼ਾਨ’ ਦੀਪਕ ਸ਼ਰਮਾ ਦੇ ਕਾਵਿ-ਸੰਗ੍ਰਹਿ ਵਿਚੋਂ ਨਿਕਲਦਾ ਹੈ, ਉਸ ਤਰ੍ਹਾਂ ਦੇ ਵਿਚਾਰਾਂ, ਸੰਵਾਦ ਅਤੇ ਅਜੋਕੀ ਮੰਡੀ ‘ਚ ਪਿਸ ਰਹੇ ਇਨਸਾਨ ਨੂੰ ਬਚਾਉਣ ਦੇ ‘ਤੂਫ਼ਾਨ’ ਦੀ ਅੱਜ ਸਮਾਜ ਨੂੰ ਬੇਹੱਦ ਲੋੜ ਹੈ। ਉਨ੍ਹਾਂ ਭਾਰਤੀ ਸਮਾਜ ਵਿਚੋਂ ਕਿਤਾਬ ਪੜ੍ਹਨ ਦੀ ਖ਼ਤਮ ਹੋ ਰਹੀ ਰੁਚੀ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅੱਜ ਦੇ ਮਾਪਿਆਂ ਦੀ ਸ਼ਿਕਾਇਤ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹਦੇ ਨਹੀਂ, ਪਰ ਜਦੋਂ ਤੱਕ ਬੱਚੇ ਆਪਣੇ ਮਾਪਿਆਂ ਨੂੰ ਪੜ੍ਹਦੇ ਨਹੀਂ ਦੇਖਦੇ, ਉਦੋਂ ਤੱਕ ਸਾਨੂੰ ਆਪਣੇ ਬੱਚਿਆਂ ਤੋਂ ਵੀ ਪੜ੍ਹਨ ਦੀ ਆਸ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ‘ਤੂਫ਼ਾਨ’ ਕਾਵਿ-ਸੰਗ੍ਰਹਿ ਵਰਗੇ ਸਾਹਿਤਕ ਚਸ਼ਮਿਆਂ ਦੇ ਫ਼ੁੱਟਦੇ ਰਹਿਣ ਨਾਲ ਹੀ ਸਾਡਾ ਸਾਹਿਤ ਤੇ ਸੱਭਿਆਚਾਰ ਬਚ ਸਕਦਾ ਹੈ। ਪ੍ਰਸਿੱਧ ਸ਼ਾਇਰ ਪ੍ਰੋ. ਮਿੰਦਰ ‘ਬਾਗੀ’ ਨੇ ਕਿਹਾ ਕਿ ਦੀਪਕ ਸ਼ਰਮਾ ਦੇ ਕਾਵਿ-ਸੰਗ੍ਰਹਿ ‘ਤੂਫ਼ਾਨ’ ਵਿਚ ਅਜੋਕੇ ਸਮੇਂ ਦੌਰਾਨ ਮੰਡੀ, ਅਖੌਤੀ ਧਾਰਮਿਕਤਾ ਅਤੇ ਅਖੌਤੀ ਵਿਦਵਤਾ ਦੇ ਪਸਾਰੇ ਵਿਚ ਨਪੀੜੇ ਜਾ ਰਹੇ ਮਨੁੱਖ ਅੰਦਰੋਂ ਖ਼ਤਮ ਹੋ ਰਹੀ ਇਨਸਾਨੀਅਤ ਦਾ ਰੁਦਨ ਹੈ।
ਰੋਜ਼ਾਨਾ ਹਿੰਦੀ ਅਖ਼ਬਾਰ ‘ਸੱਤਿਆ ਸਵਦੇਸ਼’ ਦੇ ਮੁੱਖ ਸੰਪਾਦਕ ਖੁਸ਼ਹਾਲ ਲਾਲੀ ਨੇ ਦੀਪਕ ਸ਼ਰਮਾ ਚਨਾਰਥਲ ਦਾ ਸ਼ਾਇਰ ਵਜੋਂ ਤੁਆਰਫ਼ ਕਰਵਾਉਂਦਿਆਂ ਕਿਹਾ ਕਿ ਦੀਪਕ ਕਵਿਤਾ ਲਿਖਦਾ ਨਹੀਂ ਬਲਕਿ ਉਸ ਨੂੰ ਕਵਿਤਾ ਉਤਰਦੀ ਹੈ। ਇਹ ਉਸ ਦੀ ਰੂਹਦਾਰੀ ਤੇ ਉਸ ਦੇ ਰਿਸ਼ਤਿਆਂ ਤੇ ਭਾਵਨਾਵਾਂ ਦਾ ਸੁਮੇਲ ਹੈ। ਇਸ ਮੌਕੇ ਕਿਤਾਬ ‘ਤੇ ਮੁੱਖ ਪਰਚਾ ਪੜ੍ਹਦਿਆਂ ਡਾ. ਮਦਨਦੀਪ ਨੇ ਕਿਹਾ ਦੀਪਕ ਸ਼ਰਮਾ ਨੇ ਆਪਣੀ ਕਵਿਤਾ ਵਿਚ ਅਜੋਕੀ, ਧਾਰਮਿਕਤਾ, ਆਪੂੰ ਥੋਪੇ ਦਰਸ਼ਨ, ਸਮਾਜ ਦੇ ਬਦਲ ਰਹੇ ਮੁਹਾਂਦਰੇ ਤੇ ਰਾਜਸੀ ਕਿਰਦਾਰ ਨੂੰ ਆਪਣੇ ਤਰੀਕੇ ਨਾਲ ਪੇਸ਼ ਕੀਤਾ ਹੈ।
ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਆਪਣੀ ਕਿਤਾਬ ਦੇ ਸਫ਼ਰ ‘ਤੇ ਗੱਲ ਕਰਦਿਆਂ ਕਿਹਾ, ”ਮੈਂ ਕੁਝ ਵੀ ਬਨਾਵਟੀ ਨਹੀਂ ਲਿਖਦਾ, ਖੁਆਬੀ ਨਹੀਂ ਲਿਖਦਾ, ਹਕੀਕਤ ਨੂੰ ਕਾਗਜ਼ ‘ਤੇ ਉਤਾਰਨ ਦੀ ਕੋਸ਼ਿਸ਼ ਕਰਦਾ ਹਾਂ। ਮੈਂ ਇਕ ਪੱਤਰਕਾਰ ਹੁੰਦਿਆਂ ਸਮਾਜ ਵਿਚ ਵਾਪਰ ਰਹੇ ਸਾਰੇ ਵਰਤਾਰਿਆਂ ਨੂੰ ਜਿਸ ਤਰੀਕੇ ਨਾਲ ਦੇਖਦਾ ਹਾਂ, ਮਹਿਸੂਸ ਕਰਦਾ ਹਾਂ, ਉਸ ਸੰਵੇਦਨਾ ਨੂੰ ਕਵਿਤਾ ਦੇ ਰੂਪ ਵਿਚ ਪੇਸ਼ ਕਰਨ ਦਾ ਯਤਨ ਕੀਤਾ ਹੈ।”
ਦੀਪਕ ਨੇ ਆਖਿਆ ਕਿ ਮੈਂ ਜੋ ਕੁਝ ਵੀ ਹਾਂ ਉਸ ਪਿੱਛੇ ਮੇਰੇ ਪਿਤਾ ਸ੍ਰੀ ਗੰਗਾ ਪ੍ਰਸਾਦ ਸ਼ਰਮਾ ਦੇ ਸਿਧਾਂਤ, ਨਿਯਮ ਤੇ ਅਸੂਲ ਹੀ ਕੰਮ ਆਏ ਹਨ।  ਉਨ੍ਹਾਂ ਇਸ ਕਿਤਾਬ ਲਈ ਅਤੇ ਜੀਵਨ ਵਿਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਕਰਦਿਆਂ ਸੁਰਜੀਤ ਪਾਤਰ, ਰਣਬੀਰ ਰਾਣਾ ਤੇ ਪੰਜਾਬੀ ਲੇਖਕ ਸਭਾ ਦਾ ਧੰਨਵਾਦ ਕਰਨ ਦੇ ਨਾਲ ਨਾਲ ਕਿਤਾਬ ਦੇ ਪ੍ਰਕਾਸ਼ਕ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਉਨ੍ਹਾਂ ਦੇ ਵਲਵਲਿਆਂ ਨੂੰ ਕਿਤਾਬ ਦਾ ਰੂਪ ਮਿਲ ਸਕਿਆ। ਇਸ ਮੌਕੇ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਸਿਰੀਰਾਮ ਅਰਸ਼ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ।
ਜ਼ਿਕਰਯੋਗ ਹੈ ਕਿ ਕਵਿਤਾਵਾਂ ਦੇ ਖੇਤਰ ਵਿਚ ਸ਼ਾਇਦ ਇਹ ਪਹਿਲੀ ਪੰਜਾਬੀ ਅਜਿਹੀ ਕਿਤਾਬ ਹੋਵੇਗੀ, ਜਿਹੜੀ ਗਲੇਜ਼ ਪੇਪਰ ਉਤੇ ਰੰਗਦਾਰ ਛਪੀ ਹੋਵੇ ਅਤੇ ਹਰ ਪੰਨੇ ‘ਤੇ ਕਵਿਤਾ ਦਾ ਬਿੰਬ ਪੇਸ਼ ਕਰਦੀ ਰੰਗੀਨ ਤਸਵੀਰ ਅਤੇ ਸਕੈੱਚ ਲੱਗਾ ਹੋਵੇ।
ਸਮਾਗਮ ਦੌਰਾਨ ਉਘੇ ਸਮਾਜ ਸੇਵੀ ਅਤੇ ਯੂਨੀਅਨ ਲੀਡਰ ਕ੍ਰਿਸ਼ਨ ਲਾਲ ਨੇ ਲੇਖਕ ਦੇ ਪਿਤਾ ਨਾਲ ਆਪਣੀ ਸਾਂਝ ਦਾ ਜ਼ਿਕਰ ਕਰਦਿਆਂ ਉਹਨਾਂ ਲੇਖਕ ‘ਤੇ ਆਪਣੇ ਪਿਤਾ ਦੇ ਪ੍ਰਭਾਵਾਂ ਦਾ ਉਲੇਖ ਵੀ ਕੀਤਾ ਤੇ ਇਸ ਮੌਕੇ ਕ੍ਰਿਸ਼ਨ ਲਾਲ ਦੀ ਅਗਵਾਈ ਵਿਚ ਚਨਾਰਥਲ ਕਲਾਂ ਦੇ ਨੁਮਾਇੰਦਿਆਂ ਵਲੋਂ ਅਤੇ ਇੰਝ ਹੀ ਨੰਗਲ ਦੀ ਲੇਖਕ ਸਭਾ ਨੇ ਗੁਰਪ੍ਰੀਤ ਗਰੇਵਾਲ ਦੀ ਅਗਵਾਈ ਵਿਚ ਦੀਪਕ ਚਨਾਰਥਲ ਦਾ ਸਨਮਾਨ ਵੀ ਕੀਤਾ।
ਸਮਾਗਮ ਦੇ ਅੰਤ ਵਿਚ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਜਨਕ ਰਾਜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਜਦੋਂਕਿ ਮੰਚ ਸੰਚਾਲਨ ਦੀ ਭੂਮਿਕਾ ਬਲਕਾਰ ਸਿੰਘ ਸਿੱਧੂ ਨੇ ਨਿਭਾਈ। ਇਸ ਮੌਕੇ ਵੱਡੀ ਗਿਣਤੀ ‘ਚ ਪੱਤਰਕਾਰਾਂ, ਕਵੀਆਂ, ਚਿੰਤਕਾਂ ਤੇ ਬੁੱਧੀਜੀਵੀਆਂ ਤੋਂ ਇਲਾਵਾ ‘ਕੌਮਾਂਤਰੀ ਅੰਮ੍ਰਿਤਸਰ ਟਾਈਮਜ਼’ ਅਖਬਾਰ ਦੇ ਸੰਪਾਦਕ ਦਲਜੀਤ ਸਿੰਘ ਸਰਾ, ਸਾਹਿਤਕ ਮੈਗਜ਼ੀਨ ‘ਹੁਣ’ ਦੇ ਸੰਪਾਦਕ ਸੁਸ਼ੀਲ ਦੁਸਾਂਝ, ‘ਸੱਤਿਆ ਸਵਦੇਸ਼’ ਅਖਬਾਰ ਦੇ ਸੀਓਓ  ਰਾਕੇਸ਼ ਸ਼ਰਮਾ, ਗੁਰਪ੍ਰੀਤ ਗਰੇਵਾਲ, ਇੰਦਰਪਾਲ ਸਿੰਘ ਟਿਵਾਣਾ, ਕ੍ਰਿਸ਼ਨ ਲਾਲ, ਅਤੇ ਐਮ.ਸੀ. ਵਿਨੋਦ ਕੁਮਾਰ ਵੀ ਹਾਜ਼ਰ ਸਨ।

ਇਨ੍ਹਾਂ ਦਾ ਕਰਜ਼ਦਾਰ ਹਾਂ : ਦੀਪਕ ਚਨਾਰਥਲ
ਆਪਣੇ ਜੀਵਨ ਵਿਚ ਸਾਥ ਨਿਭਾਉਣ ਵਾਲਿਆਂ ਦਾ ਜ਼ਿਕਰ ਕਰਦਿਆਂ ਦੀਪਕ ਸ਼ਰਮਾ ਚਨਾਰਥਲ ਨੇ ਆਖਿਆ ਕਿ ਮੈਨੂੰ ਆਪਣੇ ਪਿਤਾ ਵਿਚ ਜਿੱਥੇ ਰੱਬ ਦੇ ਦਰਸ਼ਨ ਹੁੰਦੇ ਹਨ, ਉਥੇ ਮੈਂ ਜ਼ਿੰਦਗੀ ਵਿਚ ਪੰਜ ਅਨਮੋਲ ਹੀਰੇ ਵੀ ਕਮਾਏ ਹਨ, ਜਿਨ੍ਹਾਂ ਵਿਚ ਡਾ. ਡੀ.ਪੀ. ਸਿੰਘ, ਜਸਵੀਰ ਸਿੰਘ ਸ਼ਮੀਲ, ਇੰਦਰਪਾਲ ਸਿੰਘ ਟਿਵਾਣਾ, ਰਾਕੇਸ਼ ਸ਼ਰਮਾ ਤੇ ਖੁਸ਼ਹਾਲ ਲਾਲੀ। ਉਹਨਾਂ ਕਿਹਾ ਕਿ ਮੈਂ ‘ਅਜੀਤ’ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਦੀ ਸਾਦਗੀ ਤੋਂ ਮੈਨੂੰ ਪ੍ਰੇਰਨਾ ਮਿਲਦੀ ਹੈ। ਕਿਤਾਬ ਤਿਆਰ ਕਰਨ ਤੇ ਛਾਪਣ ਲਈ ਸਹਿਯੋਗ ਦੇਣ ਖਾਤਰ ਜਿੱਥੇ ਉਹਨਾਂ ਮੀਡੀਆ ਲਹਿਰ, ਚੰਡੀਗੜ੍ਹ ਅਤੇ ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ ਦਾ ਧੰਨਵਾਦ ਕੀਤਾ, ਉਥੇ ਉਹਨਾਂ ਆਖਿਆ ਕਿ ਮੇਰੇ ਇਸ ਪਲੇਠੇ ਕਾਵਿ ਸੰਗ੍ਰਹਿ ‘ਤੂਫਾਨ’ ਨੂੰ ਛਪਾਉਣ ਵਿਚ ਜੇਕਰ ਸਾਡੇ ਲੋਕ ਅਖਬਾਰ ਦੇ ਸੰਪਾਦਕ ਸਤਨਾਮ ਸਿੰਘ ਖਾਲਸਾ, ਪਰਵਾਸੀ ਅਖਬਾਰ ਅਤੇ ਰੇਡੀਓ ਦੇ ਮਾਲਕ ਰਜਿੰਦਰ ਸੈਣੀ ਤੇ ਮੇਰੇ ਦੋਸਤ ਜੰਗਬਹਾਦਰ ਸਿੰਘ ਜੰਗੀ ਆਪਣਾ ਸਹਿਯੋਗ ਨਾ ਦਿੰਦੇ ਤਾਂ ਇਹ ਕਿਤਾਬ ਸ਼ਾਇਦ ਛਪ ਹੀ ਨਾ ਪਾਉਂਦੀ। ਦੀਪਕ ਨੇ ਆਖਿਆ ਕਿ ਮੈਂ ਇਨ੍ਹਾਂ ਸਭ ਸ਼ਖ਼ਸੀਅਤਾਂ ਦਾ ਕਰਜ਼ਦਾਰ ਰਹਾਂਗਾ।

Converted from 

The post ਨੌਜਵਾਨ ਪੱਤਰਕਾਰ ਤੇ ਸ਼ਾਇਰ ਦੀਪਕ ਸ਼ਰਮਾ   ਦੇ ਕਾਵਿ ਸੰਗ੍ਰਹਿ ‘ਤੂਫ਼ਾਨ’ ਦੀ ਘੁੰਡ ਚੁਕਾਈ appeared first on Quomantry Amritsar Times.


ਡਾ. ਸਿੱਧੂ ਦੀ ਪੁਸਤਕ ‘ਬੀਆਂਡ ਅੋਦਰਨੈਸ ਸਿੱਖਇਜ਼ਮ ਨਿਉਂ ਮਿਸਟੀਕਲ ਐਕਸਪੀਰੀਅਸ ਐਂਡ ਇੰਟਰਫੇਥ ਡਾਇਲਾਗ’ਅਮੇਜਾਨ ਡਾਟਕਾਮ ਵਲੋਂ ਰਿਲੀਜ਼

$
0
0

Dr. Sidhu book released by Amazon
ਪਟਿਆਲਾ/ਬਿਊਰੋ ਨਿਊਜ਼:
ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿਚ ਕਾਰਜਸ਼ੀਲ ਪਰਾ-ਅਧਿਆਪਕ ਡਾ. ਗੁਰਮੀਤ ਸਿੰਘ ਸਿੱਧੂ ਵਲੋਂ ਲਿਖੀ ਅਤੇ ਨੋਸ਼ਨ ਪ੍ਰੈਸ ਡਾਟਕਾਮ ਚੇਨਈ ਵਲੋਂ ਪ੍ਰਕਾਸ਼ਤ ਪੁਸਤਕ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਅਮੇਜਾਨ ਡਾਟਕਾਮ ਵਲੋਂ ਰਿਲੀਜ਼ ਕੀਤਾ ਗਿਆ ਹੈ। ਅੰਗਰੇਜ਼ੀ ਵਿਚ ਲਿਖੀ ਉਬੀਆਂਡ ਅੋਦਰਨੈਸ ਸਿੱਖਇਜ਼ਮ ਨਿਉਂ ਮਿਸਟੀਕਲ ਐਕਸਪੀਰੀਅਸ ਐਂਡ ਇੰਟਰਫੇਥ ਡਾਇਲਾਗ” ਪੁਸਤਕ ਵਿਚ ਲੇਖਕ ਨੇ ਅਜੋਕੇ ਪ੍ਰਸੰਗ ਵਿਚ ਸਿੱਖ ਧਰਮ ਦੇ ਅੰਤਰ-ਸੰਵਾਦ ਲਈ ਮਹੱਤਵ ਨੂੰ ਅਕਾਦਮਿਕ ਪੱਧਰ ‘ਤੇ ਪੇਸ਼ ਕੀਤਾ ਹੈ।
ਡਾ. ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਮੱਤ ਵਿਚ ਅੰਤਰ-ਧਰਮ ਸੰਵਾਦ ਦੀ ਅਮੀਰ ਪਰੰਪਰਾ ਹੈ ਪ੍ਰੰਤੂ ਸਿੱਖ ਸਾਹਿਤ ਦੇ ਆਮ ਸਰਵੇਖਣ ਤੋਂ ਪਤਾ ਚੱਲਦਾ ਹੈ ਕਿ ਇਸ ਖੇਤਰ ਵਿਚ ਗੰਭੀਰ ਅਧਿਐਨ ਬਹੁਤ ਘੱਟ ਹੋਇਆ ਹੈ। ਹੁਣ ਸਥਿਤੀ ਦਿਨੋ-ਦਿਨ ਬਦਲ ਰਹੀ ਹੈ ਅਤੇ ਅੰਤਰ-ਧਰਮ ਸੰਵਾਦ ਸਮੇਂ ਦੀ ਲੋੜ ਬਣ ਚੁੱਕਾ ਹੈ। ਵੱਖ ਵੱਖ ਧਰਮਾਂ ਦੇ ਲੋਕ ਇਕ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਨੀਆਂ ਭਰ ਵਿਚ ਲੋਕਾਂ ਦਾ ਆਪਸੀ ਅਦਾਨ-ਪ੍ਰਦਾਨ ਜਿਥੇ ਇਕ ਦੂਸਰੇ ਨੂੰ ਨੇੜੇ ਲੈ ਕੇ ਆ ਰਿਹਾ ਉਥੇ ਅੰਤਰ-ਰਾਸ਼ਟਰੀ ਰਾਜਨੀਤੀ ਵਿਚ ਧਰਮ ਦੀ ਨਜਾਇਜ ਵਰਤੋਂ ਨਾਲ ਵਿਭਿੰਨ ਧਰਮਾਂ ਦੇ ਲੋਕਾਂ ਵਿਚ ਇਕ ਦੂਸਰੇ ਪ੍ਰਤੀ ਨਫ਼ਰਤ ਵੀ ਪੈਦਾ ਕੀਤੀ ਜਾ ਰਹੀ ਹੈ। ਧਰਮਾਂ ਦੀ ਆਪਸੀ ਨਫ਼ਰਤ ਨੂੰ ਘੱਟ ਕਰਨ ਲਈ ਅੰਤਰ-ਧਰਮ ਸੰਵਾਦ ਜ਼ਰੂਰੀ ਹੈ। ਇਸ ਤੋਂ ਇਲਾਵਾ, ਅਜੋਕੇ ਚਿੰਤਨ ਵਿਚ ਸੱਚ ਦੀ ਅਨੇਕਤਾ ਨੂੰ ਵੀ ਪ੍ਰਵਾਨਗੀ ਮਿਲ ਰਹੀ ਹੈ। ਵਿਭਿੰਨ ਧਰਮਾਂ ਦੇ ਵਿਦਵਾਨ ਆਪੋ ਆਪਣੇ ਧਰਮਾਂ ਦੇ ਸਿਧਾਂਤਾਂ ਦੀ ਅਜੋਕੀਆਂ ਜ਼ਰੂਰਤਾਂ ਦੇ ਪ੍ਰਸੰਗ ਵਿਚ ਪੁਨਰ-ਵਿਆਖਿਆ ਕਰਨ ਲਗੇ ਹਨ ਕਿਉਂਕਿ ਹੁਣ ਕਿਸੇ ਇਕ ਧਰਮ ਦਾ ਇਕਾਂਤ ਜਾਂ ਅਲਹਿਦਗੀ ਵਿਚ ਰਹਿ ਸਕਣਾ ਵੀ ਸੰਭਵ ਨਹੀਂ ਹੈ ਅਤੇ ਨਾ ਹੀ ਕੋਈ ਇਕ ਧਰਮ ਸੱਚ ਦਾ ਦਾਅਵੇਦਾਰ ਬਣ ਸਕਦਾ ਹੈ।
ਉਭਰ ਰਹੇ ਬਹੁਲਤਾਵਾਦੀ ਸੰਸਾਰ ਵਿਚ ਲੋਕ ਆਪਣੇ ਮਨ ਦੀ ਸ਼ਾਂਤੀ ਲਈ ਵੱਖ-ਵੱਖ ਧਰਮਾਂ ਦੇ ਚੰਗੇ ਗੁਣਾਂ ਨੂੰ ਸਿੱਖਣ/ਜਾਨਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਕ ਵਾਰ ਫਿਰ ਦੁਨੀਆਂ ਪੱਧਰ ਧਰਮ ਨੂੰ ਸਮਝਣ ਦੀ ਚੇਸ਼ਟਾ ਪੈਦਾ ਹੋ ਰਹੀ ਹੈ। ਇਸ ਕਰਕੇ ਇਸ ਦੌਰ ਵਿਚ ਅੰਤਰ-ਧਰਮ ਸੰਵਾਦ ਦਾ ਮਹੱਤਵ ਵਧ ਰਿਹਾ ਹੈ। ਅੰਤਰ-ਧਰਮ ਸੰਵਾਦ ਰਾਹੀਂ ਦੂਸਰੇ ਦੀ ਭਾਵਨਾਂ ਭਾਵ ਦੂਵੈਤ ਤੋਂ ਪਾਰ ਜਾ ਕੇ ਇਕ ਦੂਜੇ ਨੂੰ ਸਹੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਇਸ ਸਮਝ ਵਿਚ ਸਿੱਖ ਚਿੰਤਨ ਦਾ ਵਿਸ਼ੇਸ਼ ਯੋਗਦਾਨ ਹੈ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਨੇ ਆਪਣੇ ਅਧਿਆਤਮਕ ਅਨੁਭਵ ਨੂੰ ਵਿਭਿੰਨ ਧਰਮਾਂ ਦੇ ਲੋਕਾਂ ਨਾਲ ਸਾਂਝਾ ਕਰਨ ਲਈ ਸੰਸਾਰ ਦੀਆਂ ਉਦਾਸੀਆਂ ਕੀਤੀਆਂ ਅਤੇ ਉਹਨਾਂ ਨੇ ਆਪਣੀ ਬਾਣੀ ਰਾਹੀਂ ਉਸ ਸਮੇਂ ਦੇ ਹਰ ਧਰਮ ਨਾਲ ਸੰਵਾਦ ਰਚਾਇਆ ਹੈ।
ਇਸ ਪੁਸਤਕ ਵਿਚ ਉਹਨਾਂ ਲਿਖਿਆ ਹੈ ਕਿ ਆਮ ਤੌਰ ‘ਤੇ ਅੰਤਰ ਧਰਮ ਸੰਵਾਦ ਨੂੰ ਵਿਭਿੰਨ ਧਰਮਾਂ ਦੀ ਸਹਿ-ਹੋਂਦ ਲਈ ਮਹੱਤਵ ਪੂਰਨ ਮੰਨਿਆ ਜਾਂਦਾ ਹੈ ਫਿਰ ਵੀ ਕੁਝ ਧਰਮਾਂ ਦੇ ਪ੍ਰਚਾਚਕ ਕੇਵਲ ਆਪਣੇ ਹੀ ਧਰਮ ਨੂੰ ਵੱਡਾ ਦੱਸਣ ਲਈ ਸੰਵਾਦ ਰਚਾਉਂਦੇ ਹਨ। ਸਿੱਖਮਤ ਵਿਚ ਅੰਤਰ-ਧਰਮ ਸੰਵਾਦ ਲਈ ਵਿਲੱਖਣ ਪਹੁੰਚ ਆਪਣਾਈ ਗਈ ਹੈ। ਗੁਰੂ ਨਾਨਕ ਸਾਹਿਬ ਨੇ ਵਿਭਿੰਨ ਧਰਮਾਂ ਦੇ ਲੋਕਾਂ ਨਾਲ ਸੰਵਾਦ ਰਚਾਇਆ ਪਰੰਤੂ ਉਹਨਾਂ ਨੇ ਕਿਸੇ ਨੂੰ ਧਰਮ ਪਰਿਵਰਨ ਲਈ ਨਹੀਂ ਕਿਹਾ ਬਲਕਿ ਉਹ ਹਮੇਸ਼ਾਂ ਇਹ ਕਹਿੰਦੇ ਸਨ ਕਿ ਲੋਕਾਂ ਨੂੰ ਆਪਣਾ ਧਰਮ ਸਹੀ ਤਰੀਕੇ ਨਾਲ ਨਿਭਾਉਣਾ ਚਾਹੀਦਾ ਹੈ। ਉਹਨਾਂ ਨੇ ਹਰ ਥਾਂ ਸੱਚ ਨੂੰ ਮਹੱਤਵ ਦਿੱਤਾ ਹੈ ਅਤੇ ਸੱਚਾ ਸੁੱਚਾ ਜੀਵ ਜਿਉਂਣ ਲਈ ਸੰਦੇਸ਼ ਦਿਤਾ। ਲੇਖਕ ਨੇ ਇਸ ਪੁਸਤਕ ਰਾਹੀਂ ਧਰਮ ਦੀ ਰੂਹ ਨੂੰ ਸਮਝਣ ਲਈ ਅੰਤਰ-ਧਰਮ ਸੰਵਾਦ ਦੀ ਲੋੜ ਅਤੇ ਮਹੱਤਵ ਨੂੰ ਬਿਆਨ ਕਰਨ ਦੇ ਨਾਲ-ਨਾਲ ਸਿੱਖ ਧਰਮ ਦੇ ਨਵੇਂ ਰਹੱਸਮਈ ਅਨੁਭਵ ਨੂੰ ਅੰਤਰ-ਧਰਮ ਸੰਵਾਦ ਦੇ ਪ੍ਰਸੰਗ ਵਿਚ ਪੇਸ਼ ਕੀਤਾ ਹੈ।

The post ਡਾ. ਸਿੱਧੂ ਦੀ ਪੁਸਤਕ ‘ਬੀਆਂਡ ਅੋਦਰਨੈਸ ਸਿੱਖਇਜ਼ਮ ਨਿਉਂ ਮਿਸਟੀਕਲ ਐਕਸਪੀਰੀਅਸ ਐਂਡ ਇੰਟਰਫੇਥ ਡਾਇਲਾਗ’ ਅਮੇਜਾਨ ਡਾਟਕਾਮ ਵਲੋਂ ਰਿਲੀਜ਼ appeared first on Quomantry Amritsar Times.

‘ਸਾਕਾ-ਨਨਕਾਣਾ ਸਾਹਿਬ ਦੇ ਸ਼ਹੀਦ’ ਫਿਲਮ ਦਾ ਪਹਿਲਾ ਗਾਣਾ ਨਛੱਤਰ ਗਿੱਲ ਦੀ ਅਵਾਜ਼ ਵਿਚ ਰਿਕਾਰਡ ਹੋਇਆ 

$
0
0

nachatar gill with associate producer harvinder singh sandhar and director jagmeet singh samundri
ਨਿਊਯਾਰਕ/ਬਿਊਰੋ ਨਿਊਜ਼:
ਸੰਨ 1921 ਵਿਚ ਹੋਏ ਸਾਕਾ ਨਨਕਾਣਾ ਸਾਹਿਬ ਤੇ ਅਧਾਰਿਤ ਬਣ ਰਹੀ ਫਿਲਮ ‘ਸਾਕਾ – ਨਨਕਾਣਾ ਸਾਹਿਬ ਦੇ ਸ਼ਹੀਦ’ ਦਾ ਪਹਿਲਾ ਗਾਣਾ ਨਛੱਤਰ ਗਿੱਲ ਦੀ ਅਵਾਜ਼ ਵਿਚ ਸਫਲਤਾ ਪੂਰਵਕ ਰਿਕਾਰਡ ਕੀਤਾ ਗਿਆ। ਇਸ ਫਿਲਮ ਦਾ ਨਿਰਮਾਣ ਸੁਖਬੀਰ ਸੰਧਰ ਫਿਲਮਸ ਪ੍ਰਾਇਵੇਟ ਲਿਮਿਟੇਡ ਕਰ ਰਹੀ ਹੈ  ਅਤੇ ਇਸ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਜਗਮੀਤ ਸਿੰਘ ਸਮੁੰਦਰੀ ਨਾਲ ਹਨ। ਇਹ ਗਾਣਾ ਫਿਲਮ ਵਿਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਕਹਾਣੀ ਨੂੰ ਅੱਗੇ ਤੋਰਦਾ ਹੈ।ਇਸ ਗਾਣੇ ਦੇ ਬੋਲ ਹਰਜਿੰਦਰ ਕੰਗ ਦੇ ਹਨ ਅਤੇ ਸੰਗੀਤ ਮੁਖਤਾਰ ਸਹੋਤਾ ਦਾ ਹੈ।ਇਸ ਫਿਲਮ ਦੀ ਸ਼ੂਟਿੰਗ ਬਹੁਤ ਜਲਦ ਆਰੰਭ ਹੋਣ ਜਾ ਰਹੀ ਹੈ।

The post ‘ਸਾਕਾ-ਨਨਕਾਣਾ ਸਾਹਿਬ ਦੇ ਸ਼ਹੀਦ’ ਫਿਲਮ ਦਾ ਪਹਿਲਾ ਗਾਣਾ ਨਛੱਤਰ ਗਿੱਲ ਦੀ ਅਵਾਜ਼ ਵਿਚ ਰਿਕਾਰਡ ਹੋਇਆ  appeared first on Quomantry Amritsar Times.

ਫ਼ਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ਨੇ ਲੋਕਾਂ ਦੀ ਪਿੰਗਲਵਾੜੇ ‘ਚ ਦਿਲਚਸਪੀ ਵਧਾਈ

$
0
0

10411167_14158056_6512282303811676939_n
ਫਿਲਮ ਦੇ ਇੱਕ ਕਲਾਕਾਰ ਵੱਲੋਂ ਪਿੰਗਲਵਾੜੇ ਦੀ ਲੜਕੀ ਨਾਲ ਵਿਆਹ ਕਰਵਾਉਣ ਦੀ ਪੇਸ਼ਕਸ਼
ਅੰਮ੍ਰਿਤਸਰ/ਬਿਊਰੋ ਨਿਊਜ਼-
ਅਪਾਹਜ, ਲਵਾਰਿਸ ਤੇ ਬਿਮਾਰ ਵਿਅਕਤੀਆਂ ਦਾ ਆਸਰਾ ਬਣ ਚੁੱਕੀ ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ‘ਤੇ ਬਣੀ ਫਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਤੋਂ ਪ੍ਰਭਾਵਿਤ ਹੋ ਕੇ ਲੋਕ ਜਿਥੇ ਹੁਣ ਪਿੰਗਲਵਾੜਾ ਵਿਖੇ ਸੇਵਾ ਕਰਨ ਲਈ ਆ ਰਹੇ ਹਨ, ਉਥੇ ਫਿਲਮ ਦੇ ਹੀ ਇੱਕ ਕਲਾਕਾਰ ਨੇ ਪ੍ਰਭਾਵਿਤ ਹੋ ਕੇ ਪਿੰਗਲਵਾੜਾ ਦੀ ਇੱਕ ਕੁੜੀ ਨਾਲ ਵਿਆਹ ਕਰਾਉਣ ਦੀ ਵੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਇਲਾਵਾ ਫਿਲਮ ਸਫਲਤਾ ਦੀ ਪਉੜੀ ਚੜ੍ਹਦਿਆਂ ਇਕ ਹਫ਼ਤੇ ਵਿੱਚ 69 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ।
ਇਹ ਫਿਲਮ ਪਿਛਲੇ ਹਫ਼ਤੇ 30 ਜਨਵਰੀ ਨੂੰ ਭਾਰਤ ਸਮੇਤ ਵੱਖ ਵੱਖ ਮੁਲਕਾਂ ਅਮਰੀਕਾ, ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ, ਇਟਲੀ, ਇੰਗਲੈਂਡ, ਸਿੰਗਾਪੁਰ, ਫਿਲਪੀਨਜ਼, ਮਲੇਸ਼ੀਆ, ਹਾਂਗਕਾਂਗ ਤੇ ਅਫਰੀਕਾ ਆਦਿ ਵਿੱਚ ਰਿਲੀਜ਼ ਹੋਈ ਸੀ, ਜਿਥੇ ਕਿ ਲਗਾਤਾਰ ਇਸ ਦਾ ਪ੍ਰਦਰਸ਼ਨ ਜਾਰੀ ਹੈ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਲਗਪਗ 95 ਥੀਏਟਰਾਂ ਵਿੱਚ ਇਸ ਵੇਲੇ ਇਹ ਫਿਲਮ ਸਫਲਤਾ ਨਾਲ ਚੱਲ ਰਹੀ ਹੈ ਅਤੇ ਇਕ ਹਫ਼ਤੇ ਵਿਚ ਇਥੋਂ ਲਗਪਗ 69 ਲੱਖ ਰੁਪਏ ਦਾ ਕਾਰੋਬਾਰ ਕਰ ਲਿਆ ਹੈ ਜਦਕਿ ਦਿੱਲੀ ਸਮੇਤ ਹੋਰ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਕਾਰੋਬਾਰ ਵੱਖਰਾ ਹੈ। ਫਿਲਮ ਨੇ ਲੋਕਾਂ ਨੂੰ ਇੰਜ ਪ੍ਰਭਾਵਿਤ ਕੀਤਾ ਹੈ ਕਿ ਲੋਕ ਖੁਦ ਪਿੰਗਲਵਾੜਾ ਵਿਖੇ ਸੇਵਾ ਕਰਨ ਲਈ ਪੁੱਜ ਰਹੇ ਹਨ ਅਤੇ ਕਈਆਂ ਨੇ ਵਿਦੇਸ਼ ਤੋਂ ਵੀ ਸੇਵਾ ਕਰਨ ਲਈ ਪੇਸ਼ਕਸ਼ ਕੀਤੀ ਹੈ। ਸੰਸਥਾ ਦੀ ਮੁਖੀ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਇਹ ਫਿਲਮ ਬਣਾਉਣ ਦਾ ਮੰਤਵ ਹੀ ਇਹ ਸੀ ਕਿ ਲੋਕਾਂ ਨੂੰ ਭਗਤ ਪੂਰਨ ਸਿੰਘ ਦੇ ਜੀਵਨ ਤੇ ਮਨੁੱਖਤਾ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਤੋਂ ਜਾਣੂੰ ਕਰਾਇਆ ਜਾਵੇ, ਜਿਸ ਵਿੱਚ ਉਹ ਸਫਲ ਹੋਏ ਹਨ। ਉਨ੍ਹਾਂ ਆਖਿਆ ਕਿ ਫਿਲਮ ਨੂੰ ਦੇਖਣ ਮਗਰੋਂ ਲੋਕ ਇਸ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਕਿ ਉਹ ਖੁਦ ਬ ਖੁਦ ਪਿੰਗਲਵਾੜਾ ਪਹੁੰਚ ਕੇ ਸੇਵਾ ਕਰਨ ਲਈ ਪੇਸ਼ਕਸ਼ ਕਰ ਰਹੇ ਹਨ, ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਸ਼ਾਮਲ ਕਲਾਕਾਰਾਂ ਦੀ ਟੀਮ ਵਿਚੋਂ ਇਕ ਕਲਾਕਾਰ ਨੇ ਭਗਤ ਪੂਰਨ ਸਿੰਘ ਦੇ ਕਾਰਜਾਂ ਤੋਂ ਪ੍ਰਭਾਵਿਤ ਹੁੰਦਿਆਂ ਐਲਾਨ ਕੀਤਾ ਕਿ ਉਹ ਆਪਣਾ ਵਿਆਹ ਪਿੰਗਲਵਾੜੇ ਦੀ ਕਿਸੇ ਇਕ ਕੁੜੀ ਨਾਲ ਕਰਾਵੇਗਾ। ਇਸ ਸਬੰਧ ਵਿਚ ਸੰਸਥਾ ਵਲੋਂ ਵੀ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਹੈ ਅਤੇ ਇਕ ਕੁੜੀ ਦੀ ਵਿਆਹ ਵਾਸਤੇ ਚੋਣ ਕੀਤੀ ਗਈ ਹੈ। ਪੰਜਾਬ ਤੋਂ ਇਲਾਵਾ ਇਹ ਫਿਲਮ ਦਿੱਲੀ, ਪੂਨੇ, ਮੁੰਬਈ ਵਿਖੇ ਵੀ ਸਫਲਤਾ ਨਾਲ ਚੱਲ ਰਹੀ ਹੈ। ਸੰਸਥਾ ਦੇ ਪ੍ਰਬੰਧਕਾਂ ਵੱਲੋਂ ਇਹ ਫਿਲਮ ਸਕੂਲੀ ਬੱਚਿਆਂ ਨੂੰ ਦਿਖਾਉਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਬੱਚੇ ਸੇਵਾ ਭਾਵ ਤੋਂ ਪ੍ਰਭਾਵਿਤ ਹੋ ਕੇ ਆਪਣੇ ਜੀਵਨ ਵਿਚ ਸੇਵਾ ਭਾਵਨਾ ਨੂੰ ਅਪਣਾ ਸਕਣ।
ਫਿਲਮ ਦਾ ਨਿਰਦੇਸ਼ਨ ਦੂਰਦਰਸ਼ਨ ਦੇ ਉਘੇ ਨਿਰਦੇਸ਼ਕ ਸ੍ਰੀ ਹਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ ਜਦਕਿ ਭਗਤ ਪੂਰਨ ਸਿੰਘ ਦਾ ਰੋਲ ਪਵਨ ਮਲਹੋਤਰਾ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਲਾਕਾਰ ਸ੍ਰੀ ਮਲਹੋਤਰਾ ਵੀ ਇਸ ਫਿਲਮ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਫਿਲਮ ਦੇ ਗੀਤ ਗਾਉਣ ਵਾਲੇ ਗਾਇਕ ਦਲਜੀਤ ਦੁਸਾਂਝ ਨੇ ਭਗਤ ਪੂਰਨ ਸਿੰਘ ਦੇ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਫਿਲਮ ਦੇ ਗੀਤ ਬਿਨਾਂ ਕਿਸੇ ਸੇਵਾ ਫਲ ਦੇ ਗਾਏ ਹਨ। ਫਿਲਮ ਵਿਚ ਭਗਤ ਜੀ ਦੇ ਬਚਪਨ ਦਾ ਰੋਲ ਪਿੰਗਲਵਾੜਾ ਸੰਸਥਾ ਦੇ ਸਕੂਲ ਵਿਚ ਪੜ੍ਹ ਰਹੇ ਕੇ.ਜੀ. ਜਮਾਤ ਦੇ ਵਿਦਿਆਰਥੀ ਯੁਵਰਾਜ ਨੇ ਕੀਤਾ ਹੈ।

The post ਫ਼ਿਲਮ ‘ਇਹੁ ਜਨਮੁ ਤੁਮ੍ਹਾਰੇ ਲੇਖੇ’ ਨੇ ਲੋਕਾਂ ਦੀ ਪਿੰਗਲਵਾੜੇ ‘ਚ ਦਿਲਚਸਪੀ ਵਧਾਈ appeared first on Quomantry Amritsar Times.

ਪ੍ਰੋ.ਪੂਰਨ ਸਿੰਘ ‘ਸ਼ਬਦ’ ਅਨੁਭਵੀ ਸੁਹਜ ਦਾ ਚਿੰਤਕ

$
0
0

Prof.-Puran-Singh

ਪ੍ਰੋ. ਪੂਰਨ ਸਿੰਘ ਦੇ ਜਨਮ ਦਿਨ (17 ਫਰਵਰੀ) ‘ਤੇ ਵਿਸ਼ੇਸ਼

ਡਾ. ਜਸਵਿੰਦਰ ਸਿੰਘ (814-625-8800)
ਗੁਰੁ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰੋ.ਪੂਰਨ ਸਿੰਘ (1881-1931) ਵੀਹਵੀਂ ਸਦੀ ਦਾ ਦਰਵੇਸ਼ ਸਿੱਖ ਚਿੰਤਕ ਹੈ। ਇਸ ਸਦੀ ਦੇ ਪੂਰਬੀ ਚਿੰਤਕਾਂ ਵਿਚ ਉਸਦਾ ਨਾਮ ਵਿਸ਼ੇਸ਼ ਤੌਰ ‘ਤੇ ਆਉਂਦਾ ਹੈ। ਵਿਸ਼ਵ ਸਹਿਤ ਉਸ ਦੀ ਕਵਿਤਾ, ਵਾਰਤਕ, ਚਿੰਤਨ ਅਤੇ ਅਨੁਵਾਦ ਨਾਲ ਅਮੀਰ ਹੋਇਆ ਹੈ। ਉਸ ਦੁਆਰਾ ਸਿੱਖ ਕਾਵਿ ਸ਼ਾਸ਼ਤਰ, ਦਰਸ਼ਨ, ਸਭਿਆਚਾਰ, ਰਾਜਨੀਤੀ, ਸਮਾਜਿਕ ਵਰਤਾਰੇ, ਇਤਿਹਾਸਕਾਰੀ ਅਤੇ ਵਿਗਿਆਨ ਦੇ ਖੇਤਰ ਵਿਚ ਸਿੱਕੇਬੰਦ ਦਿਸ਼ਾਵਾਂ ਦੀ ਨਿਸ਼ਾਨਦੇਹੀ ਅਤੇ ਸਥਾਪਨਾ ਕੀਤੀ ਗਈ ਹੈ।
ਪ੍ਰੋ. ਪੂਰਨ ਸਿੰਘ ਕਰਤਾਰੀ ਜੀਵਨ ਨੂੰ ਸਿਰਜਨਾਤਮਕ ਲਿਖਤ ਨਾਲੋਂ ਪ੍ਰਮੁਖਤਾ ਦਿੰਦੇ ਹੋਏ (6irst life then Literature) ਨਿਰੇ ਸਾਹਿਤ ਨੂੰ ਮਨੁੱਖੀ ਚੇਤਨਾ ਦੀ ਗਰੀਬੀ ਹੀ ਮੰਨਦੇ ਹਨ। ਇਸ ਲਈ ਉਸ ਦੀਆਂ ਰਚਨਾਵਾਂ ਨੂੰ ਸਮਝਣ ਲਈ ਉਸ ਦੁਆਰਾ ਬਸਰ ਕੀਤੀ ਗਈ ਜ਼ਿੰਦਗੀ ਇਕ ਅਹਿਮ ਨੁਕਤਾ ਹੈ। ਉਸ ਦੀ ਮਉਲਦੀ ਹੋਈ ਜ਼ਿੰਦਗੀ ਵਿਚ ਵੱਖੋ ਵੱਖਰੇ ਉਚੇ ਦੈਵੀ ਅਨੁਭਵਾਂ ਦੀ ਇਕਸੁਰਤਾ ਸਪੱਸ਼ਟ ਦਿਖਾਈ ਦਿੰਦੀ ਹੈ। ਪਦਾਰਥਕ ਖਿੱਚਾਂ ਅਤੇ ਭਟਕਣਾਂ ਤੋਂ ਉਹ ਸਾਰੀ ਉਮਰ ਦੂਰ ਰਿਹਾ ਹੈ। ਜਿਸ ਕਰਕੇ ਉਸ ਦੁਆਰਾ ਰਚਿਆ ਗਿਆ ਸਾਹਿਤ ਪਾਠਕਾਂ ਨੂੰ ਨੇਕ, ਸਹਿਰਦ, ਵਿਸਮਾਦੀ ਅਤੇ ਦੈਵੀ ਪੈਂਡਿਆਂ ਦੀ ਯਾਤਰਾ ਕਰਵਾਉਂਦਾ ਹੈ। ਉਸ ਦੀ ਤਬੀਅਤ ਵਿਚ ਬ੍ਰਹਿਮੰਡ ਦੇ ਮਉਲਦੇ ਹੋਏ ਅਨੁਭਵ ਹਨ, ਜਿਸ ਕਰਕੇ ਉਹ ਕਿਸੇ ਖੜੋਤ, ਕੱਟੜਤਾ ਅਤੇ ਫ਼ਲਸਫ਼ੇ ਦੀਆਂ ਜਟਿਲ- ਗੁੰਝਲਾਂ ਵਿਚ ਨਹੀਂ ਉਲਝਦਾ ਸਗੋਂ ਦਰਸ਼ਨ ਅਤੇ ਚਿੰਤਨ ਦੀਆਂ ਗਹਿਰ ਗੰਭੀਰ ਪਰਤਾਂ ਨੂੰ ਧਰਤੀ ਦੀ ਨਿੱਕੀ ਤੋਂ ਨਿੱਕੀ ਧੜਕਣ ਵਿਚ ਵੀ ਮਾਉਲਦਾ ਦਿਖਾ ਦਿੰਦਾ ਹੈ।
ਪ੍ਰੋ. ਪੂਰਨ ਸਿੰਘ ਦੇ ਸਾਹਿਤ ਦਰਸ਼ਨ ਦਾ ਚਿੰਤਨ ‘ਸੂਰਤਿ ਤੋਂ ਸ਼ਬਦ’ ਦੇ ਪੈਂਡੇ ਵਾਲਾ ਹੈ, ਜਿਸ ਵਿਚ ਉਹ ਸਾਹਿਤ ਨੂੰ ਪੂਰਬੀ ਚਿੰਤਨ ਵਿਚ ਪੁਨਰ ਸਿਰਜਤ ਕਰਦਾ ਹੋਇਆ ਪਹਿਲੇ ਪੂਰਬੀ ਚਿੰਤਕ ਹੋਣ ਦਾ ਮਾਣ ਵੀ ਰੱਖਦਾ ਹੈ। ਉਹ ਆਪਣੇ ਦਰਸ਼ਨ ਵਿਚ ‘ਹੰਕਾਰ’ ਦੇ ਫ਼ਲਸਫ਼ੀ ਸੰਕਟ ਨੂੰ ਸੁਰਤਿ ਤੋਂ ਸ਼ਬਦ ਦੇ ਫ਼ਲਸਫ਼ੀ ਰਾਹ ਦੁਆਰਾ ਸਿਧਾਂਤੀਕਰਣ ਕਰਦਾ ਹੈ। ‘ਉਪਨਿਸ਼ਦਾਂ ਦੀ ”ਬ੍ਰਹਮ ਮੈਂ” ਕੌਣ ਸਮਝੇ’ ਕਹਿ ਕੇ ਉਹ ਫ਼ਲਸਫ਼ੀ ਪ੍ਰਸ਼ਨ ਦਾ ਆਗਾਜ਼ ਕਰਦਾ ਹੈ। ਉਸ ਨੂੰ ਉਪਨਿਖਦਾਂ ਦੇ ਜੀਵਨ ਪ੍ਰਤੀ ਦਰਸ਼ਨ ‘ਤੇ ਇਤਰਾਜ਼ ਹੈ। ਉਸ ਦਾ ਜੀਵਨ ਫ਼ਲਸਫ਼ਾ ਉਪਨਿਸ਼ਦਾਂ ਦੇ ਦਰਸ਼ਨ ਨਾਲ ਬਰ ਨਹੀਂ ਮੇਚਦਾ। ਉਪਨਿਸ਼ਦਾਂ ਅਤੇ ਗੀਤਾ ਦਾ ਦਰਸ਼ਨ ਸਦੀਆਂ ਤੋਂ ਭਾਰਤ ਦੀ ਮਾਨਸਿਕ ਚੇਤਨਾ ‘ਤੇ ਸੰਪੂਰਨ ਛਾਇਆ ਰਿਹਾ ਹੈ। ਵੇਦ ਵਿਧਾਨ ਦੇ ਕਿਸੇ ਇਕਹਰੇ ਫ਼ਲਸਫ਼ੀ ਧਰਾਤਲ ‘ਤੇ ਆਤਮ ਦੇ ਤੱਤਾਂ ਦੀ ਟੁੱਟ ਭੱਜ ਉਸ ਦੇ ਅਨੁਭਵੀ ਸੰਸਾਰ ਅਨੁਸਾਰ ਵਧਦੀ ਜਾ ਰਹੀ ਸੀ। ਜਿਸ ਵਿਚ ਗੀਤਾ ਦਾ ਆਂਤਰਿਤ ਸਤਿ ਸ਼ਰੁਤੀ ਦੇ ਕਿਸੇ ਮਉਲਦੇ ਨਾਇਕ ਦਾ ਨਾਇਕ ਨਾ ਹੋ ਕੇ ਸਗੋਂ ਕਿਸੇ ”ਮੈਂ” ਦੇ ਵਰਤਾਰੇ ਦਾ ਸ਼ੋਰੀਲਾ ਗੀਤ ਰਹਿ ਗਿਆ ਸੀ। ਉਨ੍ਹਾਂ ਦੇ ਸਾਹਿਤਕ ਫ਼ਲਸਫ਼ੇ ਲਈ ਉਪਰੋਕਤ ਪ੍ਰਸ਼ਨ, ਫ਼ਲਸਫ਼ੇ ਦੇ ਕਈ ਪ੍ਰਸ਼ਨਾਂ ਦਾ ਜੁੱਟ ਹੈ। ਇਸ ”ਮੈਂ” ਤੋਂ ਪਾਰ ਜਾਣਾ, ਅਨੁਭਵ ਦੀਆ ਸੂਖ਼ਮ ਘਾਟੀਆਂ ਚੋਂ ਲੰਘ (ਜਿਸ ਵਿਚ ਕਾਲ ‘ਚ ਖੜ੍ਹੀ ਹੋਈ ਦੇਹ, ਚੜ੍ਹੀ ਸੁਰਤਿ ਜੋ ਕਿ ਪਤਾ ਨਹੀਂ ਅੰਧੇਰ ਦੇ ਝੱਖੜਾਂ ਚੋਂ ਲੰਘ ਰਹੀ ਹੋਵੇ ਜਾਂ ਪ੍ਰੀਤਮ ਦੇ ਕੇਸਾਂ ਦੀ ਮਹਿਕ ਮਾਣ ਰਹੀ ਹੋਵੇ, ਦੇ ਇੰਤਜ਼ਾਰ ‘ਚ ‘ਕੰਬਣੀ’ ਜਾ ‘ਤ੍ਰਬਕ’ ਦੇ ਦਵੰਧ ‘ਚ ਰਹਿੰਦੀ ਹੈ) ਕੇ ਹੀ ਸੰਭਵ ਹੈ।
”ਮੈਂ” ਦੇ ਸਿਧਾਂਤੀਕਰਣ ਨਾਲ ਪ੍ਰੋ ਪੂਰਨ ਸਿੰਘ ਨੇ ਪੂਰਬੀ ਚਿੰਤਨ ਦੇ ਵਰਤਾਰੇ ਨੂੰ ਕਿਸੇ ‘ਮਹਾਂ ਕੰਬਣੀ’ ਨਾਲ ਕੰਬਾ ਕੇ ‘ਗੁਰੂ ਅਵਤਾਰ ਸੁਰਤਿ’ ਦੇ ਚਰਨੀਂ ਲਾਇਆ ਹੈ। ਜਿਸ ਵਿਚ ਹਉਂ ਜਾਂ ਪ੍ਰਬਲ ਇੱਛਾ ਦੇ ਮੌਜੂਦਾ ਦਰਸ਼ਨ ਦੇ ਸਿਧਾਂਤਾਂ ਵਿਚ ਕਈ ਪੈਟਰਲ ਲੱਭੇ ਤੇ ਵਾਚੇ ਜਾ ਸਕਦੇ ਹਨ। ਉਸ ਦੇ ਸਾਹਿਤ ਦਰਸ਼ਨ ਵਿਚ ਸੌਂਦਰਯ- ਸ਼ਾਸ਼ਤਰ ਦੇ ਸਿਧਾਂਤਾਂ ਦਾ ਨਿਰੰਤਰ ਸਿਧਾਂਤੀਕਰਣ ਹੁੰਦਾ ਰਹਿੰਦਾ ਹੈ। ਉਸ ਨੇ ਗੁਰੂ ਅਵਤਾਰ ਸੁਰਤਿ ਰਾਹੀਂ ਪੰਜਾਬ ਦੇ ਮਉਲਦੇ ਜੀਵਨ ‘ਚੋਂ ਜੀਵਨ ਦੇ ਚਿੰਤਨ ਦਾ ਸੁਹਜਮਈ ਅਤੇ ਦਰਸ਼ਨਮਈ ਸਿਧਾਂਤ ਉਸਾਰਿਆ ਹੈ। ਜਿਸ ਵਿਚ ਉਨ੍ਹਾਂ ਨੇ ਆਪਣੇ ਅੰਤਰੀਵ ਅਤੇ ਕਾਲ ਵਿਚ ਬਿਨਸਦੀ, ਵਿਗਸਦੀ ਦੇਹ ਦੇ ਰਹੱਸ ਅਨੁਭੂਤਿਕ ਅਨੁਭਵਾਂ ਦੁਆਰਾ ਸਾਹਿਤ ਦਰਸ਼ਨ ਦੇ ਪਰਾ ਭੌਤਿਕ ਮੰਡਲਾਂ ਦੀ ਸਿਧਾਂਤਕਾਰੀ ਅਤੇ ਵਿਆਖਿਆ ਕੀਤੀ।
ਪ੍ਰੋ. ਪੂਰਨ ਸਿੰਘ ਦੇ ਸਾਹਿਤ ਦਰਸ਼ਨ ਵਿਚ ਇਹ ਨੁਕਤਾ ਅਤਿ ਮਹੱਤਵਪੂਰਨ ਹੈ ਕਿ ਚੇਤਨਾ ਦੇ ਸੰਪੂਰਨ ਫੈਲਾਵਾਂ ਦੀ ਪਰਵਾਜ਼ ਵਿਚ ਉਹ ਆਪਣੀ ਸੁਰਤਿ ਦੀ ਸ਼ਬਦ ਵੱਲ ਜਾ ਰਹੀ ਤੋਰ ਨੂੰ ਫ਼ਲਸਫ਼ੇ ਦੇ ਸਿਧਾਂਤ ਵਿਚ ਬਿਆਨਦੇ ਹਨ। ਜਿਸ ਵਿਚ ਉਹ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਨਾਲ ਇਕਸੁਰ ਹੁੰਦੇ ਹੋਏ (ਜਿਸ ਵਿਚ ਉਨ੍ਹਾਂ ਦੀ ਦਿਸ਼ਾ ਧਰਮਾਂ ਦੇ ਅੰਤਰੀਵ ਤੱਤ ਨਾਲ ਬਾ ਵਾਸਤਾ ਹੈ ਅਤੇ ਉਹ ਧਰਤੀ ਦੇ ਵੱਖ ਵੱਖ ਖਿੱਤਿਆਂ ‘ਚ ਰਹਿ ਰਹੇ ਲੋਕਾਂ ਦੇ ਸਾਂਝੇ ਰੂਹਾਨੀ ਤਾਲਾਂ ਦਾ ਸਾਰ ਵੀ ਲੱਭਦੇ ਹਨ) ਫ਼ਲਸਫ਼ੇ ਦੀਆਂ ਵਿਸਮਾਦੀ ਤਰੰਗਾਂ ਅਤੇ ਨਿਰੇ ਥਲ ਦੀ ਖੁਸ਼ਕੀ ਨੂੰ ਇਕੋ ਵੇਲੇ ਵੱਖ ਵੱਖ ਸਭਿਆਚਾਰਾਂ ਦੇ ਅਨੁਭਵੀ ਰਸਾਂ ਵਿਚ ਪਛਾਣਦੇ ਹੋਏ ਅਤੇ ਆਪਣੀ ਰੂਹ ‘ਤੇ ਦੈਵੀ ਅਨੁਭਵ ਦੀਆਂ ਵਿਸਮਾਦੀ ਲੋਰਾਂ ਨਾਲ ਸਾਹਿਤ ਦਰਸ਼ਨ ਵਿਚ ਫ਼ਲਸਫ਼ੀ ਸੂਤਰ ਪੈਦਾ ਕਰਦੇ ਹਨ। ਜਿਸ ਵਿਚ ਉਹ ਤਰਕ ਅਤੇ ਨਿਸ਼ਚਿਤਤਾ ਦੁਆਰਾ ਜੜ੍ਹਤ ਹੋ ਚੁੱਕੀ ਮਾਨਸਿਕ ਇਕਾਈ ਨੂੰ ਭਾਈ ਵੀਰ ਸਿੰਘ ਦੇ ਸ਼ਬਦ ਅਨੁਭਵੀ ਮੌਲਦੇ ਸਿਮਰਨ ਹੇਠ ਸੰਗਤ ਅਨੁਭਵੀ ਦਿਸ਼ਾਵਾਂ ਨਾਲ ਪ੍ਰਸਾਰਿਤ ਕਰਦੇ ਹਨ।
ਪ੍ਰੋ. ਪੂਰਨ ਸਿੰਘ ਇਤਿਹਾਸਕਾਰੀ ਦੇ ਫ਼ਲਸਫ਼ੇ ਪ੍ਰਤੀ ਸਿੱਕੇਬੰਦ ਸੂਰਤਾਂ ਦੀ ਸਥਾਪਤੀ ਕਰਦੇ ਹਨ। ਉਨ੍ਹਾਂ ਦੇ ਜੀਵਨ ਸਮੇਂ ਬਸਤੀਵਾਦੀ ਚਿੰਤਨ ਦੇ ਅਸਰ ਹੇਠ ਏਸ਼ੀਆ ਆਪਣੇ ਮੌਲਿਕ ਚਿੰਤਨ ਨੂੰ ਛੱਡ ਬੇਗਾਨਗੀ ਦੇ ਚਿੰਤਨ ਦੀ ਚਮਕ ਵਿਚ ਉਲਝ ਚੁੱਕਾ ਸੀ। ਬਸਤੀਵਾਦੀ ਚਿੰਤਨ ਦੀ ਇਕੈਹਰੀ ਪਰਤ ਪ੍ਰੋ. ਪੂਰਨ ਸਿੰਘ ਦੇ ਚਿੰਤਨ ਦੀ ਹਾਣ ਦੀ ਨਹੀਂ ਸੀ। ਇਤਿਹਾਸਕਾਰੀ ਦੀ ਸਮਝ ਵਿਚ ਮੁੱਖ ਨੁਕਤਾ ਬਸਤੀਵਾਦੀ ਚਿੰਤਨ ਹੈ। ਜਿਸ ਦਾ ਮੁੱਖ ਆਧਾਰ ਯੂਰਪ ਦਾ ਪੁਨਰ ਜਾਗਰਤੀ ਕਾਲ ਹੈ। ਪੂਨਰ ਜਾਗਰਤੀ ਕਾਲ ਦੇ ਮਾਨਵਵਾਦ ਨੂੰ ਸਥਾਪਿਤ ਕਰਨ ਲਈ ਤਾਰਕਿਕਤਾ/ ਵਸਤੂ ਪਰਕਤਾ/ ਵਿਗਿਆਨਕ ਵਿਆਖਿਆ ਉਤੇ ਕੇਂਦਰਿਤ ਕੀਤਾ, ਜਿਸ ਵਿਚ ਤੱਥਾਂ, ਘਟਨਾਵਾਂ ਤੇ ਕਾਰਣਾਂ ਦੀ ਵਧੇਰੇ ਅਹਿਮੀਅਤ ਬਣ ਜਾਂਦੀ ਹੈ। ਇਨ੍ਹਾਂ ਸੰਘਣੀਆਂ ਲੜੀਆਂ ਦੁਆਰਾ ਹੀ ਬਸਤੀਵਾਦੀ ਚਿੰਤਨ ਨੇ ਪਰ ਨੂੰ ਅਧੀਨ ਕਰਨ ਦੀ ਸਿਆਸਤ ਕੀਤੀ। ਬਸਤੀਵਾਦੀ ਸਿਰਜਕਾਂ ਨੇ ਯੂਰਪ ਤੋਂ ਅਲਹਿਦਾ ਦੇਸ਼ਾਂ ‘ਤੇ ਬਸਤੀਵਾਦ ਦੀ ਵਿਸਥਾਪਨਾ ਅਤੇ ਸਥਾਈ ਕਬਜ਼ੇ ਲਈ ਉਥੋਂ ਦੇ ਆਮ ਜੀਵਨ ਦੀ ਗਤੀ ਤੋਂ ਲੈ ਕੇ ਗਿਆਨ ਤੱਕ ਦੇ ਪਾਸਾਰਾਂ ਨੂੰ ਅਧੀਨਗੀ ‘ਚ ਲੈ ਲਿਆ। ਜਿਸ ਨਾਲ ਉਨ੍ਹਾਂ ਨੇ ਗੁਲਾਮ ਦੇਸ਼ਾਂ ਦੇ ਗਿਆਨ ਗ੍ਰੰਥਾਂ ਨੂੰ ਆਪ ਘੜੀ ਵਿਆਖਿਆ ਦੇ ਮੁਥਾਜ ਕਰ ਦਿੱਤਾ। ਇਸ ਧਾਰਨਾ ਦੀ ਸਥਾਪਨਾ ਲਈ ਉਨ੍ਹਾਂ ਨੇ ਮੁੱਖ ਤੌਰ ਤੇ ਪੁਨਰ ਜਾਗਰਤੀ ਕਾਲ ਦੌਰਾਨ ਸਥਾਪਤ ਕੀਤੀ ਗਈ ਵਿਗਿਆਨ ਅਤੇ ਦਰਸ਼ਨੀ ਵਿਖਿਆਨਾਂ ਨੂੰ ਆਧਾਰ ਬਣਾਇਆ। ਇਸ ਚਿੰਤਨ ਦੀ ਗਹਰੀ ਸਮਝ ਫਰਾਂਜ਼ ਫੈਨਨ, ਹੋਮੀ ਭਾਭਾ ਅਤੇ ਐਡਵਰਡ ਸਈਦ ਦੀਆਂ ਲਿਖਤਾਂ ਤੋਂ ਪ੍ਰਾਪਤ ਹੁੰਦੀ ਹੈ। ਬਸਤੀਵਾਦੀ ਸੰਸਥਾਪਕਾਂ ਨੇ ਵਿਗਿਆਨਕ ਵਿਆਖਿਆ ਦੇ ਜ਼ੋਰ ਨਾਲ ਲੋਕ ਮਨਾਂ ‘ਤੇ ਕਬਜ਼ਾ ਕਰ, ਉਨ੍ਹਾਂ ਨੂੰ ਉਨ੍ਹਾਂ ਦੇ ਹੀ ਗ੍ਰੰਥਾਂ ਪ੍ਰਤੀ ਸੱਤੇ ਘ੍ਰਿਣਤ ਕਰ ਦਿੱਤਾ, ਜਿਸ ਨਾਲ ਉਹ ਵੀ ਆਪਣੇ ਗ੍ਰੰਥਾਂ ਦੀ ”ਵਿਗਿਆਨਕ ਵਿਆਖਿਆ” ਵੱਲ ਤੁਰ ਪਏ। ਇਸ ਵਿਚ ਇਹ ਵੀ ਮੰਦਭਾਗਾ ਰਿਹਾ ਕਿ ਉਨ੍ਹਾਂ ਨੇ ਆਪਣੇ ਗ੍ਰੰਥਾਂ ਨੂੰ ਪੱਛਮ ਦੁਆਰਾ ਘੜੀਆਂ ਖੋਜ ਵਿਧੀਆਂ (research methodologies) ਲਈ ਸ੍ਰੋਤ ਪੁਸਤਕਾਂ (reference books) ਤੱਕ ਸੀਮਤ ਕਰ ਲਿਆ। ਇਸੇ ਹੀ ਵਰਤਾਰੇ ਕਾਰਣ ਸਿੱਖ ਇਤਿਹਾਸਕਾਰੀ ਨੇ ਆਪਣਾ ਲੰਬਾ ਸਮਾਂ ਅਤੇ ਊਰਜਾ ਇਸੇ ਅਭਿਆਸ ਵਿਚ ਲਗਾ ਦਿੱਤਾ ਬਸ਼ਰਤੇ ਕਿ ਇਹ ਵਿਆਖਿਆ ਦਾ ਕੋਈ ਆਪਣਾ ਪ੍ਰਬੰਧ ਉਸਾਰਦੇ, ਜੋ ਕਿ ਸਿੱਖ ਚਿੰਤਨ ਦੀ ਮੂਲ ਆਤਮਾ ਵਿਚੋਂ ਉਜਾਗਰ ਹੁੰਦਾ। ਉਪਰੋਕਤ ਸੋਚ ਪ੍ਰਬੰਧ ਨੂੰ ਸਿੱਖ ਇਤਿਹਾਸਕਾਰੀ ਨੇ 19ਵੀਂ ਸਦੀ ਦੇ ਪਿਛਲੇ ਅੱਧ ਤੋਂ ਸ਼ਿੱਦਤ ਨਾਲ ਸਵੀਕਾਰ ਕੀਤਾ ਹੈ, ਜੋ ਕਿ ਅੱਜ ਵੀ ਰਵਾਂ ਹੈ।
ਦੂਸਰੀ ਗੱਲ, ਇਸੇ ਚਿੰਤਨ ਦੁਆਰਾ ਸੀਮਤ ਘੇਰੇ ਵਿਚ ਕੀਤੀ ਵਿਆਖਿਆ ਨਾਲ ਗੁਰਬਾਣੀ ਅਤੇ ਸਿੱਖ ਅਭਿਆਸ ਦੀ ਵਿਖਾਇਆ ਵਿਚ ਵੱਡੀਆਂ ਉਲਝਣਾਂ ਪੈਦਾ ਹੋ ਗਈਆ ਹਨ। ਜਿੱਥੇ ਇਕ ਪਾਸੇ ਇਨ੍ਹਾਂ ਉਲਝਣਾਂ ਦੇ ਹੱਲ ਲਈ ਸਿੱਖ ਇਤਿਹਾਸਕਾਰੀ ਨੇ ਵਿਆਖਿਆਕਾਰੀ ਲਈ ਆਪਣਾ ਪੈਰਾਡਾਈਮ ਸਿਰਜਣਾ ਹੈ, ਉਥੇ ਦੂਸਰੇ ਪਾਸੇ ਨਸਲੀ ਅਤੇ ਕਲੀਲੀਆਈ ਚੇਤਨਾ (ਜੋ ਕਿ ਉਤਰ ਬਸਤੀਵਾਦ ਦੇ ਆਧਾਰਾਂ ‘ਤੇ ਫਿਰ ਤੋਂ ਅਰਾਜਕਤਾ ਫੈਲਾਉਣ ਅਤੇ ਇੰਦ੍ਰਿਆਈ ਸੁੱਖ ਦੀ ਸਥਾਪਨਾ ਲਈ ਵਿਆਖਿਆ-ਸ਼ਾਸ਼ਤਰ ਨੂੰ ਵੱਖੋਂ ਵੱਖਰੇ ਚਿੰਨ੍ਹਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਦੇ ਹੱਲ ਲਈ ਸਿੱਖ ਚਿੰਤਕਾਂ ਨੂੰ ਦੋਹਰੀ ਮੁਸ਼ੱਕਤ/ਘਾਲ ਕਰਨੀ ਪੈਣੀ ਹੈ। ਪ੍ਰੋ. ਪੂਰਨ ਸਿੰਘ ਕਹਿੰਦੇ ਹਨ ਕਿ ਚੰਗਾ ਹੋਇਆ ਕਿ ਸਿੱਖ ਇਤਿਹਾਸ ਆਧੁਨਿਕ ਆਧਾਰਾਂ ‘ਤੇ ਨਹੀਂ ਲਿਖਿਆ ਗਿਆ। ਉਹ ਸਿੱਖੀ ਦੀ ਆਤਮਾ (Spirit of the Sikh) ਵਿਚ ਕਹਿੰਦੇ ਹਨ ਕਿ ‘ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ ਸਿੱਖ ਇਤਿਹਾਸ ਹੈ, ਜਿਸ ਨੂੰ ਆਧੁਨਿਕ ਆਧਾਰਾਂ ਤੇ ਨਹੀਂ ਲਿਖਿਆ ਜਾ ਸਕਦਾ’। ਇਸ ਇਸ਼ਾਰਾ ਉਪਰੋਕਤ ਸਮੱਸਿਆ ਦੇ ਹੱਲ ਲਈ ਮਹੱਤਵਪੂਰਨ ਸੂਤਰ ਹੈ।
ਬਸਤੀਵਾਦੀ ਚਿੰਤਨ, ਜਿਸ ਦਾ ਮੁੱਖ ਆਧਾਰ ਤਰਕ ਅਤ ਵਿਗਿਆਨ ਸੀ, ਇਕ ਦਿਸ਼ਾ ਵਿਚ ਬਹੁਤ ਮਹੱਤਵਪੂਰਨ ਵੀ ਹੈ ਕਿਉਂਕਿ ਨਿਸ਼ਚਿਤਤਾ ਦੇ  ਜਸ ਸਿਧਾਂਤ ਰਾਹੀਂ ਪੱਛਮ ਅਤੇ ਖਾਸ ਕਰਕੇ ਯੂਰਪ (ਜਿਸ ਵਿਚ ਚਿੱਟੇ ਰੰਗ ਦੀ ਨਸਲ (white race) ਆਪਣੀ ਨਸਲ ਨੂੰ ਆਧਾਰ ਬਣਾ ਕੇ ਜ਼ਿੰਦਗੀ ਅਤੇ ਇਸ ਨਾਲ ਸਬੰਧਤ ਵਿਆਖਿਆ ਦੇ ਪੈਟਰਨ ਅਤੇ ਢਾਂਚੇ ਉਸਾਰ ਰਹੀ ਸੀ। ਵਿਆਖਿਆ ਨੂੰ ਨਿਸ਼ਚਿਤ ਕਰ ਰਿਹਾ ਸੀ, ਪੰਜਾਬ ਦੀ ਧਰਤੀ ‘ਤੇ ਉਸ ਦਾ ਪ੍ਰਭਾਵ ਮੁੱਖ ਤੌਰ ‘ਤੇ ਸਿੰਘ ਸਭਾ ਅਤੇ ਇਸਦੇ ਨਾਲ ਸਬੰਧਤ ਧਾਰਾਵਾਂ ਨੇ ਕਬੂਲਿਆ। ਉਸਦਾ ਮੁਖ ਕਾਰਣ ਸੀ ਕਿ ਉਪਰੋਕਤ ਸਿਧਾਂਤ ਖੰਡਿਤ ਮਨ ਪਰਵਾਹ ਅਤੇ ਵਿਚਲਿਤ ਹੋਏ ਸਮੁੱਚੇ ਨਾੜ ਪ੍ਰਬੰਧ ਨੂੰ ਇਕ ਦਿਸ਼ਾ ਵਿਚ ਇਕਸੁਰ ਕਰਨ ਦਾ ਯਤਨ ਕਰਦਾ ਹੈ। ਜੋ ਕਿ ਇਕ ਦਿਸ਼ਾ ਵਿਚ ਸਕਾਰਤਮਕ ਵੀ ਹੈ ਕਿਉਂਕਿ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਮਨੱਖੀ ਚੇਤਨਾ ਅਤੇ ਇਸ ਦੇ ਅਵਚੇਤਨ ਮਨ ਦੇ ਸਗਲੇ ਫੈਲਾਵਾਂ ਨੂੰ ਕਿਸੇ ਵੱਡੀ ਅਤੇ ਸਖ਼ਤ ਮਿਹਨਤ ਨਾਹ ਹੀ ਦਿਸ਼ਾ ਸੇਧਿਤ ਕੀਤਾ ਜਾ ਸਕਦਾ ਹੈ। ਇਸੇ ਕਰਕੇ ਆਧੁਨਿਕਤਾ ਦੀ ਸਮੁੱਚੀ ਯੋਜਨਾ (project) ਤਰਕ ਅਤੇ ਵਿਗਿਆਨ ਦੇ ਆਧਾਰ ‘ਤੇ ਵਿਆਖਿਆ, ਜੋ ਕਿ ਸਿੱਧ ਕੀਤੀ ਜਾ ਸਕੇ, ‘ਤੇ ਹੀ ਕੇਂਦਰਿਤ ਕੀਤਾ ਗਿਆ। ਕਿਉਂਕਿ ਇਹ ਸਿਧਾਂਤ ਅਤੇ ਵਿਧੀਆਂ ਆਖ਼ਰੀ ਅਤੇ ਸਥਾਈ ਨਹੀਂ ਸਨ, ਇਸ ਲਈ ਇਨ੍ਹਾਂ ਵਿਚਲੀ ਸੰਕਲਪਿਤ ਖੁਸ਼ਕੀ, ਬੇਰਸੀ ਅਤੇ ਘਾਟ ਨਾਲ ਹੀ ਮੌਜੂਦ ਸੀ। ਸਿੰਘ ਸਭਾ ਨੇ ਭਾਵੇਂ ਇਹ ਪ੍ਰਭਾਵ ਭੋਲੇ ਭਾਵ ਅਤੇ ਅਵਚੇਤਨ ਹੀ ਕਬੂਲਿਆ ਅਤੇ ਇਸ ਨੂੰ ਸਿੱਖ ਵਿਆਖਿਆ ਲਈ ਨਿਸ਼ਚਤ ਕੀਤਾ ਪਰ ਉਹ ਇਸ ਸਿਧਾਂਤ ਅਤੇ ਵਿਧੀ ਵਿਧਾਨ ਦੇ ਸੰਕਲਪਿਕ ਚੌਖ਼ਟੇ ਅਤੇ ਅਨੁਸ਼ਾਸ਼ਨ ਨੂੰ ਸਮੁੱਚੇ ਰੂਪ ਵਿਚ ਨਾ ਸਮਝਦੇ ਹੋਏ ਆਪਣੀ ਸ਼ਰਧਾ ਅਤੇ ਉਪਰੋਕਤ ਸੰਕਲਪ ਆਧਾਰਤ ਵਿਆਖਿਆ ਵਿਚ ਅਗਰਸਰ ਰਹੇ। ਇਸੇ ਅਭਿਆਸ ਵਿਚੋਂ ਪ੍ਰੋ. ਸਾਹਿਬ ਸਿੰਘ ਦੀ ਘਾਲ ਕਮਾਈ ਵਿਚੋਂ ਵਿਆਕਰਣਕ ਆਧਾਰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਸਾਹਮਣੇ ਆਉਂਦਾ ਹੈ। ਇਸ ਟੀਕੇ ਦੀ ਇਹ ਵਿਸ਼ੇਸ਼ਤਾ ਹੈ ਕਿ ਇਸ ਵਿਚ ਇਕ ਸ਼ਬਦ ਦੀ ਵਿਆਖਿਆ, ਦੂਜੇ ਸ਼ਬਦਾਂ ਅਤੇ ਸਮੁੱਚੀ ਬਾਣੀ ਦੀ ਇਕਸੁਰਤਾ ਵਿਚ ਹੋਈ ਹੈ। ਸਾਹਿਬ ਸਿੰਘ ਦਾ ਪ੍ਰਮੁੱਖ ਯਤਨ ਆਪ ਹੁਦਰੇ ਪਾਸਾਰਾਂ ਨੂੰ ਨਜਿੱਠ ਬੱਝਵੀਂ ਸੰਰਚਨਾ ਵਾਲੀ ਵਿਆਖਿਆ ਕਰਨਾ ਸੀ। ਸਿੱਖ ਵਿਆਖਿਆ ਸ਼ਾਸ਼ਤਰ ਦੀ ਨਵੀਂ ਬਣਤਰ ਲਈ ਵੀ ਇਸ ਟੀਕੇ ਦੀ ਇਕਸੁਰਤਾ ਅਤੇ ਬੱਝਵੀਂ ਸੰਰਚਨਾ ਦੀ ਦਿਸ਼ਾ ਮਹੱਤਵਪੂਰਣ ਰਹੇਗੀ।
?ਓ ਦੀ ਖੁੱਲ੍ਹੀ ਹੋਈ ਕਾਰ ਵਿਆਖਿਆ ਦੇ ਵਿਗਸਦੇ ਅਤੇ ਮੌਲਦੇ ਹੋਏ ਰਾਹਾਂ ਦੀ ਸੂਚਕ ਹੈ, ਜਿਸ ਅਨੁਸਾਰ ਸਿੱਖ ਅਨੁਭਵ ਇਹ ਮਨੁੱਖ ਨੂੰ ਉਸ ਦੁਆਰਾ ਗੁਰੂ ਪ੍ਰੇਮ ਦੀ ਅਨੰਤ ਖੇਡ ਵਿਚ ਤਜ਼ਰਬਾ (experiment) ਕਰਨ ਲਈ ਆਗਿਆ ਦਿੱਤੀ ਗਈ ਏ, ਜਿਸ ਮੁਤਾਬਕ ਮਨੁੱਖ ਆਪਣੇ ਵਿਗਾਸ ਲਈ ਆਪਣੀ ਸੁਰਤਿ ਦੀ ਪਰਵਾਜ਼ ਵਿਚ ਪ੍ਰੇਮ ਖੇਡਾਂ ਖੇਡ ਸਕਦਾ ਹੈ। ਇਸ ਅਨੁਸਾਰ ਇਕੋ ਸਮੇਂ ਮਰਿਯਾਦਾ ਵਿਚ ਰਹਿਣ ਅਤੇ ਮਉਲਣ ਦੇ ਅਨੁਭਵ ਇਕੱਠੇ ਚਲਦੇ ਹਨ। ਦੇਹ ਵਿਸਮਾਦ ਦੇ ਜਸ਼ਨ ਅਤੇ ਚੌਂਕੜੇ ਦੇ ਅਨੁਭਵ ਵਿਚ ਇਕਸਾਰ ਵਿਗਸਦੀ ਹੈ। ਕਿਸੇ ਇਕ ਲਈ ਵੱਖਰੀ ਘਾਲ ਦੀ ਜ਼ਰੂਰਤ ਨਹੀਂ ਹੈ। ਇਹ ਹੀ ਪੂਰਨ ਸਿੰਘ ਹੈ, ਜੋ ਕਿ ਆਪਣੀਆਂ ਰਚਨਾਵਾਂ ਵਿਚ ਇਸ ਤਰ੍ਹਾਂ ਦੀਆਂ ਦਿਸ਼ਾਵਾਂ ਨੂੰ ਇਕਸੁਰ ਕਰ ਰਿਹਾ ਹੁੰਦਾ ਹੈ। ਉਨ੍ਹਾਂ ਦੁਆਰਾ ਕੀਤੀ ਵਿਆਖਿਆ ਅਨੇਕਤਾ ਦੇ ਅਨੰਤ ਪਾਸਾਰਾਂ ਵਿਚ ਸਿੱਖ ਅਨੁਭਵ ਦੀ ਮਉਲਦੀ ਹੋਈ ਵਿਆਖਿਆ ਹੈ, ਜੋ ਕਿ ਖੜੋਤਮਈ ਜਾਂ ਜੜ੍ਹਤ (fro੍ਰen) ਹੋ ਚੁੱਕੀ ਨਹੀਂ ਹੈ। ਇਸੇ ਲਈ ਉਹ ‘ਜਪੁ’ ਬਾਣੀ ਦੇ ਟੀਕੇ ਵਾਰ ਵਾਰ ਕਰ ਰਿਹਾ ਹੈ ਅਤੇ ਲਗਾਤਾਰ ਕਰਨਾ ਚਾਹੁੰਦਾ ਹੈ।
ਪ੍ਰੋ. ਪੂਰਨ ਸਿੰਘ ਦੇ ਚਿੰਤਨ ਵਿਚ ਇਹ ਮਹੱਤਵਪੂਰਨ ਨੁਕਤਾ ਹੈ ਕਿ ਉਹ ਵਿਆਖਿਆ ਸ਼ਾਸ਼ਤਰ ਦੇ ਸੰਦਰਭ ਵਿਚ ‘ਸਾਖੀ’ ਦੇ ਸਿਧਾਂਤੀਕਰਨ ਨਾਲ ਵਿਆਖਿਆ ਦੇ ਅਨਿਕ ਪੈਟਰਨ ਵਾਲੀ ਵਿਆਖਿਆ ਦਾ ਸਿਧਾਂਤੀਕਰਨ ਕਰਦੇ ਹਨ। ਉਹ ਭਾਈ ਕਾਨ੍ਹ ਸਿੰਘ ਰਚਿਤ ‘ਹਮ ਹਿੰਦੂ ਨਹੀਂ’ ਵਾਲੀ ਸਿੱਖ ਵਿਆਖਿਆ ਨੂੰ ਨਹੀਂ ਸਵੀਕਾਰਦੇ ਸਗੋਂ ਰਹੱਸ ਦੇ ਵੱਖੋ ਵੱਖਰੇ ਮੌਲਦੇ ਅਨੁਭਵਾਂ ਨੂੰ ਸਿੱਖ ਅਨੁਭਵ ਵਿਚ ਰਚਿਆ ਵੇਖਦੇ ਹਨ। ਇਸੇ ਲਈ ਉਸਨੂੰ ਮੁਹੰਮਦ ਸਾਹਿਬ ਦੇ ਅਨੁਯਾਈ, ਵਾਲਟ ਵਿਟਮੈਨ ਅਤੇ ਰਾਂਝਾ ਸਿੱਖ ਵਿਖਾਈ ਦਿੰਦੇ ਹਨ। ਸਿੱਖ ਵਿਆਖਿਆ ਸ਼ਾਸ਼ਤਰ ਦੀ ਉਸਾਰੀ ਲਈ ਉਹ ਜੀਵਨੀ ਚਿੰਤਨ ਨੂੰ ਇਕ ਨੁਕਤੇ ਵਜੋਂ ਪੇਸ਼ ਕਰਦੇ ਹਨ, ਜੋ ਕਿ ਸਿੱਖ ਇਤਿਹਾਸਕਾਰੀ ਲਈ ਵੀ ਇਕ ਅਹਿਮ ਸੂਤਰ ਹੈ। ਬੁੱਧਘੋਸ਼ ਦੁਆਰਾ ਰਚਿਤ ਬੁੱਧ ਦੀਆਂ ਜੀਵਨ ਸਾਖੀਆਂ ਅਤੇ ਚਿੰਤਨ ਦੀ ਨਿਆਂਈ ਪ੍ਰੋ. ਪੂਰਨ ਸਿੰਘ ਪੂਰਬੀ ਚਿੰਤਨ ਵਿਚਲੇ ਅਨੁਭਵ ਦੀ ਨਿਰੰਤਰਤਾ ਕਰਵਾਉਂਦੇ ਹੋਏ ਸਾਖੀ ਦੇ ਦੈਵੀ ਅਨੁਭਵ ਅਤੇ ਚੋਜ ਨੂੰ ਸਾਹਿਤ ਵਿਚ ਪੁਨਰ ਪ੍ਰੀਭਾਸ਼ਤ ਕਰਨ ਦਾ ਤਾਣ ਲਾਉਂਦੇ ਹਨ। ਉਹ ਗੁਰੂ ਜੀਵਨ ਦੇ ਦ੍ਰਿਸ਼ਾਂ ਨੂੰ ਸਾਖੀ ਰਮਜ਼ ਦੇ ਅਨੁਭਵ ਦੁਆਰਾ ਲਿਖਦੇ ਹਨ, ਜੋ ਕਿ ਸਿੱਖ ਚਿੰਤਨ ਦਾ ਇਕ ਅਹਿਮ ਨੁਕਤਾ ਹੈ। ਜਿਸ ਰਾਹੀਂ ਸਿੱਖ ਅਨੁਭਵ, ਵਿਸ਼ਵ ਵਿਆਖਿਆ ਸ਼ਾਸ਼ਤਰ ਦੇ ਚਿੰਤਨ ਵਿਚ ਆਪਣਾ ਚਿੰਤਨ ਸ਼ਾਮਲ ਕਰੇਗਾ। ਪ੍ਰੋ. ਪੂਰਨ ਸਿੰਘ ਦੀਆਂ ਅਜਿਹੀਆਂ ਲਿਖਤਾਂ ਪ੍ਰਤੀ ਡਾ. ਗੁਰਭਗਤ ਸਿੰਘ ਦਾ ਨਜ਼ਰੀਆ ਹੈ ਕਿ ਪ੍ਰੋ. ਪੂਰਨ ਸਿੰਘ ਆਪਣੀ ਲਿਖਤ ਲਈ ਧਾਰਮਿਕ ਜੀਵਨੀ ਸਾਹਿਤ (hagiology) ਨੂੰ ਚੁਣਦੇ ਹਨ। ਇਸ ਸੰਕਲਪ ਰਾਹੀ ਉਹ ਆਪਣੇ ਸਾਹਿਤ ਵਿਚ ਇਸ ਤਰ੍ਹਾਂ ਦੇ ਨਾਇਕ ਸਿਰਜ ਰਹੇ ਸਨ ਜੋ ਕਿ ਪੱਛਮੀ ਸਾਹਿਤ ਵਿਚਲੇ ਨਾਇਕ ਤੋਂ ਇਕ ਪਾਸੇ ਤਾਂ ਭਿੰਨ ਹੈ ਅਤੇ ਦੂਜੇ ਪਾਸੇ ਉਸ ਦਾ ਆਪਾ ਕਿਸੇ ਦੇ ਅਧੀਨ ਨਾ ਹੋ ਕੇ ਬ੍ਰਹਿਮੰਡੀ ਹੈ।
ਪ੍ਰੋ. ਪੂਰਨ ਸਿੰਘ ਦੁਆਰਾ ਕੀਤੇ ਗਏ ਅਨੁਵਾਦ, ਅਨੁਵਾਦ ਕਲਾ ਦੇ ਸਿਖਰੀ ਅਨੁਭਵਾਂ ਵਾਲੇ ਹਨ। ਪੰਜਾਬੀ ਵਿਚ ਅਨੁਵਾਦ ਹੋਈਆਂ ਰਚਨਾਵਾਂ ਦੇ ਇਤਿਹਾਸ ਵਿਚ ਇਨ੍ਹਾਂ ਦੁਆਰਾ ਕੀਤੇ ਗਏ ਅਨੁਵਾਦ ਆਪਣੇ ਅਨੁਭਵ ਸ਼ੈਲੀ ਅਤੇ ਅੰਦਾਜ਼ ਸਦਕਾ ਵਿਲੱਖਣ ਵਿਖਾਈ ਦੇਣਗੇ। ਅਨੁਵਾਦ ਕੀਤੀਆਂ ਰਚਨਾਵਾਂ ਦੇ ਰਚਣਹਾਰਿਆਂ ਦੇ ਸੁਰਤੀ ਮੁਕਾਮ ਤੀਕ ਪਹੁੰਚ ਕੇ, ਉਨ੍ਹਾਂ ਦੀ ਸੁਰਤਿ ਉਡਾਰੀਆਂ ਨੂੰ ਪੰਜਾਬੀ ਦੇ ਪਾਠਕਾਂ ਤੱਕ ਲੈ ਆਉਣਾ ਪੂਰਨ ਸਿੰਘ ਦਾ ਕਮਾਲ ਹੈ। ਉਨ੍ਹਾਂ ਦੁਆਰਾ ਕੀਤੇ ਅਨੁਵਾਦਾਂ ਵਿਚੋਂ ਟਾਲਸਟਾਏ ਦੀ ਰਚਨਾ  ਬਾਰੇ ਉਨ੍ਹਾਂ ਦੀ ਧਰਮ ਪਤਨੀ ਮਾਇਆ ਦੇਵੀ ਦੀ ਟਿਪਣੀ ਹੈ ਕਿ ”ਟਾਲਸਟਾਏ ਦੀ ਰਚਨਾ ਦਾ ਪੰਜਾਬੀ ਵਿਚ ਤਰਜਮਾ ਕੀਤਾ ਅਤੇ ਨਾਂ ਮੋਇਆ ਦੀ ਜਾਗ ਰਖਿਆ। ਇੰਨੀ ਵੱਡੀ ਕਿਤਾਬ ਨੂੰ ਸਿਰਫ਼ ਅਠਾਰਾਂ ਦਿਨਾਂ Resurrection ਵਿਚ ਖ਼ਤਮ ਕਰ ਦਿੱਤਾ। ਇਹ ਕਿਤਾਬ ਮੁਰੱਬਿਆਂ ਵਿਚ ਲਿਖੀ ਗਈ ਸੀ। ਉਸ ਵਕਤ ਅਸੀਂ ਸਾਰੇ ਉਥੇ ਹੀ ਸਾਂ। ਜਿਸ ਮੇਜ਼ ਤੇ ਰੱਖ ਕੇ ਲਿਖਦੇ ਸਨ ਉਹ ਮੇਜ਼ ਹਿਲੂੰ ਹਿਲੂੰ ਕਰਦਾ ਸੀ, ਦੀਵੇ ਦੀ ਰੋਸ਼ਨੀ ਵੀ ਕੋਈ ਤੇਜ਼ ਨਹੀਂ ਸੀ। ਉਹ ਜਿਸਮ ਤੋਂ ਬਾਹਰ ਹੋ ਕੇ ਲਿਖਦੇ ਤੇ ਪੜ੍ਹਦੇ ਸਨ ਇਸ ਲਈ ਥਕੇਵਾਂ ਕਦੀ ਨਹੀਂ ਸੀ ਮਹਿਸੂਸ ਕੀਤਾ।
ਪ੍ਰੋ. ਪੂਰਨ ਸਿੰਘ ਦਾ ਅਨੁਭਵੀ ਚਿੰਤਨ ਸੁਰਤਿ ਦੇ ਦੇਸਾਂ ਤੋਂ ‘ਸ਼ਬਦ’ ਦੇ ਅਸਗਾਹੀ ਪੈਂਡਿਆਂ ਦੀ ਪਰਵਾਜ਼ ਹੈ। ਇਸ ਮੁਕਾਮ ਵਿਚ ਸੁਰਤਿ ਨੂੰ ‘ਸ਼ਬਦ’ ਦੇ ਅੰਗ ਸੰਗ ਮੰਨਦਾ ਹੋਇਆ ਉਹ ਅਨੁਭਵ ਦੀ ਕਾਲ ਘੜੀ ਵਿਚ ਚਿੰਤਨ ਦੀਆਂ ਨਵੀਆਂ ਦਿਸ਼ਾਵਾਂ ਅਤੇ ਵਿਆਖਿਆਵਾਂ ਸਥਾਪਤ ਕਰਨ ਵਾਲਾ ਚਿੰਤਕ ਹੈ। ਇਤਿਹਾਸ ਦੇ ਫ਼ਲਸਫ਼ੇ ਵਿਚ ‘ਸਾਖੀ ਨੇਮ’ ਵਿਚਲੀ ਜੁਗਤਿ ਨਾਲ ਇਤਿਹਾਸ ਨੂੰ ਵਾਚਣ/ਪਰੋਖਣ ਦੇ ਸੂਰਤ ਇਨ੍ਹਾਂ ਦੀਆਂ ਲਿਖਤਾਂ ਵਿਚ ਪਾਕੀਜ਼ਗੀ ਅਤੇ ਪਕਿਆਈ ਨਾਲ ਸਾਹਮਣੇ ਆਉਂਦੇ ਹਨ। ਇਨ੍ਹਾਂ ਦੀਆਂ ਰਚਨਾਵਾਂ ‘ਅਸਮਾਨਿ ਕਿਆੜਾ ਛਿਕਿਓਨੁ’ ਦੇ ਅਨੁਭਵ ਦੀ ਯਾਤਰਾ ਹਨ ਜਿਸ ਵਿਚ ਸਿੱਖ ਜੀਵਨ ਦੇ ਅਨੰਤ ਫੈਲਾਵਾਂ ਦੇ ਸਿੱਕੇਬੰਦ, ਫ਼ਲਸਫ਼ੀ ਅਤੇ ਪ੍ਰੇਰਨਾਮਈ ਪਹਿਲੂ ਹਨ।
ਪ੍ਰੋ. ਪੂਰਨ ਸਿੰਘ ਦੀ ਸਾਹਿਤ ਰਚਨਾ ਜੀਵਨ ਦੇ ਵਿਵਧ ਪਾਸਾਰਾਂ ਤੇ ਬਹੁਲਤਾਵਾਦੀ ਅਭਿਆਸ ਲਈ ਮਹੱਤਵਪੂਰਨ ਹੈ। ਬਸਤੀਵਾਦੀ ਚਿੰਤਨ ਦੇ ਸਥਾਪਤ ਹੋ ਰਹੇ ਆਦਰਸ਼ਾਂ ਅਤੇ ਤਣਾਵਾਂ ਦਰਮਿਆਨ ਪੂਰਬੀ ਚਿੰਤਨ ਦੀ ਆਤਮਾ ਦਾ ਪ੍ਰਕਾਸ਼ ਕਰਕੇ ਭਾਈ ਵੀਰ ਸਿੰਘ ਦੇ ਸਿਮਰਨਮਈ ਆਦਰਸ਼ ਦੀ ਪ੍ਰੇਰਨਾ ਅਤੇ ਛਾਂ ਹੇਠ ਪੂਰਨ ਸਿੰਘ ਉਸਦੇ ਸੁਹਜਮਈ, ਸਭਿਆਚਾਰਕ, ਦਾਰਸ਼ਨਿਕ ਅਤੇ ਰਾਜਨੀਤਿਕ ਪਾਸਾਰ ਸਿਰਜਦਾ ਹੈ। ਇਸ ਤਰ੍ਹਾਂ ਉਹ ਭਾਰਤੀ ਸਮਾਜ ਤੇ ਚਿੰਤਨ ਦੇ ਬਸਤੀਵਾਦੀ ਜਕੜ ਵਿਚ ਜਾਣ ਦੀ ਪ੍ਰਕਿਰਿਆ ਨੂੰ ਸ੍ਰੀ ਅਰਬਿੰਦੂ, ਮੁਹੰਮਦ ਇਕਬਾਲ ਅਤੇ ਭਾਈ ਵੀਰ ਸਿੰਘ ਵਾਂਗ, ਰੋਕਣ ਅਤੇ ਉਸਦੇ ਸਮਾਨੰਤਰ ਪੂਰਬੀ ਚਿੰਤਨ ਦੇ ਅਨੁਭਵ ਅਤੇ ਸੰਰਚਨਾਵਾਂ ਨੂੰ ਪੇਸ਼ ਕਰਦਾ ਹੈ। ਉਸ ਤੋਂ ਬਾਅਦ ਪੰਜਾਬੀ ਸਾਹਿਤ ਚਿੰਤਨ ਅਤੇ ਸਾਹਿਤ ਸਿਰਜਨਾ ਨੇ ਪੂਰਨ ਸਿੰਘ ਦੀਆਂ ਖੂਬੀਆਂ ਨੂੰ ਵਰਤਦੇ ਹੋਏ ਵੀ ਪੂਰਬੀ ਚਿੰਤਨ ਦੀ ਆਤਮਾ ਦੀ ਥਾਂ ਅਤਾਪਣੇ ਸਮਾਜਿਕ ਮਨੋਵਿਗਿਆਨ ਨੂੰ ਦਾਰਸ਼ਨਿਕ ਦਰਜਾ ਦੇਣ ਦੇ ਸਫ਼ਲ ਅਸਫ਼ਲ ਜ਼ਤਨ ਕੀਤੇ ਹਨ। ਪ੍ਰੋ. ਪੂਰਨ ਸਿੰਘ ਦੀਆਂ ਰਚਨਾਵਾਂ ਦੇ ਠੀਕ ਅਧਿਐਨ ਹੋਣ ਨਾਲ ਹੇਠ ਲਿਖੀਆਂ ਮਹੱਤਵਪੂਰਨ ਦਿਸ਼ਾਵਾਂ ਦੇ ਉਭਰਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ
ਨਵ ਬਸਤੀਵਾਦੀ ਅਤੇ ਸਮਾਜਵਾਦੀ ਸੰਰਚਨਾਵਾਂ ਅਤੇ ਅਭਿਆਸਾਂ ਦੇ ਸਮਾਨੰਤਰ ਪੂਰਬੀ ਆਤਮਾ ਵਿਚੋਂ ਜੀਵਨ ਦੇ ਸਗਲੇ ਪਾਸਾਰਾਂ ਨੂੰ ਪੇਸ਼ ਕਰਦੀਆਂ ਸੰਰਚਨਾਵਾਂ ਦੇ ਉਭਰਣ ਦੀ ਸੰਭਾਵਨਾ।
ਸਮਾਜਿਕ ਮਨੋਵਿਗਿਆਨ ਦੇ ਉਲਾਰਾਂ ਚੋਂ ਉਸਾਰੀ ਦਾਰਸ਼ਨਿਕਤਾ ਦੀ ਰਾਜਨੀਤੀ ਤੋਂ ਪੂਰਨ ਸਿੰਘ ਦੀ ਪੂਰਬੀ ਅਨੁਭਵ ਦੀ ਸਵੱਛਤਾ ‘ਚੋਂ ਪੈਦਾ ਹੋਈ ਸੁਹਜ ਦੀ ਦਿਸ਼ਾ, ਸਭਿਆਚਾਰਕ ਸੂਝ, ਭਾਸ਼ਾ ਅਤੇ ਗਿਆਨ ਦੀ ਵਿਸ਼ਵ ਵਿਆਪਕਤਾ ਨੂੰ ਮੁਕਤ ਕਰਾਉਣ ਦੀ ਸੰਭਾਵਨਾ।
ਚਿੰਤਨ ਦੀ ਉਪਰੋਕਤ ਰਾਜਨੀਤੀ ਦੀ ਪਛਾਣ ਮੁਕਤੀ ਅਤੇ ਗੰਭੀਰ ਚਿੰਤਨ ਦੀ ਨਿਰਮਲ ਧਾਰਾ ਦੀ ਨਿਰੰਤਰਤਾ ਦੇ ਉਭਰਣ ਦੀ ਸੰਭਾਵਨਾ।
ਪ੍ਰੋ. ਪੂਰਨ ਸਿੰਘ ਜਿਹੇ ‘ਰੌਸ਼ਨ ਜ਼ਮੀਰ’ ਜ਼ਿਹਨ ਧਰਤੀਆਂ ਨੂੰ ਸਦੀਆਂ ਦੀ ਮੁਸ਼ੱਕਤ ਨਾਲ ਮਿਲਦੇ ਹਨ। ਇਸ ਦੇ ਨਾਲ ਇਹ ਵੀ ਕੋਈ ਕਾਲ ਦਾ ਹੀ ਵਰਤਾਰਾ ਹੈ ਕਿ ਜਿੰਨੀ ਜਿਆਦਾ ਬੇਅਦਬੀ, ਨਿਰਾਦਰ ਅਤੇ ਗੁਸਤਾਖ਼ੀ ਪੰਜਾਬ ਦੇ ਲੋਕਾਂ ਨੇ ਆਪਣੇ ‘ਜੀਨੀਅਸ’ ਦੀ ਕੀਤੀ ਹੈ, ਉਨੀਂ ਧਰਤੀ ਦੇ ਕਿਸੇ ਵੀ ਕੋਨੇ ‘ਤੇ ਨਹੀਂ ਹੋਈ। ਪਰ ਜਿਵੇਂ ਪਹਾੜਾਂ ਦੀ ਹਿੱਕ ‘ਚੋਂ ਉੱਗ ਪੈਣ ਵਾਲੇ ਫੁੱਲ ਨੂੰ ਸਗਲ ਕਾਇਨਾਤ ਦਾ ਭੇਦ ਪੈ ਜਾਂਦਾ ਹੈ, ਉਸੇ ਤਰ੍ਹਾਂ ਸਪਤ ਸਿੰਧੂ ਦੇ ਵਿਦਿਆਰਥੀਆਂ ਦੁਆਰਾ ਅੱਜ ਦੇ ਸਮੇਂ ਵਿਚ ਆਪਣੀ ‘ਜੀਨੀਅਸ’ ਦੀ ਪਛਾਣ ਕਰ ਲੈਣਾ ਸੁਭਾਗੀ ਘੜੀ ਹੈ। ਸਪਤ ਸਿੰਧੂ ਦੇ ਵਿਦਿਆਰਥੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਬੇਗਾਨਗੀ ਦੀ ਵਿਆਖਿਆ ਅਤੇ ਇਕਪੱਖੀ ਨਿਸ਼ਚਿਤ ਕੀਤੇ ਸਾਹਿਤ ਦਾ ਸੰਤਾਪ ਭੋਗਿਆ ਹੈ। ਪਰ ਹੁਣ ਉਸਦੀਆਂ ਸਿਦਕੀ ਪੀੜਾਂ ਨੂੰ ਫੁੱਲ ਪੈ ਗਏ ਹਨ। ਫ਼ਲਸਫ਼ਾ, ਸਾਹਿਤ ਸ਼ਾਸ਼ਤਰ ਕਾਵਿ ਸ਼ਾਸ਼ਤਰ, ਸੰਗੀਤ ਸ਼ਾਸ਼ਤਰ ਅਤੇ ਜ਼ਿੰਦਗੀ ਦੀ ਨਾਜ਼ ਦੇ ਸੁਹਜਮਈ ਪਸਾਰਿਆਂ ਦੇ ਚਿੰਤਨ ਅਤੇ ਸਿਧਾਂਤੀਕਰਨ ਵਿਚ ਉਨ੍ਹਾਂ ਦੀਆ ਲਿਖਤਾਂ ਸਦਾ ਮਹੱਤਵਪੂਰਨ ਰਹਿਣਗੀਆਂ। ਪ੍ਰੋ. ਪੂਰਨ ਸਿੰਘ ਦੀ ਸਮੁੱਚੀ ਪੰਜਾਬੀ ਵਾਰਤਕ ਨੂੰ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵਲੋਂ ਪ੍ਰਕਾਸ਼ਤ ਕੀਤਾ ਗਿਆ ਹੈ, ਜੋ ਕਿ ਸਾਹਿਤ ਦੇ ਜਿਗਿਆਸੂਆਂ ਲਈ ਤੋਹਫ਼ਾ ਹੈ।

The post ਪ੍ਰੋ.ਪੂਰਨ ਸਿੰਘ ‘ਸ਼ਬਦ’ ਅਨੁਭਵੀ ਸੁਹਜ ਦਾ ਚਿੰਤਕ appeared first on Quomantry Amritsar Times.

ਨਾਵਲ ‘ਰੋਹਲੀ ਗਰਜ’ : ਪੰਜਾਬ ਸਟੂਡੈਂਟਸ ਯੂਨੀਅਨ ਦੇ ਚੜ੍ਹਦੇ ਤੇ ਲਹਿੰਦੇ ਸੂਰਜ ਦਾ ਗਵਾਹ

$
0
0

Book Nand Singh
ਕਰਮਜੀਤ ਸਿੰਘ (ਫੋਨ: 99150-91063)
ਪੰਜਾਬ ਸਟੂਡੈਂਟਸ ਯੂਨੀਅਨ ਵਿਦਿਆਰਥੀ ਇਤਿਹਾਸ ਦਾ ਇਕ ਸੁਨਹਿਰੀ ਤੇ ਸ਼ਾਨਾਮੱਤਾ ਪੰਨਾ ਹੈ, ਜਿਸ ਨੂੰ ਰਾਜਨੀਤਿਕ ਵਿਦਵਾਨਾਂ ਅਤੇ ਸਮਾਜ ਵਿਗਿਆਨੀਆਂ ਨੇ ਤੀਸਰੀ ਅੱਖ ਨਾਲ ਦੇਖਣ ਲਈ ਕੋਈ ਸੰਜੀਦਾ ਅਤੇ ਨਿਰਪੱਖ ਯਤਨ ਅਜੇ ਤੱਕ ਵੀ ਨਹੀਂ ਕੀਤਾ। ਇਸ ਜੁਝਾਰੂ ਜਥੇਬੰਦੀ ਦਾ ਚੜ੍ਹਦਾ-ਲਹਿੰਦਾ ਸੂਰਜ ਅਤੇ ਵਿਸ਼ੇਸ਼ ਕਰਕੇ ਇਸ ਦੀਆਂ ਸਿਖ਼ਰ ਦੁਪਹਿਰਾਂ ਦੀ ਦਾਸਤਾਨ ਘੱਟੋ ਘੱਟ ਅੱਜ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਦਿਲਾਂ-ਦਿਮਾਗ਼ਾਂ ਦਾ ਹਿੱਸਾ ਨਹੀਂ ਬਣ ਸਕੀ। ਅਸਲ ਵਿਚ ਸੰਨ 1960 ਤੋਂ 1975 ਤੱਕ ਦਾ ਇਹ ਸਮਾਂ ਜਾਗਣ ਤੇ ਜਗਾਉਣ ਵਾਲੇ ਨੌਜਵਾਨਾਂ ਦਾ ਦੌਰ ਸੀ, ਜਿਸ ਵਿੱਚ ਇਕ ਕੋਨੇ ਤੋਂ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਇਤਿਹਾਸ ਦੇ ਜੁਝਾਰੂ ਨਾਇਕ, ਦੂਜੇ ਕੋਨੇ ਤੋਂ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਚੰਦਰ ਸ਼ੇਖ਼ਰ ਆਜ਼ਾਦ ਅਤੇ ਬਿਸਮਿਲ ਅਤੇ ਤੀਸਰੇ ਕੋਨੇ ਤੋਂ ਹੋਚੀਮਿਨ, ਮਾਉਜ਼ੇ ਤੁੰਗ ਅਤੇ ਲੈਨਿਨ ਵਿਦਿਆਰਥੀਆਂ ਦੇ ਦਿਲਾਂ ਦਾ ਮਹਿਰਮ ਬਣੇ ਹੋਏ ਸਨ। ਜ਼ਿੰਦਗੀ ਦਾ ਇਕ ਹੋਰ ਕੋਨਾਂ ਵੀ ਉਸ ਵੇਲੇ ਜਰਖ਼ੇਜ਼ ਹੋ ਰਿਹਾ ਸੀ। ਇਹ ਖੇਤਰ ਸਾਹਿਤ ਅਤੇ ਸਭਿਆਚਾਰ ਦਾ ਸੀ। ਰੂਸ ਤੋਂ ਉੱਚ ਕੋਟੀ ਦਾ ਢੇਰਮ-ਢੇਰ ਸਾਹਿਤ ਪੰਜਾਬੀ ਵਿਚ ਅਨੁਵਾਦ ਹੋ ਕੇ ਪੰਜਾਬ ਵਿਚ ਵੱਡੀ ਪੱਧਰ ‘ਤੇ ਸਸਤੀ ਕੀਮਤ ‘ਤੇ ਵੰਡਿਆ ਜਾ ਰਿਹਾ ਸੀ। ਟਾਲਸਟਾਏ, ਗੋਰਕੀ, ਚੈਖਵ, ਸ਼ੋਲੋਕੋ, ਨਿਕਲੋਕਾਈ ਅਸਤਰਵਸਕੀ ਅਤੇ ਹੋਰ ਅਨੇਕਾਂ ਲੇਖਕ ਵਿਦਿਆਰਥੀਆਂ ਵਿਚ ਹਰਮਨਪਿਆਰੇ ਸਨ। ਫਰਾਂਸ ਵਿੱਚ ਵਿਦਿਆਰਥੀ ਲਹਿਰ ਭਰ-ਜੋਬਨ ‘ਤੇ ਚੱਲ ਰਹੀ ਅਤੇ ਰਾਸ਼ਟਰਪਤੀ ਡੀਗਾਲ ਦਾ ਤਖ਼ਤਾ ਉਲਟਦਾ ਉਲਟਦਾ ਬਚ ਗਿਆ ਸੀ। ਫਿਲਾਸਫਰ ਵੀ ਰਾਜਨੀਤਿਕ ਮੈਦਾਨ ਵਿਚ ਉਤਰੇ ਹੋਏ ਸਨ। ਅਸਤਿਤਵਾਦ ਦਾ ਮਹਾਨ ਦਰਸ਼ਨਿਕ ਯਾਪਾਲ ਸਾਰਤਰ ਲੋਕਾਂ ਦਾ ਚਹੇਤਾ ਬਣ ਕੇ ਉਭਰਿਆ ਸੀ, ਜਦਕਿ ਫਲਾਸਫਰ ਬਰਟਰਡ ਰਸਲ ਵੀਅਤਨਾਮ ਵਿਚ ਅਮਰੀਕੀ ਫੌਜ ਦੇ ਜ਼ੁਲਮਾਂ ਵਿਰੁੱਧ ਖੁੱਲ੍ਹੇਆਮ ਆਵਾਜ਼ ਬੁਲੰਦ ਕਰ ਰਹੇ ਸਨ। ਇਹ ਉਹ ਦੌਰ ਸੀ ਜਦੋਂ ਜਾਗਦੇ ਹੋਏ ਸਿਧਾਂਤਕਾਰਾਂ ਨੂੰ ਵੀ ਇਉਂ ਲਗਦਾ ਸੀ ਕਿ ਬਸ ਇਨਕਲਾਬ ਤਾਂ ਹੁਣ ਸਾਡੀਆਂ ਬਰੂਹਾਂ ‘ਤੇ ਦਸਤਕ ਦੇਣ ਹੀ ਵਾਲਾ ਹੈ। ਪਰ ਅਜਿਹਾ ਹੋ ਨਾ ਸਕਿਆ। ਜਿਵੇਂ ਕਿ ਅਕਸਰ ਹੁੰਦਾ ਹੈ ਕਿ ਕੋਈ ਕੋਈ ਕਿਸਮਤ ਵਾਲੀ ਰਾਜਨੀਤਿਕ ਲਹਿਰ ਹੀ ਆਪਣੀ ਮੰਜ਼ਿਲ ਤੱਕ ਪਹੁੰਚਦੀ ਹੈ। ਪੰਜਾਬ ਦੀ ਵਿਦਿਆਰਥੀ ਲਹਿਰ ਵੀ ਨੌਜਵਾਨਾਂ ਦੀ ਜ਼ਿੰਦਗੀ ਵਿਚ ਤੇਜ਼ ਰੋਸ਼ਨੀ ਸੁੱਟ ਕੇ ਅਲੋਪ ਹੋਣ ਵੱਲ ਵੱਧਣ ਲੱਗੀ। ਜਦੋਂ ਇਹ ਅਲੋਪ ਹੋ ਰਹੀ ਸੀ ਤਾਂ ਇਸ ਖ਼ਾਲੀ ਥਾਂ ਨੂੰ ਭਰਨ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਜੋ ਹੁਣ ਤੱਕ ਹਾਸ਼ੀਏ ਉੱਤੇ ਖੜ੍ਹੀ ਸੀ, ਉਹ ਵਿਦਿਆਰਥੀਆਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾ ਰਹੀ ਸੀ।
ਕਿਊਬਾ ਦੇ ਮਹਾਨ ਇਨਕਲਾਬੀ ਫਿਦਲ ਕਾਸਤਰੋ ਕਹਿੰਦੇ ਹਨ ਕਿ ਇਨਕਲਾਬ ਕੋਈ ਫੁੱਲਾਂ ਦੀ ਸੇਜ ਨਹੀਂ, ਇਹ ਤਾਂ ਇਕ ਅਜਿਹੀ ਜਦੋ ਜਹਿਦ ਹੈ ਜੋ ਭਵਿੱਖ ਅਤੇ ਅਤੀਤ ਦੇ ਸਫ਼ਰ ਵਿਚ ਮੌਤ ਵੱਲ ਜਾਂਦੀ ਹੈ। ਉਸੇ ਦਾ ਹੀ ਇਕ ਸਾਥੀ ਚੀ ਗੁਵੇਰਾ ਵੀ ਇਹੋ ਐਲਾਨ ਕਰਦਾ ਹੈ ਕਿ ਇਨਕਲਾਬ ਵਿੱਚ ਜਾਂ ਤਾਂ ਤੁਸੀਂ ਜਿੱਤਦੇ ਹੋ ਅਤੇ ਜਾਂ ਮਰਦੇ ਹੋ। ਪੰਜਾਬ ਦੀ ਵਿਦਿਆਰਥੀ ਲਹਿਰ ਨਾਲ ਵੀ ਕੁਝ ਇਸੇ ਤਰ੍ਹਾਂ ਹੀ ਹੋਇਆ। ਜਿੱਤ ਉਨ੍ਹਾਂ ਨੂੰ ਨਸੀਬ ਨਹੀਂ ਹੋ ਸਕੀ ਪਰ ਉਨ੍ਹਾਂ ਦੇ ਕਈ ਸਾਥੀ ਮਗਰੋਂ ਨਕਸਲੀ ਪਾਰਟੀ ਵਿਚ ਸ਼ਾਮਲ ਹੋ ਕੇ ਸ਼ਹੀਦ ਹੋਏ।
ਵਿਦਿਆਰਥੀ ਸੰਘਰਸ਼ ਦਾ ਆਰੰਭਕ ਦੌਰ 60ਵਿਆਂ ਦੇ ਅੰਤਲੇ ਸਾਲਾਂ ਤੋਂ ਸ਼ੁਰੂ ਹੋ ਕੇ 70ਵਿਆਂ ਦੇ ਵਿਚਕਾਰਲੇ ਦੌਰ ਤੱਕ ਜਾਰੀ ਰਿਹਾ ਅਤੇ ਸੰਘਰਸ਼ ਦਾ ਇਹ ਇਤਿਹਾਸ ਆਪਣੀ ਜਵਾਨੀ ਹੰਢਾ ਕੇ ਬੁਢਾਪੇ ਵੱਲ ਵੱਧ ਰਿਹਾ ਸੀ। ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਜੂਦ ਵਿਚ ਆਉਣ ਤੋਂ ਪਹਿਲਾਂ ਚੰਡੀਗੜ੍ਹ ਵਿਚ ਮਾਰਚ 1964 ਨੂੰ ਚੰਡੀਗੜ੍ਹ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਕਾਇਮ ਕੀਤੀ। ਉੱਘੇ ਪੱਤਰਕਾਰ ਦਲਬੀਰ ਸਿੰਘ ਇਸ ਦੇ ਪ੍ਰਧਾਨ ਬਣੇ ਜਦਕਿ ਦਰਸ਼ਨ ਸਿੰਘ ਬਾਗੀ ਇਸ ਜਥੇਬੰਦੀ ਦੇ ਸਕੱਤਰ ਚੁਣੇ ਗਏ। ਇਹ ਉਹੋ ਦਲਬੀਰ ਸਿੰਘ ਹਨ ਜਿਹੜੇ ਟ੍ਰਿਬਿਊਨ ਅਖ਼ਬਾਰ ਦੇ ਵਿਸ਼ੇਸ਼ ਪ੍ਰਤੀਨਿਧ ਰਹੇ ਅਤੇ ਇਕ ਦੌਰ ਵਿਚ ਸੰਤ ਜਰਨੈਲ ਸਿੰਘ ਦੇ ਸਭ ਤੋਂ ਵੱਧ ਕਰੀਬ ਹੋ ਗਏ। ਇਹ ਗੱਲ ਵੀ ਦਿਲਚਸਪੀ ਨਾਲ ਯਾਦ ਕੀਤੀ ਜਾਵੇਗੀ ਕਿ ਸ੍ਰੀ ਪ੍ਰਬੋਧ ਚੰਦਰ ਇਸ ਜਥੇਬੰਦੀ ਦੀ ਸਥਾਪਨਾ ਸਮੇਂ ਮੁੱਖ ਮਹਿਮਾਨ ਸਨ ਜਦਕਿ ਉੱਘੇ ਸਾਹਿਤਕਾਰ ਹਜ਼ਾਰੀ ਪ੍ਰਕਾਸ਼ ਦਵੇਦੀ ਨੇ ਇਸ ਜਥੇਬੰਦੀ ਦਾ ਉਦਘਾਟਨ ਕੀਤਾ। ਇਸ ਤੋਂ ਪਿਛੋਂ 28 ਫਰਵਰੀ 1965 ਨੂੰ ਪੰਜਾਬ ਸਟੂਡੈਂਟਸ ਯੂਨੀਅਨ ਹੋਂਦ ਵਿਚ ਆਈ ਜਿਸ ਦੀ ਪਹਿਲੀ ਕਨਵੈਨਸ਼ਨ ਚੰਡੀਗੜ੍ਹ ਵਿਚ ਹੀ ਹੋਈ। ਦਰਸ਼ਨ ਸਿੰਘ ਬਾਗੀ ਇਸ ਦੇ ਜਨਰਲ ਸਕੱਤਰ ਅਤੇ ਕ੍ਰਿਸ਼ਨ ਮੁਰਾਰੀ ਇਸ ਦੇ ਪ੍ਰਧਾਨ ਬਣੇ। ਦਿਲਚਸਪ ਹਕੀਕਤ ਇਹ ਹੈ ਕਿ ਉਘੇ ਸੋਸ਼ਲਿਸਟ ਆਗੂ ਡਾ. ਰਾਮ ਮਨੋਹਰ ਲੋਹੀਆ ਨੇ ਇਸ ਕਨਵੈਸ਼ਨ ਦੀ ਪ੍ਰਧਾਨਗੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਦਾ ਸਿਤਾਰਾ ਉਸ ਸਮੇਂ ਸਭ ਤੋਂ ਵੱਧ ਚਮਕਿਆ ਜਦੋਂ  ਅਕਤੂਬਰ 1972 ਵਿਚ ਚਰਚਿਤ ਮੋਗਾ ਗੋਲੀ ਕਾਂਡ ਵਿਚ ਪੁਲਿਸ ਹੱਥੋਂ ਸ਼ਹੀਦ ਹੋਏ ਵਿਦਿਆਰਥੀਆਂ ਦੀ ਯਾਦ ਵਿਚ ਪੰਜਾਬ ਵਿਚ ਉੱਠੀ ਲਹਿਰ ਨੇ ਸਾਰੇ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਿਆ। ਉਸ ਸਮੇਂ ਗਿਆਨੀ ਜ਼ੈਲ ਸਿੰਘ ਦੀ ਸਰਕਾਰ ਸੀ। ਇਹ ਉਹ ਦੌਰ ਸੀ ਜਦੋਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸੰਘਰਸ਼ ਲੜਿਆ ਗਿਆ ਅਤੇ ਉਹ ਚੌਦਵੀਂ ਦੇ ਚੰਨ ਵਾਂਗੂ ਚਮਕੇ ਅਤੇ ਫਿਰ ਹਾਲਾਤ ਇਹ ਬਣ ਗਏ ਕਿ ਪੰਜਾਬ ਦੇ ਕਾਲਜਾਂ ਵਿਚ ਵਿਦਿਆਰਥੀ ਇਸ ਜਥੇਬੰਦੀ ਦਾ ਮੈਂਬਰ ਬਣਨ ਵਿਚ ਮਾਣ ਮਹਿਸੂਸ ਕਰਨ ਲੱਗੇ। ਇਕ ਅਜਿਹੇ ਹੀ ਦੌਰ ਵਿੱਚ ਪ੍ਰਿਥੀਪਾਲ ਸਿੰਘ ਰੰਧਾਵਾ ਇਸ ਜਥੇਬੰਦੀ ਦੇ ਨਾਇਕ ਬਣੇ।
1975 ਵਿੱਚ ਐਮਰਜੈਂਸੀ ਦੌਰਾਨ ਇਸ ਜਥੇਬੰਦੀ ਦੇ ਪ੍ਰਧਾਨ ਪ੍ਰਿਥੀਪਾਲ ਸਿੰਘ ਰੰਧਾਵਾ ਤੇ ਹੋਰ ਸੈਂਕੜੇ ਨੌਜਵਾਨ ਜੇਲ੍ਹਾਂ ਵਿਚ ਸੁੱਟ ਦਿੱਤੇ ਗਏ। 1979 ਵਿੱਚ ਪ੍ਰਿਥੀਪਾਲ ਸਿੰਘ ਰੰਧਾਵਾ ਦੇ ਕਤਲ ਪਿਛੋਂ ਇਸ ਲਹਿਰ ਦੇ ਸੂਰਜ ਦੀ ਰੌਸ਼ਨੀ ਮੱਧਮ ਪੈਣੀ ਸ਼ੁਰੂ ਹੋ ਗਈ। ਹੁਣ ਇਸ ਸੰਘਰਸ਼ ਵਿਚ ਸਰਗਰਮ ਹਿੱਸਾ ਪਾਉਣ ਵਾਲੇ ਵੀਰ 60 ਤੋਂ 70 ਸਾਲ ਦੀ ਉਮਰ ਵਿਚ ਵਿਚਰ ਰਹੇ ਹਨ। ਕੁਝ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਜਿਹੜੇ ਜਿਉਂਦੇ ਹਨ, ਉਹ ਅਜੇ ਵੀ ਕਿਸੇ ਨਾ ਕਿਸੇ ਰੂਪ ਵਿਚ ਸਮਾਜਿਕ ਤੇ ਰਾਜਨੀਤਿਕ ਜ਼ਿੰਦਗੀ ਵਿਚ ਜਾਗਦੇ ਅਤੇ ਜਗਾਉਂਦੇ ਹਨ। ਕੁਝ ਇਕ ਉਦਾਸ ਹੋ ਕੇ ਖੁਦਕੁਸ਼ੀ ਵੀ ਕਰ ਗਏ। ਕੁਝ ਪੱਤਰਕਾਰੀ, ਰਾਜਨੀਤੀ ਤੇ ਸਾਹਿਤ ਦੀ ਦੁਨੀਆਂ ਵਿਚ ਆਪਣਾ ਵਿਸ਼ੇਸ਼ ਨਾਂ ਰੱਖਦੇ ਹਨ। ਕੁਝ ਬਾਹਰਲੇ ਦੇਸ਼ਾਂ ਵਿਚ ਵਸੇ ਹੋਏ ਹਨ, ਜਿਨ੍ਹਾਂ ਨੂੰ ਉਸ ਸ਼ਾਨਦਾਰ ਅਤੀਤ ਦੀਆਂ ਯਾਦਾਂ ਸਤਾਉਂਦੀਆਂ ਤੇ ਰਵਾਉਂਦੀਆਂ ਹਨ। ਇਸ ਲਹਿਰ ਦੇ ਮੋਢੀ ਆਗੂ ਦਰਸ਼ਨ ਸਿੰਘ ਬਾਗੀ ਅੱਜਕਲ ਕੈਨੇਡਾ ਵਿਚ ਹਨ। ਇਸ ਲਹਿਰ ਦੀਆਂ ਯਾਦਾਂ ਨੂੰ ਹੀ ਨਾਵਲ ਦੇ ਰੂਪ ਵਿਚ ਨੰਦ ਸਿੰਘ ਮਹਿਤਾ ਨੇ ਕਲਮਬੱਧ ਕੀਤਾ ਹੈ।
‘ਰੋਹਲੀ ਗਰਜ’ ਦੇ ਨਾਂ ਹੇਠ ਛਪੇ ਇਸ ਨਾਵਲ ਨੂੰ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ ਹੈ। ਨੰਦ ਸਿੰਘ ਮਹਿਤਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ ਅਤੇ ਇਹ ਯੂਨੀਵਰਸਿਟੀ ਕਿਸੇ ਸਮੇਂ ਸੰਘਰਸ਼ ਦਾ ਮੁੱਖ ਕੇਂਦਰ ਰਹੀ ਹੈ। ਇਕ ਸਮਾਂ ਅਜਿਹਾ ਵੀ ਸੀ ਜਦੋਂ ਇਹੋ ਯੂਨੀਵਰਸਿਟੀ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਿਦਿਆਰਥੀਆਂ ਦਾ ਕੇਂਦਰ ਬਣੀ ਰਹੀ। ਨੰਦ ਸਿੰਘ ਮਹਿਤਾ ਨੇ ਆਪਣੇ ਵਿਦਿਆਰਥੀ ਜੀਵਨ ਵਿਚ ਸੰਘਰਸ਼ ਕੀਤਾ ਅਤੇ ਫਿਰ ਨਾਗੀ ਰੈਡੀ ਪਾਰਟੀ ਵਿਚ ਵੀ ਮਹੱਤਵਪੂਰਨ ਰੋਲ ਅਦਾ ਕੀਤਾ। ਉਹ ਸੰਘਰਸ਼ ਦੀਆਂ ਬਾਰੀਕੀਆਂ, ਉਲਝਣਾਂ ਅਤੇ ਕਮਜ਼ੋਰੀਆਂ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਅਤੇ ਉਨ੍ਹਾਂ ਦੀ ਇਹ ਇੱਛਾ ਰਹੀ ਹੈ ਕਿ ਬੇਬਾਕ ਤੇ ਬੇਦਾਗ਼ ਹੋ ਕੇ ਵਿਦਿਆਰਥੀ ਸੰਘਰਸ਼ ਦਾ ਵਿਸ਼ਲੇਸ਼ਣ ਕੀਤਾ ਜਾਵੇ।
472 ਸਫ਼ਿਆਂ ਵਿਚ ਫੈਲਿਆ ਇਹ ਨਾਵਲ ਉਨ੍ਹਾਂ ਦੀ ਯਾਦ ਨੂੰ ਸਮਰਪਣ ਹੈ ਜਿਨ੍ਹਾਂ ਨੇ ਨੰਦ ਸਿੰਘ ਮਹਿਤਾ ਦੇ ਆਪਣੇ ਸ਼ਬਦਾਂ ਵਿਚ ‘ਸੋਹਣੇ ਭਲਕ ਲਈ ਆਪਣੇ ਅੱਜ ਦੀ ਬਲੀ ਦੇ ਦਿੱਤੀ’। ਹਰ ਵਿਦਿਆਰਥੀ ਨੂੰ ਆਪਣੇ ਵਰਤਮਾਨ ਨੂੰ ਰੌਸ਼ਨ ਕਰਨ ਲਈ ਇਸ ਅਤੀਤ ਨਾਲ ਡੂੰਘੀ ਸਾਂਝ ਪਾਉਣੀ ਚਾਹੀਦੀ ਹੈ। ਨੰਦ ਸਿੰਘ ਮਹਿਤਾ ਮੁਤਾਬਕ, ‘ਇਸ ਨਾਵਲ ਨੂੰ ਲਿਖਣ ਦਾ ਮੇਰਾ ਮਕਸਦ ਪਾਠਕਾਂ ਤੱਕ 20ਵੀਂ ਸਦੀ ਦੇ 8ਵੇਂ ਦਹਾਕੇ ਦੌਰਾਨ ਪੰਜਾਬ ਵਿਚ ਚੱਲੀ ਇਕ ਮਹਾਨ ਇਨਕਲਾਬੀ ਜਮਹੂਰੀ ਲਹਿਰ ਬਾਰੇ ਜਾਣਕਾਰੀ ਪਹੁੰਚਾਉਣਾ ਹੈ। ਕਿਸੇ ਦੀ ਵਡਿਆਈ ਜਾਂ ਕਿਸੇ ਦੀ ਨਿੰਦਾ ਕਰਨ ਦੀ ਮੇਰੀ ਕੋਈ ਮਨਸ਼ਾ ਨਹੀਂ ਹੈ। ਸਮੁੱਚੇ ਨਾਵਲ ‘ਚ ਹੀ ਸੰਘਰਸ਼ ਲਈ ਰੋਹ ਹੈ, ਵਿਦਰੋਹ ਹੈ। ਕੁਰਬਾਨੀਆਂ ਹਨ, ਲਹੂ ਡੋਲਵੀਆਂ ਘਟਨਾਵਾਂ ਹਨ। ਹਾਂ ਕੁਝ ਕੁ ਮਾਯੂਸ ਕਰਨ ਵਾਲੀਆਂ ਕਰਤੂਤਾਂ ਵੀ ਹਨ। ਤੇ ਅੰਤ ‘ਚ ਲਹਿਰ ਦਾ ਦੁੱਖਦਾਇਕ ਖੰਡਾਅ ਵੀ ਹੈ, ਜਿਸ ਦਾ ਦਰਦ ਸਾਰੇ ਹੀ ਝੱਲ ਰਹੇ ਹਨ। ਇਸ ਦਰਦ ਨੂੰ ਇਕੱਠਿਆਂ ਬੈਠ ਕੇ ਹੀ ਘਟਾਇਆ ਜਾ ਸਕਦਾ ਹੈ, ਭੁਲਾਇਆ ਜਾ ਸਕਦਾ ਹੈ, ਇਹ ਮੇਰਾ ਮੰਨਣਾ ਹੈ।’

The post ਨਾਵਲ ‘ਰੋਹਲੀ ਗਰਜ’ : ਪੰਜਾਬ ਸਟੂਡੈਂਟਸ ਯੂਨੀਅਨ ਦੇ ਚੜ੍ਹਦੇ ਤੇ ਲਹਿੰਦੇ ਸੂਰਜ ਦਾ ਗਵਾਹ appeared first on Quomantry Amritsar Times.

ਸੁਪਰਹੀਰੋ ਦੀਪ ਸਿੰਘ ਨਾਲ ਮੁਲਾਕਾਤ

$
0
0

supersikh01
ਜੋ ਐਲਵਿਸ ਨੂੰ ਪਿਆਰ ਕਰਦਾ ਹੈ ਅਤੇ ਮਾੜੇ ਅਨਸਰਾਂ ਨਾਲ ਨਫਰਤ
ਨਾਦੀਆ ਅਗਰਵਾਲ
ਇਸ ਹਫਤੇ ਮੈਨੂੰ ਨਵੀਂ ਕੌਮਿਕ ਬੁੱਕ ਸੁਪਰ ਸਿੱਖ ਦੇ ਰਚੈਤਿਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਇਸ ਪ੍ਰਾਜੈਕਟ ਉਪਰ ਕਈ ਸਾਲ ਲੱਗੇ ਹਨ।
ਸੁਪਰ ਸਿੱਖ ਕੌਮਿਕਸ ਇਕ ਦਸਤਾਰਧਾਰੀ ਸੂਹੀਏ ਦੀਪ ਸਿੰਘ ਉਪਰ ਅਧਾਰਿਤ ਹੈ, ਜੋ ਐਲਵਿਸ ਦੇ ਹੋਮਲੈਂਡ ਗਰੇਸਲੈਂਡ ਦੀ ਯਾਤਰਾ ਕਰਦਾ ਹੈ। ਉਸ ਉਪਰ ਤਾਲਿਬਾਨਾਂ ਅਤੇ ਹੋਰ ਬੁਰੀਆਂ ਤਾਕਤਾਂ ਵੱਲੋਂ ਰਸਤੇ ਵਿਚ ਆਤ ਲਾ ਕੇ ਹਮਲਾ ਕੀਤਾ ਜਾਂਦਾ ਹੈ। ਇਸ ਸੁਪਰਹੀਰੋ ਦੇ ਰਚੈਤਾ ਸੁਪਰੀਤ ਮਨਚੰਦਾ ਅਤੇ ਆਇਲੀਨ ਐਲਡਨ ਹਨ, ਜਿਨ੍ਹਾਂ ਨੇ ਪੱਛਮੀ ਸਮਾਜ ਵਿਚ ਸਿੱਖਾਂ ਦੇ ਨਾਂਹਪੱਖੀ ਅਕਸ ਨੂੰ ਸੁਧਾਰਨ ਲਈ ਇਹ ਉਪਰਾਲਾ ਕੀਤਾ ਹੈ। ਆਰਟਿਸਟ ਅਮਿਤ ਤਾਇਲ ਦੀ ਸਹਾਇਤਾ ਨਾਲ ਇਹ ਪ੍ਰਾਜੈਕਟ ਨੇਪਰੇ ਚੜ੍ਹਿਆ ਹੈ। ਪੇਸ਼ ਨੇ ਸੁਪਰੀਮ ਅਤੇ ਆਇਲੀਨ ਨਾਲ ਇਸ ਪ੍ਰਾਜੈਕਟ ਸਬੰਧੀ ਹੋਈ ਗੱਲਬਾਤ ਦੇ ਕੁਝ ਅੰਸ਼।
ਨਾਦੀਆ: ਦੋ ਸਾਲ ਪਹਿਲਾਂ ਜਦੋਂ ਤੁਸੀਂ ਇਹ ਪ੍ਰਾਜੈਕਟ ਸ਼ੁਰੂ ਕੀਤਾ ਸੀ ਅਤੇ ਇਸ ਦੇ ਪਾਤਰ ਉਸਾਰਨੇ ਸ਼ੁਰੂ ਕੀਤੇ ਸਨ, ਕੀ ਉਸ ਵਕਤ ਤੁਸੀਂ ਇਸ ਸਬੰਧੀ ਸਪਸ਼ਟ ਸੀ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ?
ਸੁਪਰੀਤ: ਪਾਤਰ ਅਤੇ ਆਈਡੀਆ ਅਸੀਂ ਉਸ ਤਰੀਕੇ ਨਾਲ ਹੀ ਉਸਾਰਿਆ ਤੇ ਵਿਕਸਿਤ ਕੀਤਾ ਜਿਵੇਂ ਸਾਨੂੰ ਬੱਚਿਆਂ ਅਤੇ ਹੋਰਨਾਂ ਤੋਂ ਫੀਡਬੈਕ ਮਿਲੀ। ਅਸੀਂ ਹਮੇਸ਼ਾ ਬੱਚਿਆਂ ਅਤੇ ਕਿਸ਼ੋਰਾਂ ਉਪਰ ਆਪਣਾ ਧਿਆਨ ਕੇਂਦਰਿਤ ਕੀਤਾ, ਜਿਨ੍ਹਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਸੀ। ਕੌਮਿਕ ਦੇ ਪਾਠਕਾਂ ਤੋਂ ਵੀ ਸਲਾਹ ਲਈ ਗਈ ਜੋ ਸ਼ਾਇਦ ਇਕ ਨਵੇਂ ਪਾਤਰ ਨੂੰ ਪਸੰਦ ਕਰਦੇ ਸਨ।
ਆਇਲੀਨ: ਮੈਂ ਹਮੇਸ਼ਾ ਕੁਝ ਨਵਾਂ ਕਰਨ ਲਈ ਕਲਪਨਾ ਕੀਤੀ ਹੈ ਅਤੇ ਜੋ ਪਹਿਲਾਂ ਨਾ ਹੋਇਆ ਹੋਵੇ। ਇਸ ਤੋਂ ਇਲਾਵਾ ਵੱਖ ਵੱਖ ਚੀਜ਼ਾਂ ਨੂੰ ਮਿਲਾ ਕੇ ਪੇਸ਼ ਕਰਨਾ ਜਿਨ੍ਹਾਂ ਨੂੰ ਤੁਸੀਂ ਆਮ ਕਰਕੇ ਇਕੱਠਿਆ ਨਹੀਂ ਵੇਖਦੇ।

ਨਾਦੀਆ: ਹੁਣ ਜਦ ਇਹ ਕੌਮਿਕ ਬੁੱਕ ਤਿਆਰ ਹੋ ਗਈ ਹੈ ਕੀ ਤੁਹਾਨੂੰ ਪੱਕਾ ਅਤੇ ਸਪਸ਼ਟ ਆਈਡੀਆ ਹੈ ਕਿ ਇਸ ਕੌਮਿਕ ਬੁੱਕ ਦਾ ਸੁਨੇਹਾ ਆਮ ਲੋਕਾਂ ਵਿਚ ਉਸੇ ਤਰ੍ਹਾਂ ਜਾਏਗਾ ਜਿਵੇਂ ਤੁਸੀਂ ਤਸੱਵਰ ਕੀਤਾ ਹੈ?
ਆਇਲੀਨ: ਮੈਂ ਨਹੀਂ ਸਮਝਦੀ ਕਿ ਇਸ ਦੇ ਸੁਨੇਹੇ ਅਤੇ ਖਿਆਲ ਵਿਚ ਕੋਈ ਤਬਦੀਲੀ ਹੋਵੇਗੀ ਪਰ ਇਨ੍ਹਾਂ ਕਹਾਣੀਆਂ ਨੂੰ ਰਲੀਜ਼ ਕਰਨ ਦੀ ਅਭਿਲਾਸ਼ਾ ਦਿਨੋਂ ਦਿਨ ਵਧਦੀ ਜਾ ਰਹੀ ਹੈ।
ਸੁਪਰੀਤ: ਕਈ ਵਾਰ ਹਰ ਘੜੀ ਨਿਰਭਰ ਕਰਦਾ ਹੈ ਕਿ ਅਸੀਂ ਨਿਸ਼ਾਨੇ ਦੇ ਕਿੰਨੇ ਨਜਦੀਕ ਹਾਂ।

ਨਾਦੀਆ: ਜੇ ਇਕ ਸਿੱਖ ਸੁਪਰਹੀਰੋ ਸਿਰਜਣ ਦੀ ਭਾਵਨਾ ਸੀ ਤਾਂ ਉਸ ਨੂੰ ਇਕ ਸੂਹੀਆ (ਸੀਕਰਟ ਏਜੰਟ) ਕਿਉਂ ਬਣਾਇਆ। ਉਸ ਦਾ ਲਬਾਦਾ ਅਤੇ ਜਾਦੂਈ ਤਾਕਤ ਕਿੱਥੇ ਹੈ?
ਸੁਪਰੀਤ: ਕੋਈ ਲਬਾਦਾ ਨਹੀਂ। ਸੁਣੋ ਕਿ ਇੰਜਣ ਵਿਚ ਸੂਟਾ ਮਾਰ ਕੇ ਵੜ ਜਾਣਾ ਜਾਂ ਅਲੋਪ ਹੋ ਜਾਣਾ ਕੋਈ ਸੁਪਰਹੀਰੋ ਵਾਲੀ ਗੱਲ ਨਹੀਂ। ਇਹ ਸੁਪਰਹੀਰੋਆਂ ਦੀ ਨਵੀਂ ਲੀਗ ਹੈ ਨਾ ਕਿ ਹੋਰ ਹੀਰੋਆਂ ਨੂੰ ਠਿੱਬੀ ਲਾਉਣ ਵਾਲੀ ਕੋਈ ਗੱਲ ਹੈ।
ਇਹ ਬੱਚਿਆਂ ਨਾਲ ਬਹੁਤ ਹੀ ਠਰ੍ਹੱਮੇ ਅਤੇ ਸ਼ਾਂਤੀ ਨਾਲ ਵਿਚਰਦਾ ਹੈ ਅਤੇ ਇਹ ਉਨ੍ਹਾਂ ਨੂੰ ਵੀ ਅਜਿਹਾ ਨਾਇਕ ਬਣਨ ਦਿੰਦਾ ਹੈ। ਦਿਨ ਵੇਲੇ ਆਮ ਵਿਅਕਤੀ ਅਤੇ ਰਾਤ ਨੂੰ ਸੁਪਰਹੀਰੋ ਹੋਣਾ ਕੌਮਿਕਸ ਦਾ ਆਮ ਜਿਹਾ ਵਿਸ਼ਾ ਹੈ। ਇਸ ਕੌਮਿਕ ਵਿਚ ਉਹ ਆਮ ਜੀਵਨ ਵਿਚ ਆਮ ਵਿਅਕਤੀ ਹੈ ਪਰ ਗੁਪਤ ਤੌਰ ਤੇ ਸਪਰਹੀਰੋ ਹੈ। ਇਸ ਨਾਲ ਉਨ੍ਹਾਂ ਬੱਚਿਆਂ ਵਿਚ ਹੌਸਲਾ ਪੈਦਾ ਹੋਵੇਗਾ ਜਿਨ੍ਹਾਂ ਨੂੰ ਨਸਲੀ ਵਿਤਕਰੇ ਦਾ ਸ਼ਿਕਾਰ ਹੋਣਾ ਪੈਂਦਾ ਹੈ। ਇਹ ਗੱਲ ਮੇਰੇ ਜ਼ਾਤੀ ਅਨੁਭਵ ਦਾ ਹਿੱਸਾ ਹੈ।

ਨਾਦੀਆ: ਗੁਰਪ੍ਰੀਤ ਪਾਤਰ ਦੀ ਸਿਰਜਣਾ ਕਰਕੇ ਤੁਸੀਂ ਕੀ ਉਮੀਦ ਰਖਦੇ ਹੋ, ਜਿਹੜੀ ਨਾਇਕ ਦੀਪ ਸਿੰਘ ਨੂੰ ਉਸ ਦੀ ਯਾਤਰਾ ਵਿਚ ਮਦਦ ਕਰਦੀ ਹੈ ਅਤੇ ਅਗਲੀ ਲੜੀ ਵਿਚ ਮੁੱਖ ਪਾਤਰ ਬਣਦੀ ਹੈ?
ਆਇਲੀਨ: ਇਥੇ ਮੈਂ ਸਟੀਰੀਓ ਟਾਈਪ ਕਹਾਣੀਆਂ ਤੋਂ ਉਲਟ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਅਤੇ ਕੁਝ ਬਾਹਰੀ ਭੂਮਿਕਾਵਾਂ ਬਨਾਮ ਅੰਦਰ ਦੀ ਯਾਤਰਾ ਦਾ ਵਖਿਆਣ। ਮੈਂ ਗੁਰਪ੍ਰੀਤ ਨੂੰ ਮੁਸ਼ਕਲ ਹੱਲ ਕਰਨ ਵਾਲੀ ਪਾਤਰ, ਜੋ ਇਕ ਚੁਸਤ ਨੀਤੀਵਾਨ ਅਤੇ ਟਾਕਰਾ ਕਰਨ ਲਈ ਸਰੀਰਕ ਤੌਰ ਤੇ ਸਿਖਲਾਈ ਯਾਫਤਾ ਹੈ, ਵਜੋਂ ਪੇਸ਼ ਕਰਨਾ ਚਾਹੁੰਦੀ ਸੀ। ਇਸ ਆਈਡੀਆ ਨੇ ਉਸ ਨੂੰ ਅਸਾਧਾਰਨ ਅਤੇ ਕੰਪੀਟੀਟਿਵ ਬਣਾਇਆ ਅਤੇ ਅਜਿਹਾ ਰੋਲ ਅਦਾ ਕੀਤਾ ਜੋ ਸ਼ਾਇਦ ਤੁਸੀਂ ਮਰਦਾਂ ਤੋਂ ਉਮੀਦ ਕਰਦੇ ਹੋ।

ਨਾਦੀਆ: ਇਸ ਵਿਚ ਪਗੜੀਧਾਰੀ ਤਾਲਿਬਾਨ ਖਲਨਾਇਕ ਅਤੇ ਦੀਪ ਸਿੰਘ ਵਿਚਕਾਰ ਇਕ ਸਮਾਨਤਾ ਵਿਖਾਈ ਦਿੰਦੀ ਹੈ। ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਇਕ ਦਵੰਦ ਪੈਦਾ ਕਰ ਰਹੇ ਹੋ? ਕੀ ਤੁਹਾਨੂੰ ਸੰਭਵ ਤੌਰ ਤੇ ਇਹ ਖਦਸ਼ਾ ਹੈ ਕਿ ਤੁਸੀਂ ”ਪੱਛਮ ਵਿਚ ਸਿੱਖਾਂ ਦਾ ਇਕ ਮੁੱਦਾ ਉਠਾ ਰਹੇ ਹੋ ਜਿਨ੍ਹਾਂ ਨੂੰ ਗਲਤੀ ਨਾਲ ਅਕਸਰ ਮੁਸਲਿਮ ਅੱਤਵਾਦੀ ਸਮਝਿਆ ਜਾਂਦਾ ਹੈ?
ਸੁਪਰੀਤ: ਸੋਝੀ ਯਥਾਰਥ ਨਾਲੋਂ ਵੱਡੀ ਹੁੰਦੀ ਹੈ। ਸਾਡਾ ਉਦੇਸ਼ ਸਟੀਰੀਓ ਟਾਈਪ ਤੋਂ ਅੱਗੇ ਲੰਘ ਕੇ ਸਾਰਿਆਂ ਦੀ ਮਦਦ ਕਰਨਾ ਹੈ ਅਤੇ ਸਿੱਖ ਕਦਰਾਂ ਕੀਮਤਾਂ ਸਮਾਨਤਾ, ਸਚਾਈ, ਇਨਸਾਫ, ਜਮਹੂਰੀਅਤ ਅਤੇ ਨਿਸ਼ਕਾਮ ਸੇਵਾ ਨੂੰ ਵੇਖਣਾ ਹੈ। ਸਿੱਖ ਪੂਰੀ ਦੁਨੀਆਂ ਵਿਚ ਜ਼ੁਲਮ ਦੇ ਖਿਲਾਫ਼ ਲੜੇ ਹਨ ਅਤੇ ਸ਼ੁਰੂ ਤੋਂ ਹੀ ਸਹੀ ਧਿਰ ਨਾਲ ਖੜ੍ਹੇ ਹਨ। ਅਸੀਂ ਮੌਜੂਦਾ ਮਿੱਥ ਤੋੜਨਾ ਚਾਹੁੰਦੇ ਸਾਂ ਕਿ ਪੱਗਾਂ ਅਤੇ ਬੰਦੂਕਾਂ ਵਾਲੇ ਲੋਕ ਭੈੜੇ ਹੀ ਹੁੰਦੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਚੰਗੇ ਲੋਕਾਂ ਨੇ ਬੰਦੂਕ ਦਾ ਮੁਕਾਬਲਾ ਬੰਦੂਕ ਨਾਲ ਕੀਤਾ ਹੈ।

ਨਾਦੀਆ: ਮਾਰਵਲ ਦਾ ਖਿਆਲ ਕਰਦਿਆਂ ਕੀ ਤੁਸੀਂ ਸਮਝਦੇ ਹੋ ਕਿ ਕੌਮਿਕ ਬੁਕਸ ਵਿਚ ਦੱਖਣੀ ਏਸ਼ੀਆਈ ਨਾਇਕਾਂ ਲਈ ਕੋਈ ਜਗਹ ਹੈ?
ਆਇਲੀਨ: ਬਿਲਕੁਲ! ਮੈਨੂੰ ਪਤਾ ਹੈ ਕਿ ਕੁਝ ਕੱਟੜ ਕਿਸਮ ਦੇ ਕੌਮਿਕ ਚਹੇਤਿਆਂ ਦੀ ਇਸ ਤਰ੍ਹਾਂ ਦੀ ਪਿਛਾਂਹ ਖਿੱਚੂ ਭਾਵਨਾ ਹੈ ਪਰ ਅਸੀਂ ਕਦੇ ਵੀ ਇਸ ਤਰ੍ਹਾਂ ਫੈਨ (ਚਹੇਤੇ) ਨਹੀਂ ਰਹੇ। ਮੈਂ ਹਮੇਸ਼ਾ ਅੰਡਰਗਰਾਊਂਡ, ਆਜ਼ਾਦ ਕੌਮਿਕਸ ਪਸੰਦ ਕੀਤੇ ਹਨ ਅਤੇ ਇਨ੍ਹਾਂ ਵਿਚ ਵਿਲੱਖਣਤਾ ਇਕ ਚੰਗੀ ਚੀਜ਼ ਹੈ। ਇਸ ਲਈ ਮੈਂ ਸਮਝਦੀ ਹਾਂ ਕਿ ਦੱਖਣੀ ਏਸ਼ੀਆਈ ਨਾਇਕਾਂ ਵਾਸਤੇ ਕੌਮਿਕ ਜਗਤ ਵਿਚ ਬਹੁਤ ਜਗਹ ਹੈ, ਜੋ ਦੱਖਣੀ ਏਸ਼ੀਆਈ ਭਾਈਚਾਰਾ ਇਨ੍ਹਾਂ ਦਾ ਸਮਰਥਨ ਕਰੇ ਅਤੇ ਆਪਣੀ ਕੋਈ ਪਿਛਾਂਹ ਖਿੱਚੂ ਸੋਚ ਪੈਦਾ ਨਾ ਕਰੇ। ਇਸ ਦੀ ਬਜਾਏ ਉਨ੍ਹਾਂ ਨੂੰ ਨੌਜਵਾਨ ਕਲਾਕਾਰਾਂ ਸਿਰਜਕਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਜੋ ਜੋਉਠਾਉਣਾ ਚਾਹੁੰਦੇ ਹਨ ਅਤੇ ਵੱਖਰੀ ਤਰ੍ਹਾਂ ਦੀ ਕਲਾ ਅਤੇ ਗਲਪ ਦੀ ਸਿਰਜਣਾ ਕਰ ਰਹੇ ਹਨ। ਹਰੇਕ ਕੌਮਿਕ ਸਿਰਫ਼ ਇਕ ਕਹਾਣੀ ਦੱਸ ਸਕਦਾ ਹੈ। ਸਾਨੂੰ ਢੇਰ ਸਾਰੇ ਆਈਡੀਆ ਅਤੇ ਪਾਤਰਾਂ ਦੀ ਜ਼ਰੂਰਤ ਹੈ ਅਤੇ ਬਹੁਤ ਸਾਰੀਆਂ ਪ੍ਰਸਥਿਤੀਆਂ ਅਤੇ ਸ਼ਖ਼ਸੀਅਤਾਂ ਚਾਹੀਦੀਆਂ ਹਨ।

ਨਾਦੀਆ: ਦੀਪ ਸਿੰਘ ਬਹੁਤ ਹੀ ਮਾਡਰਨ ਇੰਡੀਅਨ ਸਿੱਖ ਜਾਪਦਾ ਹੈ- ਉਸ ਨੇ ਸੂਟ ਪਹਿਨਿਆ ਹੋਇਆ ਹੈ ਜੋ ਕਲਾਸਿਕ ਅਮੈਰਿਕਨਾ ਵਗੈਰਾ ਨੂੰ ਮਾਣਦਾ ਹੈ। ਕੀ ਤੁਸੀਂ ਸਮਝਦੇ ਹੋ ਕਿ ਸਿੱਖਾਂ ਦੀ ਇਸ ਤਰ੍ਹਾਂ ਦੀ ਪੇਸ਼ਕਾਰੀ ਗੈਰ ਸਿੱਖ ਪਾਠਕਾਂ/ ਦਰਸ਼ਕਾਂ ਦੇ ਸਮਝ ਆ ਜਾਵੇਗੀ? ਕੀ ਤੁਸੀਂ ਸਮਝਦੇ ਹੋ ਕਿ ਉਸ ਦੇ ਸੂਖ਼ਮ ਭੇਦਾਂ ਨੂੰ ਪਸੰਦ ਕੀਤਾ ਜਾਏਗਾ?
ਸੁਪਰੀਤ: ਦੀਪ ਸਿੰਘ ਸੱਚਮੁੱਚ ਗਲੋਬਲ (ਬਹੁ ਭਾਸ਼ੀ, ਬਹੁ ਸਭਿਆਚਾਰੀ ਅਤੇ ਇਹ ਨਾ ਭੁੱਲੋ ”ਐਲਵਿਸ ਨੂੰ ਪਿਆਰ ਕਰਦਾ ਅਤੇ ਬੁਰੇ ਬੰਦਿਆਂ ਨੂੰ ਨਫ਼ਰਤ ਕਰਦਾ ਹੈ”) ਉਸ ਦਾ ਪਹਿਰਾਵਾ: ਸਾਨੂੰ ਅਜਿਹਾ ਪਹਿਰਾਵੇ ਦੀ ਲੋੜ ਹੈ ਜੋ ਸਾਰਿਆਂ ਲੋਕਾਂ ਵਿਚ ਪ੍ਰਚੱਲਤ ਹੋਵੇ ਅਤੇ ਸਮਝ ਆਉਂਦਾ ਹੋਵੇ। ਉਹ ਇਕ ਆਮ ਬੰਦੇ ਦਾ ਪ੍ਰਤੀਕ ਹੈ ਜੋ ਕਦਰਾਂ ਕੀਮਤਾਂ ਵਾਲਾ ਇਨਸਾਨ ਹੈ। ਸਿੱਖਾਂ ਵਿਚ ਪਹਿਰਾਵੇ ਦੀ ਕੋਈ ਪਾਬੰਦੀ ਨਹੀਂ ਬਸ ਇਸ ਵਿਚ ਇਕ ਦਸਤਾਰ ਸ਼ਾਮਲ ਹੁੰਦੀ ਹੈ ਅਤੇ ਇਸ ਨਾਲ ਉਹ ਚੰਗਾ ਲਗਦਾ ਹੈ। ਬਾਕੀ ਸਾਰਾ ਕੁਝ ਪਾਰਕ ਦੀ ਕਲਪਨਾ ‘ਤੇ ਨਿਰਭਰ ਕਰਦਾ ਹੈ।

ਨਾਦੀਆ: ਤੁਸੀਂ ਇਕ ਕਿੱਕ ਸਟਾਰਟਰ ਪਰਕ-200 ਡਾਲਰ ਦੀ ਪੇਸ਼ਕਸ਼ ਕੀਤੀ ਹੈ ਜੋ ਐਡੀਟਿੰਗ ਪ੍ਰਾਸੈਸ ਵਿਚ ਸ਼ਾਮਲ ਹੋਵੇਗਾ? ਤੁਸੀਂ ਇਹ ਪੇਸ਼ਕਸ਼ ਕਿਉਂ ਕੀਤੀ ਹੈ?
ਆਇਲੀਨ: ਅਸੀਂ ਚਹੁੰਦੇ ਹਾਂ ਕਿ ਅਸੀਂ ਮਹਿਜ਼ ਸਿਰਜਕ ਵਜੋਂ ਨਾ ਜਾਣੇ ਜਾਈਏ ਸਗੋਂ ਕਲਾਕਾਰਾਂ ਅਤੇ ਲੇਖਕਾਂ ਦਾ ਇਕ ਭਾਈਚਾਰਾ ਕਾਇਮ ਕਰਨਾ ਚਾਹੁੰਦੇ ਹਾਂ। ਇਸ ਲਈ ਅਸੀਂ ਇਹ ਪ੍ਰਕਿਰਿਆ ਸਾਂਝੀ ਕਰਨੀ ਚਾਹੁੰਦੇ ਹਾਂ। ਜੇ ਇਹ ਠੀਕ ਰਹਿੰਦਾ ਹੈ ਤਾਂ ਅਸੀਂ ਇਸ ਗਰੁੱਪ ”ਆਡੀਟਰਜ਼ ਸਰਕਲ” ਤੋਂ ਸਿਖਾਂਗੇ। ਇਸ ਨਾਲ ਸਾਨੂੰ ਆਈਡੀਆਜ਼ ਸਾਂਝੇ ਕਰਨ ਵਿਚ ਵੀ ਮਦਦ ਮਿਲੇਗੀ।

The post ਸੁਪਰਹੀਰੋ ਦੀਪ ਸਿੰਘ ਨਾਲ ਮੁਲਾਕਾਤ appeared first on Quomantry Amritsar Times.

ਧੀਆਂ ਦੀ ਦੁਨੀਆਂ

$
0
0

Dhyeean
ਡਾ. ਸੁਰਿੰਦਰ ਮੰਡ (ਫੋਨ: 9417324543)
ਇਸ ਸੁੱਚੇ ਵਿਸ਼ੇ ਦੀ ਗੱਲ ਕਰਦਿਆਂ ਸੱਚ ਦੇ ਵੱਧ ਤੋਂ ਵੱਧ ਨੇੜੇ ਰਹਿਣ ਦੀ ਰੀਝ ਕਾਰਨ ਮੈਂ ਨਿਰੋਲ ਆਪਣੀ ਜ਼ਿੰਦਗੀ ਦੇ ਤਜ਼ਰਬੇ ਦੀ ਗੱਲ ਕਰਨੀ ਹੀ ਠੀਕ ਸਮਝੀ ਹੈ।
ਮੇਰੀ ਮਾਂ ਚਾਰ ਭੈਣਾਂ ਸਨ ਤੇ ਭਰਾ ਕੋਈ ਨਹੀਂ।  ਮੇਰੀ ਭਾਬੀ ਸੱਤ ਭੈਣਾਂ ਤੇ ਭਰਾ ਕੋਈ ਨਹੀਂ।  ਮੇਰੀ ਮਾਂ ਅਕਸਰ ਆਖਣਾ, ”ਪੁੱਤ ਇਹ ਕੁੜਵਾਧਾ ਜੀਹਦੇ ਮਗਰ ਪੈ ਜੇ ਲੱਥਦਾ ਨਹੀਂ ਹੁੰਦਾ।” ਪਰ ਮੇਰਾ ਭਾਵੇਂ ਕੁੜੀਆਂ ਨਾਲ ਕੋਈ ਖਾਸ ਵਾਹ ਨਹੀਂ ਸੀ।  ਉਂਜ ਮੈਂ ਕੁੜੀਆਂ ਨੂੰ ਜਾਨਣ ਲਈ ਅੱਜੀਂ ਪੱਜੀਂ ਪੁੱਛਣਾਂ, ”ਫਲਾਣੀਏਂ, ਤੈਨੂੰ ਲੱਗਦਾ ਕਿ ਜੇ ਤੂੰ ਮੁੰਡਾ ਹੁੰਦੀ ਤਾਂ ਤੈਨੂੰ ਜ਼ਿਆਦਾ ਚੰਗਾ ਲੱਗਦਾ।  ਅੱਗੋਂ ਮੈਨੂੰ ਹਮੇਸ਼ਾਂ ਇਸ ਤਰ੍ਹਾਂ ਦਾ ਹੀ ਜਵਾਬ ਮਿਲਣਾ ਕਿ ”ਮੈਂ ਆਪਣੇ ਇਸ ਰੂਪ ‘ਚ ਸਭ  ਤੋਂ ਵੱਧ ਖੁਸ਼ ਆਂ।”
ਮੈਂ ਅੰਤਿਮ ਸੱਚ ਦੀ ਭਾਲ ਵਿਚ ਹਮੇਸ਼ਾਂ ਰਿਹਾਂ।
ਪਰ ਜੋ ਸਮੇਂ ਦਾ ਸੱਚ ਮੈਨੂੰ ਆਪਣੀ ਨਜ਼ਰ ਥਾਣੀਂ ਦਿੱਸਿਆ ਉਹ ਇਹ ਹੈ ਕਿ ਇਹ ਮੁੰਡਿਆਂ ਕੁੜੀਆਂ ਵਾਲਾ ਭਿੰਨ ਭੇਦ ਲੋਕਾਂ ਨੇ ਆਪਣੇ ਨਫ਼ੇ ਨੁਕਸਾਨ ਮੁਤਾਬਕ ਬਣਾਇਆ।  ਮੁੰਡਿਆਂ ਨੂੰ ਫਾਇਦੇਮੰਦ ਸਮਝਦੇ ਨੇ ਲੋਕ ਤੇ ਕੁੜੀਆਂ ਬਾਰੇ ਕਹਿੰਦੇ, ”ਇਹਨਾਂ ਤਾਂ ਅਗਲੇ ਘਰ ਚਲੇ ਜਾਣਾ, ਨਾਲੇ ਵਿਆਵ੍ਹਾਂ ਦਾ ਖਰਚਾ ਬੜਾ।  ਨਾਲੇ ਅਗਲੇ ਘਰ ਪਤਾ ਨਹੀਂ ਕਿਹੋ ਜਿਹੇ ਭੂਤਨਿਆਂ ਨਾਲ ਵਾਹ ਪੈਣਾ।
ਸੋ ਗੱਲ ਤਾਂ ਕੁੱਲ ਮਿਲਾ ਕੇ ਫ਼ਾਇਦੇ ਨੁਕਸਾਨ ਦੀ ਹੀ ਹੋਈ।
ਪਰ ਮੈਂ ਜ਼ਿੰਦਗੀ ਦੇ ਕਈ ਪੱਖਾਂ ਬਾਰੇ ਨਫ਼ੇ ਨੁਕਸਾਨ ਤੋਂ ਉÎੱਪਰ ਉÎੱਠ ਕੇ ਸੋਚਣ ਵਿਚ ਵਿਸ਼ਵਾਸ ਰੱਖਦਾਂ ਤੇ ਖਾਸ ਕਰਕੇ ਇਨਸਾਨੀ ਰਿਸ਼ਤਿਆਂ ਦੇ ਮਾਮਲੇ ਵਿਚ ਜ਼ਰਾ ਜਜ਼ਬਾਤੀ ਵੀ ਹੈਗਾਂ।
ਉਤੋਂ ਦੋ ਕੰਮ ਹੋਰ ਹੋ ਗੇ।  ਇਕ ਤਾਂ ਮੈਂ ਗੁਰਬਾਣੀ ਨੂੰ ਥੋੜਾ ਬਹੁਤ ਵਾਚਿਆ ਵਿਚਾਰਿਆ ਤਾਂ ਪਤਾ ਲੱਗਾ ਬਈ ਇਨਸਾਨਾਂ ਵਿਚ ਲਿੰਗ, ਜਾਤ, ਧਰਮ, ਇਲਾਕੇ ਦੀ ਮੇਰ ਤੇਰ ਕਰਨ ਵਾਲੇ ਲੋਕ ਤਾਂ ਭੁੱਲੇ ਭਟਕੇ ਨੇ।  ਦੂਜਾ ਮਾਰਕਸਵਾਦ ਦਾ ਊੜਾ ਐੜਾ ਜਾਣਿਆ ਤਾਂ ਇਹਨਾਂ ਸੌੜੀਆਂ ਸੋਚਾਂ ਤੋਂ ਉÎੱਪਰ ਉÎੱਠਣ ਅਤੇ ਆਪਾ ਵਾਰੂ ਖਿਆਲਾਂ ਦੀ ਗੁੜ੍ਹਤੀ ਮਿਲੀ।  ਪਰ ਮੈਨੂੰ ਆਪਣੇ ਹਿਸਾਬ ਨਾਲ ਸੋਚਣ ਦੀ ਆਦਤ ਬਹੁਤੀ ਆ।
ਮੇਰਾ ਬਾਪ ਬੜਾ ਈ ਮਿਹਨਤੀ, ਦਲੇਰ ਤੇ ਅਣਖੀ ਸੀ।  ਪਰ ਜਦ ਉਸਨੇ ਰੋਜ਼ ਰਾਤ ਨੂੰ ਪੈਰ ਧੋਣ ਲਈ ਮੇਰੀ ਮਾਂ ਦੇ ਸਾਹਮਣੇ ਲੱਤਾਂ ਲਮਕਾਉਣੀਆਂ ਤੇ ਬੀਬੀ ਨੇ ਉਹਦੇ ਪੈਰ ਧੋਣੇ ਤਾਂ ਮੈਂ ਕਹਿਣਾ, ”ਭਾਜੀ, ਤੁਹਾਨੂੰ ਆਪਣੇ ਪੈਰ ਆਪ ਧੋਣੇ ਚਾਹੀਦੇ ਨੇ।  ਬੀਬੀ ਵੀ ਸਾਰੇ ਦਿਨ ਦੀ ਖਪੀ ਹੁੰਦੀ, ਇਹਦੇ ‘ਚ ਵੀ ਤੁਹਾਡੇ ਵਰਗੀ ਜਾਨ ਆਂ।” ਭਾਜੀ ਆਖਣਾ, ”ਮੈਂ ਆਹਨਾ ਏਹ ਨਵਾਂ ਈ ਉÎੱਠ ਪਿਆ ਵਿਚ।” ਕਈ ਵਾਰ ਪੈਰ ਮੈਂ ਧੋ ਦੇਣੇ।
ਪਰ ਮੈਂ ਸਮਝਦਾਂ ਕਿ ਔਰਤ ਨੂੰ ਜਾਨਣ ‘ਚ ਮੈਂ ਅਜੇ ਪਹਿਲੀ ਜਮਾਤ ‘ਚ ਹੀ ਸਾਂ।  ਮੇਰੇ ਲਈ ਔਰਤ ਸੰਸਾਰ ਮਾਂ ਹੀ ਸੀ।  ਭੈਣ ਤਾਂ ਹੈ ਕੋਈ ਨਹੀਂ ਸੀ।  ਫਿਰ ਮੇਰਾ ਵਿਆਹ ਹੋਇਆ, ਗੁਰਚਰਨ ਨਾਲ, ਜਿਸਨੂੰ ਅਸੀਂ ‘ਲਾਲੀ’ ਕਹਿੰਨੇ।  ਬੜੇ ਮੁੱਲਵਾਨ ਅਹਿਸਾਸ ਹੋਏ।  ਪਰ ਸਬਕ ਅਜੇ ਵੀ ਅਧੂਰਾ ਸੀ।
ਫਿਰ ਮੇਰੇ ਘਰ ਪਹਿਲੀ ਬੇਟੀ ਪੈਦਾ ਹੋਈ, ਮਲਿਕਾ।
ਪੱਟੀ ਕੋਮਲ ਦੇ ਹਸਪਤਾਲ ਮੈਂ ਪਹਿਲੀ ਵਾਰ ਮਲਿਕਾ ਨੂੰ ਵੇਖਿਆ।  ਮੱਥਾ ਚੁੰਮਿਆ।  ਪਿਓ ਹੋਣ ਦੇ ਅਹਿਸਾਸ ਦਾ ਚਾਨਣ ਹੋਇਆ।  ਮੇਰੀ ਮਾਂ ਆਈ।  ਉਸਦੇ ਹੱਥ ਵਿਚ ਇਕ ਲਿਫ਼ਾਫ਼ਾ ਸੀ।  ਕਹਿੰਦੀ, ”ਪੁੱਤ, ਕੋਈ ਤੇਰੀ ਚਿੱਠੀ ਆਈ ਆ।  ਮੈਂ ਆਖਿਆ ਨਾਲੇ ਕੁੜੀ ਵੇਖ ਆਉਨੀਂ ਤੇ ਨਾਲੇ ਚਿੱਠੀ ਦੇ ਆਉਨੀਂ।’ ਚਿੱਠੀ ਮੇਰਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਸਰਕਾਰੀ ਕਾਲਜਾਂ ਲਈ ਪੰਜਾਬੀ ਲੈਕਚਰਾਰ ਚੁਣੇ ਜਾਣ ਦਾ ਨਿਯੁਕਤੀ ਪੱਤਰ ਸੀ।  ਮੈਨੂੰ ਤਲਵਾੜਾ ਕਾਲਜ ਮਿਲਿਆ ਸੀ।  ਬੀਬੀ ਬੜੀ ਖੁਸ਼।
”ਬੀਬੀ, ਹੁਣ ਇੰਜ ਕਰ ਕਿ ਪਿੰਡ ਜਾ ਕੇ ਆਂਡ੍ਹੀਆਂ ਗੁਆਂਢੀਆਂ ਦਾ ਮਿੱਠਾ ਮੂੰਹ ਕਰਾਦੇ।  ਕਹਿਣਾ ਕਿ ਮੇਰੇ ਪੁੱਤ ਦੇ ਘਰ ਧੀ ਪੈਦਾ ਹੋਈ ਤੇ ਉਹਦੇ ਲੱਡੂ ਨੇ ”ਜਦ ਦੋ ਤਿੰਨ ਦਿਨਾਂ ਬਾਅਦ ਮੈਂ ਪੁੱਛਿਆ ਕਿ ਬੀਬੀ ਕਰਾ ਦਿੱਤਾ ਸੀ ਮੂੰਹ ਮਿੱਠਾ ਤਾਂ ਕਹਿੰਦੇ, ”ਹਾਂ ਕਰਾ ਦਿੱਤਾ ਸੀ।  ਪਰ ਮੈਂ ਬਹੁਤੀ ਕੁੜੀ ਵਾਲੀ ਗੱਲ ਨਹੀਂ ਦੱਸੀ।  ਮੈਂ ਨੌਕਰੀ ਬਾਰੇ ਦੱਸਿਆ।  ਪੁੱਤ, ਲੋਕਾਂ ਆਖਣਾ ਕੁੜੀ ਦੇ ਲੱਡੂ ਵੰਡਣ ਡÂ੍ਹੀ ਆ।” ਉਦੋਂ ਮੈਨੂੰ ਮਾਂ ਦੀ ਗੱਲ ਦਾ ਝਟਕਾ ਜਿਹਾ ਲੱਗਾ ਪਰ ਜਦ ਮੈਂ ਇਸਨੂੰ ਮਾਂ ਦੇ ਨਜ਼ਰੀਏ ਤੋਂ ਵੇਖਣ ਦੀ ਕੋਸ਼ਿਸ਼ ਕਰਦਾ ਤਾਂ ਮਾਂ ਵੀ ਮੈਨੂੰ ਸੱਚੀ ਜਾਪਦੀ।
ਮੇਰਾ ਨਾਨਾ ਜੱਥੇਦਾਰ ਊਧਮ ਸਿੰਘ ਭਿਖੀਵਿੰਡ ਜੈਤੋ ਅਤੇ ਗੁਰੂ ਕੇ ਬਾਗ ਦੇ ਮੋਰਚਿਆਂ ਦਾ ਘੁਲਾਟੀਆ ਸੀ।  ਪੂਰਨ ਨੇਮੀ, ਗੁਰਸਿੱਖ।  ਉਸ ਕੋਲ ੧੯੪੭ ਤੋਂ ਪਹਿਲਾਂ ਦੀਆਂ ਜਲੰਧਰ ਦੁਕਾਨਾਂ ਸਨ ਤੇ ਅੰਮ੍ਰਿਤਸਰੋਂ ਲਹੌਰ ਨੂੰ ਚਲਦੀਆਂ ਕੋਲੇ ਵਾਲੀਆਂ ਬੱਸਾਂ।  ਉਸਨੇ ਪਹਿਲੀ ਸੰਸਾਰ ਜੰਗ ਲੜੀ ਸੀ।  ਚਾਰ ਧੀਆਂ ਦਾ ਪਿਓ ਸੀ।  ਇਕ ਧੀ ਦੇ ਪੁੱਤਰ ਨੂੰ ਉਸ ਨੇ ਪੁੱਤ ਬਣਾ ਲਿਆ।  ਸਾਰੀ ਜ਼ਮੀਨ ਜਾਇਦਾਦ ਉਸਦੇ ਨਾਂ ਲਵਾ ਦਿੱਤੀ ਕਿ ਮੇਰੇ ਮਗਰੋਂ ਮੇਰੀਆਂ ਧੀਆਂ ਦਾ ਘਰ ਬਣਿਆ ਰਵ੍ਹੇ।
ਉਸ ਹਮੇਸ਼ਾਂ ਚੜ੍ਹਦੀਆਂ ਕਲਾਂ ਵਿਚ ਰਹਿਣ ਵਾਲੇ ਆਪਣੇ ਨਾਨੇ ਨੂੰ ਵੀ ਸਿਰਫ਼ ਇਕ ਦਿਨ ਨਿੰਮੋਝੂਣਾ ਜਿਅ੍ਹਾ ਹੋ ਕੇ ਤਰਲੇ ਵਾਲੀ ਸੁਰ ਵਿਚ ਗੱਲ ਕਰਦਿਆਂ ਮੈਂ ਓਦਣ ਵੇਖਿਆ ਸੀ ਜਦ ਉਹ ਆਪਣੀ ਧੀ (ਮੇਰੀ ਮਾਂ) ਨੂੰ ਆਖ ਰਿਹਾ ਸੀ, ”ਕਿ ਪੁੱਤ, ਮੈਂ ਸਾਰੀ ਜ਼ਮੀਨ ਜਾਇਦਾਦ ਗੋਦ ਲਏ ਦੋਹਤਰੇ ਦੇ ਨਾਂ ਲਵਾਉਣ ਲੱਗਾਂ।  ਤੈਨੂੰ ਕੋਈ ਇਤਰਾਜ਼ ਤਾਂ ਨÂ੍ਹੀਂ।  ਤੂੰ ਕਚਿਹਰੀ ਜਾ ਕੇ ਦਸਖ਼ਤ ਕਰਦੇ।” ਉਹ ਪਹਿਲੀ ਸੰਸਾਰ ਜੰਗ, ਜੈਤੋ, ਗੁਰੂ ਕੇ ਬਾਗ ਦੇ ਮੋਰਚਿਆਂ ਦੀਆਂ ਜੇਤੂ ਕਹਾਣੀਆਂ ਸੁਣਾਉਣ ਵਾਲਾ ਹਾਰਿਆਂ ਵਾਂਙੂੰ ਬੈਠਾ ਸੀ।
ਇਕ ਪਾਸੇ ਇਸ ਤਰ੍ਹਾਂ ਬਾਪ ਦਾ ਸਿਰ ਨੀਵਾਂ ਹੋਇਆ ਪਿਆ ਸੀ ਤੇ ਉਹਦਾ ਸਿਰ ਨੀਵਾਂ ਹੋਣਾ ਮੇਰੀ ਮਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ।  ਉਹ ਅੰਦਰੋਂ ਤਾਂ ਹਾਂ ਕਰੂ ਸੀ ਤੇ ਉਤੋਂ ਝਿਜਕਦੀ ਜਿਹੀ ਹੈਰਾਨ ਹੋਈ।  ਮੈਂ ਕੋਲੋਂ ਆਖਿਆ, ”ਬੀਬੀ ਬਾਪੂ ਦੀ ਜਾਇਦਾਦ ਆ।  ਜਿੰਨ੍ਹੂੰ ਮਰਜ਼ੀ ਦੇਵੇ ਆਪਾਂ ਨੂੰ ਨÂ੍ਹੀਂ ਕੁਛ ਚਾਹੀਦਾ।  ਤੂੰ ਕਹਿਦੇ ਬਾਪੂ ਨੂੰ ਕਿ ਮੈਂ ਤੇਰੇ ਨਾਲ ਆਂ।” ਮੈਂ ਮਾਂ ਦਾ ਹੌਂਸਲਾ ਵਧਾਇਆ।
ਪਰ ਮਗਰੋਂ ਵਕਤ ਦੇ ਸਫ਼ੇ ਉÎੱਤੇ ਜੋ ਲਿਖਿਆ ਗਿਆ, ਉਹ ਇਹ ਸੀ ਕਿ ਫਿਰ ਵੀ ਮੇਰੀ ਮਾਂ ਨੂੰ ਬਾਪੂ ਦੀਆਂ ਹਮੇਸ਼ਾਂ ਪਰੇਸ਼ਾਨੀਆਂ ਹੀ ਵੇਖਣੀਆਂ ਨਸੀਬ ਹੋਈਆਂ।  ਬਾਪੂ ਆਪਣੇ ਫੈਸਲਿਆਂ ਦਾ ਗੁਲਾਮ ਹੋ ਗਿਆ।  ਮਜਬੂਰ ਬੇਬਸ ਹੋ ਗਿਆ।  ਉਹ ਬੇਗਾਨਿਆਂ ਨੂੰ ਆਪਣੇ ਬਣਾਉਂਦਾ ਬਣਾਉਂਦਾ ਆਪਣਿਆਂ ਤੋਂ ਵੀ ਦੂਰ ਹੋਈ ਜਾਂਦਾ ਜਾਪਿਆ।
ਪਰ ਮੇਰਾ ਅਜੇ ਵੀ ਬੜਾ ਸਾਫ ਮੱਤ ਹੈ ਕਿ ਮੇਰੇ ਨਾਨੇ ਨੂੰ ਆਪਣੀਆਂ ਏਨੀਆਂ ਸਾਊ ਤੇ ਆਗਿਆਕਾਰ ਧੀਆਂ ਨੂੰ ਆਪਣੇ ਪੁੱਤਰਾਂ ਵਰਗੀਆਂ ਹੀ ਸਮਝਣਾਂ ਚਾਹੀਦਾ ਸੀ।  ਜਦਕਿ ਉਹ ਗੁਰਬਾਣੀ ਦੇ ਗੂੜ੍ਹ ਗਿਆਨੀ ਵੀ ਸਨ।  ਖੈਰ।
ਜਦ ਮੇਰੀ ਬੇਟੀ ਮਲਿਕਾ ਪੈਦਾ ਹੋਈ।  ਅਸੀਂ ਦੋਵੇਂ ਬੜੇ ਖ਼ੁਸ਼ ਸਾਂ।  ਆਵਦੀ ਸੋਚ ਕਰਕੇ।  ਮਲਿਕਾ ਦੀ ਨਾਨੀ ਦੀਆਂ ਦੋ ਧੀਆਂ ਸਨ।  ਦੋਵਾਂ ਦੇ ਘਰੀਂ ਤਿੰਨ ਧੀਆਂ ਸਨ।  ਪਰ ਉਹ ਤਾਂ ਸਾਡੀ ਖੁਸ਼ੀ ਚ ਖੁਸ਼ ਸਨ।  ਜਦ ਸੱਤ ਸਾਲ ਬਾਅਦ ਮੇਰੇ ਘਰ ਦੂਜੀ ਬੇਟੀ ਪੈਦਾ ਹੋਈ ਤਾਂ ਅਸੀਂ ਉਸਦਾ ਨਾਂ ਮੰਨਤ ਰੱਖਿਆ।  ਕਈਆਂ ਆਖਿਆ, ”ਲਓ ਅਜੇ ਵੀ ਕੁੜੀਆਂ ਦੀਆਂ ਮੰਨਤਾਂ ਮੰਗਣ ਡÂ੍ਹੇ ਨੇ।”
ਪਰ ਜਦ ਨਾਨੀ ਦਾਦੀ ਦੀ ਹਲਾਸ਼ੇਰੀ ਨਾਲ ਤੀਜੀ ਬੇਟੀ ਦੀ ਵਾਰੀ ਆਈ ਤਾਂ ਮੈਨੂੰ ਜ਼ਰਾ ਵੀ ਅੰਦਾਜ਼ਾ ਨਹੀਂ ਸੀ ਕਿ ਧੀਆਂ ਨੂੰ ਜੰਮਣ ਤੋਂ ਪਹਿਲਾਂ ਏਹੋ ਜਿਹੇ ਦਿਨ ਵੇਖਣੇ ਪੈ ਸਕਦੇ ਨੇ।  ਮੈਂ ਤੇ ਮੇਰੀ ਜੀਵਨ ਸਾਥਣ ਗੁਰਚਰਨ ਹਸਪਤਾਲ ਦੀ ਲੇਡੀ ਡਾਕਟਰ ਦੇ ਕਮਰੇ ਦੇ ਬਾਹਰ ਬੈਠੇ ਸਾਂ।  ਗੁਰਚਰਨ ਅੰਦਰ ਗਈ ਰੈਗੂਲਰ ਚੈਕਅੱਪ ਲਈ।  ਦੇਰੀ ਨੇ ਮੈਨੂੰ ਥੋੜਾ ਕੁ ਪਰੇਸ਼ਾਨ ਕੀਤਾ, ਕੋਈ ਉਲਝਣ ਨਾ ਹੋਵੇ।  ਮਨ ‘ਚ ਸਵਾਲ ਉÎੱਠਣ ਲੱਗੇ।
ਜਿਹੜੇ ਬੈਂਚ ਉÎੱਤੇ ਮੈਂ ਬੈਠਾ ਸਾਂ ਉਸ ਦੇ ਸਾਹਮਣੇ ਲਿਖਿਆ ਸੀ ‘ਓਪਰੇਸ਼ਨ ਥੀਏਟਰ’।  ਡਾਕਟਰ ਨਰਸਾਂ ਇਕ ਮਾਂ ਪਿਓ ਦੀ ਸਲਾਹ ਨਾਲ ਇਕ ਜਨਾਨੀ ਅਬਾਰਸ਼ਨ ਕਰਨ ਲਈ ਅੰਦਰ ਲੈ ਵੜੇ ਸਨ ਜਿਨੂੰ ਹੁਣੇ ਪਤਾ ਲੱਗਾ ਸੀ ਕਿ ਉਸ ਦੇ ਗਰ।  ਵਿਚ ਧੀ ਹੈ।  ਮਾਂ ਅੰਦਰ ਕੀ ਸੋਚਦੀ ਸੀ ਪਤਾ ਨਹੀਂ ਪਰ ਬਾਹਰ ਪਿਓ ਕਾਫੀ ਤਸੱਲੀ ਵਿਚ ਸੀ।  ਮੈਂ ਮਨ ਹੀ ਮਨ ਧੀਆਂ ਦੀ ਹੋਣੀ ਬਾਰੇ ਸੋਚਦਾ ਸੋਚਦਾ ਖਿਆਲਾਂ ਦੇ ਵਹਿਣ ਵਿਚ ਵਹਿ ਗਿਆ।  ਇਨਾਂ ਪਲਾਂ ਦੇ ਅਹਿਸਾਸ ਸ਼ਬਦ ਬਣ ਕੇ ਇੰਜ ਮੇਰੇ ਜ਼ਿਹਨ ‘ਚ ਉੱਤਰੇ।
”ਬੱਚਾ ਅਜੇ ਮਾਂ ਦੇ ਗਰ।  ਵਿਚ ਹੈ।  ਉਸਨੇ ਆਕਾਰ ਲੈਣਾ ਸ਼ੁਰੂ ਕਰ ਦਿੱਤਾ ਹੈ।  ਜ਼ਿੰਦਗੀ ਧੜਕ ਪਈ ਹੈ।  ਅਖੇ ਇਨਸਾਨੀ ਜੂਨ ਸਭ  ਤੋਂ ਉÎੱਤਮ ਹੈ।  ਉਹ ਇਸ ਉÎੱਤਮ ਜੂਨ ਵਿਚ ਧਰਤੀ ਉÎੱਤੇ ਆਉਣ ਲਈ ਆਪਣਾ ਸਹਿਜ ਸਫਰ ਸ਼ੁਰੂ ਕਰ ਚੁੱਕਾ ਹੈ।  ਰਾਹੀ ਭੋਲਾ ਹੈ।  ਮਾਸੂਮ ਹੈ।  ਅਜੇ ਆਪਣਾ ਬਚਾਅ ਕਰਨ ਜੋਗਾ ਵੀ ਨਹੀਂ।  ਪਰ ਉਸਦਾ ਇਸ ਧਰਤੀ ਦੇ ਸਭ  ਤੋਂ ਖ਼ਤਰਨਾਕ ਦੁਸ਼ਮਣਾਂ ਨਾਲ ਵਾਹ ਪੈ ਗਿਆ ਹੈ।  ਇਹ ਡਰਾਊਣੇ ਦੁਸ਼ਮਣ ਉਸ ਦੇ ਮਾਪੇ ਹੀ ਹਨ।  ਆਪਣੇ ਮਾਪੇ।  ਆਪਣੇ ਜਨਮਦਾਤਾ ਤੇ ਪਾਲਣਹਾਰੇ।
ਇਹ ‘ਪਾਲਣਹਾਰੇ’ ਬੈਟਰੀਆਂ ਲੈ ਕੇ ਆਪਣੇ ਜੰਮਣ ਵਾਲੇ ਬਾਲ ਦਾ ਲਿੰਗ ਢੂੰਡ ਰਹੇ ਹਨ।  ਮੁੰਡਾ ਦਿੱਸਿਆਂ ਤਾਂ ਨੱਚਣਗੇ।  ਕੁੜੀ ਨਜ਼ਰ ਆਈ ਤਾਂ ਡਾਕਟਰ ਨੂੰ ਪੱਲਿਓਂ ਪੈਸੇ ਦੇ ਕੇ ਆਖਣਗੇ ਕਿ ਉਸ ਦਾ ਅੰਗ ਅੰਗ ਕੱਟ ਸੁੱਟੇ।  ਇਹ ਇਨਸਾਨ ਨਹੀਂ ਹਨ।  ਇਨਸਾਨ ਅਖਵਾਉਣ ਦਾ ਹੱਕ ਇਹ ਗਵਾ ਚੁੱਕੇ ਹਨ।  ਇਹ ਤਾਂ ਪਤਾ ਨਹੀਂ ਕੀ ਹਨ ?  ਸ਼ਕਲਾਂ ਤਾਂ ਇਨਸਾਨਾਂ ਵਗੀਆਂ ਹਨ।  ਜਮਦੂਤਾਂ ਬਾਰੇ ਸੁਣਿਆ ਹੈ, ਪਤਾ ਨਹੀਂ ਕੋਈ ਹੁੰਦਾ ਵੀ ਹੈ ਕਿ ਨਹੀਂ।  ਇਹ ਸਾਹਮਣੇ ਦਿਸਦੇ ਜਿਊਂਦੇ ਜਾਗਦੇ ਜਮਦੂਤ ਹਨ।  ਰਾਖ਼ਸ਼ਸ ਵੀ ਆਪਣੀ ਔਲਾਦ ਦਾ ਕਤਲ ਤਾਂ ਨਹੀਂ ਕਰਦੇ।  ਇਹ ਤਾਂ ਉਸ ਤੋਂ ਵੀ ਅਗਾਂਹ ਦੀ ਕੋਈ ਬੜੀ ਨਹਿਸ਼ ਚੀਜ਼ ਹਨ।
ਜੇ ਜਾਨਵਰਾਂ ਨੂੰ ਪਤਾ ਲੱਗ ਜਾਵੇ ਕਿ ਮਨੁੱਖ ਆਪਣੀ ਔਲਾਦ ਨੂੰ ਗਰ।  ਵਿਚ ਹੀ ਆਪੇ ਕਤਲ ਕਰਦਾ ਹੈ ਤਾਂ ਉਨ੍ਹਾ ਦਾ ਸਿਰ ਸ਼ਰਮ ਨਾਲ ਝੁਕ ਜਾਵੇ।  ਸਾਰੀ ਬਾਂਦਰ ਜਾਤੀ ਇਕ ਵੱਡੀ ਸਭਾ ਕਰਕੇ ਮਤਾ ਪਾਸ ਕਰੇ ਕਿ ”ਮਨੁੱਖ ਸਾਡੀ ਨਸਲ ਵਿਚੋਂ ਵਿਕਾਸ ਕਰਕੇ ਨਹੀਂ ਬਣੇ^ਏਨ੍ਹਾ ਨੂੰ ਭੁਲੇਖਾ ਲੱਗਾ ਹੈ।  ਅਸੀਂ ਏਹੋ ਜਿਅ੍ਹਾਂ ਦੇ ਵੱਡ ਵਡੇਰੇ ਅਖਵਾਉਣ ਨਾਲੋਂ ਉਵੇਂ ਹੀ ਚੰਗੇ ਹਾਂ।  ਉਏ ਅਸੀਂ ਤਾਂ ਆਪਣੇ ਮਰੇ ਹੋਏ ਬੱਚੇ ਦੇ ਸੁੱਕੇ ਪਿੰਜਰ ਨੂੰ ਮਹੀਨਿਆਂ ਬੱਧੀ ਹਿਕੜੀ ਨਾਲ ਲਾਈ ਫਿਰਦੇ ਹਾਂ ਤੇ ਇਹ ਜੰਮਣ ਤੋਂ ਵੀ ਪਹਿਲਾਂ ਮਾਰਨ ਵਾਲੇ ਸਾਡੀ ਨਸਲ ਵਿਚੋਂ ਕਿਵੇਂ ਹੋ ਸਕਦੇ ਹਨ ?”
ਛੁਰੀ ਫੜਕੇ ਖਲੋਤਾ ਡਾਕਟਰ ਇਨ੍ਹਾਂ ਦੀ ਨਸਲ ‘ਚੋਂ ਤਾਂ ਨਹੀਂ ਸੀ ਪਰ ਉਸਨੂੰ ਪੈਸੇ ਦੀ ਹਵਸ ਅਤੇ ਆਪਣੇ ਧੰਦੇ ਦੀ ਫ਼ਿਲਾਸਫ਼ੀ ਦੀ ਨਾਸਮਝੀ ਨੇ ਇਨ੍ਹਾਂ ਵਰਗਾ ਕਰ ਦਿੱਤਾ ਹੈ।  ਇਹ ਦੋਵੇਂ ਧੀਆਂ ਦੇ ਦੁਸ਼ਮਣ ਹਨ।  ਧੀਆਂ ਲਈ ਮਾਪਿਆਂ ਅਤੇ ਡਾਕਟਰਾਂ ਦੁਆਰਾ ਜੰਮਣ ਤੋਂ ਵੀ ਪਹਿਲਾਂ ਏਨਾ ਖਤਰਨਾਕ ਮਾਹੌਲ।  ਤੋਬਾ ਰੱਬ ਦੀ।  ਗਰੀਬ ਅਮੀਰ ਮਾਪੇ ਸਭ  ਇਕੋ ਜਿਹੇ ਦੁਸਮਣ।  ਇਥੇ ਆਣ ਕੇ ਸਭ  ਰਾਜਨੀਤਿਕ ਸਿਧਾਂਤ ਫੇਲ੍ਹ।
ਓ ਸਾਡੀ ਇਸ ਧਰਤੀ ਤੇ ਆਉਣ ਲਈ ਬੇਤਾਬ ਧਰਤੀ ਵਰਗੀਓ ਬਾਲੜੀਓ, ਤੁਹਾਡੇ ਨਾਲ ਹਮਦਰਦੀ ਕਰਨ ਲਈ ਮੈਂ ਸ਼ਬਦ ਕਿੱਥੋਂ ਲੱਭਾਂ ?  ਉਹ ਬੋਲ ਜਿਹੜੇ ਤੁਹਾਡੀ ਚੀਸ ਦੇ ਹਾਣ ਦੇ ਹੋਣ।  ਤੁਹਾਨੂੰ ਧੀ ਹੋਣ ਦੀ ਏਨੀ ਵੱਡੀ ਸਜ਼ਾ।  ਤੁਹਾਡੀ ਕੀ ਗਲਤੀ ਹੈ ਕਿ ਤੁਹਾਡਾ ਅੰਗ ਅੰਗ ਕੱਟਿਆ ਜਾ ਰਿਹਾ ਹੈ ?  ਓ ਭਾਈ ਮਨੀ ਸਿੰਘ ਦੀਓ ਧੀਓ ਭੈਣੋ, ਤੁਹਾਡੀ ਜਿਬਾਹ ਹੁੰਦੀਆਂ ਦੀ ਕਿਹੜਾ ਸੋਭਾ ਸਿੰਘ ਫੋਟੋ ਬਣਾਏਗਾ ਤੇ ਕੌਣ ਤੁਹਾਡਾ ਇਤਿਹਾਸ ਲਿਖੇਗਾ।”
”ਆਜੋ ਭਾਜੀ ਤੁਸੀਂ ਵੀ ਅੰਦਰ ਈ” ਨਰਸ ਨੇ ਅਵਾਜ਼ ਮਾਰ ਕੇ ਕਤਲਗਾਹ ਵੱਲੋਂ ਮੇਰੀ ਸੁਰਤੀ ਮੋੜੀ ਪਰ ਦੂਜੇ ਪਲ ਉਹ ਮੈਨੂੰ ਵੀ ਉਸੇ ਕਤਲਗਾਹ ਵਿਚ ਲੈ ਵੜੀ।
ਅਸਲ ਚ ਡਾਕਟਰ ਨੇ ਮੇਰੀ ਸਾਥਣ ਨੂੰ ਆਨੇ ਬਹਾਨੇ ਸਕੈਨਿੰਗ ਲਈ ਮਨਾ ਲਿਆ ਸੀ ਕਿ ਬੱਚੇ ਦੀ ਸਥਿਤੀ ਸਿਹਤ ਵੇਖਣੀ ਹੁੰਦੀ ਵਗੈਰਾ ਵਗੈਰਾ।
ਤੇ ਫਿਰ ਉਹ ਅਸਲ ਗੱਲ ਵੱਲ ਮੁੜੀ,
”ਤੁਹਾਡੇ ਕਿੰਨੇ ਬੱਚੇ ਨੇ ?”
”ਦੋ ਬੇਟੀਆਂ” ।  ਗੁਰਚਰਨ ਨੇ ਆਖਿਆ।
ਸਾਡੇ ਹੋਣ ਵਾਲੇ ਬੱਚੇ ਦੇ ਭਰੂਣ ਦੀ ਫੋਟੋ ਕੰਪਿਊਟਰ ਸਕਰੀਨ ਉÎੱਤੇ ਸੀ।  ਮੈਂ ਵੀ ਓਧਰ ਨੂੰ ਵੇਖਣ ਲੱਗਾ, ਜਿਧਰ ਨੂੰ ਸਾਰੇ ਵੇਖ ਰਹੇ ਸਨ।  ਡਾਕਟਰ ਬੋਲੀ ”ਵੇਖੋ ਭਾਈ ਸਾਬ੍ਹ, ਤੁਸੀਂ ਪੜ੍ਹੇ ਲਿਖੇ ਜੇ।  ਤੁਹਾਡੇ ਭਲੇ ਦੀ ਗੱਲ ਦੱਸਣਾ ਮੈਂ ਆਪਣਾ ਫ਼ਰਜ਼ ਸਮਝਦੀ ਹਾਂ।  ਇਮੋਸ਼ਨਲ ਹੋਣ ਦੀ ਲੋੜ ਨਹੀਂ।  ਤੁਹਾਡੀਆਂ ਪਹਿਲਾਂ ਵੀ ਕੁੜੀਆਂ ਨੇ।  ਫੇਰ ਨਾ ਆਖਿਓ ਦੱਸਿਆ ਨਹੀਂ।  ਹੁਣ ਵੀ ਫੀਮੇਲ ਈ ਜੇ।  ਥੋੜੇ ਕੁ ਚਾਰਜ ਲੱਗਣਗੇ।  ਜੇ ਆਖੋ ਤਾਂ ਸਫਾਈ ਕਰ ਦਿਆਂ।  ਘੰਟਾ ਕੁ ਲੱਗਣਾ ਕੁੱਲ।  ਬਾਅਦ ‘ਚ ਬਸ ਇਕ ਦਿਨ ਰੈਸਟ ਕਰਨੀ।  ਪਰੇਸ਼ਾਨੀ ਕੋਈ ਨਹੀਂ।
ਉਹ ਪਤਾ ਨਹੀਂ ਹੋਰ ਵੀ ਕੀ ਕੁੱਛ ਬੋਲਦੀ ਜਾਂਦੀ ਪਰ ਮੈਨੂੰ ਵਿਚੋਂ ਟੋਕਣਾ ਪਿਆ, ”ਡਾਕਟਰ, ਸਾਡੀ ਬੱਚੀ ਲਾਗੇ ਇਹੋ ਜਿਹੇ ਖਤਰਨਾਕ ਸ਼ਬਦ ਨਾ ਬੋਲੋ, ਉਹਦੀ ਸਿਹਤ ਉÎੱਤੇ ਮਾੜਾ ਅਸਰ ਪੈ ਸਕਦਾ।”
”ਚੱਲ ਨਿਕਲੀਏ ਏਥੋਂ” ਮੈਂ ਗੁਰਚਰਨ ਨੂੰ ਉੱਠਣ ਲਈ ਇਸ਼ਾਰਾ ਕੀਤਾ।  ਗੁਰਚਰਨ ਦੇ ਚਿਹਰੇ ਉੱਤੇ ਦਹਿਸ਼ਤ ਅਤੇ ਹੋਰ ਪਤਾ ਨਹੀਂ ਕੀ ਕੀ ਕੁਛ ਸੀ।
ਮੈਂ ਘਰ ਆ ਕੇ ਦੇਰ ਰਾਤ ਤਕ ਕੁਛ ਲਿਖਿਆ ਜੋ ਸ਼ਾਇਦ ਕਵਿਤਾ ਵਰਗਾ ਸੀ।  ਮੇਰੇ ਅੰਦਰੋਂ ਜਜ਼ਬੇ ਆਪ ਮੁਹਾਰੇ ਇਉਂ ਵਗ ਤੁਰੇ :
ਮੇਰੀਏ ਹੋਣ ਵਾਲੀਏ ਬੱਚੀਏ
ਸਾਰੇ ਜੱਗ ਤੋਂ ਸੋਹਣੀਏ ਸੱਚੀਏ
ਤੇਰੇ ਦੁਆਲੇ ਹੁਣ ਤੋਂ ਤੀਰ
ਸਕੇ ਵੀ ਆਉਣੇ ਘੱਤ ਵਹੀਰ
ਤੂੰ ਤਾਂ ਪੈਦਾ ਹੋਈ ਵੀ ਨਾ
ਤੇਰਾ ਅਜੇ ਗੁਨਾਹ ਕੋਈ ਨਾ
ਤੇਰੀ ਸੁਬਹ ਕਿਉਂ ਬਣੀ ਤਕਾਲਾਂ
ਆ ਤੈਨੂੰ ਗੋਦੀ ਵਿਚ ਪਾ ਲਾਂ
ਘੁੱਟ ਕੇ ਹਿਕੜੀ ਨਾਲ ਲਗਾ ਲਾਂ
ਮਿੱਠੀ ਲੋਰੀ ਨਾਲ ਸੁਲਾ ਲਾਂ
ਤੈਨੂੰ ਹਰ ਇਕ ਨਜ਼ਰ ਬਿਗਾਨੀ ਤੋਂ
ਮੈਂ ਬੁੱਕਲ ਵਿਚ ਛੁਪਾਲਾਂਗਾ
ਧੀਏ ਤੈਨੂੰ ਮੈਂ ਪਾਲਾਂਗਾ
ਤੂੰ ਤਾਂ ਅਜੇ ਕੁਖ ਵਿਚ ਪਲਦੀ
ਦੁਨੀਆਂ ਤੈਥੋਂ ਕਿਉਂ ਹੈ ਡਰਦੀ
ਮਾਰੋ, ਮਾਰੋ, ਮਾਰੋ ਕਰਦੀ
ਅਸਲ ‘ਚ ਸਾਡੀ ਮਿੱਤਰਤਾ ਦਾ
ਉਤੋਂ ਉਤੋਂ ਦੰਭ  ਹੈ ਕਰਦੀ
ਮੂਲੋਂ ਈਂ ਵਿਚ ਭੁਲੇਖੇ ਫਿਰਦੀ
ਪਰ ਇਸ ਸੱਚ ਨੂੰ ਕਹਿਣੋਂ ਡਰਦੀ
ਕਿ ‘ਆਪ ਬੱਚੇ ਦਾ ਜੋ ਗਲ਼ ਕੱਟਦੇ
ਦੂਜਿਆਂ ਦੇ ਉਹ ਕੁਝ ਨਹੀਂ ਲੱਗਦੇ’
ਸੱਜਣ ਵੀ ਕਿਸ ਪਾਸੇ ਜਾਵਣ
ਉਹ ਤਾਂ ਰਸਮੀ ਫ਼ਰਜ਼ ਨਿਭਾਵਣ
ਆਪਣਾ ਸਮਾਂ ਲਗਾ ਕੇ ਸਾਨੂੰ
ਸਾਡੇ ਈ ਮਨ ਦੀ ਬਾਤ ਸੁਣਾਵਣ
ਏਹੋ ਜਿਹੇ ਸੱਜਣਾਂ ਬੇਲੀਆਂ ਨੂੰ
ਮੈਂ ਆਪੇ ਹੀ ਸਮਝਾਲਾਂਗਾ
ਧੀਏ ਤੈਨੂੰ ਮੈਂ ਪਾਲਾਂਗਾ
ਤੇਰੀ ਆਭਾ ਹੋਵੇ ਅਕਾਸੀ
ਮੂਲ ਨਾ ਛਾਏ ਕਦੇ ਉਦਾਸੀ
ਮੈਂ ਤੈਨੂੰ ਆਪਣੀ ਬਾਂਹ ਤੇ ਪਾ ਕੇ
ਬੜੀ ਪਿਆਰੀ ਗੱਲ ਸੁਣਾਊਂ
ਚੀਂ ਚੀਂ ਪੂੰਝਾਂ ਸੜਿਆ ਵਾਲੀ
ਨਾਲੇ ਸੋਹਣੀ ਬਾਤ ਵੀ ਪਾਊਂ
ਤੇਰੀ ਇਕ ਮੁਸਕਾਨ ਵੇਖ ਕੇ
ਧੁਰ ਅੰਦਰ ਤਕ ਖਿੜਦਾ ਜਾਊਂ
ਖੀਵਾ ਹੋ ਹੋ ਮਾਂ ਤੇਰੀ ਨੂੰ
‘ਵਾਜ ਮਾਰ ਕੇ ਕੋਲ ਬੁਲਾਊਂ
ਕੁਦਰਤ ਦਾ ਲੱਖ ਸ਼ੁਕਰ ਮਨਾਊਂ
ਤੂੰ ਆਪਣੀ ‘ਕਰਨੀ’ ਨਾਲ ਦੱਸੀਂ
ਮੈਂ ਕਥਨੀ ਨਾਲ ਦੱਸਦਾ ਜਾਊਂ
ਧੀਆਂ ਘਰ ਦੀ ਸੁਖ ਸ਼ਾਂਤੀ ਨੇ
ਰੱਬ ਦਾ ਰੂਪ ਹੈ ਮਾਂ, ਸਮਝਾਊਂ।
ਸੂਰਤ ਤੇਰੀ ਰੱਬ ਬਣਾਈ
ਮੈਂ ਸੀਰਤ ਨੂੰ ਢਾਲਾਂਗਾ
ਧੀਏ ਤੈਨੂੰ ਮੈਂ ਪਾਲਾਂਗਾ।
ਉਸਦੇ ਜਨਮ ਵਾਲੇ ਦਿਨ ਬੜਾ ਦਿਲ ਨੂੰ ਧੂਹ ਪਾਉਣ ਵਾਲਾ ਤਜ਼ਰਬਾ ਅਤੇ ਅਹਿਸਾਸ ਹੋਇਆ।
ਅਸੀਂ ਮੁਕੇਰੀਆਂ ਚੌਧਰੀ ਦੇ ਹਸਪਤਾਲ ‘ਚ ਤੜ੍ਹਕੇ ਜਾ ਦਾਖਲ ਹੋਏ।  ਦੋ ਕੇਸ ਹੋਰ ਵੀ ਸਨ।  ਅੰਦਰ ਇਕੱਠੇ ਦੋ ਬਾਲ ਹੋਏ।  ਦੂਜੀ ਬੀਬੀ ਬਾਰ-ਬਾਰ ਪੁੱਛੇ ਕਿ ‘ਡਾਕਟਰ ਮੁੰਡਾ ਈ ਆ ਨਾ’ ?  ਕੁੜੀ ਹੋਈ ਤਾਂ ਮੇਰਾ ਤਾਂ ਘਰ ‘ਚ ਜੀਣਾ ਮੁਸ਼ਕਲ ਹੋ ਜਾਣਾ, ਪਹਿਲਾ ਵੀ ਇਕ ਕੁੜੀ ਆ।’ ਹੋਈ ਤਾਂ ਕੁੜੀ ਪਰ ਡਾਕਟਰ ਨੇ ਉਸਦਾ ਦਿਲ ਰੱਖਣ ਲਈ ਕਹਿ ਦਿੱਤਾ ਕਿ ‘ਹਾਂ ਮੁੰਡਾ ਹੋਇਆ’ ਲਓ ਜੀ ਵਧਾਈਆਂ ਵਧਾਈਆਂ ਹੋ ਗੀ।
ਮੁੜਕੇ ਆ ਗੀ ਸਾਡੀ ਵਾਰੀ।  ਸਾਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਬੇਟੀ ਆ।  ਜਦ ਉਹਨਾਂ ਬੇਟੀ ਲਿਆ ਕੇ ਸਾਡੀ ਝੋਲੀ ਪਾਈ ਤਾਂ ਅਸੀਂ ਸੋਹਣੀ ਤੰਦਰੁਸਤ ਬੇਟੀ ਵੇਖ ਕੇ ਉਸਨੂੰ ਗਲ ਨਾਲ ਲਾਇਆ।  ਚੁੰਮਿਆ ਤੇ ਇਕ ਦੂਜੇ ਨੂੰ ਮੁਬਾਰਕਾਂ ਦਿੱਤੀਆਂ।  ਬੇਟੀ ਨੇ ਅੱਧੇ ਘੰਟੇ ਦੇ ਅੰਦਰ-ਅੰਦਰ ਹੀ ਇਕ ਸਪੱਸ਼ਟ ਮੁਸਕਾਨ ਬਿਖੇਰੀ ਐਨ ਵਰਾਛਾਂ ਵਿੰਗੀਆਂ ਕਰਕੇ ਤੇ ਅਸੀਂ ਸਾਰੇ ਬਾਗੋ ਬਾਗ ਹੋ ਗਏ।
ਲਓ ਜੀ ਪੈ ਗਿਆ ਪੰਗਾ।  ਦੂਜੇ ਬੱਚੇ ਵਾਲਿਆਂ ਨੂੰ ਜਦੋਂ ਐਂਵੇ ਪਹਿਲਾਂ ਬੇਟਾ ਆਖ ਕੇ ਤੇ ਮਗਰੋਂ ਬੇਟੀ ਲਿਆ ਕੇ ਝੋਲੀ ਵਿਚ ਪਾਈ ਤਾਂ ਉਹਨਾਂ ਦੇ ਰੰਗ ਫੱਕ ਹੋ ਗਏ।  ਉਹਨਾਂ ਡਾਕਟਰ ਨੂੰ ਆਖਿਆ ਕਿ ਤੂੰ ਸਾਡਾ ਬੱਚਾ ਬਦਲ ਦਿੱਤਾ ਹੈ।  ਦੂਜਿਆਂ ਦੀ ਤਾਂ ਕੁੜੀ ਸੀ।  ਉਹ ਵਧਾਈਆਂ ਦੇਣ ਡÂ੍ਹੇ ਨੇ।  ਖੁਸ਼ ਨੇ ਬਹੁਤ ਜ਼ਿਆਦਾ।  ਤੇ ਸਾਡਾ ਤੂੰ ਮੁੰਡਾ ਆਖ ਕੇ ਹੁਣ ਕਹਿੰਨਾ ਬਈ ਕੁੜੀ ਆ।  ਤੂੰ ਸਾਡਾ ਨਿਆਣਾ ਬਦਲ ਦਿੱਤਾ ਜਾਣ ਬੁੱਝ ਕੇ।  ਡਾਕਟਰ ਬਥੇਰਾ ਸਮਝਾਇਆ ਕਿ ਭਾਈ ਉਹਨਾਂ ਦੀ ਤਾਂ ਕੁੜੀ ਆ।  ਪਰ ਉਹ ਕਿੱਥੇ ਮੰਨਣ।
ਉਹ ਤਾਂ ਇਕ ਸ਼ੂਕਰ ਜਿਹੀ ਜਨਾਨੀ ਭੱਜੀ ਭੱਜੀ ਆਈ ਤੇ ਆ ਕੇ ਸਾਡੀ ਬੇਟੀ ਦੀ ਪੜਤਾਲ ਕਰਨ ਲੱਗ ਪਈ ਕਿ ਇਹ ਕਿਤੇ ਮੁੰਡਾ ਤਾਂ ਨੀ।  ਜਾ ਕੇ ਕਹਿੰਦੀ ‘ਨੀ ਚੁੱਪ ਕਰੋ ਉਹ ਤੇ ਯੱਬ੍ਹਲ ਕੁੜੀ ਵੇਖ ਕੇ ਖੁਸ਼ ਹੋਣ ਡÂ੍ਹੇ ਨੇ।”
ਅਸੀਂ ਸ਼ਾਮ ਨੂੰ ਹਨੇਰੇ ਜਿਹੇ ਹਸਪਤਾਲੋਂ ਛੁੱਟੀ ਲੈ ਕੇ ਘਰ ਪਹੁੰਚੇ ਤਾਂ ਹੋਰ ਤਮਾਸ਼ਾ ਹੋਇਆ।
ਅਸੀਂ ਘਰ ਦੇ ਬਾਹਰ ਗਰਾਊਂਡ ‘ਚ ਕਾਰ ‘ਚੋਂ ਉਤਰੇ ਤਾਂ ਮੇਰੀਆਂ ਦੋਵੇਂ ਬੇਟੀਆਂ ਮਲਿਕਾ ਤੇ ਮੰਨਤ ਭੱਜੀਆਂ ਭੱਜੀਆਂ ਆਈਆਾਂ ਤੇ ਛੋਟੀ ਭੈਣ ਨੂੰ ਗਲ ਨਾਲ ਲਾ ਲਿਆ।  ਬਹੁਤ ਹੀ ਖੁਸ਼-ਖੁਸ਼ ਅਸੀਂ ਕਾਰ ‘ਚੋਂ ਨਿਕਲ ਕੇ ਘਰ ਅੰਦਰ ਗਏ।  ਨਵੇਂ ਜੀਅ ਨਾਲ ਸਾਡਾ ਘਰ ਖ਼ੁਸ਼ੀਆਂ ਨਾਲ ਭਰ ਗਿਆ ਜਾਪਿਆ।  ਸਾਡੇ ਉਤਲੇ ਕਵਾਟਰ ਵਾਲੇ ਇਹ ਨਜ਼ਾਰਾ ਵੇਖ ਰਹੇ ਸਨ।  ਉਹਨਾਂ ਸਾਨੂੰ ਉਤੋਂ ਹੀ ਮੁਬਾਰਕਾਂ ਦਿੱਤੀਆਂ, ਅਸੀਂ ਕਬੂਲ ਕੀਤੀਆਂ।
ਕੁਛ ਮਿੰਟਾਂ ਬਾਅਦ ਸਾਨੂੰ ਵਧਾਈਆਂ ਦੇ ਫੋਨ ਆਉਣੇ ਸ਼ੁਰੂ ਹੋ ਗਏ।  ਅਸਲ ਵਿਚ ਸਾਡੇ ਉਤਲੇ ਕਵਾਟਰ ਵਾਲਿਆਂ ਨੂੰ ਸਾਡੇ ਜਿਹੜੇ-ਜਿਹੜੇ ਜਾਣੂ ਦਾ ਫੋਨ ਨੰਬਰ ਯਾਦ ਸੀ।  ਉਹਨਾਂ ਉਸੇ ਵੇਲੇ ਖੜਕਾ ਦਿੱਤਾ ਸੀ ਕਿ ‘ਮੰਡ ਸਾਹਬ ਦੇ ਘਰ ਬੇਟਾ ਹੋਇਆ ਹੈ।  ਬੜੇ ਖੁਸ਼ ਨੇ ਤੇ ਆ ਗਏ ਨੇ ਘਰ ਸੁੱਖੀਂ ਸਾਂਦੀ।’
ਫਿਰ ਉਹ ਤਿਆਰ ਤਯੂਰ ਹੋ ਕੇ ਅੱਧੇ ਕੁ ਘੰਟੇ ਬਾਦ ਥੱਲੇ ਆਏ ਤੇ ਬੇਟੀ ਸੁਣ ਕੇ ਇਕ ਦਮ ਰੰਗ ਫੱਕ ਹੋ ਗਏ।  ਕਹਿੰਦੇ ”ਮਾਫੀ ਦੇ ਦਿਓ ਮੈਂ ਤਾਂ ਕਈਆਂ ਨੂੰ ਫੋਨ ਕਰਤੇ।” ਮੈਂ ਬਥੇਰਾ ਆਖਿਆ ਕਿ ਤੁਸੀਂ ਚੰਗਾ ਕੀਤਾ।  ਪਰ ਉਹ ਬਰਫੀ ਖਾ ਕੇ ਉਹਨੀ ਪੈਰੀਂ ਵਾਪਸ ਗਏ।  ਉਹਨਾਂ ਫਿਰ ਪਹਿਲਿਆਂ ਨੂੰ ਅਸਲ ਸਥਿਤੀ ਤੋਂ ਜਾਣੂ ਕਰਾਇਆ।  ਫਿਰ ਸਾਨੂੰ ਵਧਾਈਆਂ ਦੇਣ ਵਾਲਿਆਂ ਵੱਲੋਂ ਮਾਫੀਆਂ ਮੰਗਣ ਦੇ ਫੋਨ ਆਉਣੇ ਸ਼ੁਰੂ ਹੋ ਗਏ।  ਮੈਂ ਆਖਿਆ, ”ਓ ਭਰਾਵੋ ਚੰਗਾ ਹੋਇਆ, ਓਦਾਂ ਤੁਸੀਂ ਵਧਾਈਆਂ ਨਹੀਂ ਸੀ ਦੇਣੀਆਂ।” ਸਾਡੀ ਨਜ਼ਰ ‘ਚ ਬੇਟੀ ਬੇਟੇ ਚ ਕੋਈ ਫਰਕ ਨਹੀਂ।”
ਬੱਚੇ ਤਾਂ ਸਾਰੇ ਮਾਪਿਆਂ ਨੂੰ ਪਿਆਰੇ ਨੇ।
ਪਰ ਸਾਡੀ ਇਹ ਬੱਚੀ ਕੁਛ ਨਿਆਰੀ ਹੀ ਸੀ।
ਜਿਵੇਂ ਮੈਂ ਦੱਸ ਚੁੱਕਾਂ ਕਿ ਮੇਰਾ ਤਾਂ ਉਸ ਨਾਲ ਸੰਬੰਧ ਪਹਿਲੇ ਦਿਨੋ ਹੀ ਮਾਂ ਵਰਗਾ ਜਜ਼ਬਾਤੀ ਬਣ ਗਿਆ ਸੀ ਤੇ ਮੈਂ ਬੜੀ ਬੇਸਬਰੀ ਨਾਲ ਉਸਦਾ ਇੰਤਜ਼ਾਰ ਕਰ ਰਿਹਾ ਸਾਂ।  ਅਸੀਂ ਉਸਦਾ ਪਹਿਲੇ ਦਿਨ ਪਹਿਲੋਂ ਹੀ ਸੋਚਿਆ ਹੋਇਆ ਨਾਮ ਰੱਖ ਦਿੱਤਾ ‘ਸੀਰਤ’।
ਸੀਰਤ ਪਹਿਲੀ ਰਾਤ ਵੀ ਮੇਰੇ ਨਾਲ ਹੀ ਸੁੱਤੀ।
ਉਸਨੇ ਇਕ ਦਿਨ ਵੀ ਆਪਣੀ ਮਾਂ ਨੂੰ ਰਾਤ ਨਾ ਜਗਾਇਆ।  ਉਸਦਾ ਸੌਣ ਦਾ ਵਕਤ ਸੀ ਤਕਰੀਬਨ ਰਾਤ 11:00 ਵਜੇ ਤੋਂ ਸਵੇਰੇ 5:00 ਵਜੇ ਤਕ।  ਐਵੇਂ ਇਕ ਦੋ ਵਾਰ ਹਿੱਲਣਾ ਵਿਚ ਦੁੱਧ ਪੀਣ ਲਈ।
ਉਹ ਨਿਤ ਮੇਰੇ ਨਾਲ ਹੀ ਸੌਂਦੀ।
ਸੀਰਤ ਨੇ ਕਦੀ ਵੀ ਨਿੱਕੇ ਬੱਚਿਆਂ ਦੀ ਤਰਾਂ ਚੰਗਿਆੜਾਂ ਮਾਰ-ਮਾਰ ਕੇ ਰੋਣ ਵਾਲੀ ਆਵਾਜ਼ ਨਹੀਂ ਕੱਢੀ।  ਇਕ ਵਾਰ ਵੀ ਨਹੀਂ।
ਉਸਨੇ ਕਦੀ ਵੀ ਰਾਤ ਨੂੰ ਸੌਣ ਲੱਗਿਆਂ ਪਰੇਸ਼ਾਨ ਨਹੀਂ ਕੀਤਾ ਅਤੇ ਸਵੇਰੇ ਉÎੱਠਣ ਲੱਗਿਆਂ ਕਦੀ ਰੋ ਕੇ ਨਹੀਂ ਉÎੱਠੀ।  ਹੱਸਦੀ ਹੱਸਦੀ ਉÎੱਠੂ।  ਉਹ ਬੜੀ ਸੁਹਿਰਦ ਅਤੇ ਨਿੱਘੀ ਸੋਚਵਾਨ ਰੂਹ ਦੀ ਮਾਲਿਕ ਹੈ।
ਉਹ ਬੱਚੀ ਹੁੰਦਿਆਂ ਵੀ ਸਿਆਣੀ ਜਾਪਦੀ ਹੈ ਹਮੇਸ਼ਾਂ।  ਆਪਣੀ ਉਮਰੋਂ ਵੱਡੀ।  ਮੈਂ ਉਸਨੂੰ ਵੇਂਹਦਿਆਂ ਸਾਰ ਸਭ  ਕੁਝ ਭੁੱਲ ਜਾਂਦਾ ਹਾਂ।  ਤੇ ਉਸ ਦਾ ਤਕੀਆ ਕਲਾਮ ਹੈ।
”ਪਾਪਾ ਨੂੰ ਤੇ ਬਸ ਇਕੋ ਕੰਮ ਆ।  ਮੈਨੂੰ ਪਾਰੀਆਂ ਕਰਨੀਆਂ।”
ਜਦ ਸੀਰਤ ਤਿੰਨ ਸਾਲ ਦੀ ਸੀ ਤਾਂ ਇਕ ਦਿਨ ਮੈਨੂੰ ਹੱਥ ਉÎੱਤੇ ਬਲੇਡ ਦੇ ਕੱਟ ਨਾਲ ਖੂਨ ਨਿਕਲ ਆਇਆ।  ਸੀਰਤ ਨੇ ਇਸ ਤਰ੍ਹਾਂ ਮੂੰਹ ਬਣਾ ਲਿਆ ਜਿਵੇਂ ਕਿਤੇ ਉਹਨੂੰ ਮੇਰੇ ਨਾਲੋਂ ਵੀ ਜ਼ਿਆਦਾ ਦਰਦ ਹੋ ਰਹੀ ਹੋਵੇ।
”ਪਾਪਾ ਬਰੀ ਪੀਰ ਹੁੰਦੀ” ?
‘ਨਹੀਂ ਬੇਟੇ,’ ਮੈਂ ਅੱਗੋਂ ਉਹਦਾ ਮਨ ਰੱਖਣ ਲਈ ਆਖਿਆ।
ਫਿਰ ਕਹਿੰਦੀ, ”ਲਿਆਓ ਮੈਂ ਫੂਕ ਮਾਲਦਾਂ” ਤੇ ਫੂਕਾਂ ਮਾਰਨ ਲੱਗ ਪਈ।  ਫਿਰ ਪਤਾ ਨਹੀਂ ਕੀ ਸੋਚ ਕੇ ਰੋਣ ਲੱਗ ਪਈ ਤੇ ਮੇਰੇ ਗਲ ਨੂੰ ਚਿੰਬੜ ਗਈ।
ਇਕ ਦਿਨ ਰੋਣਾ ਜਿਹਾ ਮੂੰਹ ਬਣਾ ਕੇ ਮੇਰੇ ਕੋਲ ਆ ਕੇ ਕਹਿੰਦੀ, ”ਪਾਪਾ, ਮੈਨੂੰ ਮੰਮੀ ਨੇ ਧੱਕਾ ਮਾਰਿਆ।”
”ਕਿਉਂ ਮਾਰਿਆ ਮੇਰੇ ਪੁੱਤ ਨੂੰ ਧੱਕਾ ?  ਲਿਆ ਮੈਂ ਕੁੱਟ-ਕੁੱਟ ਕੇ ਮੰਮੀ ਨੂੰ ਮਓ੍ਹ ਕਰਾਂ।” ਮੈਂ ਦਿਲਾਸੇ ਵਜੋਂ ਆਖਿਆ।
”ਪਾਪਾ ਮਓ੍ਹ ਕੀ ਹੁੰਦਾ ?” ਉਸਦੇ ਜਿਗਿਆਸੂ ਮਨ ‘ਚੋਂ ਸਵਾਲ ਉਠਿਆ।
‘ਮਤਲਬ ਪਈ ਕੁੱਟ-ਕੁੱਟ ਕੇ ਐਨ ਮਿੱਝ ਜÂ੍ਹੀ ਕੱਢਦੂੰ ਮੰਮੀ ਦੀ।” ਮੈਂ ਇਕ ਹੱਥ ਉਤੇ ਦੂਜੇ ਨਾਲ ਐਕਸ਼ਨ ਕਰਕੇ ਵਖਾਇਆ।
”ਨਾ ਪਾਪਾ ਖੂਨ ਨਾ ਕੱਢਿਓ, ਮੰਮੀ ਨੂੰ ਪੀਰ ਹੋਊਗੀ।” ਉਹਦਾ ਬਾਲ ਮਨ ਬੋਲਿਆ।
ਪਤਾ ਨਹੀਂ ਕਿਹੜੇ ਵੇਲੇ ਮੈਂ ਉਸਨੂੰ ਚੁੱਕ ਕੇ ਗਲ ਨਾਲ ਲਾ ਲਿਆ।  ਮੇਰੇ ਅੰਦਰੋਂ ਆਵਾਜ਼ ਆਈ, ”ਓ ਧੀਓ, ਕਾਸ਼ !  ਤੁਹਾਨੂੰ ਵੱਢਣ ਟੁੱਕਣ ਲੱਗਿਆਂ ਮਾਪੇ ਵੀ ਏਨੀ ਹੀ ਪੀੜ ਮਹਿਸੂਸ ਕਰਿਆ ਕਰਨ।”
ਤੇ ਫਿਰ ਜਦ ਮਲਿਕਾ ਨੇ ਬੀ. ਏ. ਵਿਚੋਂ ੭੬% ਨੰਬਰ ਲੈ ਕੇ ਯੂਨੀਵਰਸਿਟੀ ਅੰਗਰੇਜ਼ੀ ਦੀ ਐਮ. ਏ. ਵਿਚ ਦਾਖਲਾ ਲਿਆ ਤਾਂ ਦਾਦੀ ਨੇ ਉਸਨੂੰ ਘੁੱਟ ਕੇ ਜੱਫੀ ਪਾਉਂਦਿਆਂ ਤੇ ਆਖਿਆ, ”ਇਹ ਮੇਰੀ ਧੀ ਤਾਂ ਮੈਨੂੰ ਸਾਰਿਆਂ ਤੋਂ ਪਿਆਰੀ ਲਗਦੀ।”

The post ਧੀਆਂ ਦੀ ਦੁਨੀਆਂ appeared first on Quomantry Amritsar Times.


ਪੁਰਾਤਨ ਪੰਜਾਬੀ ਵਿਰਸੇ ਦੇ ਅਣਥੱਕ ਕਲਮਕਾਰ ਸ. ਹਰਕੇਸ਼ ਸਿੰਘ ਕਹਿਲ

$
0
0

Harkesh Singh Kehal
ਜਗਜੀਤ ਸਿੰਘ ਥਿੰਦ
ਕਬੀਰਾ ਜਬ ਹਮ ਆਏ ਜਗਤ ਮੇਂ ਜੱਗ ਹੱਸੇ ਹਮ ਰੋਏ,
ਐਸੀ ਕਰਨੀ ਕਰ ਚਲੇ ਹਮ ਹੰਸੇ ਜੱਗ ਰੋਏ।
”ਘਲੇ ਆਏ ਨਾਨਕਾ ਸਦੇ ਉੱਠੀ ਜਾਏ” ਗੁਰਬਾਣੀ ਦੇ ਮਹਾਂ ਵਾਕ ਅਨੁਸਾਰ ਪੁਰਾਤਨ ਪੇਂਡੂ ਪੰਜਾਬੀ ਵਿਰਸੇ ਨੂੰ ਆਉਂਦੀਆਂ ਪੀੜ੍ਹੀਆਂ ਨਾਲ ਪ੍ਰੀਚਤ ਰਖਣ ਵਾਲੇ ਪ੍ਰਸਿੱਧ ਸਾਹਿਤਕਾਰ ਸ. ਹਰਕੇਸ਼ ਸਿੰਘ ਕਹਿਲ 19 ਫਰਵਰੀ 2015 ਕੈਲੀਫਰੋਨੀਆ ਦੇ ਸ਼ਹਿਰ ਕਲੋਵਿਸ ਤੋਂ ਆਪਣੇ ਸੁਖੀ ਵਸਦੇ ਪ੍ਰਫੁੱਲਤ ਪਰਿਵਾਰ ਤੇ ਰਿਸਤੇਦਾਰਾਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਇਥੇ ਸ. ਕਹਿਲ ਆਪਣੇ ਜਵਾਈ ਡਾ. ਸੁਰਿੰਦਰ ਸਿੰਘ ਸੰਧੂ ਤੇ ਸਪੁੱਤਰੀ ਹਰਪ੍ਰੀਤਪਾਲ ਕੌਰ ਕੋਲ ਇਕ ਨਾ ਮਰਾਦ ਬੀਮਾਰੀ ਦਾ ਇਲਾਜ ਕਰਵਾ ਰਹੇ ਸਨ। ਅਮਰੀਕਾ ਦੀ ਵਿਕਸਤ ਡਾਕਟਰੀ ਪ੍ਰਣਾਲੀ ਤੇ ਧੀ ਜਵਾਈ ਦੀਆਂ ਬੱਹੱਦ ਕੋਸ਼ਿਸ਼ਾਂ ਦੇ ਬਾਵਜੂਦ ਸ਼ਫਾ ਹਾਸਲ ਨਾ ਕਰ ਸਕੇ।
ਸ. ਕਹਿਲ ਦਾ ਜਨਮ 29 ਦਸੰਬਰ 1038 ਪਿੰਦ ਸੰਦੌੜ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ (ਹੁਣ ਤਹਿਸੀਲ ਮਲੇਰ ਕੋਟਲਾ ਜ਼ਿਲ੍ਹਾ ਸੰਗਰੂਰ) ਵਿਖੇ ਚੌਧਰੀ ਹਰਕਿਸ਼ਨ ਸਿੰਘ ਦੇ ਗ੍ਰਹਿ ਤੇ ਸਰਦਾਰਨੀ ਹਰਨਾਮ ਕੌਰ ਦੀ ਸੁਚੱਜੀ ਕੁਖੋਂ ਹੋਇਆ। ਬੇਸ਼ਕ ਇਹ ਪਰਿਵਾਰ ਖੇਤੀਬਾੜੀ ਕਿੱਤੇ ਨਾਲ ਰਜਿਆ ਪੁਜਾ ਸੀ ਪਰ ਅਭਿਮਾਨ ਰਹਿਤ ਸਮਾਜ ਸੇਵਾਵਾਂ ‘ਚ ਮੋਹਰੀ ਸੀ। ਆਪਣੇ ਦਸਵੀਂ ਤਕ ਦੀ ਪੜ੍ਹਾਈ ਆਪਦੇ ਪਿੰਡ ਦੇ ਹਾਈ ਸਕੂਲ ਤੋਂ ਕੀਤੀ ਅਤੇ ਬੀ ਏ ਗੌਰਮਿੰਟ ਕਾਲਜ ਮਲੇਰ ਕੋਟਲਾ ਤੋਂ ਸੰਨ 1959 ਵਿਚ ਪਾਸ ਕੀਤੀ। ਆਪਣੇ ਪੰਜਾਬ ਸਰਕਾਰ ਦੇ ਕੋਆਪਰੇਟਿਵ ਮਹਿਕਮੇ ‘ਚ ਸਰਵਿਸ ਦੀ ਸ਼ੁਰੂਆਤ ਕੀਤੀ ਅਤੇ ਤਰੱਕੀ ਕਰਦੇ ਕਰਦੇ ਡਿਪਟੀ ਰਜਿਸਟਰਾਰ (ਪੀ ਸੀ ਐਸ 1) ਦੇ ਅਹੁੱਦੇ ਤੋਂ ਦਸੰਬਰ 1996 ਵਿਚ ਰਿਟਾਇਰ ਹੋਏ। ਆਪਣੇ ਸਾਰਾ ਸਰਕਾਰੀ ਕਾਰਜ ਨਾਲ ਈਮਾਨਦਾਰੀ, ਨਿਰਪੱਖਤਾ ਤੇ ਭ੍ਰਿਸ਼ਟਾਚਾਰੀ ਰਹਿਤ ਨਿਭਾਇਆ।
ਸਾਹਿਤ ਪੜ੍ਹਣ ਦਾ ਸੌਆਪ ਨੂੰ ਆਪਣੇ ਚਾਚਾ ਜੀ ਮਹਿੰਦਰ ਸਿੰਘ, ਜੋ ਟੀਚਰ ਸਨ, ਦੇ ਗੋਡੇ ਮੁਢ ਬਹਿਣ ਨਾਲ ਹੋਇਆ। ਉਨ੍ਹਾਂ ਕੋਲ ਪੰਜਾਬੀ ਦੇ ਰਸਾਲੇ ਆਉਂਦੇ ਸਨ। ਕਾਲਜ ਵਿਚ ਪੜ੍ਹਦਿਆਂ ਉਨ੍ਹਾਂ ਕਾਲਜ ਮੈਗਜੀਨ ਦੇ ਪੰਜਾਬੀ ਸ਼ੈਕਸ਼ਨ ਦੇ ਜੁਆਇੰਟ ਐਡੀਟਰ ਦੀਆਂ ਸੇਵਾਵਾਂ ਨਿਭਾਈਆਂ। ਪਹਿਲਾਂ ਉਨ੍ਹਾਂ ਨੇ ਪੰਜਾਬੀ ਰਸਾਲਿਆਂ ਵਿਚ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਮਗਰੋਂ ਪੁਰਾਤਨ ਪੰਜਾਬੀ ਵਿਰਸੇ,ੰ ਜੋ ਦਿਨ ਬਦਿਨ ਅਲੋਪ ਹੋ ਰਿਹਾ ਸੀ, ਨੂੰ ਸਾਂਭਣ ਹਿਤ ਲਿਖਤ ਰੂਪ ਦੇਣ ਵਿਚ ਲਗਾਤਾਰ ਵਚਨਵੱਧਤਾ ਆਖਰੀ ਦਮਾਂ ਤਕ ਨਿਭਾਈ। ਉਨ੍ਹਾਂ ਆਪਣੀ ਸਰਵਿਸ ਦਾ ਕੋਈ 23 ਸਾਲ ਦਾ ਸਮਾਂ ਜ਼ਿਲ੍ਹਾ ਬਠਿੰਡਾ ਦੇ ਫੂਲ ਸ਼ਹਿਰ ‘ਚ ਬਿਤਾਇਆ। ਇਸ ਸ਼ਹਿਰ ਵਿਚ ਪੰਜਾਬੀ ਦੀ ਪਬਲਿਕ ਲਾਇਬਰੇਰੀ ਸੀ ਜਿਥੇ ਆਪ ਵਿਹਲਾ ਸਮਾਂ ਪੁਸਤਕਾਂ ਪੜ੍ਹਣ ਦੇ ਸ਼ੌਕ ਵਿਚ ਗੁਜ਼ਾਰਦੇ ਸਨ। ਇਥੇ ਉਹ ਸਾਹਿਤ ਨਾਲ ਇੰਨਾ ਜੁੜੇ ਗਏ ਕਿ ਆਖਿਰ ਵਿਚ ਇਸ਼ਕ ਦਾ ਰੂਪ ਧਾਰ ਗਿਆ। ਆਪਣੇ ਸਰਕਾਰੀ ਕਾਰਜ ਕਾਲ ਸਮੇਂ ਲਾਲ ਫੀਤਾਸ਼ਾਹੀ ਵਿਚੋਂ ਲੰਘਦੇ ਹੋਏ ਦੋ ਪੁਸ਼ਤਕਾਂ ”ਲੋਕ ਗੀਤ ਵਿਚ ਪੰਜਾਬੀ ਜੀਵਨ” ਤੇ ”ਪੰਜਾਬ ਲੋਕ ਵਿਰਸਾ” ਨੂੰ ਲਿਖਤੀ ਰੂਪ ਦਿੱਤਾ। ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਵਿਰਸੇ ਦਾ ਵੱਖ ਵੱਖ ਵਿਸ਼ਿਆਂ ਤੇ ਹਰ  ਸਾਲ ਇਕ ਕਿਤਾਬ ਛਪਾਈ। ਇਨ੍ਹਾਂ ਦੀ ਗਿਣਤੀ ਤਕਰੀਬਨ ਡੇਢ ਦਰਜਨ ਦੇ ਕਰੀਬ ਹੋ ਗਈ ਹੈ।
ਪੇਂਡੂ ਵਿਰਸੇ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਗਿਆਨੀ ਗੁਰਦਿੱਤ ਸਿੰਘ ਨੇ ‘ਮੇਰਾ ਪਿੰਡ’ ਪੁਸਤਕ ਦੀ ਰਚਨਾ ਕਰਕੇ ਪਹਿਲ ਕਦਮੀ ਕੀਤੀ। ਇਸ ਤੋਂ ਬਾਅਦ ਫਕੀਰੀ ਜੀਵਨ ਵਾਲੇ ਦੇਵਿੰਦਰ ਸਤਿਆਰਥੀ, ਵਣਜਾਰਾ ਬੇਦੀ, ਰਣਜੀਤ ਸਿੰਘ (”ਮੇਰਾ ਪਿਤਾ ਬਹਾਦੂਰਪੁਰ”) ਜਸਦੇਵ ਸਿੰਘ ਧਾਲੀਵਾਲ (”ਮੇਰਾ ਪਿੰਡ ਦਸੌਂਦਾ ਸਿੰਘ ਵਾਲਾ”) ਸੌਦਾਗਰ ਸਿੰਘ ਅਤੇ ਬਰਾੜ ਡਾ.ਨਾਹਰ ਸਿੰਘ (ਲੋਕ ਗੀਤਾਂ ਦੇ ਸਮੂਹ ਕਰਤਾ) ਨੇ ਪੁਰਾਤਨ ਵਿਰਸੇ ਨੂੰ ਜੀਵਨ ਰੱਖਣ ਲਈ ਵੱਡਾ ਯੋਗਦਾਨ ਪਾਇਆ। ਡਾ. ਮਹਿੰਦਰ ਸਿੰਘ ਰੰਧਾਵਾ ਵਲੋਂ ਪੇਂਡੂ ਵਿਰਸੇ ਨਾਲ ਸਬੰਧਤ ਪੁਰਾਤਨ ਵਸਤਾਂ ਇਕੱਤਰ ਕਰਕੇ ਖੇਤੀ ਬਾੜੀਯੂਨੀਵਰਸਿਟੀ ਲੁਧਿਆਣਾ ਵਿਖੇ ਅਜਾਇਬ ਘਰ ਦੀ ਸਥਾਪਨਾ ਕਰਨਾ ਇਸ ਲਾ ਮਿਸਾਲ ਕਾਰਜ਼ ਹੈ। ਸ. ਹਰਕੇਸ਼ ਸਿੰਘ ਕਹਿਲ ਦੀ ਪਤਨੀ ਸਵਰਗੀ ਸਰਦਾਰਨੀ ਹਰਜੀਤ ਕੌਰ ਦੀ ਸੰਨ 1999 ਵਿਚ ਅਚਾਨਕ ਮ੍ਰਿਤੂ ਹੋ ਜਾਣ ਕਾਰਨ ਉਨ੍ਹਾਂ ਦੀ ਕਲਮ ਵਿਚ ਖੜੋਤ ਆ ਗਈ ਸੀ। ਪਰ ਉਨ੍ਹਾਂ ਦੇ ਬੱਚਿਆਂ ਨੇ ਉਨ੍ਹਾਂ ਦੇ ਮਾਨਸਿਕ ਦਰਦ ਨੂੰ ਨਿਵਾਰਨ ਵਿਚ ਵੱਡਾ ਯੋਗਦਾਨ ਪਾਇਆ।  ਹਰਕੇਸ਼ ਸਿੰਘ ਕਹਿਲ ਨੇ ਪੁਰਾਤਨ ਪੰਜਾਬੀ ਪੇਂਡੂ ਵਿਰਸੇ ਨੂੰ ਅਲੋਪ ਹੋਣ ਤੋਂ ਬਚਾਉਣ ਲਈ ਜੋ ਕਾਰਜ ਕੀਤਾ ਹੈ ਉਹ ਵੱਡੀਆਂ ਵੱਡੀਆਂ ਸੰਸਥਾਵਾਂ ਦੇ ਕਰਨ ਯੋਗ ਸੀ। ਉਨ੍ਹਾਂ ਦੀਆਂ ਆਖਰੀ ਪੁਸਤਕਾਂ ਵਿਚ ”ਪੰਜਾਬੀ ਵਿਰਸਾ ਕੋਸ਼” ਦੀ ਦੁਨੀਆਂ ਦੀਆਂ ਜੁਬਾਨਾਂ ਦੇ ਮਹਾਨ ਕੋਸ਼ਾਂ ਨਾਲ ਤੁਲਨਾ ਕਰੀਏ ਤਾਂ ਕੋਈ ਅੱਥ ਕੱਥਨੀ ਨਹੀਂ ਹੋਵੇਗੀ। ਬੜੇ ਹੀ ਅਫਸੋਸ ਦੀ ਗੱਲ ਹੈ ਕਿ ਪੰਜਾਬੀ ਜਬਾਨ ”ਅਧਾਰਤ ਪੰਜਾਬ ਸਰਕਾਰ ਨੇ ਸਾਡੇ ਪੁਰਾਣੇ ਸਾਹਿਤਕਾਰ ਨੂੰ ਕਦੇ ਮਾਣਤਾ ਨਹੀਂ ਦਿੱਤੀ ਜਿਨ੍ਹਾਂ ਨੇ ਆਪਣੀ ਸਾਰੀ ਉਮਰ ਪੁਰਾਤਨ ਪੰਜਾਬੀ ਸਭਿਆਚਾਰ ਨੂੰ ਸੁਰਖਿਅਤ ਰੱਖਣ ਦੇ ਲੇਖੇ ਲਾ ਦਿੱਤੀ। ਪਰ ਇਹ ਸਰਕਾਰ ਕਬੱਡੀ ਮੈਚਾਂ ਤੇ ਕੁਝ ਸਮੇਂ ਲਈ ਫਿਲਮੀ ਕਲਾਕਾਰਾਂ ਨੂੰ ਸੱਦ ਕੇ ਕਰੋੜਾਂ ਰੁਪਏ ਬਰਬਾਦ ਕਰਦੀ ਹੈ।
ਸਵਰਗਵਾਸੀ ਸ. ਕਹਿਲ ਦੀ ਦੇਹ ਦਾ ਦਾਹ ਸੰਸਕਾਰ ਫਰਿਜ਼ਨੋ ਦੇ ਟਿਕਲਰ ਫਿਓਨਰਲ ਹੋਮ ਵਿਖੇ 22 ਫਰਵਰੀ 2015 ਨੂੰ ਬਾਅਦ ਦੁਪਹਿਰ ਸਿੱਖ ਰਹੁ ਰੀਤਾਂ ਨਾਲ ਸੰਪੰਨ ਹੋਇਆ। ਗੁਰਦੁਆਰਾ ਸਿੰਘ ਸਭਾ ਦੇ ਹੈਡ ਗਰੰਥੀ ਸਾਹਿਬ ਨੇ ਪ੍ਰਮਾਇਤ ਗੁਰਬਾਣੀ ਦੇ ਪਾਠ ਤੇ ਅਰਦਾਸ ਕਰਨ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਬਟਨ ਦਬਾ ਕੇ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕੀਤਾ ਇਸ ਅੰਤਮ ਰਸਮ ਤੋਂ ਪਹਿਲਾ ਗੁਰਪ੍ਰੀਤ ਸਿੰਘ ਮਾਨ ਜਨਰਲ ਸਕੱਤਰ ਗੁਰਦੁਆਰਾ ਸਾਹਿਬ ਨੇ ਵਿਛੜੀ ਰੂਹ ਨੂੰ ਸੰਥਾਪਤ ਸ਼ਬਦਾਂ ਵਿਚ ਸ਼ਰਧਾਂਜਲੀ ਭੇਂਟ ਕੀਤੀ। ਸਵਰਗਵਾਸੀ ਸ. ਕਹਿਲ ਦੇ ਦੋਹਤਿਆਂ ਮਨਰੀਤ ਸੰਧੂ, ਮਹਿਜ ਸੰਧੂ ਤੇ ਨਵੀਤ ਸੰਧੂ ਨੇ ਆਪਣੇ ਨਾਨਾ ਜੀ ਨਾਲ ਬਿਤਾਏ ਕੁਝ ਪਲਾਂ ਦੀਆਂ ਯਾਦਾਂ ਸਾਂਝੀਆਂ ਕਰਕੇ ਅਕੀਦਤ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਦੇ ਕੈਨੇਡਾ ਤੋਂ ਆਏ ਦੋਹਤੇ ਤਰਨਵੀਰ ਸਿੰਘ ਗੋਸਲ ਨੇ ਆਪਣੇ ਨਾਨਾ ਜੀ ਦੀ ਨਮਿਤ ਸਿੱਖੀ ਪਹਿਰਾਵੇ ਵਿਚ ਅਰਦਾਸ ਕੀਤੀ। ਇਸ ਅਰਦਾਸ ਦਾ ਇਕ ਇਕ ਸ਼ਬਦ ਪ੍ਰਵਾਨਿਤ ਸਿੱਖ ਮਰਦਿਆਦਾ ਅਨੁਸਾਰ ਸੀ। ਇਸ ਤੋਂ ਪ੍ਰਭਾਵ ਲਿਆ ਸਕਦਾ ਹੈ ਕਿ ਇਹ ਪਰਿਵਾਰ ਬਦੇਸ਼ਾਂ ਵਿਚ ਵਸਦੇ ਹੋਏ ਵੀ ਆਪਣੇ ਬੱਚਿਆਂ ਨੂੰ ਸਿੱਖ ਧਰਮ ਨਾਲ ਜੋੜਨ ਲਈ ਯਤਨਸ਼ੀਲ ਹੈ।
ਫਿਊਨਲਰ ਹੋਮ ਵਿਚ ਰਸਮਾਂ ਤੋਂ ਬਾਅਦ ਸੰਗਤਾਂ ਗੁਰਦੁਆਰਾ ਸਾਹਿਬ ਸਿੰਘ ਸਭਾ ਫਰਿਜ਼ਨੋ ਪਹੁੰਚ ਗਈ ਜਿੱਥੇ ਵਿਛੜੀ ਆਤਮਾ ਨਮਿਤ ਸ੍ਰੀ ਗੁਰੂ ਗਰੰਥ ਸਾਹਿਬ ਦੇ ਸਹਿਜ ਪਾਠ ਦੇ ਗੁਰਸਿੱਖੀ ਰੁਹ ਰੀਤਾਂ ਨਾਲ ਪਾਏ ਗਏ। ਅੰਤਮ ਅਰਦਾਸ ਤੋਂ ਬਾਅਦ  ਉਨ੍ਹਾਂ ਦੇ ਨੇੜਲੇ ਸੰਬਧੀਆਂ ਨੇ ਸੰਖੇਪ ਰੂਪ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾਨ ਨੇ ਸੁਖਦੇਵ ਸਿੰਘ ਸਿੱਧੂ ਨੂੰ ਸਟੇਜ ਤੇ ਸੱਦਾ ਦਿੱਤਾ ਜਿਨ੍ਹਾਂ ਨੇ ਸ. ਕਹਿਲ ਦੇ ਪਰਿਵਾਰ ਦੇ ਸਮਾਜ ਸੇਵਾ ਦੇ ਕੰਮਾਂ ਅਤੇ ਪੰਜਾਬੀ ਵਿਰਸੇ ਦੀ ਸੰਭਾਲ ਵਿਚ ਉਨ੍ਹਾਂ ਵੱਲੋਂ ਪਾਏ ਯੋਗਦਾਨ ਦਾ ਖੁਲਾਸਾ ਕੀਤੈ। ਬੇਕਰਜ਼ਫੀਲਡ ਤੋਂ ਆਏ ਗਿਆਨ ਸਿੰਘ ਬਿਲਗਾ ਨੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਸ. ਕਹਿਲ ਨੇ ਪੰਜਾਬੀ ਵਿਰਸੇ ਦੀ ਸੇਵਾ ਇਕ ਨਿਸਕਾਮ ਮਿਸ਼ਨਰੀ ਵਾਂਗ ਕੀਤੀ। ਉਨ੍ਹਾਂ ਨੇ ਕਦੇ ਸਰਕਾਰੀ ਸਨਮਾਨਾਂ ਦੀ ਝਾਕ ਵਿਚ ਕਿਸੇ ਦੀ ਚਮਚਾਗਰੀ ਨਹੀਂ ਕੀਤੀ।
ਕੈਲੀਫੋਰਨੀਆ ਦੀ ਸੈਂਟਰਲ ਵੈਲੀ ਫਰਿਜ਼ਨੋ ਦੇ ਉੱਘੇ ਸਮਾਜ ਸੇਵੀ ਸ. ਮਹਿੰਦਰ ਸਿੰਘ ਗਰੇਵਾਲ ਨੇ ਸਵਰਗਵਾਸੀ ਆਤਮਾ ਸੰਬੰਧੀ ਭਾਵਨਾ ਲਹਿਜੇ ਨਾਲ ਕਿਹਾ ਕਿ ਉਨ੍ਹਾਂ ਨਾਲ ਮੇਰੀ ਨੇੜਤਾ ਉਨ੍ਹਾਂ ਦੇ ਫਰਿਜ਼ਨੋ ਵਿਖੇ ਆਉਣ ਸਮੇਂ ਹੋਈ। ਸ. ਗਰੇਵਾਲ ਨੇ ਉਨ੍ਹਾਂ ਦੀ ਸ਼ਖ਼ਸ਼ੀਅਤ ਨੂੰ ਇਕ ਇਕੱਲਾ ਵਿਅਕਤੀ ਨਹੀਂ ਬਿਆਨਿਆ ਸਗੋ ਕਈ ਸੰਸਥਾਵਾਂ ਦਾ ਸਮੂਹ ਕਿਹਾ ਅਤੇ ਡਾ. ਇਕਬਾਲ ਦੇ ਸ਼ੇਅਰ ਨਾਲ ਤਜ਼ਵੀਰ ਦਿੱਤੀ।
ਏਕ ਦਾਨਾ ਕਾਫ਼ੀ ਹੈ, ਤਖਲੀਦਿ ਚਮਨ ਕੇ ਲੀਏ
ਮਰਦਿ ਵਾਹਦ ਸੇ, ਅਦਾਰੇ ਭੀ ਨਿਕਲ ਆਤੇ ਹੈ।
ਸ. ਗਰੇਵਾਲ ਨੇ ਕਿਹਾ ਸ. ਹਰਕੇਸ਼ ਸਿੰਘ ਕਹਿਲ ਦੀ ਮਿਕਨਾਤੀਸੀ ਸਖ਼ਸੀਤ ਵਿਚ ਇਨੀਂ ਖਿੱਚ ਸੀ ਕਿ ਜੋ ਵਿਅਕਤੀ ਉਨ੍ਹਾਂ ਦੀ ਸੰਪਰਕ ਵਿਚ ਆਇਆ ਉਦੇ ਨਾਲ ਦੋਸਤੀ ਆਖੀਰ ਤਕ ਨਿਭਾਈ ਉਨ੍ਹਾਂ ਸ. ਕਹਿਲ ਦੀ ਸਪੁੱਤਰੀ ਬੀਬੀ ਹਰਪ੍ਰਿਤਪਾਲ ਕੌਰ ਸੰਧੂ ਅਤੇ ਜਵਾਈ ਡਾ. ਸੁਰਿੰਦਰ ਦੀ ਸ਼ਲਾਘਾ ਕੀਤੀ ਜਿਨ੍ਹਾਂ ਆਪਣੇ ਪਿਤਾ ਜੀ ਦੀ ਆਖਰੀ ਦਮਾਂ ਤਕ ਤਨ ਮਨ ਤੇ ਧਨ ਨਾਲ ਸੇਵਾ ਨਿਭਾਈ। ਆਖੀਰ ਵਿਚ ਉਨ੍ਹਾਂ ਵਿਛੜੀ ਆਤਮਾ ਨੂੰ ਆਪਣੇ ਚਰਨਾ ਵਿਚ ਨਿਵਾਸ ਦੇਣ ਵਾਹਿਗੁਰੂ ਅੱਗੇ ਅਰਦਾਸ ਕੀਤੀ।
ਇਨ੍ਹਾਂ ਸਤਰਾਂ ਦੇ ਲੇਖਕ ਦੀ ਸ. ਹਰਕੇਸ਼ ਸਿੰਘ ਕਹਿਲ ਨਾਲ ਮੇਰੀ ਵਾਕਫੀ ਏਥੇ ਸਾਡੇ ਸ਼ਹਿਰ ਕਰਮਨ ਵਿਚ ਕਾਉਂਟੀ ਲਾਇਬਰੇਰੀ ਬ੍ਰਾਂਚ ਵਿਚ ਹੋਈ ਜਿਥੇ ਪੰਜਾਬੀ ਪੁਸਤਕਾਂ ਦਾ ਕਈ ਹਜ਼ਾਰ ਦਾ ਸਮੂਹ ਹੈ। ਉਹ ਆਪਣੇ ਪੁਸਤਕ ਪਿਆਰ ਸਦਕਾ ਹਮੇਸ਼ਾ ਆਉਂਦੇ ਜਾਂਦੇ ਰਹਿੰਦੇ ਸਨ। ਜਿੱਥੇ ਇਸ ਬ੍ਰਾਂਚ ਲਈ ਆਪਣੀ ਪੁਸਤਕਾਂ ਦਾਨ ਕਰਦੇ ਸਨ ਸਗੋਂ ਉਨ੍ਹਾਂ ਦੇ ਜਵਾਈ ਸੁਰਿੰਦਰ ਸਿੰਘ ਸੰਧੂ ਨੇ ਪੰਜ ਸੌ ਡਾਲਰ ਬਰਾਂਚ ਲਈ ਪੰਜਾਬੀ ਪੁਸਤਕਾਂ ਖਰੀਦਣ ਲਈ ਦਾਨ ਦਿੱਤਾ। ਮੈਨੂੰ ਉਨ੍ਹਾਂ ਨੇ 13 ਫਰਵਰੀ ਨੂੰ ਫੋਨ ਕੀਤਾ ਜਿਸ ਵਿਚ ਉਨ੍ਹਾਂ ਇੰਡੀਆ ਤੋਂ ਉਨ੍ਹਾਂ ਦੀਆਂ ਨਵੀਆਂ ਪੁਸਤਕ ਮੰਗਾਉਣ ਲਈ ਕਿਹਾ। ਉਹ ਅਖੀਰ 14 ਫਰਵਰੀ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਅਫਸੋਸ ਹੈ ਉਨ੍ਹਾਂ ਦੇ ਜਿਉਂਦੇ ਜੀ ਦਰਸ਼ਨ ਨਾ ਕਰ ਸਕਿਆ। ਅਖੀਰ ਵਿਚ ਸਵਰਗਵਾਸੀ ਸ. ਕਹਿਲ ਨੂੰ ਹੇਠ ਲਿਖੇ ਸ਼ੇਅਰ ਨਾਲ ਸ਼ਰਧਾ ਦੇ ਫੁੱਲ ਭੇਂਟ ਕਰਦਾ ਹਾਂ:
”ਕੌਨ ਕਹਿਤਾ ਹੈ ਕਿ ਉਨਹੇ ਮੌਤ ਆਈ ਹੈ, ਵੋਹ ਤੋਂ ਦਰਿਆ ਥੇ ਸਮੁੰਦਰ ਮੇਂ ਉਤਰ ਗਏ”

The post ਪੁਰਾਤਨ ਪੰਜਾਬੀ ਵਿਰਸੇ ਦੇ ਅਣਥੱਕ ਕਲਮਕਾਰ ਸ. ਹਰਕੇਸ਼ ਸਿੰਘ ਕਹਿਲ appeared first on Quomantry Amritsar Times.

ਸਿੱਖ ਖਾੜਕੂਵਾਦ ਦੇ ਉਸਾਰੂ ਪੱਖਾਂ ਨੂੰ ਪੇਸ਼ ਕਰਦੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 3 ਅਪਰੈਲ ਨੂੰ ਹੋਵੇਗੀ ਰਿਲੀਜ਼

$
0
0

Patta patta singha da vairy film
ਚੰਡੀਗੜ੍ਹ/ ਬਿਊਰੋ ਨਿਊਜ਼:
ਸਿੱਲਹਿਰ ਦੀਆਂ ਪਰਤਾਂ ਫਰੋਲਦੀ ਨਵੀਂ  ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਵਿਚ ਖਾੜਕੂ ਲਹਿਰ ਦੇ ਉਸਾਰੂ ਪੱਖਾਂ ਨੂੰ ਵਿਖਾਇਆ ਗਿਆ ਹੈ। ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਫਿਲਮ ਦਾ ਨਿਰਮਾਣ ਕਰਨ ਵਾਲੀਆਂ ਕੰਪਨੀਆਂ ਫਤਿਹ ਸਪੋਰਟਸ ਕਲੱਬ ਅਤੇ ਸਾਊਂਡ ਬੂਮ ਇੰਟਰਟੇਨਮੈਂਟ ਦੇ ਬੁਲਾਰਿਆਂ ਸੰਦੀਪ ਸਿੰਘ ਅਤੇ ਹਰਸਿਮਰਨ ਸਿੰਘ ਨੇ ਦੱਸਿਆ ਕਿ ਇਹ ਫ਼ਿਲਮ ਖਾੜਕੂ ਮੂਵਮੈਂਟ ਉਪਰ ਅਧਾਰਿਤ ਹੈ। ਬਹੁਤ ਸਾਰੀਆਂ ਫ਼ਿਲਮਾਂ ਵਿੱਚ ਇਸ ਮੂਵਮੈਂਟ ਨੂੰ ਨੈਗਟਿਵ ਦਿਖਾਇਆ ਗਿਆ ਹੈ। ਉਸ ਸਮੇਂ ਉਸ ਮੂਵਮੈਂਟ ਨੂੰ ਨੈਗਟਿਵ ਜ਼ਰੂਰ ਕਰ ਦਿੱਤਾ ਗਿਆ ਸੀ ਪਰ ਉਸਦੇ ਜੋ ਪੱਖ ਸਨ ਉਹ ਸਮਾਜ ਪੱਖੀ ਸਨ। ਇਸ ਮੂਵਮੈਂਟ ਦਾ ਲੋਕਾਂ ਵਿੱਚ ਕੀ ਅਧਾਰ ਸੀ, ਉਹਦੇ ਫਾਇਦੇ ਕੀ ਸੀ। ਉਹਨਾਂ ਨੇ ਸਮਾਜ ਸੁਧਾਰਕ ਕਿਹੜੇ ਕੰਮ ਕੀਤੇ? ਇਹੀ ਚੀਜਾਂ ਨੂੰ ਅਧਾਰ ਬਣਾਕੇ ‘ਫ਼ਤਿਹ ਸਪੋਟਸ ਕਲੱਬ’ ਅਤੇ ਰਾਜ ਕਾਕੜਾ ਨੇ ਇਸ ਫ਼ਿਲਮ ਦਾ ਤਾਣਾ-ਬਾਣਾ ਤਣਿਆ ਹੈ। ਫਿਲਮ ਦੀ ਕਹਾਣੀ ਪ੍ਰਿੰਸ ਕੇ ਜੇ ਸਿੰਘ ਨੇ ਲਿਖੀ ਹੈ ਤੇ ਫ਼ਿਲਮ ਦੇ ਨਿਰਦੇਸ਼ਕ ਨਰੇਸ਼ ਗਰਗ (‘ਕੌਮ ਦੇ ਹੀਰੇ’ ਦੇ ਨਿਰਦੇਸ਼ਕ) ਨੇ ਇਸ ਵਿਸ਼ੇ ਨੂੰ ਬੇਹਦ ਖੂਬਸੂਰਤ ਢੰਗ ਨਾਲ ਫ਼ਿਲਮਾਇਆ ਹੈ।
ਉਹਨਾਂ ਦੱਸਿਆ ਕਿ ਫ਼ਿਲਮ ਦਾ ਜੋ ਵਾਤਾਵਰਣ ਹੈ ਉਹ ਲੱਗਭਗਸੰਨ 1984 ਤੋਂ ਸੰਨ 1990 ਦੇ ਵਿਚਕਾਰ ਦਾ ਹੈ। ਇਸੇ ਸਮੇਂ ‘ਤੇ ਅਧਾਰਿਤ ਇੱਕ ਫ਼ਿਲਮ ਹੋਰ ਆ ਚੁੱਕੀ ਹੈ ‘ਪੰਜਾਬ 1984′।  ਅਸਲ ਵਿੱਚ ‘ਪੰਜਾਬ 1984′ ਵਿੱਚ ਜੋ ਦਿਖਾਇਆ ਗਿਆ, ਉਹ ਕੰਮ ਖਾੜਕੂਆਂ ਦਾ ਨਹੀਂ ਬਲਕਿ ਏਜੰਸੀਆਂ ਦਾ ਸੀ। ਖਾੜਕੂ ਤਾਂ ਆਪਣੀ ਕੌਮ ਲਈ ਮਰ ਮਿਟਦੇ ਸਨ। ਹੁਣ ਬੱਸਾਂ ਵਿੱਚ ਬੰਬ ਰੱਖਣ ਵਾਲਿਆਂ ਨੂੰ ਅਸੀਂ ਖਾੜਕੂ ਨਹੀਂ ਕਹਿ ਸਕਦੇ। ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਵਿੱਚ ਖਾੜਕੂਵਾਦ ਦੇ ਹਾਂ ਪੱਖੀ ਪੱਖ ਦਿਖਾਏ ਗਏ ਹਨ। ਖਾੜਕੂ ਲਹਿਰ ਨਾਲ ਸਮਾਜ ਨੂੰ ਜੋ ਫਾਇਦਾ ਹੋਇਆ ਸੀ ਉਹ ਸਾਡੀ ਫ਼ਿਲਮ ਵਿੱਚ ਦਿਖਾਇਆ ਗਿਆ ਹੈ। ‘ਪੰਜਾਬ 1984′ ਇੱਕ ਵੱਖਰਾ ਵਿਸ਼ਾ ਸੀ,ਸਾਡੀ ਫ਼ਿਲਮ ਉਸ ਦਾ ਬਿਲਕੁਲ ਉਲਟ ਹੈ।   ‘ਪੰਜਾਬ 1984′ ਨਾਲੋਂ ਇਹ ਫ਼ਿਲਮ ਬਹੁਤ ਜ਼ਿਆਦਾ ਵੱਖਰੀ ਹੈ। ਦੋਵਾਂ ਫ਼ਿਲਮਾਂ ਵਿੱਚ ਕੁਝ ਵੀ ਮੇਲ ਨਹੀਂ ਖਾਂਦਾ।
ਰਾਜ ਕਾਕੜਾ ਤੋਂ ਇਲਾਵਾ ਅਦਾਕਾਰਾ ਜੋਨਿਤਾ ਡੋਡਾ, ਸ਼ਵਿੰਦਰ ਮਾਹਲ, ਨੀਟੂ ਪੰਧੇਰ, ਸ਼ੱਕੂ ਰਾਣਾ, ਤਰਸੇਮ ਪਾਲ, ਸਿਮਰਨ ਸਹਿਜਪਾਲ, ਅੰਮ੍ਰਿਤਪਾਲ ਛੋਟੂ ਤੇ ਪ੍ਰਿੰਸ ਕੇ ਜੇ ਸਿੰਘ ਨੇ ਅਹਿਮ ਭੂਮਿਕਾ ਨਿਭਾਈ ਹੈ। ਹੋਰ ਵੀ ਬਹੁਤ ਸਾਰੇ ਨਵੇਂ, ਪੁਰਾਣੇ ਕਲਾਕਾਰ ਤੁਹਾਨੂੰ ਇਸ ਫ਼ਿਲਮ ‘ਚ ਦਿਖਾਈ ਦੇਣਗੇ।
ਉਹਨਾਂ ਦੱਸਿਆ ਕਿ ਫ਼ਿਲਮ ਦੇ ਸੰਗੀਤ ਵੱਲ ਅਸੀਂ ਖਾਸ ਧਿਆਨ ਦਿੱਤਾ ਹੈ। ਇਸ ਦਾ ਸੰਗੀਤ ਬੀਟ ਮਨਿਸਟਰ ਨੇ ਤਿਆਰ ਕੀਤਾ ਹੈ। ਗੀਤ ਖ਼ੁਦ ਰਾਜ ਕਾਕੜਾ ਨੇ ਲਿਖੇ ਹਨ, ਇਹਨਾਂ ਗੀਤਾਂ ਨੂੰ ਆਵਾਜ਼ ਰਣਜੀਤ ਬਾਵਾ, ਕਰਮਜੀਤ ਅਨਮੋਲ, ਸਾਬੜੀ ਬ੍ਰਦਰਜ਼ ਮੁਬੰਈ, ਜਾਨਵੀ ਅਰੋੜਾ, ਸ਼ਹਿਨਾਜ਼ ਅਖ਼ਤਬਰ ਨੇ ਦਿੱਤੀ ਹੈ। ਦੋ ਗੀਤ ਰਾਜ ਕਾਕੜਾ ਨੇ ਗਾਏ ਹਨ।
ਫਿਲਮ ਬਣਾਉਣ ਵਾਲਿਆਂ ਨੇ ਦੱਸਿਆ ਕਿ ਨਾਮਵਰ ਗੀਤਕਾਰ, ਗਾਇਕ ਤੇ ਅਦਾਕਾਰ ਰਾਜ ਕਾਕੜਾ ਆਪਣੀ ਵੱਖਰੀ ਸੋਚ ਸਦਕਾ ਮਨੋਰੰਜਨ ਜਗਤ ‘ਚ ਇਕ ਵੱਖਰਾ ਮੁਕਾਮ ਰੱਖਦਾ ਹੈ। ਅਜਿਹਾ ਇਸ ਕਰਕੇ ਹੈ ਕਿ ਰਾਜ ਕਾਕੜਾ ਬਨਾਵਟੀ ਨਹੀਂ ਲਿਖਦਾ। ਉਹ ਉਹੀ ਲਿਖਦਾ ਹੈ ਜੋ ਉਸਦੇ ਆਸ-ਪਾਸ ਵਾਪਰਿਆ ਹੋਵੇ, ਜਿਸ ਘਟਨਾ ਨੇ ਉਸਨੂੰ ਝੰਜੋੜਿਆ ਹੋਵੇ। ਗਾਇਕ ਵਜੋਂ ਵੀ ਉਸਨੂੰ ਸਰੋਤਿਆਂ ਦੇ ਬੇਹੱਦ ਪਿਆਰ ਹਾਸਲ ਹੋਇਆ ਹੈ। ਹੁਣ ਉਹ ਇਕ ਕਾਬਲ ਅਦਾਕਾਰ ਵਜੋਂ ਵੀ ਜਾਣਿਆ ਜਾਂਦਾ ਹੈ। ਉਸ ਦੀ ਪਹਿਲੀ ਫਿਲਮ ‘ਕੌਮ ਦੇ ਹੀਰੇ’ ਬੇਸ਼ੱਕ ਪੰਜਾਬ ‘ਚ ਰਿਲੀਜ਼ ਨਹੀਂ ਹੋ ਸਕੀ, ਪਰ ਵਿਦੇਸ਼ਾਂ ‘ਚ ਇਸ ਫ਼ਿਲਮ ਨੇ ਖ਼ੂਬ ਧਮਾਲਾਂ ਪਾਈਆਂ ਹਨ। ਇਸ ਫ਼ਿਲਮ ਨੇ ਰਾਜ ਕਾਕੜਾ ਨੂੰ ਅਦਾਕਾਰ ਵਜੋਂ ਸਥਾਪਤ ਕੀਤਾ ਹੈ। ਬਤੌਰ ਹੀਰੋ ਉਸ ਦੀ ਇੱਕ ਹੋਰ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 3 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।

The post ਸਿੱਖ ਖਾੜਕੂਵਾਦ ਦੇ ਉਸਾਰੂ ਪੱਖਾਂ ਨੂੰ ਪੇਸ਼ ਕਰਦੀ ਫਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ 3 ਅਪਰੈਲ ਨੂੰ ਹੋਵੇਗੀ ਰਿਲੀਜ਼ appeared first on Quomantry Amritsar Times.

ਸੁਰ ਸਿੰਘ ‘ਚ ਕਰੀਨਾ ਕਪੂਰ ਅਤੇ ਦਿਲਜੀਤ ਦੁਸਾਂਝ ਉੱਤੇ ‘ਉੜਤਾ ਪੰਜਾਬ’ਫਿਲਮ ਦੇ ਦ੍ਰਿਸ਼ ਫਿਲਮਾਏ

$
0
0

Udta-Punjab-Movie
ਸੁਰ ਸਿੰਘ/ਬਿਊਰੋ ਨਿਊਜ਼:
ਪ੍ਰਸਿੱਧ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਅਤੇ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਵੱਲੋਂ ਅੱਜ ਸਥਾਨਕ ਸਿਹਤ ਕੇਂਦਰ ਵਿਖੇ ਦੇਰ ਸ਼ਾਮ ਤਕ ਆਪਣੀ ਅਗਾਮੀ ਹਿੰਦੀ ਫਿਲਮ ‘ਉੜਤਾ ਪੰਜਾਬ’ ਦੇ ਦਿਝਸ਼ ਫਿਲਮਾਏ ਗਏ . ਸੂਤਰਾਂ ਅਨੁਸਾਰ ਉਕਤ ਫਿਲਮ ਪੰਜਾਬ ਅੰਦਰ ਫੈਲੀ ਨਸਦੀ ਬੁਰਾਈ ‘ਤੇ ਆਧਾਰਿਤ ਹੈ . ਮਰੀਜ਼ ਵਾਰਡ ‘ਚ ਫਿਲਮਾਏ ਗਏ ਹੋਰ ਦਿਝਸ਼ਾਂ ਤੋਂ ਇਲਾਵਾ ਅਭਿਨੇਤਰੀ ਕਰੀਨਾ ਕਪੂਰ ਨੂੰ ਇਕ ਡਾਕਟਰ ਦੇ ਰੂਪ ‘ਚ ਜਖ਼ਮੀ ਹਾਲਤ ਵਿਚ ਹਸਪਤਾਲ ਦਾਖਲ ਅਦਾਕਾਰ ਦਿਲਜੀਤ ਦੁਸਾਂਝ ਦਾ ਇਲਾਜ ਕਰਦਿਆਂ ਦਾ ਇਕ ਦਿਝਸ਼ ਦਾ ਫਿਲਮਾਂਕਣ ਕੀਤਾ ਗਿਆ . ਕੁਝ ਦਿਨਾਂ ਬਾਅਦ ਫਿਲਮ ਦੇ ਦੂਜੇ ਅਦਾਕਾਰ ਸ਼ਾਹਿਦ ਕਪੂਰ ਅਤੇ ਅਭਿਨੇਤਰੀ ਆਲੀਆ ਭੱਟ ਦੀ ਵੀ ਇਥੇ ਸ਼ੂਟਿੰਗ ਲਈ ਆਉਣ ਦੀ ਸੰਭਾਵਨਾ ਹੈ . ਫਿਲਮੀ ਸਿਤਾਰਿਆਂ ਦੀ ਇਕ ਝਲਕ ਪਾਉਣ ਲਈ ਲੋਕਾਂ ਦੀ ਭਾਰੀ ਭੀੜ ਲੱਗੀ ਰਹੀ, ਪਰ ਪੁਲਿਸ ਪ੍ਰਸਾਸ਼ਨ ਅਤੇ ਸ਼ੂਟਿੰਗ ਟੀਮ ਦੇ ਨਿੱਜੀ ਕਰਮੀਆਂ ਵੱਲੋਂ ਕੀਤੇ ਸਖਤ ਸੁਰੱਖਿਆ ਪ੍ਰਬੰਧਾਂ ਕਾਰਨ ਅਨੇਕਾਂ ਫਿਲਮ ਪ੍ਰੇਮੀਆਂ ਨੂੰ ਨਿਰਾਸ਼ ਹੋਣਾ ਪਿਆ।

The post ਸੁਰ ਸਿੰਘ ‘ਚ ਕਰੀਨਾ ਕਪੂਰ ਅਤੇ ਦਿਲਜੀਤ ਦੁਸਾਂਝ ਉੱਤੇ ‘ਉੜਤਾ ਪੰਜਾਬ’ ਫਿਲਮ ਦੇ ਦ੍ਰਿਸ਼ ਫਿਲਮਾਏ appeared first on Quomantry Amritsar Times.

ਜਤਿੰਦਰ ਦੱਤ ਪੰਜਾਬ ਤੋਂ ਸਫਲ ਪ੍ਰੋਗਰਾਮ ਕਰਕੇ ਕੈਲੀਫੋਰਨੀਆ ਵਾਪਸ ਪਰਤੇ

$
0
0

Jatinder Dutt
ਸੈਕਰਾਮੈਂਟੋ/ਬਿਊਰੋ ਨਿਊਜ਼:
ਉੱਘੇ ਗਾਇਕ ਅਤੇ ਸੰਗੀਤਕਾਰ ਸ੍ਰੀ ਜਤਿੰਦਰ ਦੱਤ ਭਾਰਤ ਵਿੱਚ ਪੰਜਾਬ, ਚੰਡੀਗੜ੍ਹ ਸਮੇਤ ਵੱਖ-ਵੱਖ ਥਾਵਾਂ ਉੱਤੇ ਆਪਣੇ ਸਫਲ ਪ੍ਰੋਗਰਾਮ  ਕਰਨ ਤੋਂ ਬਾਅਦ ਅਮਰੀਕਾ ਪਰਤ ਆਏ ਹਨ। ਸ੍ਰੀ ਜਤਿੰਦਰ ਦੱਤ ਦੇ ਦਸਣ ਅਨੁਸਾਰ ਪੰਜਾਬ ਅਤੇ ਚੰਡੀਗੜ੍ਹ ਵਿੱਚ ਜਿੱਥੇ ਉਹਨਾਂ ਦੁਆਰਾ ਕਈ ਪ੍ਰਵਾਭਸ਼ਾਲੀ ਸਮਾਗਮਾਂ ਵਿੱਚ ਹਿੱਸਾ ਲਿਆ ਗਿਆ ਉੱਥੇ ਹੀ ਉਹਨਾਂ ਦੀ ਸੰਗੀਤ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਲੰਮੀ ਘਾਲਣਾਂ ਕਾਰਨ ਵੱਖ-ਵੱਖ ਥਾਵਾਂ ’ਤੇ ਉਹਨਾਂ ਦਾ ਵਿਸ਼ੇਸ਼ ਤੌਰ ਤੇ’ ਸਨਮਾਨ ਵੀ ਕੀਤਾ ਗਿਆ।
ਦੱਸਣਯੋਗ ਹੈ ਕਿ ਸੂਫੀ ਗਾਇਕੀ, ਗ਼ਜ਼ਲ਼, ਭਜਨ ਅਤੇ ਲੋਕ ਗਾਇਕੀ ਵਿੱਚ ਮੁਹਾਰਤ ਹਾਸਲ ਸ੍ਰੀ ਜਤਿੰਦਰ ਦੱਤ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੈਲੀਫੋਰਨੀਆਂ ਇਲਾਕੇ ਵਿੱਚ ਗੀਤ-ਸੰਗੀਤ ਦੀ ਅਕੈਡਮੀ ਰਾਹੀਂ ਸੰਗੀਤ ਦੀ ਸਿੱਖਿਆ ਵੀ ਦੇ ਰਹੇ ਹਨ। ਹਰ ਤਰ੍ਹਾਂ ਦੇ ਪ੍ਰੋਗਰਾਮਾਂ ਦੀ ਬੁਕਿੰਗ ਲਈ ਉਹਨਾਂ ਨਾਲ ਇਸ ਨੰਬਰ 1-510-786-8040 ਉਤੇ ਜਾ ਵੱਟਸਪ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ ।

The post ਜਤਿੰਦਰ ਦੱਤ ਪੰਜਾਬ ਤੋਂ ਸਫਲ ਪ੍ਰੋਗਰਾਮ ਕਰਕੇ ਕੈਲੀਫੋਰਨੀਆ ਵਾਪਸ ਪਰਤੇ appeared first on Quomantry Amritsar Times.

ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ਅਪ੍ਰੈਲ ਦੇ ਅੱਧ ਤੱਕ ਸਿਨੇਮਾ ਘਰਾਂ ‘ਚ ਲੱਗੇਗੀ : ਰਾਜ ਕਾਕੜਾ

$
0
0

1380069_340687996123815_7582096250277791021_n
ਚੰਡੀਗੜ੍ਹ/ਬਿਊਰੋ ਨਿਊਜ਼- ਪੰਜਾਬੀ ਫ਼ਿਲਮਾਂ ਬਣ ਤਾਂ ਬਹੁਤ ਰਹੀਆਂ ਹਨ ਪਰ ਸਾਡੇ ਪੰਜਾਬ ਦੇ  ਸਭਿਆਚਾਰ ਨੂੰ ਸਮਰਪਿਤ ਘੱਟ ਹੀ ਹਨ। ਕਾਮੇਡੀ ਸਾਡਾ ਸਰਮਾਇਆ ਨਹੀਂ। ਹੁਣ ਰਾਜ ਕਾਕੜਾ ਪੰਜਾਬੀ ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਲੈ ਕੇ ਆ ਰਿਹਾ ਹੈ, ਜਿਸ ਦੇ 17 ਅਪ੍ਰੈਲ ਨੂੰ ਸਿਨੇਮਾ ਘਰਾਂ ਵਿਚ ਲੱਗਣ ਦੇ ਆਸਾਰ ਹਨ। ਇਹ ਫ਼ਿਲਮ ਇਕੋ ਸਮੇਂ ਦੇਸ਼ ਵਿਦੇਸ਼ ਵਿਚ ਰੀਲੀਜ਼ ਹੋਵੇਗੀ। ਪੰਜਾਬ ਵਿਚ 1981 ਤੋਂ 1992 ਤੱਕ ਸਿੱਖ ਸੰਘਰਸ਼ ਵਿੱਚ ਜੋ ਉਸਾਰੂ ਪੱਖਾਂ ਜਿਵੇਂ ਨਸ਼ਿਆਂ ਨੂੰ ਠੱਲ੍ਹ, ਦਹੇਜ ਰਹਿਤ ਵਿਆਹ, ਛੱਡੀਆਂ ਹੋਈਆਂ ਪਤਨੀਆਂ ਦਾ ਉਥੇ ਹੀ ਮੁੜ ਵਸੇਬਾ, ਵਿਆਹਾਂ ਉਤੇ ਬਾਰਾਤ ‘ਚ 11 ਬੰਦੇ ਸੀਮਤ ਹੋਣਾ ਅਤੇ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਨਾ, ਨੂੰ ਲੈ ਕ ਬਣਾਈ ਗਈ ਹੈ। ਇਸ ਦੀ ਕਹਾਣੀ ਪ੍ਰਿੰਸ ਕੰਵਲਜੀਤ ਸਿੰਘ ਨੇ ਲਿਖੀ ਹੈ। ਸਾਊਂਡ ਬੂਮ ਇੰਟਰਟੇਨਮੈਂਟ ਅਤੇ ਫਤਹਿ ਸਪੋਰਟਸ ਕਲੱਬ ਕੈਲੀਫੋਰਨੀਆ (ਅਮਰੀਕਾ) ਵਲੋਂ ਬਣਾਈ ਇਸ ਫ਼ਿਲਮ ਦਾ ਫ਼ਿਲਮਾਂਕਣ ਨੰਦ ਪੁਰ ਕਲੌੜ, ਬਾਸੀਆਂ, ਬਾਸੀਆਂ ਬੈਦਵਾਣ, ਚਿੱਲਾ ਮਨੌਲੀ, ਫਤਹਿਗੜ੍ਹ ਸਾਹਿਬ ਅਤੇ ਨਾਭਾ ਵਿਖੇ ਹੋਇਆ। ਫ਼ਿਲਮ ਵਿਚ ਹੀਰੋ ਦੀ ਭੂਮਿਕਾ ਰਾਜ ਕਾਕੜਾ ਅਤੇ ਹੀਰੋਇਨ ਦੀ ਭੂਮਿਕਾ ਜੋਨਿਤਾ ਡੋਡਾ ਨੇ ਨਿਭਾਈ ਹੈ। ਬਾਕੀ ਕਲਾਕਾਰਾਂ ਵਿਚ ਸ਼ਵਿੰਦਰ ਮਾਹਲ, ਨੀਟੂ ਪੰਧੇਰ, ਸੱਕੂ ਰਾਣਾ, ਸਿਮਰਨ ਸਹਿਜਪਾਲ, ਸੱਤੀ ਬੈਦਵਾਣ, ਭਾਰਤੀ ਦੱਤ, ਤੇਜ਼ਸਵਰ, ਧਰਮਿੰਦਰ ਬਨੀ, ਸੁਚੇਤਾ, ਨਵਦੀਪ ਕਲੇਜਰ ਤੋਂ ਇਲਾਵਾ ਗਾਇਕ ਨਿਸ਼ਾਨ ਭੁੱਲਰ ਨੇ ਮਹਿਮਾਨ ਰੋਲ ਅਦਾ ਕੀਤਾ ਹੈ। ਫ਼ਿਲਮ ਦਾ ਨਿਰਦੇਸ਼ਨ ਹੁਸ਼ਿਆਰਪੁਰ ਦੇ ਨਰੇਸ਼ ਐਸ ਗਰਗ ਨੇ ਕੀਤਾ ਹੈ। ਗੀਤ ਰਾਜ ਕਾਕੜਾ ਨੇ ਲਿਖੇ ਹਨ। ਹਾਸਰਸ ਕਲਾਕਾਰ ਤੇ ਗਾਇਕ ਕਰਮਜੀਤ ਅਨਮੋਲ ਨੇ ਬਹੁਤ ਹੀ ਉਦਾਸੀਨ ਗੀਤ ‘ਪਿੰਡੋਂ ਬਾਹਰ ਪੁਲਾਂ ਦੇ’ ਉਤੇ ਗਾਇਆ ਹੈ।

The post ਫ਼ਿਲਮ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਅਪ੍ਰੈਲ ਦੇ ਅੱਧ ਤੱਕ ਸਿਨੇਮਾ ਘਰਾਂ ‘ਚ ਲੱਗੇਗੀ : ਰਾਜ ਕਾਕੜਾ appeared first on Quomantry Amritsar Times.

Viewing all 342 articles
Browse latest View live


<script src="https://jsc.adskeeper.com/r/s/rssing.com.1596347.js" async> </script>