Quantcast
Viewing all articles
Browse latest Browse all 342

ਕਹਾਣੀ ਸੰਗ੍ਰਹਿ ‘ਦਿਸਹੱਦਿਆਂ ਦੇ ਆਰ-ਪਾਰ’ 7 ਅਗਸਤ ਨੂੰ ਰਿਲੀਜ਼ ਹੋਵੇਗਾ

Image may be NSFW.
Clik here to view.
dishadean de aar-paar

ਸਟਾਕਟਨ/ਬਿਊਰੋ ਨਿਊਜ਼ :
ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੇ ਕਹਾਣੀਕਾਰਾਂ ਦਾ ਤਾਜ਼ਾ-ਤਰੀਨ ਕਹਾਣੀਆਂ ਦਾ ਛਪਿਆ ਕਹਾਣੀ-ਸੰਗ੍ਰਹਿ ‘ਦਿਸਹੱਦਿਆਂ ਦੇ ਆਰ-ਪਾਰ’ 7 ਅਗਸਤ ਦਿਨ ਐਤਵਾਰ ਨੂੰ ਕੈਲਫੋਰਨੀਆ ਵਿਚ ਰੌਇਲ ਇੰਡੀਅਨ ਕੁਜ਼ੀਨ ਐਂਡ ਬੈਂਕੁਇਟ ਹਾਲ 7610 ਪੈਸੇਫਿਕ ਐਵਨਿਊ ਬੀ-1, ਸਟਾਕਟਨ, ਕੈਲੀਫੋਰਨੀਆ (Royal Indian cuisine banquet hall 7610 Pacific Ave B-1, Stockton CA 95207) ਕੀਤਾ ਜਾ ਰਿਹਾ ਹੈ।
ਇਸ ਸੰਗ੍ਰਹਿ ਦੀ ਸੰਪਾਦਨਾ ਪ੍ਰੋ. ਹਰਭਜਨ ਸਿੰਘ, ਸੁਰਿੰਦਰ ਸੋਹਲ ਅਤੇ ਹਰਜਿੰਦਰ ਪੰਧੇਰ ਵਲੋਂ ਕੀਤੀ ਗਈ ਹੈ।
ਇਸ ਮੌਕੇ ਡਾ. ਜਸਵਿੰਦਰ ਸਿੰਘ ਦਾ ਲਿਖਿਆ ਖੋਜ-ਪੱਤਰ ‘ਬਹੁ-ਸਭਿਆਚਾਰਕ ਡਾਇਸਪੋਰਕ ਸੰਦਰਭਾਂ ਵਿਚ ਪੰਜਾਬੀ ਪਛਾਣ ਦੀ ਬਿਰਤਾਂਤਕਾਰੀ’ ਅਤੇ ਡਾ. ਧਨਵੰਤ ਕੌਰ ਦਾ ਖੋਜ-ਪੇਪਰ ‘ਦਿਸਹੱਦਿਆਂ ਦੇ ਆਰ-ਪਾਰ: ਸਭਿਆਚਾਰਕ ਸੰਵਾਦਾਂ ਦਾ ਬਿਰਤਾਂਤਕ ਪ੍ਰਵਚਨ’ ਪੜ੍ਹੇ ਜਾਣਗੇ।
ਇਸ ਸੰਗ੍ਰਹਿ ਵਿਚ ਕਰਾਂਤੀ ਗੀਤ (ਪ੍ਰੋ. ਹਰਭਜਨ ਸਿੰਘ), ਗਰੈਨੀ ਲਿਜ਼ੀ (ਡਾ. ਸਾਥੀ ਲੁਧਿਆਣਵੀ),  ਮੁਰਗਾਬੀਆਂ (ਗੁਰਮੀਤ ਪਨਾਗ),  ਲੋਹ ਪੁਰਸ਼ (ਬਲਦੇਵ ਸਿੰਘ ਗਰੇਵਾਲ),  ਕੁੱਤਾ ਤੇ ਮਨੁੱਖ (ਹਰਜਿੰਦਰ ਪੰਧੇਰ), ਵਿਸ਼ ਕੰਨਿਆ (ਕੁਲਜੀਤ ਮਾਨ), ਧੁੰਦ ਵਿਚ ਜਗਦੀ ਬੱਤੀ (ਮਹਿੰਦਰਪਾਲ ਸਿੰਘ ਧਾਲੀਵਾਲ),  ਸੂਰਜ ਵੱਲ ਵੇਖਦਾ ਆਦਮੀ (ਸੁਰਿੰਦਰ ਸੋਹਲ), ਤਲਾਸ਼ ਪਥਰਾ ਗਈ … (ਸੁਰਜੀਤ ਕਲਸੀ), ਆਇਲਨ ਅਤੇ ਐਵਨ (ਸੁਰਜੀਤ),  ਗਵਾਂਡੀ (ਹਰਜੀਤ ਅਟਵਾਲ), ਪਿੰਜਰਾ (ਅਮਰਜੀਤ ਚਾਹਲ), ਰਿਹਾਈ (ਰਾਣੀ ਨਗਿੰਦਰ), ਸਾਈਬਰ ਸੈਕਸ (ਸੰਤੋਖ ਧਾਲੀਵਾਲ), ਰਿਸ਼ਤੇ ਤੇ ਹਊਮੇਂ (ਦਰਸ਼ਨ ਧੀਰ), ਮਨੀ ਗੇਮ (ਬਲਵੀਰ ਕੌਰ ਸੰਘੇੜਾ), ਮੋਮ ਦਾ ਬੁੱਤ (ਰਾਠੇਸ਼ਵਰ ਸਿੰਘ ਸੂਰਾਪੁਰੀ), ਮਖੌਟੇ (ਐਸ ਬਲਵੰਤ), ਨਾਈਟ ਆਊਟ (ਡਾ. ਜਤਿੰਦਰ ਰੰਧਾਵਾ) ਤੇ ਹੁਣ ਦਿਲ ਬਹੁਤ ਖੁਸ਼ ਹੈ! (ਡਾ. ਰਵੀ ਸ਼ੇਰਗਿੱਲ) ਕਹਾਣੀਆਂ ਸ਼ਾਮਲ ਹਨ।
ਲਗਭਗ ਦੋ ਸਾਲ ਦੀ ਸਖ਼ਤ ਮਿਹਤਨ ਤੋਂ ਬਾਅਦ ਪ੍ਰਕਾਸ਼ਤ ਹੋਏ ਇਸ ਸੰਗ੍ਰਹਿ ਦਾ ਮੁੱਖ-ਬੰਦ ਡਾ. ਜਸਵਿੰਦਰ ਸਿੰਘ ਵਲੋਂ ਲਿਖਿਆ ਗਿਆ ਹੈ। ਇਸ ਵਿਚ ਡਾ. ਰਜਨੀਸ਼ ਬਹਾਦਰ ਸਿੰਘ ਦੀ ਲਿਖੀ ਭੂਮਿਕਾ ਵੀ ਸ਼ਾਮਲ ਹੈ।

The post ਕਹਾਣੀ ਸੰਗ੍ਰਹਿ ‘ਦਿਸਹੱਦਿਆਂ ਦੇ ਆਰ-ਪਾਰ’ 7 ਅਗਸਤ ਨੂੰ ਰਿਲੀਜ਼ ਹੋਵੇਗਾ appeared first on Quomantry Amritsar Times.


Viewing all articles
Browse latest Browse all 342