ਲਾਹੌਰ/ਬਿਊਰੋ ਨਿਊਜ਼ :
ਉੱਘੀ ਅਦਾਕਾਰਾ ਸ਼ਰਮੀਲਾ ਟੈਗੋਰ ਨੂੰ ਵਾਹਗਾ ਸਰਹੱਦ ‘ਤੇ ਪਾਕਿਸਤਾਨ ਵਿਚ ਦਾਖ਼ਲ ਹੋਣ ਤੋਂ ਰੋਕ ਦਿੱਤਾ ਗਿਆ। ਪਾਕਿਸਤਾਨ ਦੀ ਫੈਡਰਲ ਜਾਂਚ ਏਜੰਸੀ ਇੰਮੀਗਰੇਸ਼ਨ ਨੇ ਉਨ੍ਹਾਂ ਨੂੰ ਇਸ ਕਾਰਨ ਰੋਕ ਲਿਆ ਕਿਉਂਕਿ ਉਨ੍ਹਾਂ ਕੋਲ ਲਾਹੌਰ ਵਿਚ ਠਹਿਰਾਅ ਦੀ ਪੁਲੀਸ ਰਿਪੋਰਟ ਨਹੀਂ ਸੀ। ਸ਼ਰਮੀਲਾ ਟੈਗੋਰ ਲਾਹੌਰ ਸਾਹਿਤ ਮੇਲੇ ਵਿਚ ਹਿੱਸਾ ਲੈਣ ਲਈ ਆਏ ਹੋਏ ਸਨ। ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਸਰਕਾਰ ਨੇ ਸਰਕਾਰੀ ਮਹਿਮਾਨ ਦਾ ਦਰਜਾ ਦਿੱਤਾ ਸੀ। ਉਹ ਜਦੋਂ ਵਾਹਗਾ ਸਰਹੱਦ ‘ਤੇ ਪੁੱਜੇ ਤਾਂ ਇੰਮੀਗਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਟਰੈਵਲ ਦਸਤਾਵੇਜ਼ਾਂ ਵਿਚੋਂ ਪੁਲੀਸ ਰਿਪੋਰਟ ਗਾਇਬ ਹੈ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਪੁਲੀਸ ਰਿਪੋਰਟ ਦਾ ਮਾਮਲਾ ਸੁਲਝਾ ਲਿਆ ਗਿਆ ਸੀ ਪਰ ਸ਼ਰਮੀਲਾ ਟੈਗੋਰ ਨੇ ਹੁਣ ਭਾਰਤ ਪਰਤਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਨੂੰ ਮਾਲ ਰੋਡ ਦੇ ਹੋਟਲ ਵਿਚ ਠਹਿਰਾਇਆ ਗਿਆ ਹੈ।
The post ਸ਼ਰਮੀਲਾ ਟੈਗੋਰ ਨੂੰ ਵਾਹਗਾ ਸਰਹੱਦ ‘ਤੇ ਨਹੀਂ ਹੋਣ ਦਿੱਤਾ ਦਾਖ਼ਲ appeared first on Quomantry Amritsar Times.